Saturday, 28 April 2018

ਦਲਿਤ ਉਭਾਰ ਦੀ ਲੋਕ ਸੰਗਰਾਮ ਮੰਚ ਵੱਲੋਂ ਗਹਿਗੱਡਵੀਂ ਹਮਾਇਤ



ਐਸ.ਸੀ., ਐਸ.ਟੀ. ਐਕਟ ਨੂੰ ਪ੍ਰਭਾਵਹੀਣ ਕਰਨ ਦੇ ਅਦਾਲਤੀ ਫੈਸਲੇ ਵਿਰੁੱਧ ਉੱਠੇ ਦਲਿਤ ਉਭਾਰ ਦੀ ਲੋਕ ਸੰਗਰਾਮ ਮੰਚ ਵੱਲੋਂ ਗਹਿਗੱਡਵੀਂ ਹਮਾਇਤ
ਮੋਦੀ ਹਕੂਮਤ ਵੱਲੋਂ ਇੱਕ ਅਦਾਲਤੀ ਫੈਸਲੇ ਰਾਹੀਂ, ਐਸ.ਟੀ., ਐਸ.ਸੀ. ਐਕਟ ਨੂੰ ਪ੍ਰਭਾਵਹੀਣ ਕਰਨ ਦੇ ਫੈਸਲੇ ਵਿਰੁੱਧ ਉੱਠੇ ਦਲਿਤ ਉਭਾਰ ਅਤੇ ਸਫਲ ਭਾਰਤ ਬੰਦ ਦੀ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਸੂਬਾ ਕਮੇਟੀ ਵੱਲੋਂ ਗਹਿਗੱਡਵੀਂ ਹਮਾਇਤ ਮੰਚ ਦੀ ਸੂਬਾ ਕਮੇਟੀ ਦਲਿਤ ਅੰਦੋਲਨ ਦੀ ਹਮਾਇਤ ਵਿੱਚ ਡਟਣ ਦਾ ਪੋਸਟਰ ਕੱਢ ਕੇ ਸੱਦਾ ਦਿੱਤਾ ਗਿਆ। ਮੋਗੇ, ਰਾਮਪੁਰੇ, ਜ਼ੀਰੇ, ਗੋਨੇਆਣੇ, ਗੁਰੂ ਹਰਸਾਏ ਆਦਿ ਥਾਵਾਂ 'ਤੇ ਮੰਚ ਦੀ ਸੂਬਾ ਕਮੇਟੀ ਮੈਂਬਰ ਅਤੇ ਇਸਦੀਆਂ ਸਹਿਯੋਗੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਰਕਰਾਂ ਅਤੇ ਆਗੂਆਂ ਨੇ ਭਾਗ ਲਿਆ ਅਤੇ ਇਕੱਠਾਂ ਨੂੰ ਸੰਬੋਧਨ ਕੀਤਾ। 2 ਅਪ੍ਰੈਲ ਦੇ ਭਾਰਤ ਬੰਦ ਮੌਕੇ ਬਣੀ ਲਹਿਰ ਨੂੰ ਅੱਗੇ ਵਧਾਉਣ ਅਤੇ ਠੀਕ ਦਿਸ਼ਾ ਦੇਣ ਲਈ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਮਜ਼ਦੂਰ ਸ਼ਕਤੀ ਦਿਵਸ ਵਜੋਂ ਮਨਾਉਣ ਦੇ ਫੈਸਲੇ ਕਰਕੇ ਸਰਗਰਮ ਸ਼ਮੂਲੀਅਤ ਕੀਤੀ ਗਈ। ਮੰਚ ਦੇ ਆਗੂਆਂ ਨੇ ਕਿਹਾ ਕਿ ਸਦੀਆਂ ਤੋਂ ਲੁੱਟੇ, ਦਬਾਏ ਅਤੇ ਹਾਸ਼ੀਏ 'ਤੇ ਧੱਕੇ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਰਾਜੀਨਤਕ ਗੁਲਾਮੀ ਭੋਗਦੇ ਦਲਿਤਾਂ ਨੂੰ ਅਛੂਤ-ਛਾਤ ਅਤੇ ਜਾਤ-ਪਾਤੀ ਦਾਬੇ ਦੀਆਂ ਅਜਿਹੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ, ਜਿਹਨਾਂ ਬਾਰੇ ਸਿਰਫ ਉਹੀ ਜਾਣਦੇ ਹਨ, ਜਿਹਨਾਂ ਨੂੰ ਅਖੌਤੀ ਉੱਚ ਜਾਤੀ ਮੰਨੂੰਵਾਦੀ ਜਾਤਪਾਤੀ ਵਰਣ ਵਿਵਸਥਾ ਕਾਂ-ਕੁੱਤੇ ਜਿੰਨੇ ਵੀ ਅਧਿਕਾਰ ਨਹੀਂ ਦਿੱਤੇ। 