ਵਿਦਿਆਰਥੀਆਂ-ਨੌਜਵਾਨਾਂ ਵੱਲੋਂ ਕਠੂਆ ਅਤੇ ਉਨਾਓ ਦੇ ਬਲਾਤਕਾਰੀ ਕਾਤਲਾਂ ਵਿਰੁੱਧ ਰੋਹ-ਭਰਪੂਰ ਪ੍ਰਦਰਸ਼ਨ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ 16 ਅਪ੍ਰੈਲ ਨੂੰ ਯੂਨੀਵਰਸਿਟੀ ਕਾਲਜ ਬੇਨੜਾ (ਧੂਰੀ), 17 ਅਪ੍ਰੈਲ ਨੂੰ ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ, 18 ਅਪ੍ਰੈਲ ਨੂੰ ਭਵਾਨੀਗੜ• ਕਾਲਜ, 18 ਅਪ੍ਰੈਲ ਨੂੰ ਲੌਂਗੋਵਾਲ ਸਕੂਲ ਅਤੇ ਸਲਾਈਟ ਲੌਂਗੋਵਾਲ, 19 ਅਪ੍ਰੈਲ ਨੂੰ ਆਈ.ਟੀ.ਆਈ. ਸੁਨਾਮ, 21 ਅਪ੍ਰੈਲ ਨੂੰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਕਠੂਆ ਅਤੇ ਉਨਾਓ ਵਿਖੇ ਭਾਜਪਾਈ ਗੁੰਡਿਆਂ ਵੱਲੋਂ ਕੀਤੇ ਗਏ ਬਲਾਤਕਾਰਾਂ ਅਤੇ ਕਤਲਾਂ ਦੇ ਖਿਲਾਫ ਰੈਲੀਆਂ ਅਤੇ ਮੁਜਾਹਰੇ ਕੀਤੇ ਗਏ। 14 ਅਪ੍ਰੈਲ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਵੱਲੋਂ ਜੰਮੂ ਵਿੱਚ ਆਸੀਫਾ ਨਾਂ ਦੀ ਅੱਠ ਸਾਲਾ ਲੜਕੀ ਨਾਲ ਹੋਏ ਬਲਾਤਕਾਰ ਦੇ ਦੋਸੀਆਂ ਨੂੰ ਸਖਤ ਤੋ ਸਖਤ ਸਜ਼ਾਵਾਂ ਦਿਵਾਉਣ ਲਈ ਅਤੇ ਪੂਰੇ ਘਟਨਾਕ੍ਰਮ ਵਿੱਚ ਦੋਸੀਆ ਦੇ ਹੱਕ ਵਿੱਚ ਆਵਾਜ ਬੁਲੰਦ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਖਾਲਸਾ ਕਾਲਜ ਮੇਨ ਗੇਟ ਤੋ ਪੁਤਲੀ ਘਰ ਤੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੇਨ ਗੇਟ ਤੱਕ ਮੋਮਬੱਤੀ ਮਾਰਚ ਕੀਤਾ ਗਿਆ।
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋ ਪਿੰਡ ਮੱਲਕਟੋਰਾ (ਤਹਿ: ਮਲੋਟ)ਵਿਖੇ ਕਠੂਆ , ਉਨਾਵ ਸਮੇਤ ਪੂਰੇ ਦੇਸ਼ ਚ ਔਰਤਾਂ ਖਿਲਾਫ ਵਧ ਰਹੇ ਅਪਰਾਧਾਂ ਖਿਲਾਫ ਕੈਂਡਲ ਮਾਰਚ ਕੀਤਾ ਗਿਆ।

No comments:
Post a Comment