Saturday, 28 April 2018

ਗਰੀਬ ਲੋਕਾਂ ਨੇ ਆਪਣੀ ਧਰਮਸ਼ਾਲਾ ਵਿਚ ਫਾਰਮ ਭਰੇ


ਪਿੰਡ ਰਾਮਪੁਰਾ ਦੇ ਬੀ ਪੀ ਐਲ ਰਾਸ਼ਨ ਕਾਰਡ ਬਹਾਲ ਕਰਾਉਣ ਲਈ ਲੋਕ ਸੰਗਰਾਮ ਮੰਚ ਦੀ ਅਗਵਾਈ ਹੇਠ ਸੈਂਕੜੇ ਗਰੀਬ ਲੋਕਾਂ ਨੇ ਆਪਣੀ ਧਰਮਸ਼ਾਲਾ ਵਿਚ ਫਾਰਮ ਭਰੇ

ਪਿੰਡ ਰਾਮਪੁਰਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦ ਵਿੱਚ ਨਾਟਕ ਮੇਲਾ ਕਰਵਾਇਆ ਗਿਆ ਸੀ। ਇਸ ਮੌਕੇ ਹੀ ਗਰੀਬ ਲੋਕਾਂ ਨੂੰ ਸਰਕਾਰ ਵਲੋਂ ਵੱਡੇ ਪੱਧਰ ਤੇ ਬੀ ਪੀ ਐਲ ਕਾਰਡ ਕੱਟ ਕੇ ਕਰਾਰਾ ਝਟਕਾ ਲਾਇਆ ਹੋਇਆ ਸੀ। ਲੋਕ ਸੰਗਰਾਮ ਮੰਚ ਦੀ ਅਗਵਾਈ ਹੇਠ ਪ੍ਰੋ ਗਰਾਮ ਦੇ ਅਗਲੇ ਦਿਨ ਹੀ ਫੂਲ ਕਚਹਿਰੀ ਵਿਚ ਧਰਨਾ ਦਿੱਤਾ ਗਿਆ ਅਤੇ ਸੁਣਵਾਈ ਨਾ ਹੋਣ ਕਾਰਨ ਤਹਿਸੀਲਦਾਰ ਦਾ ਘਿਰਾਓ ਕੀਤਾ ਗਿਆ। ਤਹਿਸੀਲਦਾਰ ਨੇ ਮੌਕੇ ਤੇ ਹੀ ਮੰਨਿਆ ਕਿ ਲੋਕ ਆਪਣੀ ਧਰਮਸ਼ਾਲਾ ਵਿਚ ਫਾਰਮ ਭਰ ਕੇ ਦੇ ਦੇਣ ਬਾਕੀ ਸਾਰੀ ਕਾਰਵਾਈ ਉਹ ਖੁਦ ਕਰਵਾਉਣਗੇ। ਫਿਰ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਹੋਰ ਦਿਨ ਪਿੰਡ ਵਿਚ ਮਾਰਚ ਕੀਤਾ ਗਿਆ। ਇਸ ਉਪਰੰਤ ਸਭ ਲੋਕਾਂ ਨੇ ਆਪਣੀ ਧਰਮਸ਼ਾਲਾ ਵਿਚ ਫਾਰਮ ਭਰੇ ਏਕੇ ਦੇ ਨਾਲ ਹੀ ਖੱਜਲ ਖੁਆਰੀ ਤੋ ਬਚੇ ਇਸ ਘੋਲ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਲੋਕ ਸੰਗਰਾਮ ਮੰਚ ਦੀ ਸਥਾਨਕ ਟੀਮ ਨੇ ਪੂਰੀ ਸਰਗਰਮੀ ਦਿਖਾਈ। ਇਸ ਇਲਾਕੇ ਵਿਚ ਪਿੰਡ ਸੇਵੇਵਾਲਾ ਵਿੱਚ ਮਸ਼ਾਲ ਮਾਰਚ, ਪਿੰਡ ਅਜਿੱਤਗਿੱਲ ਵਿਚ ਰੈਲੀ ਅਤੇ ਪਿੰਡ ਚੰਦਭਾਨ ਵਿੱਚ ਪੱਲੇਦਾਰ ਮਜਦੂਰਾਂ ਦੀ ਰੈਲੀ ਅਤੇ ਪਿੰਡ ਦਬੜੀਖਾਨਾ ਵਿਚ ਮੀਟਿੰਗ ਕਰਕੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਮਨਾਈ ਗਈ।

No comments:

Post a Comment