ਕਸ਼ਮੀਰੀ ਕੌਮ ਦੇ ਸਵੈ-ਨਿਰਣੇ ਦੇ ਹੱਕ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਅਤੇ ਮੁਜਾਹਰਾ
ਕਸ਼ਮੀਰੀ ਅੰਦੋਲਨ ਦੀ ਘੋਖ-ਪੜਤਾਲ ਕਰਕੇ ਪੀ.ਐਸ.ਯੂ. ਨੇ ਇਸ ਮਾਮਲੇ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕਰਨ ਦਾ ਵਿਚਾਰ ਬਣਾਇਆ। 28 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧ੍ਰ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਸ਼ਮੀਰ ਤੋਂ ਲਾਇਰਜ਼ ਕਲੱਬ ਕਸ਼ਮੀਰ ਦੇ ਸਰਗਰਮ ਮੈਂਬਰ ਬਾਬਰ ਜਾਨ ਕਾਦਰੀ, ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਤੋਂ ਗੌਤਮ ਨਵਲੱਖਾ, ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਵਕਤਾ ਦੇ ਤੌਰ 'ਤੇ ਹਾਜ਼ਰ ਹੋਏ।
ਕਨਵੈਨਸ਼ਨ ਤੋਂ ਪਹਿਲਾਂ ਕਾਲਜਾਂ, ਪਿੰਡਾਂ, ਸ਼ਹਿਰਾਂ ਵਿੱਚ ਕਨਵੈਨਸ਼ਨ ਦਾ ਸੱਦਾ ਦਿੰਦਿਆਂ ਪੰਜਾਬ ਭਰ ਵਿੱਚ ਮੀਟਿੰਗਾਂ, ਰੈਲੀਆਂ ਕੀਤੀਆਂ ਗਈਆਂ। ਕਨਵੈਨਸ਼ਨ ਵਾਲੇ ਦਿਨ ਸਵੇਰ ਨੂੰ ਹਾਲੇ ਵਿਦਿਆਰਥੀ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਯਾਦਗਾਰ ਹਾਲ ਪਹੁੰਚ ਹੀ ਰਹੇ ਸਨ ਕਿ ਵੱਡੀ ਤਦਾਦ ਵਿੱਚ ਪ੍ਰਸਾਸ਼ਨ ਨੇ ਪੁਲਸ ਤਾਇਨਾਤ ਕਰ ਦਿੱਤੀ। ਪੀ.ਐਸ.ਯੂ. ਨੇ ਐਲਾਨਿਆ ਹੋਇਆ ਸੀ ਕਿ ਕਨਵੈਨਸ਼ਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਵੀ ਕੀਤਾ ਜਾਵੇਗਾ। ਜਲੰਧਰ ਸ਼ਹਿਰ ਦੇ ਇੱਕ ਕੱਟੜ ਹਿੰਦੂ ਸੰਗਠਨ ਨੇ ਗਿੱਦੜ ਧਮਕੀ ਦਿੰਦਿਆਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਈ ਮੰਗ ਪੱਤਰ ਦਿੱਤੇ ਕਿ ਕਨਵੈਨਸ਼ਨ ਹੋਣ ਤੋਂ ਰੋਕੀ ਜਾਵੇ। ਪੁਲਸ ਨੇ ਇਹਨਾਂ ਦਾ ਵਾਸਤਾ ਪਾਉਂਦਿਆਂ ਪੀ.ਐਸ.ਯੂ. ਦੇ ਆਗੂਆਂ ਨੂੰ ਮਾਰਚ ਨਾ ਕਰਨ ਲਈ ਕਿਹਾ, ਪਰ ਜਿਵੇਂ ਪਹਿਲਾਂ ਹੀ ਤਹਿ ਸੀ ਵਿਦਿਆਰਥੀਆਂ ਦੀ ਭਰਵੀ ਸ਼ਮੂਲੀਅਤ ਨਾਲ ਕਨਵੈਨਸ਼ਨ ਵੀ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਆਕਾਸ਼ ਗੂੰਜਦੇ ਨਾਅਰਿਆਂ ਨਾਲ ਰੋਸ ਮਾਰਚ ਵੀ ਕੀਤਾ।

No comments:
Post a Comment