ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਮੁਜ਼ਾਹਰੇ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸੱਦੇ ਉੱਪਰ ਪੰਜਾਬ ਭਰ 'ਚ ਪੇਂਡੂ ਮਜ਼ਦੂਰਾਂ ਨੇ ਆਰਐੱਸ.ਐੱਸ. ਤੇ ਭਾਜਪਾ ਸਰਕਾਰ ਦੇ ਪੁਤਲੇ ਸਾੜੇ ਗਏ। ਕੁਝ ਥਾਈਂ ਇਕੱਲੇ ਅਤੇ ਕੁਝ ਥਾਵਾਂ 'ਤੇ ਸਾਂਝੇ ਰੂਪ 'ਚ ਇਹ ਪੁਤਲੇ ਸਾੜ ਕੇ ਮੁਜ਼ਾਹਰੇ ਜਥੇਬੰਦ ਕੀਤੇ ਗਏ। ਸੂਬਾ ਦਫ਼ਤਰ ਪੁੱਜੀਆਂ ਰਿਪੋਰਟਾਂ ਮੁਤਾਬਿਕ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਅਤੇ ਮੋਗਾ ਜ਼ਿਲਿ•ਆਂ ਵਿੱਚ ਜ਼ਿਲ•ਾ ਤੇ ਤਹਿਸੀਲ ਕੇਂਦਰਾਂ ਆਦਿ ਵਿੱਚ ਐੱਸਸੀ/ਐੱਸਟੀ ਐਕਟ ਅਤੇ ਰਿਜ਼ਰਵੇਸ਼ਨ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਵਿਰੁੱਧ ਇਹ ਮੁਜ਼ਾਹਰੇ ਕੀਤੇ ਗਏ। ਯੂਨੀਅਨ ਦੇ ਸੂਬਾ ਆਗੂਆਂ ਨੇ ਕਿਹਾ ਕਿ ਆਰਐੱਸਐੱਸ-ਭਾਜਪਾ ਸਰਕਾਰ ਵੱਲੋਂ ਆਪਣੇ ਫ਼ਿਰਕੂ-ਫਾਸ਼ੀਵਾਦੀ ਏਜੰਡੇ ਤਹਿਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਯਤਨ ਤੇਜ਼ ਕੀਤੇ ਜਾ ਰਹੇ ਹਨ। ਉਹ ਜਮਹੂਰੀਅਤ ਦੇ ਚਾਰੇ ਥੰਮ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ 'ਚ ਆਪਣੇ ਧੂਤੂ ਫਿੱਟ ਕਰ ਕੇ ਹਰ ਸੰਸਥਾ ਨੂੰ ਆਪਣੇ ਵਿਚਾਰਧਾਰਕ ਏਜੰਡੇ ਤਹਿਤ ਚਲਾਉਣਾ ਚਾਹੁੰਦੀ ਹੈ। ਯੂਨੀਅਨ ਨੇ ਮੋਦੀ ਹਕੂਮਤ ਦੇ ਫ਼ਿਰਕੂ- ਫਾਸ਼ੀਵਾਦੀ ਏਜੰਡੇ ਨੂੰ ਰੋਕਣ ਅਤੇ ਐੱਸਸੀ/ਐੱਸਟੀ ਐਕਟ ਤੇ ਰਿਜ਼ਰਵੇਸ਼ਨ ਨੂੰ ਕਮਜ਼ੋਰ ਕਰਨ ਦੇ ਫ਼ੈਸਲੇ ਰੱਦ ਕਰਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
No comments:
Post a Comment