ਕਠੂਏ ਅਤੇ ਉਨਾਓ ਦੀਆਂ ਬਲਾਤਕਾਰ ਦੀਆਂ ਘਟਨਾਵਾਂ
ਭਾਜਪਾ ਦੀ ਫਿਰਕੂ-ਫਾਸ਼ੀ ਅਤੇ ਔਰਤ-ਵਿਰੋਧੀ ਖਸਲਤ ਦੀਆਂ ਮੂੰਹ-ਜ਼ੋਰ ਗਵਾਹ
—ਨਾਜ਼ਰ ਸਿੰਘ ਬੋਪਾਰਾਏ
ਜੰਮੂ-ਕਸ਼ਮੀਰ ਦੇ ਜੰਮੂ ਸ਼ਹਿਰ ਤੋਂ ਹਿਮਾਚਲ ਦੀ ਸਰਹੱਦ ਵੱਲ ਦੇ ਖੇਤਰ ਵਿੱਚ ਮੁਸਲਿਮ ਗੁੱਜਰ ਪਰਿਵਾਰ ਦੀ 8 ਸਾਲਾਂ ਦੀ ਛੋਟੀ ਜਿਹੀ ਬੱਚੀ ਜੰਗਲ-ਬੀੜਾਂ ਵਿੱਚ ਆਪਣੇ ਘੋੜਿਆਂ ਅਤੇ ਖੱਚਰਾਂ ਦੀ ਚਰਾਗਾਹਾਂ ਵਿੱਚ ਰੋਜ਼ ਵਾਂਗ ਹੀ ਦੇਖ-ਰੇਖ ਕਰਦੀ ਸੀ। ਪਰ 10 ਜਨਵਰੀ ਦਾ ਦਿਨ ਉਸ ਲਈ ਆਮ ਵਰਗਾ ਦਿਨ ਨਹੀਂ ਸੀ। ਇਸ ਦਿਨ ਮਨੁੱਖੀ ਜਾਮੇ 'ਚ ਛੁਪੇ ਦਰਿੰਦੇ ਇਸ ਨੰਨ•ੀਂ ਜਾਨ 'ਤੇ ਟੁੱਟ ਪਏ। ਉਸ ਨੂੰ ਅਗਵਾ ਕਰਕੇ ਨੇੜਲੇ ਮੰਦਰ ਵਿੱਚ ਲੈ ਗਏ। ਰਾਤ ਨੂੰ ਹਨੇਰਾ ਹੋਣ 'ਤੇ ਡੰਗਰ-ਪਸ਼ੂ ਤਾਂ ਆਪਣੇ ਘਰ ਪਹੁੰਚ ਗਏ ਪਰ ਮਾਪਿਆਂ ਦੀ ਲਾਡਲੀ ਆਸਿਫਾਂ ਦਰਿੰਦਿਆਂ ਹੱਥੋਂ ਜਿਬ•ਾ ਹੋਣ ਲੱਗੀ। ਕੁੜੀ ਦੇ ਵਾਪਸ ਨਾ ਪਰਤਣ 'ਤੇ ਆਸਿਫਾਂ ਦੇ ਮਾਪਿਆਂ ਅਤੇ ਉਸਦੇ ਸਕੇ-ਸਬੰਧੀਆਂ ਨੇ ਉਸਦੀ ਭਾਲ ਕੀਤੀ— ਹੋਰ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਸਾਰਾ ਜੰਗਲ ਗਾਹ ਮਾਰਿਆ ਪਰ ਆਸਿਫਾਂ ਨਾ ਮਿਲੀ। ਕੁੜੀ ਦੇ ਮਾਪਿਆਂ ਨੇ ਮੰਦਰ ਦੀ ਤਲਾਸ਼ੀ ਹੀ ਨਹੀਂ ਸੀ ਲਈ ਕਿਉਂਕਿ ਉਹਨਾਂ ਦਾ ਵਿਸ਼ਵਾਸ਼ ਸੀ ਕਿ ''ਰੱਬ ਦੇ ਘਰ'' ਵਿੱਚ ਕੁੜੀ ਨੂੰ ਲੁਕੋਇਆ ਹੀ ਨਹੀਂ ਗਿਆ ਹੋਣਾ। ਦਰਿੰਦਿਆਂ ਨੇ ਆਸਿਫਾਂ ਨੂੰ ਨਸ਼ੇ ਦੇ ਟੀਕੇ ਲਾ ਕੇ ਨੀਮ-ਬੇਹੋਸ਼ੀ ਵਿੱਚ ਰੱਖਿਆ ਅਤੇ ਉਸ ਨਾਲ ਵਾਰੋ ਵਾਰੀ ਕੁਕਰਮ ਕਰਦੇ ਰਹੇ। ਆਸਿਫਾਂ ਦੇ ਮਾਪਿਆਂ ਨੇ ਆਸਿਫਾਂ ਨੂੰ ਆਪਣੇ ਰਿਸ਼ਤੇਦਾਰ ਕੋਲੋਂ ਗੋਦ ਲਿਆ ਹੋਇਆ ਸੀ। ਇੱਕ ਦੁਰਘਟਨਾ ਵਿੱਚ ਇਹਨਾਂ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ ਸੀ ਤਾਂ ਉਸਦੀ ਪੁਜਵਾਲਾ ਪਤਨੀ ਨਸੀਮ ਬਾਨੋ ਦੇ ਜ਼ੋਰ ਪਾਉਣ 'ਤੇ ਇੱਕ ਸਾਲ ਦੀ ਆਸਿਫਾਂ ਨੂੰ ਗੋਦ ਲਿਆ ਸੀ, ਜਿਹੜੀ ਕਿ ਉਸਦੇ ਭਰਾ ਦੀ ਕੁੜੀ ਸੀ।
ਦੋ ਦਿਨਾਂ ਬਾਅਦ ਆਸਿਫਾਂ ਦੇ ਮਾਪਿਆਂ ਨੇ ਥਾਣੇ ਰਿਪੋਰਟ ਲਿਖਾਉਣੀ ਚਾਹੀ ਪਰ ਸਥਾਨਕ ਅਧਿਕਾਰੀ ਟਾਲਾ ਵੱਟਦੇ ਰਹੇ। ਕੁੜੀ ਦੇ ਮਾਪਿਆਂ ਅਤੇ ਹੋਰਨਾਂ ਲੋਕਾਂ ਦੇ ਦਬਾਓ ਥੱਲੇ ਪੁਲਸ ਨੂੰ ਮੁਢਲੀ ਰਿਪੋਰਟ ਤਾਂ ਦਰਜ਼ ਕਰਨੀ ਪਈ ਪਰ ਇਸ ਘਟਨਾ ਬਾਰੇ ਜੰਮੂ ਖੇਤਰ ਵਿਚਲੇ ਹਿੰਦੂ-ਬਹੁਗਿਣਤੀ ਦੇ ਪ੍ਰਭਾਵ ਹੇਠਲੇ ਪ੍ਰਚਾਰ-ਪ੍ਰਸਾਰ ਮੀਡੀਏ ਨੇ ਆਮ ਕਰਕੇ ਇਸ ਨੂੰ ਸਰਸਰੀ ਜਿਹਾ ਹੀ ਲਿਆ ਅਤੇ ਅਣਡਿੱਠ ਕੀਤਾ ਪਰ ਕਮਸ਼ੀਰ ਵਾਦੀ ਵਿੱਚ ਬਹੁਤੇ ਮੀਡੀਏ ਨੇ ਇਸ ਨੂੰ ਮੁਸਲਮਾਨਾਂ, ਕਿਰਤੀਆਂ ਅਤੇ ਕਸ਼ਮੀਰੀਅਤ 'ਤੇ ਹੋਏ ਹਮਲੇ ਵਜੋਂ ਲੈਂਦੇ ਹੋਏ ਕਾਫੀ ਜ਼ਿਆਦਾ ਮਹੱਤਤਾ ਦਿੱਤੀ। ਇਸ ਤੋਂ ਅੱਗੇ ਸੋਸ਼ਲ ਮੀਡੀਏ, ਨੈੱਟ ਅਤੇ ਫੋਨਾਂ ਆਦਿ ਰਾਹੀਂ ਇਹ ਘਟਨਾ ਕਸ਼ਮੀਰ ਦੀ ਹੀ ਨਹੀਂ ਰਹੀ ਬਲਕਿ ਹਿੰਦੋਸਤਾਨ ਦੀ ਇੱਕ ਪ੍ਰਮੁੱਖ ਘਟਨਾ ਬਣ ਗਈ। ਆਮ ਲੋਕਾਂ ਨੇ ਭਾਜਪਾ ਪਾਰਟੀ ਅਤੇ ਮੋਦੀ ਸਰਕਾਰ ਦੀ ਜਿੰਨੀ ਥੂਹ ਥੂਹ ਕੀਤੀ ਅਤੇ ਵਿਆਪਕ ਨਿਖੇਧੀ ਕੀਤੀ- ਆਸਿਫਾਂ ਦੀਆਂ ਫੋਟੋਆਂ ਅਤੇ ਖਬਰ ਦਾ ਆਦਾਨ-ਪ੍ਰਦਾਨ ਕੀਤਾ ਉਸਨੇ ਮੋਦੀ ਅਤੇ ਇਸਦੇ ਚੇਲੇ-ਬਾਲਕੇ ਯੋਗੀ ਵਰਗਿਆਂ ਦੀਆਂ ਬਾਹਾਂ ਨੂੰ ਮਰੋੜੇ ਚਾੜ• ਦਿੱਤੇ।
ਜੰਮੂ ਖੇਤਰ ਵਿਚਲਾ ਮਸਲਾ ਕਿਸੇ ਕੁੜੀ ਨਾਲ ਵਾਪਰਿਆ ਕੋਈ ਆਮ ਜਿਹਾ ਵਰਤਾਰਾ ਨਹੀਂ ਸੀ ਬਲਕਿ ਇਹ ਕੁੱਝ ਸੋਚੀ ਸਮਝੀ ਘੜੀ ਗਈ ਸਾਜਿਸ਼ ਸੀ, ਜਿਸ ਤਹਿਤ ਇਸ ਖੇਤਰ ਦੇ ਭਾਜਪਾ ਦੇ ਜਾਗੀਰਦਾਰ ਅਤੇ ਘੜੰਮ-ਚੌਧਰੀ ਕੰਮ ਕਰ ਰਹੇ ਸਨ। ਜੰਮੂ ਖੇਤਰ ਵਿੱਚ ਮੁਸਲਿਮ ਗੁੱਜਰ ਪਰਿਵਾਰਾਂ ਦੀ ਕਾਫੀ ਗਿਣਤੀ ਹੈ, ਜਿਹੜੇ ਭੇਡਾਂ-ਬੱਕਰੀਆਂ, ਗਊਆਂ-ਮੱਝਾਂ, ਘੋੜੇ-ਖੱਚਰਾਂ ਨੂੰ ਪਾਲਦੀ ਹੈ ਅਤੇ ਇਹਨਾਂ ਤੋਂ ਹੁੰਦੀ ਆਮਦਨ ਨਾਲ ਆਪਣਾ ਗੁਜਰ-ਬਸਰ ਕਰਦੀ ਹੈ। ਪਰ ਇਸ ਖੇਤਰ ਦੇ ਹਿੰਦੂਤਵੀ ਜਨੂੰਨੀਆਂ ਨੂੰ ਇਹ ਗੱਲ ਉੱਕਾ ਹੀ ਨਹੀਂ ਸੀ ਭਾਉਂਦੀ ਕਿ ਕੋਈ ਹਿੱਸਾ ਉਹਨਾਂ ਦੀ ਸਰਦਾਰੀ ਨੂੰ ਸਲਾਮਾਂ ਕਰੇ ਤੋਂ ਬਿਨਾ ਉਹਨਾਂ ਦੀ ਅਧੀਨਗੀ ਨੂੰ ਕਬੂਲੇ ਤੋਂ ਬਿਨਾ ਆਪਣੀ ਖੁਦਦਾਰੀ ਭਰੀ ਸਵੈ-ਮਾਣ ਵਾਲੀ ਜ਼ਿੰਦਗੀ ਕਿਵੇਂ ਜਿਉਂ ਜਾਵੇ? ਜੰਮੂ ਖੇਤਰ ਦੇ ਗੁੱਜਰ ਪਰਿਵਾਰਾਂ 'ਤੇ ਹੋਏ ਹਮਲਿਆਂ ਦੀ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਅਤੇ ਨਾ ਹੀ ਆਖਰੀ ਘਟਨਾ ਹੈ। ਪਿਛਲੇ ਅਰਸੇ ਵਿੱਚ ਵੀ ਗੁੱਜਰ ਪਰਿਵਾਰਾਂ 'ਤੇ ਹਮਲੇ ਹੁੰਦੇ ਰਹੇ ਹਨ, ਪਰ ਇਹ ਹਮਲੇ ਉਦੋਂ ਘੱਟ ਸਨ, ਹੁਣ ਜਦੋਂ ਕੇਂਦਰ ਵਿੱਚ ਮੋਦੀ ਸਰਕਾਰ ਅਤੇ ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਸਾਂਝ ਵਾਲੀ ਹਕੂਮਤ ਬਣੀ ਹੈ, ਉਦੋਂ ਤੋਂ ਲੈ ਕੇ ਗੁੱਜਰ ਭਾਈਚਾਰੇ 'ਤੇ ਹੁੰਦੇ ਹਮਲਿਆਂ ਵਿੱਚ ਤੇਜੀ ਲਿਆਂਦੀ ਗਈ ਹੈ। ਅਕਾਲੀ-ਭਾਜਪਾ ਹਕੂਮਤ ਸਮੇਂ ਇਹਨਾਂ ਘਮੰਤੂ ਭਾਈਚਾਰਿਆਂ ਨੂੰ ਪੰਜਾਬ ਵਿੱਚ ਵੀ ਆਪਣੀ ਮਾਰ ਹੇਠ ਲਿਆ ਗਿਆ ਸੀ। ਖਾਸ ਕਰਕੇ ਜਦੋਂ ਪਠਾਨਕੋਟ ਖੇਤਰ ਵਿੱਚ ਛਾਉਣੀ 'ਤੇ ਹਮਲਾ ਹੋਇਆ ਸੀ ਤਾਂ ਇਹਨਾਂ ਨੂੰ ਕਾਫੀ ਖੱਜਲ-ਖੁਆਰ ਕੀਤਾ ਗਿਆ।
ਪਸ਼ੂ-ਪਾਲਣ ਦਾ ਕਿੱਤਾ ਕਰਨ ਵਾਲੇ ਇਹ ਗੁੱਜਰ ਭਾਈਚਾਰੇ ਕਿਸੇ ਤਰ•ਾਂ ਦੀ ਕੱਟੜ-ਜਨੂੰਨੀ ਸੋਚਣੀ ਦੇ ਧਾਰਨੀ ਨਹੀਂ ਹਨ ਬਲਕਿ ਇਹ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਨਾਲ ਘੁਲ-ਮਿਲ ਕੇ ਆਪਣੀ ਸਾਂਝ ਬਣਾਉਂਦੇ ਅਤੇ ਵਧਾਉਂਦੇ ਰਹਿੰਦੇ ਹਨ। ਜੰਮੂ-ਕਸ਼ਮੀਰ ਦੇ ਹਾਕਮ-ਜਮਾਤੀ ਹਿੱਸਿਆਂ ਵਿੱਚੋਂ ਵੀ ਵਧੇਰੇ ਕਰਕੇ ਇਹਨਾਂ ਨੂੰ ਹਿੰਦੋਸਤਾਨ ਪੱਖੀਆਂ ਵਜੋਂ ਹੀ ਵੇਖਦੇ ਰਹੇ ਹਨ— ਕਾਰਗਿਲ ਦੀ ਜੰਗ ਮੌਕੇ ਜਦੋਂ ਪਾਕਿਸਤਾਨ ਦੀ ਫੌਜ ਨੇ ਆਪਣੀ ਦਖਲਅੰਦਾਜ਼ੀ ਵਧਾਈ ਸੀ ਤਾਂ ਉਸਦੀ ਇਹਨਾਂ ਗੁੱਜਰ ਭਾਈਚਾਰਿਆਂ ਨੇ ਹੀ ਭਾਰਤੀ ਫੌਜ ਨੂੰ ਜਾਣਕਾਰੀ ਦਿੱਤੀ ਸੀ। ਇਹ ਲੋਕ ਜ਼ਿਆਦਾਤਰ ਆਪਣੇ ਹੀ ਕੰਮਾਂ-ਧੰਦਿਆਂ ਵਿੱਚ ਮਸ਼ਰੂਫ ਰਹਿੰਦੇ ਹਨ, ਸਥਾਨਕ ਰਾਜਨੀਤੀ ਵਿੱਚ ਬਹੁਤੀ ਦਿਲਚਸਪੀ ਨਹੀਂ ਰੱਖਦੇ। ਪਰ ਭਾਰਤੀ ਹਾਕਮਾਂ ਅਤੇ ਇੱਥੋਂ ਦਾ ਰਾਜ ਪ੍ਰਬੰਧ ਜਦੋਂ ਜੰਮੂ-ਕਸ਼ਮੀਰ ਨੂੰ ਧੱਕੇ ਨਾਲ ਸਿਰ ਨਰੜ ਕਰਕੇ ਚੱਲਣ ਦੀ ਸੋਚ 'ਤੇ ਚੱਲਦਾ ਹੋਇਆ ਆਪਣਾ ਹਿੰਦੂਤਵੀ ਏਜੰਡਾ ਮੜ•ਨ 'ਤੇ ਉਤਾਰੂ ਹੋਇਆ ਪਿਆ ਹੈ ਤਾਂ ਉਹ ਜਿੱਥੇ ਆਮ ਕਸ਼ਮੀਰੀ ਲੋਕਾਂ ਨੂੰ ਆਪਣੀ ਮਾਰ ਹੇਠ ਲਿਆ ਰਿਹਾ ਹੈ ਤਾਂ ਇਸ ਘਮੰਤੂ ਗੁੱਜਰ ਭਾਈਚਾਰੇ ਨੂੰ ਹਿੰਦੂ ਬਣਾਉਣ 'ਤੇ ਤੁਲਿਆ ਹੋਇਆ ਆਪਣੀ ਅਧੀਨਗੀ ਹੇਠ ਰੱਖਣਾ ਚਾਹੁੰਦਾ ਹੈ। ਹੁਣ ਜੇਕਰ ਸੁਭਾਵਿਕ ਤੌਰ 'ਤੇ ਗੁੱਜਰ ਭਾਈਚਾਰਾ ਆਪਣੇ ਮੁਸਲਿਮ ਪਿਛੋਕੜ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਹਿੰਦੂਤਵੀ ਜਨੂੰਨੀ ਉਹਨਾਂ ਨੂੰ ਧੱਕੇ ਨਾਲ ਪਾਕਿਸਤਾਨ ਵਾੜਨਾ ਚਾਹੁੰਦੇ ਹਨ, ਜਦੋਂ ਕਿ ਉਹ ਇਸ ਖੇਤਰ ਦੀ ਭੂਮੀ ਨੂੰ ਆਪਣੀ ਮਾਤ-ਭੂਮੀ ਮੰਨਦੇ ਹੋਏ ਇੱਥੇ ਹੀ ਆਪਣਾ ਗੁਜਰ-ਬਸਰ ਕਰਨਾ ਚਾਹੁੰਦੇ ਹਨ।
ਪੁਲਸ ਅਧਿਕਾਰੀ ਭਾਵੇਂ ਆਸਿਫਾਂ ਦੀ ਗੁੰਮਸ਼ੁਦਗੀ ਦੀ ਮੁਢਲੀ ਰਿਪੋਰਟ ਬਾਰੇ ਆਨਾਕਾਨੀ ਕਰਦੇ ਰਹੇ ਪਰ ਉਸ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਹੋਰਨਾਂ ਲੋਕਾਂ ਵੱਲੋਂ ਜਦੋਂ ਇਸਦੀ ਪੈਰਵਾਈ ਕੀਤੀ ਜਾਂਦੀ ਰਹੀ ਤਾਂ ਪੁਲਸ ਨੂੰ ਖਾਨਾਪੂਰਤੀ ਕਰਨੀ ਪਈ। ਪਰ ਜਦੋਂ 17 ਜਨਵਰੀ ਨੂੰ ਅੱਠ ਦਿਨਾਂ ਬਾਅਦ ਆਸਿਫਾਂ ਦੀ ਲਾਸ਼ ਮਿਲੀ ਤਾਂ ਲੋਕਾਂ ਵਿੱਚ ਰੋਹ ਦੇ ਭਾਂਬੜ ਬਲ਼ ਉੱਠੇ। ਸਥਾਨਕ ਪੁਲਸ ਅਧਿਕਾਰੀਆਂ ਵੱਲੋਂ ਆਸਿਫਾਂ ਦੇ ਖੂਨ ਅਤੇ ਮਿੱਟੀ ਨਾਲ ਲਥਪੱਥ ਉਸਦੇ ਕੱਪੜਿਆਂ ਨੂੰ ਧੋਅ-ਸੁਕਾ ਕੇ ਦੋਸ਼ੀਆਂ ਨੂੰ ਬਚਾਉਣ ਦੀਆਂ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਗਈਆਂ ਤਾਂ ਕਿ ਜਾਂਚ-ਪੜਤਾਲ ਦੇ ਸਬੂਤਾਂ ਨੂੰ ਖੁਰਦ-ਬੁਰਦ ਕੀਤਾ ਜਾਵੇ। ਪਰ ਫੇਰ ਵੀ ਕੁੱਝ ਨਾ ਕੁੱਝ ਸਬੂਤ ਬਚੇ ਹੀ ਰਹਿ ਗਏ, ਜਿਹਨਾਂ ਤਹਿਤ ਦੋਸ਼ੀਆਂ ਦੀ ਪਹਿਚਾਣ ਹੋ ਸਕੀ। ਬਾਕੀ ਦੇ ਸਬੂਤ ਉਹਨਾਂ ਦੀਆਂ ਫੋਨ ਕਾਲਾਂ ਤੋਂ ਹਾਸਲ ਹੋਏ। ਜਦੋਂ ਉਹ ਆਸਿਫਾਂ ਦੀਆਂ ਚੀਖਾਂ-ਕੂਕਾਂ, ਹੌਕੇ-ਹਾਵਿਆਂ ਨੂੰ ਚਟਕਾਰਿਆਂ ਵਜੋਂ ਲੈਂਦੇ ਹੋਏ ਹੋਰ ਵੱਧ ਦਰਿੰਦਗੀ ਢਾਹੁੰਦੇ ਰਹੇ। ਉਹਨਾਂ ਨੇ ਆਸਿਫਾਂ ਨਾਲ ਵਾਰ ਵਾਰ ਬਲਾਤਕਾਰ ਹੀ ਨਹੀਂ ਕੀਤਾ ਬਲਕਿ ਉਸਦੇ ਚਿਹਰੇ ਅਤੇ ਸਰੀਰ ਨੂੰ ਵੀ ਨੋਚਿਆ, ਉਸ ਦੇ ਸਰੀਰ 'ਤੇ ਥਾਂ ਥਾਂ ਜਖਮਾਂ ਦੇ ਨਿਸ਼ਾਨ ਸਨ, ਉਹ ਵਿਰੋਧ ਕਰਦੀ ਰਹੀ ਤਾਂ ਉਸਦੀਆਂ ਲੱਤÎਾਂ-ਬਾਹਾਂ ਤੋੜੀਆਂ-ਮਰੋੜੀਆਂ ਗਈਆਂ ਅਤੇ ਆਖਰ ਉਸਦੇ ਸਿਰ ਵਿੱਚ ਪੱਥਰ ਮਾਰ ਮਾਰ ਕੇ ਖਤਮ ਕਰ ਦਿੱਤਾ ਗਿਆ ਤਾਂ ਕਿ ਕਾਤਲਾਂ ਦੀਆਂ ਕਰਤੂਤਾਂ ਦੀ ਕਹਾਣੀ ਢਕੀ ਹੀ ਰਹਿ ਜਾਵੇ।
ਮਾਸੂਮ ਆਸਿਫਾਂ ਨਾਲ ਵਾਪਰੀ ਦਰਿੰਦਗੀ ਦੀ ਗੱਲ ਸੁਣਦਿਆਂ, ਹਰ ਮਨੁੱਖ ਦਰਦੀ ਦੇ ਹਿਰਦੇ ਵਿੰਨੇ ਗਏ- ਗੁੱਸੇ ਅਤੇ ਰੋਹ ਦੀ ਲਾਟ ਉੱਠਣੀ ਸੁਭਾਵਿਕ ਹੀ ਸੀ ਤੇ ਉੱਠੀ ਵੀ। ਮੁਫਤੀ ਮਹਿਬੂਬਾ ਹਕੂਮਤ ਨੂੰ ਆਸਿਫਾਂ ਦੇ ਕਤਲ ਦੀ ਜਾਂਚ ਕਰਵਾਉਣੀ ਪਈ। ਜਾਂਚ ਕਰਨ ਵਾਲਾ ਪੁਲਸ ਅਧਿਕਾਰੀ ਭਾਵੇਂ ਹਿੰਦੂ ਪਿਛੋਕੜ ਵਾਲਾ ਸੀ, ਜਿਸ ਨੂੰ ਕਿਸੇ ਵੇਲੇ ਭਾਰਤੀ ਹਾਕਮਾਂ ਨੇ ਤਮਗ਼ਿਆਂ ਨਾਲ ਸਨਮਾਨਿਤ ਵੀ ਕੀਤਾ ਸੀ, ਪਰ ਉਹ ਆਪਣੀ ਕਸ਼ਮੀਰੀਅਤ ਦੀ ਭਾਵਨਾ ਹਿੱਤ ਘਟਨਾ ਦਾ ਵੇਰਵਾ ਉਵੇਂ ਹੀ ਦਰਸਾ ਗਿਆ ਜਿਵੇਂ ਇਹ ਬੀਤੀ ਸੀ— ਦੂਸਰੇ ਪਾਸਿਉਂ ਡਾਕਟਰੀ ਰਿਪੋਰਟ ਵੀ ਕਾਤਲਾਂ ਖਿਲਾਫ ਭੁਗਤ ਗਈ। ਆਸਿਫਾਂ ਦੇ ਕੇਸ ਦੀ ਪੈਰਵਾਈ ਕਰਨ ਵਾਲੀ ਦੀਪਿਕਾ ਸਿੰਘ ਰਾਜਾਵਤ ਵਕੀਲ ਵੀ ਹਿੰਦੂ ਹੀ ਹੈ, ਪਰ ਇਨਸਾਨੀਅਤ ਦੇ ਮੁਦੱਈਆਂ ਵੱਲੋਂ ਕਾਤਲਾਂ ਖਿਲਾਫ ਭੁਗਤ ਜਾਣਾ ਹਿੰਦੂਤਵੀ ਜਾਗੀਰੂ ਚੌਧਰੀਆਂ ਨੂੰ ਕਤੱਈ ਬਰਦਾਸ਼ਤ ਨਹੀਂ ਸੀ ਹੋ ਸਕਦਾ।
ਆਸਿਫਾਂ ਦੇ ਕਤਲ ਦੇ ਦੋਸ਼ੀਆਂ ਖਿਲਾਫ ਜਿਵੇਂ ਜਿਵੇਂ ਜਾਂਚ-ਪੜਤਾਲ ਦੇ ਵੇਰਵੇ ਉੱਘੜਦੇ ਆ ਰਹੇ ਸਨ ਤਾਂ ਇਹਨਾਂ ਨੂੰ ਰੱਦ ਕਰਨ ਅਤੇ ਗੁੱਜਰ ਭਾਈਚਾਰੇ ਅਤੇ ਮੁਸਲਿਮ ਵਿਰੋਧੀ ਹਿੰਦੂਤਵੀ ਸੁਰਾਂ ਉੱਚੀਆਂ ਕੀਤੀਆਂ ਜਾ ਰਹੀਆਂ ਸਨ। ਭਾਜਪਾ ਦੇ ਦੋ ਮੰਤਰੀਆਂ ਵੱਲੋਂ ''ਹਿੰਦੂ ਏਕਤਾ ਸਮਾਜ ਮੰਚ'' ਦਾ ਫੱਟਾ ਲਾ ਕੇ ਹਿੰਦੁ ਫਿਰਕਾਪ੍ਰਸਤ ਅਨਸਰਾਂ ਨੂੰ ਲਾਮਬੰਦ ਕੀਤਾ ਅਤੇ ਸਾਧਾਰਨ ਹਿੰਦੂ ਜਨਤਾ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾ ਕੇ ਬਲਾਤਕਾਰੀਆਂ ਦੇ ਹੱਕ ਵਿਚੱ ਜਥੇਬੰਦ ਕਰਨ ਦਾ ਤਾਣ ਲਾਇਆ। ਆਪਣੇ ਆਪ ਨੂੰ ਕਾਨੂੰਨ ਦੇ ਮੁਦੱਈ ਹੋਣ ਦੇ ਦਾਅਵੇਦਾਰ ਅਖਵਾਉਣ ਵਾਲੇ ਭਾਜਪਾ ਦੇ ਹੜਦੁੰਗ ਮਚਾਉਣ ਵਾਲੇ ਵਕੀਲਾਂ ਨੇ ਪ੍ਰਸਾਸ਼ਨਿਕ ਅਤੇ ਕਾਨੂੰਨੀ ਚਾਰਾਜੋਈ ਦੇ ਰਾਹ ਵਿੱਚ ਅੜਿੱਕੇ ਡਾਹੇ। ਤਿੰਨ ਮਹੀਨੇ ਤੋਂ ਕੇਸ ਨੂੰ ਆਸਿਫਾਂ ਦੇ ਨਾਲ ਹੀ ਦਫਨਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੇ ਹਰਬੇ ਅਤੇ ਹੱਥਕੰਡੇ ਉਦੋਂ ਫੇਲ• ਹੋ ਗਏ ਜਦੋਂ ਜਾਂਚ ਟੋਲੀਆਂ ਨੇ ਜਾਂਚ ਨੂੰ ਲੋਕਾਂ ਸਾਹਮਣੇ ਨਸ਼ਰ ਕਰ ਦਿੱਤਾ ਅਤੇ ਲੋਕਾਂ ਨੇ ਇਸ ਨੂੰ ਹੱਥੋ-ਹੱਥ ਦੇਸ਼ ਦੇ ਕੋਨੋ ਕੋਨੇ ਵਿੱਚ ਪਹੁੰਚਾ ਦਿੱਤਾ ਅਤੇ ਇਸਦੀ ਗੂੰਜ ਸੰਯੁਕਤ ਰਾਸ਼ਟਰ ਸੰਘ ਵਿੱਚ ਗੂੰਜ ਉੱਠੀ। ਮੁਲਕ ਅੰਦਰ ਅਤੇ ਕੌਮਾਂਤਰੀ ਪੱਧਰ 'ਤੇ ਭਾਜਪਾ ਹਕੂਮਤ ਖਿਲਾਫ ਉੱਠੇ ਰੋਹ ਫੁਟਾਰੇ 'ਤੇ ਠੰਢਾ ਛਿੜਕਣ ਲਈ ਮੋਦੀ ਨੂੰ ਆਪਣੀ ਸੋਚੀ-ਸਮਝੀ ਚੁੱਪ ਤੋੜਨੀ ਪਈ ਅਤੇ ਜੰਮੂ ਦੇ ਭਾਜਪਾਈ ਮੰਤਰੀਆਂ ਨੂੰ ਵੀ ਅਸਤੀਫੇ ਦਿਵਾਉਣ ਦਾ ਪਰਪੰਚ ਰਚਣਾ ਪਿਆ।
