Saturday, 28 April 2018

ਕਰਜ਼ਾ-ਮੁਆਫ਼ੀ ਸਮਾਗ਼ਮ ਕਿ ਕਰਜ਼ਾ-ਮੁਆਫੀ ਸਟੰਟਬਾਜ਼ੀ


ਕਰਜ਼ਾ-ਮੁਆਫ਼ੀ ਸਮਾਗ਼ਮ ਕਿ ਕਰਜ਼ਾ-ਮੁਆਫੀ ਸਟੰਟਬਾਜ਼ੀ
—ਗੁਰਮੇਲ ਸਿੰਘ ਭੁਟਾਲ
ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਵਿੱਚੋਂ ਇੱਕ ਕਰਜ਼-ਮੁਆਫ਼ੀ ਦਾ ਵਾਅਦਾ ਸੀ। ਚੋਣਾਂ ਤੋਂ ਪਹਿਲਾਂ ਕਿਸਾਨਾਂ ਤੋਂ ਧੜਾ-ਧੜ ਫਾਰਮ ਭਰਾਏ ਗਏ ਸਨ। ਕਿਸੇ ਨੂੰ ਸਮਾਰਟ ਫੋਨ ਮਿਲਣ ਦੀ ਉਮੀਦ ਸੀ, ਕਿਸੇ ਨੂੰ ਸਰਕਾਰੀ ਨੌਕਰੀ ਦੀ ਅਤੇ ਕਿਸੇ ਨੂੰ ਮੁਫਤ ਘਰ ਮਿਲਣ ਦੀ ਉਮੀਦ। ਬਾਕੀ ਸਭ ਲਾਰੇ ਤਾਂ ਹਾਲੇ ਹਵਾ 'ਚ ਹੀ ਹਨ ਪ੍ਰੰਤੂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ ਮੁੱਖ ਮੰਤਰੀ ਕੈਪਟਨ ਨੇ 7 ਜਨਵਰੀ 2018 ਤੋਂ ਵੱਡੇ ਵੱਡੇ ਸਮਾਗ਼ਮ ਆਯੋਜਿਤ ਕੀਤੇ ਹਨ ਜਿੰਨ•ਾਂ ਵਿੱਚ ਮਾਨਸਾ, ਨਕੋਦਰ, ਗੁਰਦਾਸਪੁਰ, ਭਵਾਨੀਗੜ•, ਜਲੰਧਰ ਆਦਿ ਸ਼ਾਮਲ ਹਨ। ਪਹਿਲਾਂ 10 ਲੱਖ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ ਸੂਚੀ ਜਾਰੀ ਕੀਤੀ ਗਈ ਸੀ ਪ੍ਰੰਤੂ ਹੁਣ ਇਹ ਸੂਚੀ ਸੁੰਗੜ ਕੇ 5 ਲੱਖ 63 ਹਜ਼ਾਰ ਦੀ ਰਹਿ ਗਈ ਹੈ। ਮਾਨਸਾ ਦੇ ਕਰਜ਼ਾ ਮਾਫ਼ੀ ਸਮਾਗ਼ਮ ਵਿੱਚ ਪੰਜ ਜ਼ਿਲਿ•ਆਂ ਦੇ 46 ਹਜ਼ਾਰ ਕਿਸਾਨਾਂ ਦਾ 170 ਕਰੋੜ ਕਰਜ਼ਾ ਮਾਫ਼ ਕੀਤਾ ਗਿਆ ਹੈ ਜੋ ਕਿ ਪ੍ਰਤੀ ਪਰਿਵਾਰ ਅੋਸਤਨ 40 ਹਜ਼ਾਰ ਤੋਂ ਵੀ ਘੱਟ ਬਣਦਾ ਹੈ। ਗੁਰਦਾਸਪੁਰ ਵਿੱਚ ਇਹ ਰਾਸ਼ੀ 60 ਹਜ਼ਾਰ ਪ੍ਰਤੀ ਪਰਿਵਾਰ ਤੋਂ ਘੱਟ ਬਣਦੀ ਹੈ। ਸਮੁੱਚੀ ਕਰਜ਼ਾ ਮਾਫ਼ੀ ਸਕੀਮ ਵਿੱਚ ਵੀ ਇਹ ਮਾਫ਼ੀ ਰਾਸ਼ੀ 60 ਹਜ਼ਾਰ ਤੋਂ ਘੱਟ ਬਣਦੀ ਹੈ। ਮਾਨਸਾ ਦੇ ਪਲੇਠੇ ਸਮਾਗਮ ਸਮੇਂ ਸੂਚੀਆਂ ਵਿੱਚ ਗੜਬੜਾਂ ਦੇ ਰੋਸ ਵਜੋਂ ਕਿਸਾਨਾਂ ਦੇ ਵਿਰੋਧ  ਦਾ ਸਾਹਮਣਾ ਕਰਨ ਪਿਆ ਅਤੇ ਕਰਜ਼ਾ ਮਾਫੀ ਸਮਾਗਮ ਨੂੰ ਸਿਰੇ ਚਾੜ•ਨ ਲਈ ਪੁਲੀਸ ਬਲਾਂ ਦਾ ਸਹਾਰਾ ਲੈਣਾ ਪਿਆ। ਪੰਜ ਜ਼ਿਲਿ•ਆਂ ਦੇ ਕਿਸਾਨਾਂ ਨੂੰ ਮਾਨਸਾ ਲਿਜਾਣ ਲਈ 300 ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਬੱਸਾਂ ਦੇ ਪ੍ਰਬੰਧ ਦੇ ਮੁੱਦੇ ਨੂੰ ਲੈ ਕੇ ਪ੍ਰਾਈਵੇਟ ਬੱਸ ਮਾਲਕਾਂ ਨੇ ਵਿਰੋਧ ਦੇ ਤੇਵਰ ਦਿਖਾਏ ਅਤੇ ਸਹਿਕਾਰੀ ਸੋਸਾਇਟੀਆਂ ਦੇ ਮੁਲਾਜ਼ਮਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਕੇਵਲ ਉਹਨਾਂ ਕਿਸਾਨਾਂ ਨੂੰ ਹੀ ਕਰਜ਼ਾ ਮਾਫ਼ੀ ਸਮਾਗ਼ਮ ਵਿੱਚ ਲੈ ਕੇ ਜਾਣਗੇ ਜਿੰਨ•ਾਂ ਨੇ ਕਰਜ਼ੇ ਲਏ ਹੋਏ ਹਨ। ਮਾਨਸਾ ਕਰਜ਼ਾ ਮਾਫ਼ੀ ਸਮਾਗ਼ਮ ਵਿੱਚ ਗੁਰਦਾਸ ਮਾਨ ਦਾ 'ਇਸ਼ਕ ਦਾ ਗਿੱਧਾ' ਪੰਦਰਾਂ ਲੱਖ 'ਚ ਪੈਣ ਦੇ ਖੂਬ ਚਰਚੇ ਛਿੜੇ।  ਭਵਾਨੀਗੜ• ਸਮਾਗਮ ਵਿੱਚ ਵੀ ਅਜਿਹਾ ਹੀ ਹੋਇਆ ਜਿੱਥੇ ਜਹਾਜ ਖਰਾਬ ਹੋ ਜਾਣ ਦਾ ਬਹਾਨਾ ਲਗਾ ਕੇ ਕੈਪਟਨ, ਸਮਾਗ਼ਮ ਵਿੱਚੋਂ ਗਾਇਬ ਰਿਹਾ। ਸਾਰੇ ਕਰਜ਼ਾ ਮਾਫ਼ੀ ਸਮਾਗ਼ਮਾਂ ਵਿੱਚ ਪੁਲ਼ੀਸ ਬਲਾਂ ਦਾ ਸਹਾਰਾ ਲੈਣਾ ਪਿਆ ਹੈ। ਆਈ ਜੀ ਤੱਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ। ਸੁਰੱਖਿਆ ਅਤੇ ਹੋਰ ਪ੍ਰਬੰਧਾਂ ਉੱਪਰ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਕਰਜ਼ਾ ਮੁਆਫ਼ੀ ਕਿ ਚੋਣ ਪ੍ਰਚਾਰ ?
ਲੋਕਾਂ ਨੂੰ ਦਿੱਤੀਆਂ ਜਾਣ ਵਾਲ਼ੀਆਂ ਨਿੱਕੀਆਂ ਨਿੱਕੀਆਂ ਸਹੂਲਤਾਂ ਸਮੇਂ ਖੂਬ ਰਾਜਨੀਤੀ ਕੀਤੀ ਜਾਂਦੀ ਹੈ। ਕਿਸੇ ਸਕੂਲ ਜਾਂ ਪਿੰਡ ਨੂੰ ਕੋਈ ਗਰਾਂਟ ਦੇਣ ਸਮੇਂ, ਸਕੂਲੀ ਲੜਕੀਆਂ ਨੂੰ ਸਾਈਕਲ ਵੰਡਣ ਸਮੇਂ ਜਾਂ ਬੁਢਾਪਾ ਪੈਨਸ਼ਨ ਵੰਡਣ ਜਿਹੇ ਮੌਕਿਆਂ ਉੱਤੇ, ਪਿੰਡ/ਸ਼ਹਿਰ/ਇਲਾਕੇ ਦੇ ਸਰਪੰਚ/ਪ੍ਰਧਾਨ/ਪੰਚ/ਐੱਮ ਸੀ ਜਾਂ ਕਿਸੇ ਗੈਰ-ਚੁਨਿੰਦਾ ਰਾਜਸੀ ਘੜੰਮ ਚੌਧਰੀ ਨੂੰ ਸ਼ਿੰਗਾਰ ਕੇ ਉਸ ਨੂੰ ਲੋਕਾਂ ਦੇ ਮਸੀਹੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਲੋਕ ਵਿਚਾਰੇ ਫਿਰ ਨਿੱਕੇ ਨਿੱਕੇ ਕੰਮਾਂ ਦੀ ਖਾਤਰ ਅਜਿਹੇ ਸ਼ਖਸ਼ਾਂ ਦੇ ਮਗਰ-ਮਗਰ ਫਿਰਦੇ ਹਨ। ਬਹੁਤੀ ਵਾਰ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਇਸ 'ਨੰਬਰ-ਕੁੱਟ ਸੌਦੇ' ਵਿੱਚ ਹਾਰੇ ਹੋਏ ਲੀਡਰਾਂ ਨੂੰ ਮੂਹਰੇ ਲਾਇਆ ਜਾਂਦਾ ਹੈ, ਬੱਸ ਸ਼ਰਤ ਇਹ ਹੁੰਦੀ ਹੈ ਕਿ ਉਹ ਸੱਤਾ•ਧਾਰੀ ਪਾਰਟੀ ਦਾ ਧੂਤੂ ਹੋਵੇ। ਵਿਰੋਧੀ ਪਾਰਟੀ ਦਾ ਜਿੱਤਿਆ ਹੋਇਆ ਨੇਤਾ ਪੰਜ ਸਾਲ ਡੱਪ-ਡੱਪ ਕਰਦਾ ਫਿਰਦਾ ਰਹਿੰਦਾ ਹੈ। ਵਿਕਾਸ ਕਾਰਜਾਂ ਲਈ ਜਾਰੀ ਕੀਤੇ ਕਿਸੇ ਚੈੱਕ ਦੇ ਦਰਸ਼ਨ, ਉਸ ਲਈ ਦੁਰਲੱਭ ਹੀ ਰਹਿੰਦੇ ਹਨ। ਸੱਤਾ• ਉੱਪਰ ਕਾਬਜ਼ ਪਾਰਟੀ ਵੱਲੋਂ ਅਗਲੀਆਂ ਚੋਣਾਂ ਲਈ ਰਾਹ ਪੱਕਾ ਕਰਨ ਦੀ ਹੋੜ ਵਿੱਚ ਇਹ ਸਭ ਕੁੱਝ ਕੀਤਾ ਜਾਂਦਾ ਹੈ। ਪੰਜ ਸਾਲ ਹਕੂਮਤੀ ਕੁਰਸੀਆਂ ਦੇ ਝੁਟੇ ਲੈਣ ਦੇ ਨਾਲ਼-ਨਾਲ਼, ਪੰਜ ਸਾਲ ਚੋਣ ਪ੍ਰਚਾਰ ਵੀ ਕੀਤਾ ਜਾਂਦਾ ਹੈ। ਸਰਕਾਰੀ ਧਨ ਅਤੇ ਹੋਰ ਵਸੀਲੇ ਗੰਦੀ ਰਾਜਨੀਤੀ ਲਈ ਰੱਜ ਕੇ ਵਰਤੇ ਜਾਂਦੇ ਹਨ। ਜਿੰਨਾ ਪੈਸਾ ਇਹਨਾਂ ਸਮਾਗ਼ਮਾਂ ਲਈ ਪਾਣੀ ਵਾਂਗ ਵਹਾਇਆ ਜਾਂਦਾ ਹੈ, ਓਨੇ ਪੈਸੇ ਨਾਲ਼ ਕੁੱਝ ਹੋਰ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕਦੀ ਹੈ ਪਰੰਤੂ ਲੋਕਾਂ ਨੂੰ ਦਿੱਤੀਆਂ ਜਾਣ ਵਾਲ਼ੀਆ ਸਹੂਲਤਾਂ ਸਮੇਂ ਰਾਜਸੀ ਮੁਫ਼ਾਦਾਂ ਲਈ 'ਦਸਵੰਧ' ਕੱਢਣ ਦੀ ਭੈੜੀ ਲਲ਼ਕ ਹੈ। ਅਕਾਲੀ ਹੋਣ ਜਾਂ ਕਾਂਗਰਸੀ, ਇਸ ਗੱਲ ਨਾਲ਼ ਕੋਈ ਫਰਕ ਨਹੀਂ ਪੈਂਦਾ। ਇਹ ਇਕੱਲੇ ਪੰਜਾਬ ਅੰਦਰ ਹੀ ਨਹੀਂ ਬਲਕਿ ਪੂਰੇ ਦੇਸ਼ ਅੰਦਰ ਅਜਿਹਾ ਹੋ ਰਿਹਾ ਹੈ। ਸਹੂਲਤਾਂ ਲਈ ਮਾਰੇ-ਮਾਰੇ ਫਿਰਦੇ ਲੋਕਾਂ ਨੂੰ ਉੱਪਰ ਰਾਜਨੀਤੀ ਕੀਤੀ ਜਾਂਦੀ ਹੈ। ਅਸਲ ਵਿੱਚ ਚੋਣਾਂ ਦੌਰਾਨ ਲੋਕ-ਫ਼ਤਵੇ ਤੋਂ ਬਾਦ ਸਰਕਾਰ ਦੇ ਇਹ ਸਾਰੇ ਕੰਮ ਕਰਨੇ ਸਿਵਲ ਪ੍ਰਸ਼ਾਸ਼ਨ ਜਾਂ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੇ ਹਿੱਸੇ ਆਉਂਦੇ ਹਨ। ਕਰਜ਼ਾ ਮਾਫ਼ੀ ਸਮਾਗਮਾਂ ਰਾਹੀਂ ਸਾਹਮਣੇ ਆਈ ਕਾਂਗਰਸ ਸਰਕਾਰ ਦੀ ਇਹ ਮੁਹਿੰਮ ਸਿਰਫ਼ ਪੰਜਾਬ ਅਸੈਂਬਲੀ ਦੀਆਂ ਅਗਲੀਆਂ ਚੋਣਾਂ ਦੀ ਤਿਆਰੀ ਤੱਕ ਹੀ ਸੀਮਤ ਨਹੀਂ ਬਲਕਿ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਵੀ ਹੈ। ਆਮ ਬੰਦਾ ਕਿਸੇ ਵੀ ਰਾਜਨੀਤਕ ਪਾਰਟੀ ਲਈ ਸਿਰਫ਼ ਇੱਕ  ਵੋਟ-ਪਰਚੀ ਹੈ ਜਾਂ ਰਾਜਨੀਤਕ ਸਮਾਗ਼ਮਾਂ ਦੇ ਇੱਕ ਸਰੋਤਾ। ਕੁੱਝ ਵੀ ਹੋਵੇ, ਹੋਰਨਾਂ ਮੰਗਾਂ-ਮਸਲਿਆਂ ਦੇ ਨਾਲ਼-ਨਾਲ਼ ਦੇਸ਼ ਅਤੇ ਪੰਜਾਬ ਅੰਦਰ ਰਾਜਨੀਤੀ ਦੇ ਇਸ ਨਿਘਾਰ ਦੀ ਲੋਕ ਹਿਤੂ ਜੱਥੇਬੰਦੀਆਂ ਨੂੰ ਸਾਰ ਲੈਣੀ ਚਾਹੀਦੀ ਹੈ।
--------------
ਸਹਾਇਤਾ ਦਾ ਵੇਰਵਾ
1. ਸੁਰਜੀਤ ਸਿੰਘ ਐਡਵੋਕੇਟ,
   ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਮੌਕੇ 1100
2. ਗੁਰਪਿਆਰ ਹਰੀਨੌਂ ਜੀਵਨ ਵਿੱਚ
    ਸਫਲ ਹੋਣ 'ਤੇ  ਹਰ ਅੰਕ ਲਈ ਪੇਪਰ ਨੂੰ ਸਹਾਇਤਾ 400
3. ਭੀਮ ਸੈਨ ਅਰਾਈਆਂ ਆਪਣੇ ਬੱਚਿਆਂ ਦੇ
    ਜ਼ਿੰਦਗੀ ਵਿੱਚ ਸਫਲ ਹੋਣ 'ਤੇ ਹਰੇਕ ਅੰਕ ਲਈ  400
4. ਮਾਸਟਰ ਗੁਰਮੇਲ ਸਿੰਘ ਭੁਟਾਲ  1000
5. ਮਾ. ਬੂਟਾ ਸਿੰਘ 500
6. ਮਾ. ਅਮਰਜੀਤ ਸਿੰਘ 500
7. ਮਿਸਤਰੀ ਗੁਰਸੇਵਕ ਸਿੰਘ 200
8. ਗੁਰਪ੍ਰੀਤ ਸਿੰਘ 500
9. ਕਾਮਰੇਡ ਕਰਮ ਸਿੰਘ 1500
10. ਸ਼ਮਸ਼ੇਰ ਸਿੰਘ ਖੋਖਰਵਾਲ 1000
11. ਅਜੀਤ ਸਿੰਘ ਭਰਥਲਾ 1000
12. ਹਰਦਿਆਲ ਸਿੰਘ ਮਠੋਲਾ 500
13. ਗੁਰਦਾਵਰ ਚੰਦ 2500
14. ਹਰਦੀਪ ਸਿੰਘ 2000
15. ਇੱਕ ਪਾਠਕ ਆਪਣੇ ਵਿਆਹ ਦੀ ਖੁਸ਼ੀ 'ਚ  1000
16. ਅਮਰਜੀਤ ਨਵੇਂ ਘਰ ਦੀ ਖੁਸ਼ੀ 'ਚ 500
17. ਸੁਰਜੀਤ ਸਿੰਘ 500
18. ਜਗਦੇਵ ਸਿੰਘ 700
19. ਜਸਦੇਵ ਸਿੰਘ 500
20. ਦਰਸ਼ਨ ਸਿੰਘ 200
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।)

No comments:

Post a Comment