Saturday, 28 April 2018

23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਪ੍ਰਭਾਵਸ਼ਾਲੀ ਮੁਹਿੰਮ


23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ
ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਪ੍ਰਭਾਵਸ਼ਾਲੀ ਮੁਹਿੰਮ
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਹੋਰਾਂ ਦੀ ਅਦੁੱਤੀ ਸ਼ਹਾਦਤ ਤੋਂ ਪ੍ਰੇਰਨਾ ਅਤੇ ਉਤਸ਼ਾਹ ਲੈ ਕੇ ਮੌਜੂਦਾ ਚੁਣੌਤੀ ਭਰਪੂਰ ਦੌਰ ਅੰਦਰ ਜਮਾਤੀ ਜੰਗ ਤੇਜ਼ ਕਰਨ ਦਾ ਪ੍ਰਣ ਕਰਨ ਲਈ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਸੂਬਾ ਕਮੇਟੀ ਨੇ ਹਰ ਵਰ•ੇ ਦੀ ਤਰ•ਾਂ ਐਤਕੀਂ ਵੀ ਪੰਜਾਬ ਪੱਧਰੀ ਪ੍ਰਭਾਵਸ਼ਾਲੀ ਮੁਹਿੰਮ ਜਥੇਬੰਦ ਕੀਤੀ। ਮੰਚ ਦੀ ਸੂਬਾ ਕਮੇਟੀ ਨੇ ਐਤਕੀਂ ਦੀ ਮੁਹਿੰਮ ਨੂੰ ਪਿਛਲੇ ਤਜਰਬੇ ਦੀ ਰੌਸ਼ਨੀ ਵਿੱਚ ਸਮੇਂ ਦੀ ਮੰਗ ਮੁਤਾਬਿਕ ਨੌਜਵਾਨਾਂ ਨੂੰ ਇਨਕਲਾਬੀ ਲਹਿਰ ਨਾਲ ਜੋੜਨ ਦੇ ਵਿਸ਼ੇਸ਼ ਮਕਸਦ ਨਾਲ ਜਥੇਬੰਦ ਕੀਤੀ ਗਈ। ਇਹ ਧਿਆਨ ਵਿੱਚ ਰੱਖਦਿਆਂ ਜਥੇਬੰਦ ਕਰਨ ਦਾ ਫੈਸਲਾ ਕੀਤਾ ਕਿ ਸਾਰੀ ਸਰਗਰਮੀ ਨਾਟਕ ਸਮਾਗਮਾਂ, ਗੀਤਾਂ ਅਤੇ ਹੋਰ ਪ੍ਰਚਾਰ ਸਰਗਰਮੀ ਤੱਕ ਸੀਮਤ ਨਾ ਰਹੇ। ਸਗੋਂ ਇਹ ਸਰਗਰਮੀ ਉਪਰੋਕਤ ਮਕਸਦ ਦੀ ਪੂਰਤੀ ਕਰਦਿਆਂ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਜਥੇਬੰਦ ਕਰਨ ਅਤੇ ਮਿਹਨਤਕਸ਼ਾਂ ਨੂੰ ਜਥੇਬੰਦ ਹੋਣ ਲਈ ਉਭਾਰਨ ਦਾ ਟੀਚਾ ਮਿਥਿਆ ਗਿਆ। ਇਸ ਆਸ਼ੇ ਦੀ ਪੂਰਤੀ ਲਈ ਦੋ ਲੀਫਲੈਟ ਇੱਕ ਨੌਜਵਾਨਾਂ ਦੇ ਨਾਂ ਅਤੇ ਇੱਕ ਆਮ ਲੋਕਾਂ ਲਈ ਅਤੇ ਇੱਕ ਪੋਸਟ ਕੱਢਿਆ ਗਿਆ। ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਮੀਟਿੰਗਾਂ ਰੈਲੀਆਂ ਦੀ ਜ਼ੋਰਦਾਰ ਮੁਹਿੰਮ ਚਲਾਉਂਦੇ ਹੋਏ ਰਾਮਪੁਰਾ, ਕਸਬਾ ਫੂਲ, ਪਿੰਡ ਸ਼ਕੂਰ, ਬੋਤੀਆਂਵਾਲਾ, ਪਿੰਡ ਸ਼ਰਫ੍ਰ ਅਲੀਸ਼ਾਹ, ਨਾਹਲ ਖੋਟੇ, ਡੀ.