ਜਦੋਂ ਆਸਿਫਾਂ ਦੀ ਲਾਸ਼ ਮਿਲੀ ਤਾਂ ਹਿੰਦੂ ਜਨੂੰਨੀਆਂ ਨੇ ਉਸਦੀ ਲਾਸ਼ ਨੂੰ ਪਿੰਡ ਦੀਆਂ ਕਬਰਾਂ ਵਿੱਚ ਦਫਨਾਉਣ ਤੋਂ ਰੋਕ ਦਿੱਤਾ ਭਾਵੇਂ ਕਿ ਕਬਰਾਂ ਦੀ ਇਹ ਜਗਾਹ ਵੀ ਗੁੱਜਰ ਸਮੂਹ ਦੇ ਲੋਕਾਂ ਨੇ ਆਪ ਪੈਸੇ ਦੇ ਕੇ ਖਰੀਦੀ ਹੋਈ ਸੀ ਅਤੇ ਇੱਥੇ 5 ਮੁਰਦੇ ਪਹਿਲਾਂ ਦਫਨਾਏ ਵੀ ਗਏ ਸਨ। ਹਿੰਦੂ ਬਰੁਸ਼ਾਗਰਦਾਂ ਦੇ ਅੱਗੇ ਬੇਵਸ ਹੋਏ ਗੁੱਜਰ ਸਮੂਹ ਦੇ ਲੋਕਾਂ ਨੂੰ ਆਸਿਫਾਂ ਦੀ ਕਬਰ ਲਈ 7 ਮੀਲ ਦਾ ਸਫਰ ਤਹਿ ਕਰਕੇ ਨੇੜਲੇ ਪਿੰਡ ਜਾਣਾ ਪਿਆ।
ਆਸਿਫਾਂ ਦੀ ਕਠੂਏ ਵਾਲੀ ਘਟਨਾ ਦੇ ਪਾਜ ਅਜੇ ਉਘਾੜੇ ਹੀ ਜਾ ਰਹੇ ਸਨ ਕਿ ਇਸੇ ਹੀ ਸਮੇਂ ਯੂ.ਪੀ. ਦੇ ਉਨਾਓ ਜ਼ਿਲ•ੇ ਵਿੱਚ ਬਲਾਤਕਾਰ ਦੀ ਪੀੜਤ ਲੜਕੀ ਦੇ ਪਿਤਾ ਦੀ ਪੁਲਸ ਹਿਰਾਸਤ ਵਿੱਚ ਮੌਤ ਦੀ ਖਬਰ ਨਸ਼ਰ ਹੋ ਗਈ। ਜੰਮੂ-ਕਸ਼ਮੀਰ ਵਿੱਚ ਭਾਜਪਾਈ ਮੰਤਰੀ ਕਠੂਏ ਦੇ ਬਲਾਤਕਾਰੀਆਂ ਦੇ ਪੱਖ ਵਿੱਚ ਮੂਹਰੇ ਹੋਏ ਸਨ ਤੇ ਉਨਾਓ ਵਿੱਚ ਬਲਾਤਕਾਰੀ ਖੁਦ ਭਾਜਪਾ ਦਾ ਹੀ ਬੰਗਾਮਾਊ ਹਲਕੇ ਦਾ ਐਮ.ਐਲ.ਏ. (ਵਿਧਾਇਕ) ਸੀ, ਜਿਹੜਾ ਆਪਣੀਆਂ ਧੌਂਸ-ਧਮਕੀਆਂ ਅਤੇ ਤਿਕੜਮਬਾਜ਼ੀਆਂ ਕਾਰਨ ਲਗਾਤਾਰ ਚੌਥੀ ਵਾਰ ਵਿਧਾਇਕ ਬਣਿਆ ਸੀ।
ਉਨਾਓ ਦੀ ਘਟਨਾ ਪਿਛਲੇ ਸਾਲ 4 ਜੂਨ ਨੂੰ ਉਦੋਂ ਵਾਪਰੀ ਸੀ ਜਦੋਂ ਮਾਖੀ ਪਿੰਡ ਦੇ ਗਰੀਬ ਪਰਿਵਾਰ ਦੀ ਇਹ ਲੜਕੀ ਇੱਕ ਗੁਆਂਢੀ ਔਰਤ ਨਾਲ ਕੁਲਦੀਪ ਸਿੰਘ ਸੇਂਗਰ ਵਿਧਾਇਕ ਕੋਲ ਰੁਜ਼ਗਾਰ ਦੀ ਮੰਗ ਲੈ ਕੇ ਆਈ। ਵਿਧਾਇਕ ਉਸ ਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦਾ ਸੀ ਤੇ ਉਸਨੇ ਕੁੜੀ ਨਾਲ ਬਲਾਤਕਾਰ ਕੀਤਾ। ਕੁੜੀ ਨੇ ਇਸ ਨੂੰ ਬਰਦਾਸ਼ਤ ਨਾ ਕੀਤਾ ਤੇ ਗੱਲ ਆਪਣੇ ਮਾਪਿਆਂ ਨਾਲ ਕੀਤੀ। ਇਸੇ ਹੀ ਅਰਸੇ ਦੌਰਾਨ ਕੁੜੀ ਨੂੰ ਅਗਵਾ ਕਰ ਲਿਆ ਗਿਆ ਅਤੇ ਉਸ ਨੂੰ ਧਮਕਾਇਆ ਗਿਆ। ਕੁੜੀ ਦੇ ਮਾਪਿਆਂ ਨੂੰ ਡਰ ਸੀ ਕਿ ਵਿਧਾਇਕ ਦੇ ਗੁੰਡੇ ਕੁੜੀ ਨੂੰ ਤੰਗ-ਪ੍ਰੇਸ਼ਾਨ ਅਤੇ ਖੱਜਲ-ਖੁਆਰ ਕਰ ਸਕਦੇ ਹਨ, ਇਸ ਕਰਕੇ ਉਹਨਾਂ ਨੇ ਕੁੜੀ ਨੂੰ ਦਿੱਲੀ ਵਿੱਚ ਆਪਣੀ ਕਿਸੇ ਰਿਸ਼ਤੇਦਾਰ ਕੋਲ ਭੇਜ ਦਿੱਤਾ। ਕੁੜੀ ਦੇ ਪਿਓ ਨੇ ਆਪਣੇ ਭਰਾ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ। ਦੋਵਾਂ ਹੀ ਭਰਾਵਾਂ ਨੇ ਰਲ ਕੇ ਭਾਜਪਾਈ ਵਿਧਾਇਕ ਖਿਲਾਫ ਡਟਣ ਦਾ ਫੈਸਲਾ ਕਰ ਲਿਆ। ਉਹਨਾਂ ਇਸ ਮਾਮਲੇ ਨੂੰ ਲੈ ਕੇ ਪੁਲਸ ਰਿਪੋਰਟ ਲਿਖਾਉਣੀ ਚਾਹੀ। ਪਰ ਮਾਖੀ ਥਾਣੇ ਦੀ ਪੁਲਸ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਉਲਟਾ ਕੁੜੀ ਦੇ ਪਿਓ 'ਤੇ 21 ਕੇਸ ਅਤੇ ਉਸਦੇ ਚਾਚੇ ਸਿਰ 14 ਕੇਸ ਪਾ ਦਿੱਤੇ। ਐਨਾ ਹੀ ਨਹੀਂ ਕੁੜੀ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਧੌਂਸ-ਧਮਕੀਆਂ ਦੇ ਕੇ ਕੇਸ ਵਾਪਸ ਲੈਣ ਲਈ ਜ਼ੋਰ ਪਾਉਂਦੇ ਰਹੇ। ਜਦੋਂ ਕੁੜੀ ਦੇ ਮਾਪੇ ਫੇਰ ਵੀ ਪਿੱਛੇ ਨਾ ਹਟੇ ਤਾਂ ਵਿਧਾਇਕ ਦੇ ਗੁੰਡਿਆਂ ਨੇ ਕੁੜੀ ਦੇ ਪਿਤਾ ਦੀ ਕੁੱਟਮਾਰ ਕੀਤੀ ਅਤੇ ਪੁਲਸ 'ਤੇ ਦਬਾਅ ਪਾ ਕੇ ਉਸ ਉੱਪਰ ਨਜਾਇਜ਼ ਹਥਿਆਰਾਂ ਦਾ ਕੇਸ ਮੜ• ਦਿੱਤਾ। ਹਾਕਮ ਜਮਾਤੀ ਮੀਡੀਏ ਨੇ ਭਾਵੇਂ ਇਸ ਮਾਮਲੇ ਨੂੰ ਘਊਂ-ਘੱਪ ਕਰਨ ਦੀ ਹੀ ਕੋਸ਼ਿਸ਼ ਕੀਤੀ ਪਰ ਸੋਸ਼ਲ ਮੀਡੀਏ 'ਤੇ ਲੋਕਾਂ ਨੇ ਇਸ ਨੂੰ ਕਾਫੀ ਉਭਾਰ ਦਿੱਤਾ। ਪੁਲਸ ਨੇ ਕੁੜੀ ਦੇ ਪਿਓ ਨੂੰ ਕੁੱਟ ਕੁੱਟ ਕੇ ਅਧਮੋਇਆ ਕਰ ਦਿੱਤਾ। ਹਸਪਤਾਲ ਨੂੰ ਲਿਜਾਂਦੇ ਸਮੇਂ ਉਸਦਾ ਉਹ ਬਿਆਨ ਸੋਸ਼ਲ ਮੀਡੀਏ 'ਤੇ ਨਸ਼ਰ ਹੋ ਗਆਿ, ਜਿਸ ਵਿੱਚ ਉਸਨੇ ਆਪਣੇ 'ਤੇ ਪਾਏ ਗਏ ਨਜਾਇਜ਼ ਕੇਸਾਂ ਨੂੰ ਝੂਠੇ ਦੱਸਿਆ ਅਤੇ ਪੁਲਸ ਵੱਲੋਂ ਕੁੱਟਮਾਰ ਕੀਤੇ ਜਾਣ ਤੇ ਵਿਧਾਇਕ ਦੇ ਭਰਾ ਨੂੰ ਧੌਂਸ-ਧਮਕੀਆਂ ਲਈ ਦੋਸ਼ੀ ਠਹਿਰਾਇਆ। 1 ਅਪ੍ਰੈਲ ਨੂੰ ਕੁੜੀ ਦੇ ਪਿਓ ਦੀ ਕੁੱਟਮਾਰ ਹੋਈ ਤਾਂ ਕੁੜੀ ਵਾਪਸ ਆਪਣੇ ਘਰ ਆ ਗਈ ਅਤੇ ਉਸਨੇ ਆਪਣੇ ਪਰਿਵਾਰ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਯੂ.ਪੀ. ਦੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਦੀ ਰਿਹਾਇਸ਼ਗਾਹ ਅੱਗੇ ਆਤਮਦਾਹ ਕਰਨ ਦਾ ਐਲਾਨ ਕੀਤਾ ਕਿ ਜੇਕਰ ਦੋਸ਼ੀ ਵਿਧਾਇਕ ਨੂੰ ਫੜਿਆ ਨਹੀਂ ਜਾਂਦਾ ਤੇ ਉਸਦੇ ਬਾਪ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਉਹ ਆਪਣੀ ਜਾਨ ਦੀ ਬਲੀ ਦੇ ਦੇਵੇਗੀ, ਇਸ ਸਮਾਜ ਵਿੱਚ ਉਸਦੇ ਜੀਉਂਦੇ ਰਹਿਣ ਦਾ ਹੁਣ ਕੋਈ ਹੱਜ ਹੀ ਬਾਕੀ ਨਹੀਂ ਰਹਿ ਗਿਆ। ਯੋਗੀ ਦੀ ਰਿਹਾਇਸ਼ ਦੇ ਸੁਰੱਖਿਆ ਗਾਰਡਾਂ ਨੇ ਉਸ ਕੋਲੋਂ ਮਿੱਟੀ ਦੇ ਤੇਲ ਦੀ ਬੋਤਲ ਖੋਹ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੀ ਮਾਂ ਸਮੇਤ ਥਾਣੇ ਬੰਦ ਕਰ ਦਿੱਤਾ। ਉਹਨਾਂ ਨੂੰ ਥਾਣੇ ਤੋਂ ਬਾਹਰ ਵੀ ਭੁੱਖੀਆਂ-ਪਿਆਸੀਆਂ ਰੱਖ ਕੇ ਧੌਂਸ-ਧਮਕੀਆਂ ਰਾਹੀਂ ਜਿੱਚ ਅਤੇ ਜਿਬ•ਾ ਕਰਨ ਦੇ ਹਰਬੇ ਵਰਤੇ। ਕੁੜੀ ਦੀ ਮਾਂ ਅਤੇ ਕੁੜੀ ਆਪਣੇ ਪੱਖ 'ਤੇ ਡਟੀਆਂ ਰਹੀਆਂ— ਇਸ ਹੀ ਸਮੇਂ ਦੌਰਾਨ ਪੁਲਸ ਤਸ਼ੱਦਦ ਅਤੇ ਡਾਕਟਰਾਂ ਦੀ ਮਿਲੀਭਗੁਗਤ ਨਾਲ ਕੁੜੀ ਦਾ ਬਾਪ ਮੌਤ ਦੇ ਮੂੰਹ ਜਾ ਪਿਆ। ਇਸ ਤੋਂ ਬਾਅਦ ਵਿੱਚ ਇਹ ਘਟਨਾ ਜੰਮੂ ਦੇ ਕਠੂਏ ਦੇ ਬਲਾਤਕਾਰ ਅਤੇ ਕਤਲ ਕੇਸ ਨਾਲ ਰਲ ਕੇ ਅਖਬਾਰਾਂ-ਟੀ.