Saturday, 28 April 2018

ਵਿਦਿਆਰਥੀ ਸੰਘਰਸ਼ ਜੇਤੂ ਹੋ ਨਿੱਬੜਿਆ


ਸਟੂਡੈਂਟਸ ਫਾਰ ਸੁਸਾਇਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜਵਿੱਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਇੱਕ ਹਫਤਾ ਧਰਨਾ ਲਾਇਆ ਗਿਆ ਜੋ ਕਿ ਅੰਸ਼ਕ ਜਿੱਤ ਦੇ ਨਾਲ ਖ਼ਤਮ ਹੋਇਆ। ਪੀ.ਯੂ. ਪ੍ਰਸ਼ਾਸਨ ਨੂੰ ਹੇਠ ਲਿਖੀਆਂ ਮੰਗਾਂ 'ਤੇ ਸਹਿਮਤ ਹੋਣਾ ਪਿਆ -
1)
ਕੁੜੀਆਂ ਦੇ ਹੋਸਟਲ ਦਾ ਸਮਾਂ ਰਾਤ ਦੇ 10 ਵਜੇ ਤੋਂ ਵਧਾਕੇ 11 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਅੱਜ ਤੋਂ, ਜਾਣੀ 10 ਅਪ੍ਰੈਲ ਤੋਂ ਹੀ ਲਾਗੂ ਹੋ ਜਾਵੇਗਾ।
2)
ਕੁੜੀਆਂ ਦੇ ਹੋਸਟਲ ਨੰਬਰ 3 ਅਤੇ 4 ਦੇ ਨਾਲ ਲਗਦਾ ਛੋਟਾ ਗੇਟ ਰਾਤ ਦੇ 12 ਵਜੇ ਤੱਕ ਖੁੱਲ ਰਹੇਗਾ।
3)
ਕੁੜੀਆਂ ਦੇ ਹੋਸਟਲ ਵਿਚਲਾ ਮਹਿਮਾਨ ਕਮਰਾ ਮਹਿਲਾ ਮਹਿਮਾਨਾਂ ਲਈ 24 ਘੰਟੇ ਖੁੱਲ ਰਹੇਗਾ।
4)
ਹੋਸਟਲਾਂ ਦੇ ਕਮਰਿਆਂ ਦੇ ਨਿਰਧਾਰਨ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ।
5)
ਵਿਦਿਆਰਥੀ ਕੌਂਸਲ ਦੇ ਫ਼ੰਡਾਂ ਦਾ ਬਾਕਾਇਦਾ ਆਡਿਟ ਹੋਵੇਗਾ।
6)
ਡਿਗਰੀ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਲਈ ਰੀ-ਅਪੀਅਰ ਵਿੱਚ ਸਹੂਲਤ ਕਰਨ ਲਈ ਜਿਸਤ-ਟਾਂਕ ਦਾ ਪ੍ਰਬੰਧ ਖ਼ਤਮ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੇ ਇੱਕ ਸਾਲ ਦਾ ਨੁਕਸਾਨ ਨਾ ਹੋਵੇ। ਇਹ ਇਮਤਿਹਾਨ ਜੂਨ-ਜੁਲਾਈ ਦੇ ਮਹੀਨੇ ਵਿੱਚ ਵਿਦਿਆਰਥੀਆਂ ਤੋਂ ਲਏ ਜਾਣਗੇ।
7
) ਈਵਨਿੰਗ ਵਿਭਾਗ ਦੇ ਬੀ. ਅਤੇ ਬੀ.ਕਾਮ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਨੂੰ ਮੁੱਖ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਜਾਰੀ ਕਰਾਉਣ ਦੀ ਸਹੂਲਤ ਹੋਵੇਗੀ।
8)
ਅਗਲੇ ਵਿੱਦਿਅਕ ਸੈਸ਼ਨ ਤੋਂ ਮੁੰਡਿਆਂ ਦੇ ਇੱਕ ਹੋਸਟਲ ਵਿੱਚ ਕੋਈ ਇੱਕ ਮੈੱਸ ਨੂੰ ਵਿਦਿਆਰਥੀਆਂ ਦੀ ਪਹਿਲਕਦਮੀ ਨਾਲ ਸਹਿਕਾਰੀ ਤੌਰ 'ਤੇ ਚਲਾਉਣ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀ ਸੰਘਰਸ਼ ਜੇਤੂ ਹੋ ਨਿੱਬੜਿਆ