ਸੀ. ਦਫਤਰ ਫਿਰੋਜ਼ਪੁਰ ਅਤੇ ਹੁਸੈਨੀਵਾਲਾ ਪਿੰਡ ਚੂਹੜ ਚੱਕ, ਖਿਆਲੀਵਾਰਾ, ਮੋਠਾਂਵਾਲੀ ਵਿਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਜਥੇਬੰਦ ਕੀਤੇ ਗਏ। ਇਹਨਾਂ ਪ੍ਰੋਗਰਾਮਾਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਾਰੇ ਪ੍ਰੋਗਰਾਮ ਸਥਾਨਕ ਟੀਮਾਂ ਨੇ ਪਿੰਡ ਨਿਵਾਸੀਆਂ ਦੇ ਸਰਗਰਮ ਸਹਿਯੋਗ ਨਾਲ ਜਥੇਬੰਦ ਕੀਤੇ। ਇਸੇ ਲੜੀ ਤਹਿਤ ਕਰਾਂਤੀਕਾਰੀ ਸਭਿਆਚਾਰਕ ਕੇਂਦਰ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਗੁਰਮੀਤ ਜੱਜ ਨੇ  23 ਮਾਰਚ ਦੀ ਰਾਤ ਨੂੰ ਫਿਰੋਜ਼ਪੁਰ ਸ਼ਹਿਰ ਵਿੱਚ ਸਥਿਤ ਤੂੜੀ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ 'ਤੇ ਭਰਵੀਂ ਰੈਲੀ ਕਰਕੇ ਇਸ ਟਿਕਾਣੇ ਨੂੰ ਯਾਦਗਾਰ ਬਣਾਉਣ ਦੀ ਮੰਗ ਕੀਤੀ। ਸ਼ਹਿਰ ਵਿੱਚ ਮਸ਼ਾਲ ਮਾਰਚ ਕਰਨ ਉਪਰੰਤ ਰਾਤੀਂ ਹਾਊਸਿੰਗ ਕਲੋਨੀ ਵਿੱਚ ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਜਥੇਬੰਦ ਕੀਤਾ ਗਿਆ। ਇਸੇ ਤਰ•ਾਂ ''ਕਰਾਂਤੀ ਕਲਾ ਮੰਚ'' ਨੇ ਪਿੰਡ ਰਾਜੇਆਣਾ ਵਿੱਚ ਵੱਡਾ ਪ੍ਰੋਗਰਾਮ ਜਥੇਬੰਦ ਕੀਤਾ ਅਤੇ ਇਸ ਟੀਮ ਨੇ ਦਰਜ਼ਨਾਂ ਪਿੰਡਾਂ ਵਿੱਚ ਨੁੱਕੜ ਨਾਟਕ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਪਰੋਕਤ ਸਾਰੇ ਹੀ ਪ੍ਰੋਗਰਾਮਾਂ ਵਿੱਚ ਕਰਾਂਤੀ ਕਲਾ ਮੰਚ ਮੋਗਾ ਦੀ ਨਾਟਕ ਟੀਮ ਨੇ ਨੌਜਵਾਨ ਨਿਰਦੇਸ਼ਕ ਬਲਜੀਤ ਮੋਗਾ ਦੀ ਨਿਰਦੇਸ਼ਨਾ ਹੇਠ ਨਾਟਕ ''ਪਾਣੀ'', ''ਮਾਂ ਦਾ ਬੂਟਾ'', ''ਛਿਪਣ ਤੋਂ ਪਹਿਲਾਂ'' ਅਤੇ ''ਮਿਰਜਾ'' ਖੇਡੇ ਗਏ। ਕਈ ਪ੍ਰਭਾਵਸ਼ਾਲੀ ਦਿਲਾਂ ਨੂੰ ਟੁੰਬ ਜਾਣ ਵਾਲੀਆਂ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਮੰਚ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ ਅਤੇ ਜਨਰਲ ਸਕੱਤਰ ਬਲਵੰਤ ਮੱਖੂ ਨੇ ਇਹਨਾਂ ਪ੍ਰੋਗਰਾਮਾਂ ਵਿੱਚ ਗੁੰਦਵੀਆਂ ਤਕਰੀਰਾਂ ਕਰੇਕ ਮੋਦੀ ਹਕੂਮਤ ਦੀਆਂ ਸਮਾਰਾਜ ਪੱਖੀ ਨੀਤੀਆਂ ਅਤੇ ਹਿੰਦੂਤਵ ਦੇ ਫਿਰਕੂ ਫਾਸ਼ੀ ਅਜੰਡੇ ਨੂੰ ਅੱਗੇ ਵਧਾਉਂਦੇ ਹੋਏ ਲੋਕਾਂ ਨੂੰ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਅਤੇ ਮੁਸਲਮਾਨਾਂ, ਦਲਿਤਾਂ 'ਤੇ ਯੋਜਨਾਬੱਧ ਹਮਲਿਆਂ ਦਾ ਪਰਦਾਚਾਕ ਕਰਦੇ ਹੋਏ ਹਕੂਮਤ ਵੱਲੋਂ ਕਾਲੇ ਕਾਨੂੰਨਾਂ ਅਤੇ ਜ਼ੁਲਮ ਦੇ ਸਤਾਏ ਲੋਕਾਂ ਦੇ ਹੱਕੀ ਘੋਲਾਂ ਨੂੰ ਦਬਾਉਣ ਵਿਰੁੱਧ ਵਿਸ਼ਾਲ ਲੋਕ ਲਹਿਰ ਖੜ•ੀ ਕਰਨ ਦਾ ਸੱਦਾ ਦਿੱਤਾ। ਔਰਤਾਂ ਨਾਲ ਹੁੰਦੇ ਧੱਕੇ, ਵਿਤਕਰੇ ਅਤੇ ਜਿਨਸੀ ਹਮਲਿਆਂ ਵਿੱਚ ਔਰਤਾਂ ਨੂੰ ਖੁਦ ਅੱਗੇ ਆਉਣ ਦਾ ਸੱਦਾ ਦਿੱਤਾ। ਪ੍ਰੋ. ਜੀ.ਐਨ. ਸਾਈਂਬਾਬਾ, ਹੇਮ ਮਿਸ਼ਰਾ ਸਮੇਤ ਸਾਰੇ ਰਾਜਸੀ ਕੈਂਦੀਆਂ ਦੀ ਰਿਹਾਈ ਦੇ ਮਤੇ ਪਾਏ ਗਏ। ਪਿੰਡ ਫੂਲ ਵਿੱਚ 35 ਨੌਜਵਾਨਾਂ ਨੇ ਸਟੇਜ ਤੋਂ ਨਸ਼ਿਆਂ ਵਿਰੁੱਧ ਮੋਰਚਾ ਲਾਉਣ ਦਾ ਐਲਾਨ ਇਸ ਮੁਹਿੰਮ ਦੀ ਵਿਸ਼ੇਸ਼ ਪ੍ਰਾਪਤੀ ਰਹੀ।
23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮਾਂ ਦਾ ਆਯੋਜਨ
15 ਮਾਰਚ ਨੂੰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਅਤੇ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਕੀਤਾ ਗਿਆ । ਜਿਸ ਵਿਚ ਆਰਟ ਬਾਕਸ ਪਟਿਆਲਾ ਦੀ ਟੀਮ ਵੱਲੋਂ ਨੁੱਕੜ ਨਾਟਕ ਸਾਡਾ ਮੰਤਰ ਪੇਸ਼ ਕੀਤਾ ਗਿਆ, ਜਿਸਨੇ ਵਿਦਿਆਰਥੀਆਂ ਤੇ ਗਹਿਰਾ ਅਸਰ ਛੱਡਿਆ । 26 ਮਾਰਚ ਨੂੰ ਸ਼ਹੀਦ ਊਧਮ ਸਿੰਘ ਕਾਲਜ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਆਰਟ ਬਾਕਸ ਪਟਿਆਲਾ ਦੀ ਟੀਮ ਵੱਲੋਂ ਨੁੱਕੜ ਨਾਟਕ “ਇੱਕ ਮੰਤਰ'' ਖੇਡਿਆ ਗਿਆ, ਜਿਸ ਨੂੰ ਸੈਂਕੜੇ ਵਿਦਿਆਰਥੀ ਦੇਖਣ ਦੇ ਲਈ ਸ਼ਾਮਿਲ ਹੋਏ। ਨੁੱਕੜ ਨਾਟਕ ਬੇਰੁਜਗਾਰੀ, ਲੱਚਰ ਸੱਭਿਆਚਾਰ, ਨਸ਼ਿਆਂ, ਭਰੂਣ ਹੱਤਿਆ ਆਦਿ ਸਮਾਜਿਕ ਮੁੱਦਿਆਂ ਤੇ ਅਧਾਰਿਤ ਸੀ। ਨਾਟਕ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਸਮਾਜ ਨਾਲ ਜੁੜਨ ਲਈ ਪ੍ਰੇਰਿਤ ਕੀਤਾ। 27 ਮਾਰਚ ਨੂੰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਇਕਾਈ ਸਰਕਾਰੀ ਕਾਲਜ ਮਲੇਰਕੋਟਲਾ ਦੇ ਵੱਲੋਂ 23 ਮਾਰਚ ਦੇ ਸ਼ਹੀਦਾਂ( ਭਗਤ ਸਿੰਘ, ਰਾਜਗੁਰੂ, ਸੁਖਦੇਵ) ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੀਪਲਜ਼ ਆਰਟ ਪਟਿਆਲਾ ਵੱਲੋਂ ਨੁੱਕੜ ਨਾਟਕ ਦਸਤਕ ਕਰਵਾਇਆ ਗਿਆ।