ਵੀ. ਆਦਿ ਵਿੱਚ ਚਰਚਾ ਦਾ ਵਿਸ਼ਾ ਬਣੀ। ਸੋਸ਼ਲ ਮੀਡੀਏ 'ਤੇ ਸ਼ਾਇਦ ਹੀ ਅਜਿਹਾ ਕੋਈ ਲੋਕ-ਪੱਖੀ, ਇਨਸਾਫਪਸੰਦ, ਮਨੁੱਖ ਦਰਦੀ ਇਨਸਾਨ ਹੋਵੇਗਾ ਜਿਸ ਨੇ ਟਿੱਪਣੀਆਂ ਨਾ ਕੀਤੀਆਂ ਹੋਣ, ਇਸ ਖਬਰ ਨੂੰ ਸਾਂਝੀ ਜਾਂ ਟਿੱਕ ਮਾਰਕ ਨਾ ਕੀਤਾ ਹੋਵੇ। ਨੌਜਵਾਨ ਮੁੰਡੇ-ਕੁੜੀਆਂ, ਸਾਹਿਤਕਾਰਾਂ, ਕਲਮਕਾਰਾਂ, ਚਿਤਰਕਾਰਾਂ, ਸਿਨੇਮਾ ਅਦਾਕਾਰਾਂ, ਖਿਡਾਰੀਆਂ, ਬੁੱਧੀਜੀਵੀਆਂ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਤੇ ਵਿਅਕਤੀਆਂ ਨੇ ਆਪੋ-ਆਪਣੇ ਢੰਗ-ਤਰੀਕਿਆਂ ਰਾਹੀਂ ਵੱਖ ਵੱਖ ਰੂਪਾਂ ਵਿੱਚ ਇਸ ਮਸਲੇ 'ਤੇ ਲੋਕ-ਲਾਮਬੰਦ ਕੀਤੀ। ਕਸ਼ਮੀਰ ਦੀ ਸਮੁੱਚੀ ਵਾਦੀ ਵਿੱਚ ਤਾਂ ਇਹਨਾਂ ਘਟਨਾਵਾਂ 'ਤੇ ਵਿਆਪਕ ਪ੍ਰਦਰਸ਼ਨ ਹੋਣੇ ਹੀ ਸਨ, ਦੇਸ਼ ਦੇ ਅਨੇਕਾਂ ਹੀ ਵੱਡੇ ਛੋਟੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਵੀ ਇਸ ਘਟਨਾ 'ਤੇ ਆਪ ਮੁਹਾਰੇ ਹੀ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਫੁੱਟ ਤੁਰਿਆ।
ਕਠੂਏ ਅਤੇ ਉਨਾਓ ਦੀਆਂ ਬਲਾਤਕਾਰਾਂ ਦੀਆਂ ਘਟਨਾਵਾਂ ਨੇ ਭਾਜਪਾ ਦੇ ਕਈ ਪ੍ਰਕਾਰ ਦੇ ਕੂੜ-ਪ੍ਰਚਾਰ, ਥੋਥ ਅਤੇ ਦੋਗਲੇਪਣ ਨੂੰ ਵੀ ਉਜਾਗਰ ਕਰ ਦਿੱਤਾ ਹੈ। 2013 ਵਿੱਚ ਦਿੱਲੀ ਵਿੱਚ ਨਿਰਭੈਅ ਬਲਾਤਕਾਰ ਅਤੇ ਕਤਲ ਕਾਂਡ ਮੌਕੇ ਉਦੋਂ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੂੰ ਚੂੜੀਆਂ ਭੇਜ ਕੇ ਔਰਤ ਪੱਖੀ ਹੋਣ ਦਾ ਖੇਣਣ ਕਰਨ ਵਾਲੀ ਭਾਜਪਾ ਦੀ ਮੌਜੂਦਾ ਕੇਂਦਰੀ ਮੰਤਰੀ ਸਿਮ੍ਰਤੀ ਇਰਾਨੀ ਸਮੇਤ ਅਨੇਕਾਂ ਪਾਰਲੀਮਾਨੀ ਔਰਤ ਮੈਂਬਰਾਂ ਦੀਆਂ ਜੁਬਾਨਾਂ ਠਾਕੀਆਂ ਗਈਆਂ, ਜਦੋਂ ਉਹ ਪ੍ਰਧਾਨ ਮੰਤਰੀ ਜਾਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਖਿਲਾਫ ਤਾਂ ਕੀ ਬੋਲਦੀਆਂ ਭਾਜਪਾ ਦੇ ਦੋਸ਼ੀ ਵਿਧਾਇਕਾਂ ਦੇ ਮਾਮਲੇ 'ਤੇ ਵੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠੀਆਂ ਰਹੀਆਂ। ਦਿੱਲੀ ਦੀ ਹਾਈਕੋਰਟ ਨੇ ਬਲਾਤਕਾਰਾਂ ਦੀਆਂ ਪੀੜਤ ਬੱਚੀਆਂ ਦੇ ਪੱਖ ਵਿੱਚ ਆਪਣੇ ਤੌਰ 'ਤੇ ਕੋਈ ਕਾਰਵਾਈ ਤਾਂ ਕੀ ਕਰਨੀ ਸੀ, ਇਹ ਉਲਟਾ ਉਹਨਾਂ ਅਖਬਾਰਾਂ ਜਾਂ ਚੈਨਲਾਂ 'ਤੇ ਹੀ ਕੇਸ ਮੜ•ਨ ਦੇ ਰਾਹ ਪੈ ਤੁਰੀ, ਜਿਹਨਾਂ ਨੇ ਆਸਿਫਾਂ ਦੇ ਕੇਸ ਦੀ ਵਜਾਹਤ ਕੀਤੀ। ਦਿੱਲੀ ਦੀ ਹਾਈਕੋਰਟ ਨੂੰ ਬਲਾਤਕਾਰੀ ਤਾਂ ਦੋਸ਼ੀ ਜਾਪੇ ਨਹੀਂ ਬਲਿਕ ਬਲਾਤਕਾਰੀਆਂ ਦੀਆਂ ਕਰਤੂਤਾਂ ਨਸ਼ਰ ਕਰਨ ਵਾਲੇ ਪੱਤਰਕਾਰਾਂ ਨੂੰ ਕੁੜੀ ਦਾ ਨਾਂ ਜੱਗਰ ਕਰਨ ਦਾ ਦੋਸ਼ੀ ਜ਼ਰੂਰ ਬਣਾ ਧਰਿਆ। ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਇੱਕ ਲੋਕ ਸਭਾਈ ਮੈਂਬਰ ਨੇ ਪਾਕਿਸਤਾਨ ਖਿਲਾਫ ਘੜਿਆ-ਘੜਾਇਆ ਬਿਆਨ ਦੇ ਮਾਰਿਆ ਕਿ ਇਸ ਘਟਨਾ ਵਿੱਚ ਪਾਕਿਸਤਾਨ ਦਾ ਹੱਥ ਹੈ।
