ਪ੍ਰੋ. ਸਾਈਂਬਾਬਾ ਅਤੇ ਸਾਥੀਆਂ ਦੀ ਰਿਹਾਈ ਲਈ ਦਿੱਲੀ ਵਿੱਚ ਕਨਵੈਨਸ਼ਨ
ਪ੍ਰੋ. ਜਿਲਾਨੀ ਨੇ ਥੋੜ•ੇ ਸਮੇਂ ਵਿੱਚ ਸਮੇਟਵੇਂ ਸ਼ਬਦ ਬੋਲਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਅੰਦਰੋਂ ਡਰ ਕੱਢ ਕੇ ਮੈਦਾਨ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਕਸ਼ਮੀਰੀ ਲੋਕਾਂ 'ਤੇ ਜ਼ੁਲਮਾਂ ਦੀ ਰੌਂਗਟੇ ਖੜ•ੇ ਕਰਨ ਵਾਲੀ ਗਾਥਾ ਸੁਣਾਈ। ਰਿਹਾਈ ਕਮੇਟੀ ਦੀ ਤਰਫੋਂ ਸ੍ਰੀ ਬਾਬੂ, ਰਜੀਵ ਤੇ ਹੇਮ ਮਿਸ਼ਰਾ ਦੇ ਬਾਪ ਕੇਸ਼ਵ ਦੱਤ ਮਿਸ਼ਰਾ, ਨਿਊ ਡੈਮੋਕਰੇਸੀ ਦੀ ਤਰਫੋਂ ਸ਼ਕਤੀ ਨਾਇਕ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ, ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਤਰਫੋਂ ਸੁਖਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ।
''ਪੀਪਲ ਆਰਟ ਫੋਰਮ'' ਚੰਡੀਗੜ• ਦੀ ਸੰਗੀਤ ਮੰਡਲੀ ਨੇ ਜਗਜੀਤ ਕੌਰ ਦੀ ਅਗਵਾਈ ਵਿੱਚ ਇਨਕਲਾਬੀ ਗੀਤ ਗਾ ਕੇ ਹਾਲ ਵਿੱਚ ਮਾਹੌਲ ਨੂੰ ਜੋਸ਼ੀਲਾ ਬਣਾਈ ਰੱਖਿਆ। ਲੋਕ ਸੰਗਰਾਮ ਮੰਚ ਦੇ ਜਨਰਲ ਸਕੱਤਰ ਬਲਵੰਤ ਮੱਖੂ ਨੇ ਆਪਣੀ ਸਾਈਂ ਹੋਰਾਂ ਬਾਰੇ ਲਿਖੀ ਕਵਿਤਾ ਪੜ• ਕੇ ਮਾਹੌਲ ਨੂੰ ਇਨਕਲਾਬੀ ਰੰਗ ਨਾਲ ਭਰਿਆ। ਪ੍ਰੋ. ਹਰਗੋਪਾਲ ਨੇ ਸਟੇਜ ਸੰਚਾਲਨ ਕਰਦਿਆਂ ਹਰ ਬੁਲਾਰੇ ਦੇ ਵਿਚਾਰਾਂ ਦਾ ਸਾਰ-ਤੱਤ ਥੋੜ•ੇ ਸ਼ਬਦਾਂ ਵਿੱਚ ਬਿਆਨ ਕਰਨ ਦੀ ਜੁੰਮੇਵਾਰੀ ਬਾਖੂਬੀ ਨਿਭਾਈ। ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਲੋਕਾਂ ਦਾ ਰਿਹਾਈ ਕਮੇਟੀ ਦੀ ਤਰਫੋਂ ਧੰਨਵਾਦ ਕਰਦਿਆਂ ਇਸ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਤੇਜ਼ ਕਰਨ ਦਾ ਸੱਦਾ ਦਿੱਤਾ।
੦-੦
No comments:
Post a Comment