2 ਅਪ੍ਰੈਲ ਦੇ ਆਪਮੁਹਾਰੇ ਸਫਲ ਭਾਰਤ ਬੰਦ ਬਾਰੇ ਟਿੱਪਣੀ ਕਰਦੇ ਹੋਏ ਮੰਚ ਨੇ ਕਿਹਾ ਕਿ ਸਦੀਆਂ ਦੇ ਦਾਬੇ ਤਹਿਤ ਹੇਠ ਉਸਲਵੱਟੇ ਲੈ ਕੇ ਵਿਦਰੋਹ ਅਤੇ ਮੋਦੀ ਹਕੂਮਤ ਬਣਨ ਤੋਂ ਬਾਅਦ ਦਲਿੱਤਾਂ 'ਤੇ ਯੋਜਨਾਬੱਧ ਹੱਲਿਆਂ ਵਿੱਚੋਂ ਪੈਦਾ ਹੋਏ ਗੁੱਸੇ ਦਾ ਵਿਸਫੋਟ ਦੀ ਭਾਰਤ ਬੰਦ ਜਿਸ ਨੇ ਹੁਕਮਰਾਨਾਂ ਨੂੰ ਗਿੱਚੀ ਖੁਰਚਣ ਲਈ ਮਜਬੂਰ ਕੀਤਾ, ਉਹ ਭੈ-ਭੀਤ ਹੋਏ। ਫਿਕਰੀਂ ਡੁੱਬੇ ਗਾਂਧੀਵਾਦੀ ਸ਼ਾਂਤੀ ਸ਼ਾਂਤੀ ਕੂਕਣ ਲੱਗੇ ਹਨ ਅਤੇ ਸੱਦਭਾਵਨਾ ਦੇ ਚੀਕ ਚਿਹਾੜਾ ਪਾਉਣ ਲੱਗੇ ਹਨ। ਮੰਚ ਨੇ ਕਿਹਾ ਕਿ ਜਿਹਨਾਂ ਨੇ ਕੁੱਝ ਗਵਾਇਆ ਹੈ ਜਾਂ ਖੋਹਿਆ ਹੈ, ਉਹ ਰੋਸ ਜਾਹਿਰ ਕਰਨ ਅਤੇ ਸੰਘਰਸ਼ ਕਰਨ- ਉਹ ਹੱਕੀ ਹੈ, ਜਿਹਨਾਂ ਦਾ ਕੁੱਝ ਨਾ ਗਵਾਚਿਆ- ਉਹ ਦਲਿਤਾਂ ਵਿਰੁੱਧ ਝੰਡੇ ਚੁੱਕਣ- ਇਸ ਪਿੱਛੇ ਜਾਗੀਰੂ ਧੌਂਸ ਅਤੇ ਮੰਨੂੰਵਾਦੀ ਤਾਕਤਾਂ ਦਾ ਦਲਿਤ ਵਿਰੋਧੀ ਛੜਯੰਤਰ ਹੈ, ਇਸ ਦੀ ਡਟ ਕੇ ਮੁਖਾਲਿਫਤ ਕੀਤੀ ਜਾਣੀ ਚਾਹੀਦੀ ਹੈ। ਮਜ਼ਦੂਰ ਵਿਦਰੋਹ ਨੂੰ ਵੋਟਾਂ ਵਿੱਚ ਢਾਲਣ ਲਈ ਤਰਲੋਮੱਛੀ ਮੌਕਾਪ੍ਰਸਤ ਵੋਟ ਮੰਗਤੀਆਂ ਪਾਰਟੀਆਂ ਦਾ ਪਰਦਾਫਾਸ਼ ਕਰਦੇ ਹੋਏ ਦਲਿੱਤ ਅੰਦੋਲਨ ਨੂੰ ਜਮਾਤੀ ਜੱਦੋਜਹਿਦਾਂ ਰਾਹੀਂ ਸਮਾਜ ਦੀ ਮੁੱਢੋਂ ਸੁੱਢੋਂ ਤਬਦੀਲੀ ਲਈ ਜੁਟੀਆਂ ਹੋਈਆਂ ਇਨਕਲਾਬੀ ਲਹਿਰਾਂ ਨਾਲ ਕਰੰਘੜੀ ਪਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਦਲਿਤ ਸਮਾਜ ਵਿੱਚ ਆਏ ਉਭਾਰ ਦੀ ਜੈ ਜੈਕਾਰ ਕਰਦੇ ਹੋਏ ਮੰਚ ਨੇ ਦਲਿਤ ਸਮਾਜ ਨੂੰ, ਇਸ ਨਾਲ ਸਬੰਧਤ ਸੰਜੀਦਾ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਘੱਟੋ ਘੱਟ ਸਾਂਝ ਦੇ ਆਧਾਰ 'ਤੇ, ਸਾਂਝੇ ਪ੍ਰੋਗਰਾਮ ਤਹਿ ਕਰਕੇ ਸੰਘਰਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ। ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਇੱਕਜੁੱਟ ਹੋ ਕੇ ਦਲਿਤ ਅੰਦੋਲਨ ਦੀ ਹਮਾਇਤ ਵਿੱਚ ਕੁੱਦਣਾ ਸਮੇਂ ਦੀ ਲੋੜ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਐੱਸਸੀ/ਐੱਸਟੀ ਐਕਟ ਖ਼ਿਲਾਫ਼ ਰੋਸ ਵਿਖਾਵੇ ਕੀਤੇ ਗਏ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸੁਪਰੀਮ ਕੋਰਟ ਵੱਲੋਂ ਐੱਸਸੀ/ਐੱਸਟੀ ਐਕਟ ਸਬੰਧੀ ਦਿੱਤੇ ਫ਼ੈਸਲੇ ਖ਼ਿਲਾਫ਼ ਬਠਿੰਡਾ, ਬਰਨਾਲਾ, ਮੋਗਾ, ਮੁਕਤਸਰ, ਫ਼ਰੀਦਕੋਟ, ਸੰਗਰੂਰ ਤੇ ਜਲੰਧਰ ਜ਼ਿਲਿਆਂ ਦੇ ਪਿੰਡਾਂ ਵਿੱਚ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ।  ਯੂਨੀਅਨ ਦੇ ਸੂਬਾਈ ਆਗੂਆਂ ਨੇ ਦੱਸਿਆ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨਾਂ ਦੌਰਾਨ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਸੰਘ ਪਰਿਵਾਰ ਲੋਕਾਂ ਵਿੱਚ ਵੰਡੀਆਂ ਪਾ ਕੇ ਮਿਸ਼ਨ 2019 ਸਰ ਕਰਨ ਦੇ ਮਨਸੂਬੇ ਘੜ ਰਹੇ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਰਾਹੀਂ ਇਹ ਫ਼ੈਸਲਾ ਕਰਵਾ ਕੇ ਭਾਜਪਾ ਤੇ ਸੰਘ ਪਰਿਵਾਰ ਨੇ ਜਿੱਥੇ ਦਲਿਤਾਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਮਿਲੀ ਵਿਖਾਵੇ ਮਾਤਰ ਕਾਨੂੰਨੀ ਸੁਰੱਖਿਆ ਦਾ ਭੋਗ ਪਾ ਦਿੱਤਾ ਹੈ, ਉੱਥੇ ਦਲਿਤ ਤੇ ਜਨਰਲ ਵਰਗ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਰਾਹੀਂ ਲੋਕ ਦੋਖੀ ਆਰਥਿਕ ਸੁਧਾਰਾਂ ਦੇ ਅਮਲ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਲਈ ਖੋਟੇ ਮਨਸੂਬੇ ਵੀ ਪਾਲ ਲਏ ਹਨ। ਆਗੂਆਂ ਨੇ ਕਿਹਾ ਹੁਣ ਤੱਕ ਭਾਜਪਾ ਸਮੇਤ ਦੇਸ਼ 'ਤੇ ਬਦਲ-ਬਦਲ ਕੇ ਰਾਜ ਕਰਨ ਵਾਲੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਸਾਰੇ ਲੋਕਾਂ ਖ਼ਿਲਾਫ਼ ਵਿੱਢਿਆ ਹਮਲਾ ਦੇਸ਼ ਦੇ ਕਿਰਤੀ ਕਮਾਊ ਲੋਕਾਂ ਨੂੰ ਜਾਤਾਂ ਧਰਮਾਂ, ਬੋਲੀਆਂ ਤੇ ਇਲਾਕਿਆਂ ਦੀਆਂ ਤੰਗ ਵਲਗਣਾਂ ਪਾਰ ਕਰ ਕੇ ਜਮਾਤੀ ਏਕਤਾ ਉਸਾਰ ਕੇ ਸਾਂਝੇ ਸੰਘਰਸ਼ਾਂ ਵੱਲ ਤੋਰ ਰਿਹਾ ਹੈ। ਲੋਕਾਂ ਦੀ ਉਸਰ ਰਹੀ ਇਸ ਜਮਾਤੀ ਸਾਂਝ ਦੇ ਜੜੀਂ ਤੇਲ ਦੇਣ ਲਈ ਹੀ ਭਾਜਪਾ ਤੇ ਸੰਘ ਪਰਿਵਾਰ ਅਜਿਹੇ ਫ਼ੈਸਲੇ ਕਰਵਾ ਰਿਹਾ ਹੈ। ਮਜ਼ਦੂਰ ਆਗੂਆਂ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਅਜਿਹੀਆਂ ਚਾਲਾਂ/ਮਨਸੂਬਿਆਂ ਨੂੰ ਪਛਾਣ ਕੇ ਆਪਣੀ ਏਕਤਾ ਨਾਲ ਪਛਾੜਨ ਦਾ ਸੱਦਾ ਦਿੱਤਾ। ਉਨਾਂ ਸੁਪਰੀਮ ਕੋਰਟ ਵੱਲੋਂ ਐਸਸੀ/ਐੱਸਟੀ ਐਕਟ ਵਿੱਚ ਕੀਤੀਆਂ ਸੋਧਾਂ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਦਲਿਤਾਂ 'ਤੇ ਵੱਖ-ਵੱਖ ਬਹਾਨਿਆਂ ਹੇਠ ਜ਼ੁਲਮ ਢਾਹੁਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ।
ਡਾ. ਅੰਬੇਦਕਰ ਦੇ ਜਨਮ ਦਿਨ 'ਤੇ ਸਮਾਗਮ
ਇਲਾਕਾ ਫਤਿਹਗੜਚੂੜੀਆਂ ਵਿੱਚ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਡਾ. ਅੰਬੇਦਕਰ ਜੈਅੰਤੀ ਤੇ ਵਿਚਾਰ ਚਰਚਾ ਕਰਵਾਈ ਗਈ। ਸ਼ਹਿਰ ਦੇ ਮੁਹੱਲਿਆਂ, ਪਿੰਡ ਚਿਤੌੜਗੜਆਦਿ ਵਿੱਚ ਮੀਟਿੰਗਾਂ ਕਰਵਾਈਆਂ ਗਈਆਂ

No comments:

Post a Comment