Saturday, 28 April 2018

ਆਬਾਦਕਾਰ ਕਿਸਾਨਾਂ ਨੂੰ ਉਹਨਾਂ ਦੀ ਕਣਕ ਵਢਾਈ ਗਈ


ਆਬਾਦਕਾਰ ਕਿਸਾਨਾਂ ਨੂੰ ਉਹਨਾਂ ਦੀ ਕਣਕ ਵਢਾਈ ਗਈ
ਜ਼ਿਲ ਫਿਰੋਜ਼ਪੁਰ ਵਿੱਚ ਦਰਿਆ ਦੇ ਨਾਲ ਆਬਾਦਕਾਰ ਕਿਸਾਨਾਂ ਦਾ ਕੇਸ ਸੁਪਰੀਮ ਕੋਰਟ ਵਿੱਚੋਂ ਕਿਸਾਨਾਂ ਖਿਲਾਫ ਹੋ ਜਾਣ ਤੋਂ ਬਾਅਦ ਸਿਆਸੀ ਆਗੂਆਂ ਨੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਾਬਜ਼ ਹੋਣ ਦੇ ਮਨਸੂਬੇ ਬਣਾ ਲਏ। ਪਿੰਡ ਕੱਚਰਭੰਨ ਵਿੱਚ 84 ਸਾਲ ਤੋਂ ਆਬਾਦ ਕੀਤੀ ਕਿਸਾਨ ਮਹਿੰਦਰ ਸਿੰਘ, ਕੇਵਲ ਸਿੰਘ, ਸੰਪੂਰਨ ਸਿੰਘ ਆਦਿ ਦੀ ਜ਼ਮੀਨ 'ਤੇ ਕਾਂਗਰਸੀ ਆਗੂ, ਇੰਦਰਜੀਤ ਸਿੰਘ ਜ਼ੀਰਾ ਨੇ ਦਫਾ 45 ਲਗਵਾ ਦਿੱਤੀ। ਉਹ ਆਪ ਕਣਕ ਵੱਢਣੀ ਚਾਹੁੰਦਾ ਸੀ। ਇਸ ਦਾ ਕੇਸ ਐਸ.ਡੀ.ਐਮ. ਦੇ ਚੱਲ ਰਿਹਾ ਸੀ, ਜੋ ਕਿਸਾਨਾਂ ਦੇ ਖਿਲਾਫ ਜਾਣਾ ਤਹਿ ਸੀ। ਜ਼ਮੀਨੀ ਮਾਫੀਆ ਤਹਿਸੀਲਦਾਰ ਅਤੇ ਐਸ.ਐਚ.. ਦੀ ਮਿਲੀਭੁਗਤ ਨਾਲ ਸਭ ਕੁੱਝ ਚੱਲ ਰਿਹਾ ਸੀ। ਪਿੰਡ ਹਰਦੇ ਝੰਡ, ਸੰਘੇ ਕਲਾਂ, ਸੰਘੇ ਕੇ, ਸੰਘ ਕੇ ਖੁਰਦ, ਨੱਤੀ, ਗੁੱਦੇ, ਅਜੀਤਵਾਲ, ਕੋਟ ਸੇਖਾ ਆਦਿ 22 ਪਿੰਡਾਂ ਦੀ ਜ਼ਮੀਨ ਤੋਂ ਕਣਕ ਵੱਢਣ ਇੰਦਰਜੀਤ ਸਿੰਘ ਜ਼ੀਰਾ ਦਾ ਗੈਂਗ ਤਹਿਸੀਲਦਾਰ ਐਸ.ਐਚ.., ਡੀ.ਐਸ.ਪੀ. ਸਮੇਤ ਕੰਬਾਈਨਾਂ ਲਿਜਾ ਕੇ ਜਬਰੀ ਵੱਢ ਰਹੇ ਸਨ। ਜਥੇਬੰਦੀ ਨੂੰ ਪਤਾ ਲੱਗਣ 'ਤੇ ਪੀੜਤ ਕਿਰਸਾਨ ਜਥੇਬੰਦੀ ਦੇ ਆਗੂਆਂ, ਵਰਕਰਾਂ ਨੇ ਸੰਘਰਸ਼ ਕਰਕੇ ਇਹ ਵਾਢੀ ਰੋਕ ਦਿੱਤੀ ਅਤੇ ਉਸੇ ਜਗਾਹ ਧਰਨਾ ਲਾ ਦਿੱਤਾ। ਵੱਡੀ ਗਿਣਤੀ ਵਿੱਚ ਪੁਲਸ ਫੋਰਸ ਦੇ ਬਾਵਜੂਦ ਟਰੈਕਟਰ ਟਰਾਲੀਆਂ ਤੇ ਕੰਬਾਈਨਾਂ ਜਾਮ ਕੀਤੀਆਂ ਸਗੋਂ ਵੱਢੀ ਕਣਕ ਪ੍ਰਸਾਸ਼ਨ ਵੱਲੋਂ ਲਿਜਾਣ ਨੂੰ ਨਾਕਾਮਯਾਬ ਕਰ ਦਿੱਤਾ।