ਕਠੂਏ ਅਤੇ ਉਨਾਓ ਦੀਆਂ ਘਟਨਾਵਾਂ ਨੇ ਭਾਜਪਾ ਆਗੂਆਂ ਦੇ ਔਰਤ ਵਿਰੋਧੀ ਜਾਗੀਰੂ ਰਵੱਈਏ ਨੂੰ ਉਘਾੜਿਆ ਹੈ, ਜਿਸ ਵਿੱਚ ਉਹਨਾਂ ਮੁਤਾਬਕ ਔਰਤ ਦੀ ਥਾਂ ਡੰਗਰ-ਪਸ਼ੂਆਂ ਦੇ ਵਰਗੀ ਮਿਥੀ ਗਈ ਹੈ, ''ਪਸ਼ੂ, ਢੋਰ, ਸ਼ੂਦਰ ਔਰ ਨਾਰੀ, ਯਹ ਚਾਰੋਂ ਤਾੜਨ ਕੇ ਅਧਿਕਾਰੀ।'' ਇਹ ਔਰਤਾਂ ਨਾਲ ਪਸ਼ੂਆਂ ਵਰਗਾ ਵਿਵਹਾਰ ਕਰਨ ਨੂੰ ਆਪਣੀ ਬ੍ਰਹਮਣਵਾਦੀ ਸੋਚ ਤਹਿਤ ਪੂਰਾ ਸੂਰਾ ਅਧਿਕਾਰ ਸਮਝਦੇ ਹਨ। ਜੇ ਕਿਸੇ ਸਮੇਂ 'ਤੇ ਭਾਜਪਾ ਦੇ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਆਖਿਆ ਸੀ ਕਿ ''ਬਲਾਤਕਾਰ ਲਈ ਕੁੜੀ ਖੁਦ ਜੁੰਮੇਵਾਰ ਹੈ'' ਤਾਂ ਭਾਜਪਾ ਦੀ ਕਿਰਨ ਖੇਰ ਬੋਲਦੀ ਹੈ ਕਿ ''ਬਲਾਤਕਾਰ ਤਾਂ ਸਦੀਆਂ ਤੋਂ ਹੁੰਦੇ ਆਏ ਹਨ, ਇਹ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹਨ। ਇਹ ਨਹੀਂ ਰੋਕੇ ਜਾ ਸਕਦੇ।'' ਭਾਜਪਾ ਦੇ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਰਾਏਬਰੇਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ''ਬਲਾਤਕਾਰ ਦੀਆਂ ਘਟਨਾਵਾਂ ਮੰਦਭਾਗੀਆਂ ਹੁੰਦੀਆਂ ਹਨ, ਪਰ ਕਈ ਵਾਰ ਇਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ। ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਬਲਾਤਕਾਰ ਦੀਆਂ ਇੱਕ ਜਾਂ ਦੋ ਘਟਨਾਵਾਂ ਨੂੰ ਲੈ ਕੇ ਵਾਧੂ ਦਾ ਰੌਲਾ ਪਾਉਣਾ ਠੀਕ ਨਹੀਂ ਹੈ।''
ਭਾਜਪਾ ਦੇ ਨੇਤਾਵਾਂ ਵੱਲੋਂ ਜੋ ਕੁੱਝ ਜੰਮੂ-ਕਸ਼ਮੀਰ ਦੇ ਕਠੂਆ ਅਤੇ ਯੂ.ਪੀ. ਦੇ ਉਨਾਓ ਵਿੱਚ ਕੀਤਾ ਗਿਆ ਗਿਆ ਹੈ ਇਹ ਉਸੇ ਕੁੱਝ ਦੀ ਇੱਕ ਲੜੀ-ਕੜੀ ਹੈ, ਜੋ ਕੁੱਝ ਭਾਜਪਾ ਵਾਲੇ ਹਿੰਦੋਸਤਾਨ ਵਿੱਚ ਦਲਿਤ ਭਾਈਚਾਰਿਆਂ ਅਤੇ ਧਾਰਮਿਕ ਘੱਟ ਗਿਣਤੀ ਦੇ ਤੌਰ 'ਤੇ ਮੁਸਲਮਾਨਾਂ, ਸਿੱਖਾਂ, ਇਸਾਈਆਂ ਅਤੇ ਵੱਖ ਵੱਖ ਕੌਮੀਅਤਾਂ ਦੇ ਲੋਕਾਂ ਨਾਲ ਕਰਦੇ ਆ ਰਹੇ ਹਨ। ਇਹ ਕੇਂਦਰੀ ਅਤੇ ਸੂਬਾਈ ਹਕੂਮਤਾਂ ਵਿੱਚ ਕਾਬਜ ਹੋਣ ਵਜੋਂ ਆਪਣੇ ਹਿੰਦੂਤਵੀ ਏਜੰਡੇ ਨੂੰ ਤੇਜੀ ਨਾਲ ਲਾਗੂ ਕਰਨ ਅਤੇ ਗੈਰ-ਹਿੰਦੂ ਭਾਈਚਾਰਿਆਂ ਨੂੰ ਦਹਿਸ਼ਤਜ਼ਦਾ ਕਰਕੇ ਆਪਣੀ ਜੁੱਤੀ ਥੱਲੇ ਰੱਖਣਾ ਚਾਹੁੰਦੇ ਹਨ। ਪਰ ਕਠੂਆ ਅਤੇ ਉਨਾਓ ਦੀਆਂ ਘਟਨਾਵਾਂ 'ਤੇ ਜਿਵੇਂ ਭਾਰਤੀ ਲੋਕਾਂ ਨੇ ਪ੍ਰਤੀਕਿਰਿਆ ਪ੍ਰਗਟਾਈ ਹੈ, ਇਸਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਲੰਮੇ ਸਮੇਂ ਵਾਸਤੇ ਭਾਜਪਾ ਦੇ ਫਿਰਕੂ-ਫਸਾਦੀ ਏਜੰਡਿਆਂ ਨੂੰ ਆਪਣੇ 'ਤੇ ਮੜ•ਨ ਦੀ ਕਦਾਚਿੱਤ ਵੀ ਆਗਿਆ ਨਹੀਂ ਦੇਣਗੇ।
੦-੦

No comments:
Post a Comment