ਨੌਜਵਾਨ ਭਾਰਤ ਸਭਾ (ਪੰਜਾਬ) ਵੱਲੋ 19 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਕਾਲਾਝਾੜ ਵਿਚ ਇਨਕਲਾਬੀ ਨਾਟਕ ਪੀਪਲ ਆਰਟ ਪਟਿਆਲਾ ਦੇ ਸਾਥੀਆਂ ਵਲੋ ਪੇਸ਼ ਕੀਤੇ ਗਏ । 6 ਅਪ੍ਰੈਲ ਨੂੰ ਸਰਕਾਰੀ ਰਿਪੁਦਮਨ ਕਾਲਜ, ਨਾਭਾ ਵਿਖੇ ਪੀਪਲਜ਼ ਆਰਟ ਪਟਿਆਲਾ ਦੀ ਟੀਮ ਵੱਲੋਂ 'ਦਸਤਕ' ਨੁੱਕੜ ਨਾਟਕ ਕਰਵਾਇਆ ਗਿਆ ।
21 ਮਾਰਚ ਨੂੰ ਪੀ.ਐਸ.ਯੂ. ਵੱਲੋਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਨਾਟਕ 'ਏਹ ਕੇਹੀ ਰੁੱਤ ਆਈ' ਵਿਦਿਆਰਥੀਆਂ ਨੂੰ ਦਿਖਾਇਆ ਗਿਆ ਅਤੇ 500 ਦੇ ਕਰੀਬ ਜੁੜੇ ਇਕੱਠ ਨੂੰ ਜ਼ਿਲ•ਾ ਆਗੂ ਨੇ ਸੰਬੋਧਨ ਕੀਤਾ। 22 ਮਾਰਚ ਨੂੰ ਰਿਪੂਦਮਨ ਕਾਲਜ ਨਾਭਾ ਵਿਖੇ ਨਾਟਕ 'ਕਿਰਤੀ' ਵਿਖਾਇਆ ਗਿਆ। 23 ਮਾਰਚ ਨੂੰ ਪਿੰਡ ਹੇਸਕੇ ਵਿੱਖ ਸ਼ਹੀਦ ਭਗਤ ਸਿੰਘ ਵੈਲਫੇਅਰ ਅਤੇ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਰੰਗਮੰਚ ਸੁਨਾਮ ਦੀ ਟੀਮ ਵੱਲੋਂ ਇਨਕਲਾਬੀ ਨਾਟਕ ਪੇਸ਼ ਕੀਤੇ ਗਏ। 26 ਮਾਰਚ ਨੂੰ ਆਈ.ਟੀ.ਆਈ. ਨਾਭਾ ਨਾਟਕ ਕਰਵਾਏ ਗਏ। 27 ਮਾਰਚ ਨੂੰ ਪਿੰਡ ਚੌਂਦਾ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਨਾਟਕ ਮੇਲ ਕਰਵਾਇਆ ਗਿਆ, ਜਿਸ ਵਿੱਚ ਪੀਪਲਜ਼ ਆਰਟਸ ਪਟਿਆਲਾ ਦੀ ਟੀਮ ਵੱਲੋਂ 'ਦਸਤਕ ਅਤੇ ਸਿੱਧਾ ਰਾਹ ਸਿਵਿਆਂ ਨੂੰ ਜਾਵੇ' ਆਦਿ ਇਨਕਲਾਬੀ ਨਾਟਕ ਪੇਸ਼ ਕੀਤੇ ਗਏ। 28 ਮਾਰਚ ਨੂੰ ਪਿੰਡ ਹਥਨ ਵਿੱਚ ਇਨਕਲਾਬ ਨਾਟਕ ਕਰਵਾਇਆ ਗਿਆ। 29 ਮਾਰਚ ਪਿੰਡ ਬੁਰਜ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ। ਢਿੱਲਵਾਂ (ਫਰੀਦਕੋਟ) ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਅਵਾਮ ਰੰਗਮੰਚ ਦੀ ਟੀਮ ਵੱਲੋਂ ਨੁੱਕੜ ਨਾਟਕ '15 ਅਗਸਤ' ਕਰਵਾਇਆ ਗਿਆ। ਇਸੇ ਤਰ•ਾਂ ਪਿੰਡ ਸਮਾਘ ਵਿਖੇ ਵੀ ਅਵਾਮ ਰੰਗਮੰਚ ਦੀ ਟੀਮ ਵੱਲੋਂ ਨੁੱਕੜ ਨਾਟਕ ਕੀਤਾ ਗਿਆ।

No comments:

Post a Comment