ਇਸ ਤੋਂ ਪਹਿਲਾਂ ਥਾਣਾ ਮੱਖੂ ਸਾਹਮਣੇ ਧਰਨਾ ਦਿੱਤਾ ਸੀ ਕਿਉਂਕਿ ਪਿੰਡ ਬੂਟੇ ਵਾਲਾ ਦੇ ਕਿਸਾਨ ਆਗੂ ਅੰਗਰੇਜ਼ ਸਿੰਘ ਤੇ ਪਰਿਵਾਰਕ ਮੈਂਬਰਾਂ 'ਤੇ ਸੱਤਾਧਾਰੀ ਧਿਰ ਵੱਲੋਂ ਇੱਕ ਹਥਿਆਰਬੰਦ ਗੁੰਡਾ ਗੈਂਗ ਦਾ ਆਸਰਾ ਲੈ ਕੇ (ਕਿਸਾਨ ਦੀ ਕਣਕ ਪਿੰਡ ਵਿੱਚ ਵੰਡਣ ਦੇ ਮਾਮਲੇ 'ਤੇ) ਹਮਲਾ ਕੀਤਾ ਗਿਆ ਜੋ ਪਿੰਡ ਵਾਸੀਆਂ ਨੇ ਫੇਲਕਰ ਦਿੱਤਾ। ਕਿਸਾਨਾਂ ਨੇ ਵੀ ਰੱਖਿਆ ਲਈ ਗੋਲੀ ਚਲਾਈ. ਕਿਸਾਨ ਆਗੂਆਂ ਤੇ ਨਾਜਾਇਜ਼ ਪਰਚਾ ਦਰਜ਼ ਕਰ ਦਿੱਤਾ ਗਿਆ। ਥਾਣੇ ਮਿਲਣ ਗਏ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੇ ਖਿਲਾਫ 2 ਦਿਨ ਧਰਨਾ ਚੱਲਿਆ। ਜਦੋਂ ਆਗੂਆਂ ਨੂੰ ਜੇਲਭੁਗਤਾਉਣ ਲੱਗੇ ਤਾਂ ਗੇਟ ਰੋਕ ਲਿਆ ਗਿਆ। ਪੁਲਸ ਵਾਲੇ ਪਿਸ਼ਾਬ ਕਰਨ ਲਈ ਵੀ ਆਗੂਆਂ ਨੂੰ ਪੁੱਛ ਕੇ ਜਾਣ ਲੱਗੇ। ਦੂਜੇ ਦਿਨ ਰਾਤ 11 ਵਜੇ ਐਸਪੀ. ਕਰਾਈਮ ਨੇ ਸਟੇਜ 'ਤੇ ਕੇ ਮਸਲਾ ਹੱਲ ਕਰਨ ਦਾ ਵਿਸ਼ਵਾਸ਼ ਦੁਆਇਆ। ਦੋਸ਼ੀਆਂ ਤੇ ਕਰਾਸ ਪਰਚਾ ਦਰਜ਼ ਹੋਇਆ।
ਇਸੇ ਤਰਾਂ ਇਲਾਕੇ ਵਿੱਚ ਹੋ ਰਹੇ ਜਬਰ ਤੇ ਪੁਲਸੀ ਕੇਸਾਂ ਖਿਲਾਫ ਐਸ.ਐਸ.ਪੀ. ਫਿਰੋਜ਼ਪੁਰ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਪਹਿਲੇ ਦਿਨ 350 ਕਿਸਾਨ ਸ਼ਾਮਲ ਸਨ। ਐਸ.ਪੀ. ਹੈੱਡਕੁਆਟਰ ਡੀ.ਸੀ. ਤੋਂ ਮਨਜੂਰੀ ਨਾ ਲੈਣ ਦੀ ਗੱਲ ਕਰਨ ਲੱਗਾ ਜਿਸ ਨੂੰ ਆਗੂਆਂ ਨੇ ਨਕਾਰ ਦਿੱਤਾ। ਪੁਲਸ ਨਾਲ ਧੱਕਾ ਮੁੱਕੀ ਤੋਂ ਬਾਅਦ ਨਿਯਤ ਕੀਤੀ ਥਾਂ 'ਤੇ ਧਰਨਾ ਲੱਗਾ। ਦੂਜੇ ਦਿਨ ਇੱਕ ਵਜੇ ਸਟੇਜ 'ਤੇ ਕੇ ਐਸ.ਐਸ.ਪੀ. ਨੇ ਮੰਗਾਂ ਨਾਜਾਇਜ਼ ਪਰਚੇ ਰੱਦ ਕਰਨ ਦਾ ਐਲਾਨ ਕੀਤਾ ਅਤੇ ਆਈ.ਜੀ. ਨਾਲ ਗੱਲ ਕਰਵਾਈ ਅਤੇ ਧਰਨਾ ਸਮਾਪਤ ਹੋਇਆ।
ਪਿੰਡ ਲਾਰੁਨਾ ਖੁਰਦ ਮਜ਼ਦੂਰਾਂ ਨੂੰ ਮਿਲੇ 19 ਪਲਾਟ ਇੰਦਰਜੀਤ ਸਿੰਘ ਜ਼ੀਰਾ ਖੋਹਣਾ ਚਾਹੁੰਦਾ ਸੀ। ਡੀ.ਐਸ.ਪੀ. ਮਜ਼ਦੂਰਾਂ ਦੀ ਬਸਤੀ ਵਿੱਚ ਜਾ ਕੇ ਕਹਿੰਦਾ ਸੀ ਕਿ ਜੇਕਰ ਪਲਾਟ ਲੈਣੇ ਹਨ ਤਾਂ ਜ਼ੀਰੇ ਦੇ ਘਰ ਜਾਓ, ਜਿਸ ਨੂੰ ਜਥੇਬੰਦੀ ਨੇ ਠੁਕਰਾ ਦਿੱਤਾ। ਐਸ.ਐਚ.. ਪਿੰਡ ਦੇ ਮੁੱਖ ਆਗੂ ਕੁਲੰਿਦਰ ਸਿੰਘ ਨੂੰ ਚੁੱਕ ਦੇ ਕੇ ਜਾਣ ਲੱਗਾ। ਜਥੇਬੰਦੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਜ਼ਦੂਰ ਔਰਤਾਂ ਨੇ ਪੁਲਸ ਨਾਲ ਟੱਕਰ ਲਈ ਅਤੇ ਆਗੂ ਨੂੰ ਗੱਡੀ ਵਿੱਚੋਂ ਉਤਾਰ ਲਿਆ। ਇਸ ਝੜੱਪ ਵਿੱਚ ਇੱਕ ਔਰਤ ਦੀ ਉਂਗਲੀ 'ਤੇ ਸੱਟ ਲੱਗੀ ਅਤੇ ਐਸ.ਐਚ.. ਗੱਡੀ ਭਜਾ ਕੇ ਲੈ ਗਿਆ। ਮਜ਼ਦੂਰ ਪਲਾਟਾਂ 'ਤੇ ਕਾਬਜ਼ ਹਨ। ਉਹਨਾਂ ਜਾਨ ਹੂਲਵੀਆਂ ਲੜਾਈਆਂ ਕਰਕੇ ਜਥੇਬੰਦੀ 140 ਪਿੰਡਾਂ ਤੱਕ ਪਹੁੰਚ ਗਈ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਜਗਰਾਓ ਦੇ ਸਿੱਧਵਾਂ ਬੇਟ ਇਲਾਕੇ ਵਿੱਚ ਆਬਾਦਕਾਰ ਕਿਸਾਨਾਂ ਨੇ ਆਪਣੀ ਕਣਕ ਦੀ ਫਸਲ ਵੱਢ ਲਈ ਹੈ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਗਰੂਰ ਬੀ.ਡੀ.ਪੀ. ਦਫਤਰ ਦੇ ਅੰਦਰ ਦਾਖਲ ਹੋ ਕੇ ਲਾਇਆ ਧਰਨਾ
ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਵੱਲੋਂ ਪਿੰਡ ਥਲੇਸਾ, ਉੱਪਲੀ, ਤੋਗਾਵਾਲ ਤੇ ਢਡਰੀਆਂ ਦੇ ਮਨਰੇਗਾ ਮਜਦੂਰਾਂ ਦੇ ਜਾਬ ਕਾਰਡ ਤੇ ਹਾਜਰੀਆਂ ਨਾ ਲਗਾਉਣ, ਬਕਾਇਆ ਜਾਰੀ ਨਾ ਕਰਨ ਅਤੇ ਕੰਮ ਸਬੰਧੀ ਵਿਤਕਰੇਬਾਜ਼ੀ ਕਰਨ ਖਿਲਾਫ ਅੱਜ ਜੋਰਦਾਰ ਨਾਹਰੇਬਾਜ਼ੀ ਕਰਕੇ ਬੀ.ਡੀ.ਪੀ..ਦਫਤਰ ਸੰਗਰੂਰ ਮੁਹਰੇ ਧਰਨਾ ਲਗਾਇਆ ਗਿਆ। ਬਾਅਦ ਦੁਪਹਿਰ ਬੀ.ਡੀ.ਪੀ.. ਸੰਗਰੂਰ ਨੂੰ ਬਤੌਰ ਡੈਪੁਟੇਸ਼ਨ ਮਿਲਿਆ ਗਿਆ ਉਨਾਂ ਵਿਸਵਾਸ਼ ਦਵਾਇਆ ਕਿ ਜੋ ਵੀ ਕਿਸੇ ਵੀ ਪਿੰਡ ਵਿੱਚ ਚਾਹੇ ਉਹ ਕੋਈ ਵੀ ਅਧਿਕਾਰੀ ਕਿਉਂ ਨਾ ਹੋਵੇ ਜੇਕਰ ਮਨਰੇਗਾ ਮਜਦੂਰਾਂ ਦੇ ਹੱਕਾਂ ਉੱਪਰ ਡਾਕਾ ਮਾਰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments:

Post a Comment