20
ਮਾਰਚ ਤੋਂ ਪੰਜਾਬ ਸੂਟਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਵਿੱਚ ਅਰਥ-ਸ਼ਾਸ਼ਤਰ ਵਿਭਾਗ ਦੇ ਵਿਦਿਆਰਥੀਆਂ ਦਾ ਸੰਘਰਸ਼ 27 ਮਾਰਚ ਨੂੰ ਰਾਤ ਤੱਕ ਚੱਲੀ ਗੱਲਬਾਤ ਮਗਰੋਂ ਜੇਤੂ ਹੋ ਨਿੱਬੜਿਆ- ਅਧਿਕਾਰੀਆਂ ਹੇਠ ਲਿਖੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
1.)
ਕੋਰਸ ਦੇ ਨਾਮਕਰਨ ਤੇ ਮਾਨਤਾ ਦਾ ਮੁੱਖ ਮਸਲਾ ਹੋਇਆ ਹੱਲ। ਕੋਰਸ ਨੂੰ ਬੀਏ ਤੇ ਐਮਏ ਦੇ ਵੱਖਰੇ ਕੋਰਸਾਂ ਵਿੱਚ ਨਹੀਂ ਤੋੜਿਆ ਜਾਵੇਗਾ ਸਗੋਂ ਇਹ ਇੰਟੀਗ੍ਰੇਟਡ ਹੀ ਰਹੇਗਾ। ਨਾਲ਼ ਹੀ ਵਿਦਿਆਰਥੀਆਂ ਨੂੰ ਇਹ ਸਹੂਲਤ ਵੀ ਹੋਵੇਗੀ ਕਿ ਉਹ ਪਹਿਲੇ ਤਿੰਨ ਸਾਲਾਂ (ਬੀਏ) ਤੋਂ ਬਾਅਦ ਕੋਰਸ ਛੱਡ ਸਕਦੇ ਹਨ।
2.)
ਇਸ ਕੋਰਸ ਲਈ MSc ਵਾਲੇ ਫੀਸ ਪੈਟਰਨ ਦੀ ਥਾਂ ਸੋਧ ਕੇ 21 ਸੋਸ਼ਲ ਸਾਇੰਸ ਵਾਲਾ ਪੈਟਰਨ ਕੀਤਾ ਲਾਗੂ, ਜੋ ਪੰਜੇ ਸਾਲਾਂ ਲਈ ਇੱਕਸਾਰ ਰਹੇਗਾ।
3.)
ਕੋਰਸ ਇੰਟੀਗ੍ਰੇਟਡ ਹੀ ਰਹੇਗਾ, ਜਿਸ ਵਿੱਚ ਤਿੰਨ ਸਾਲ (ਬੀਏ ਆਨਰਜ਼) ਤੋਂ ਬਾਅਦ ਵਿਦਿਆਰਥੀਆਂ ਲਈ ਅੱਗੇ M1(ਆਨਰਜ਼) ਦੀ ਥਾਂ M1ਅਰਥ-ਸ਼ਾਸ਼ਤਰ ਵਿੱਚ ਜਾਣ ਦੀ ਵਿਸ਼ੇਸ਼ ਸਹੂਲਤ ਹੋਵੇਗੀ ਜਿੱਥੇ ਫੀਸ ਹੋਰ ਵੀ ਘੱਟ ਹੈ। ਇੰਟੀਗ੍ਰੇਟਡ ਕੋਰਸ ਵਾਲੇ ਵਿਦਿਆਰਥੀਆਂ ਲਈ M1 ਅਰਥ-ਸ਼ਾਸ਼ਤਰ ਵਿੱਚ ਸੀਟਾਂ ਰਾਖਵੀਆਂ ਹੋਣਗੀਆਂ।
4.)
ਲੋੜਵੰਦ ਬੱਚਿਆਂ ਨੂੰ ਵਿਸ਼ੇਸ਼ ਯੋਜਨਾ ਸ਼ੁਰੂ ਕਰਕੇ ਫੀਸ ਵਿੱਚ ਛੋਟ ਦਿੱਤੀ ਜਾਵੇਗੀ।
5.)
ਅਰਥ-ਸ਼ਾਸ਼ਤਰ ਵਿਭਾਗ ਦੇ ਇੱਛੁਕ ਵਿਦਿਆਰਥੀਆਂ ਲਈ ਯੂਨੀਵਰਸਿਟੀ ਪਾਰਟ-ਟਾਈਮ ਅਤੇ ਸ਼ੈਸ਼ਨ ਮੁੱਕਣ ਤੋਂ ਬਾਅਦ ਦੀਆਂ ਛੁੱਟੀਆਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇਗੀ ਤਾਂ ਜੋ ਉਹ ਸਵੈ-ਨਿਰਭਰ ਹੋ ਸਕਣ।
6.)
ਕੋਰਸ ਦਾ ਸਹੀ ਨਾਮਕਰਨ ਨਾ ਹੋਣ ਕਾਰਨ ਹੁਣ ਤੱਕ ਬਣੇ ਸਰਟੀਫਿਕੇਟਾਂ ਨੂੰ ਸੋਧਣ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਹੋਵੇਗੀ। ਵਿਦਿਆਰਥੀਆਂ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ ਤੇ ਇਹ ਉਹਨਾਂ ਨੂੰ ਅਰਥ-ਸ਼ਾਸ਼ਤਰ ਵਿਭਾਗ ਵਿੱਚ ਹੀ ਮੁਹੱਈਆ ਕਰਵਾਏ ਜਾਣਗੇ।
7.)
ਧਰਨੇ ਵਾਲੇ ਦਿਨਾਂ ਲਈ ਇੰਟੀਗ੍ਰੇਟਡ ਕੋਰਸ ਅਤੇ ਉਹਨਾਂ ਦਾ ਸਾਥ ਦੇਣ ਵਾਲ਼ੇ ਅਰਥ-ਸ਼ਾਸ਼ਤਰ ਵਿਭਾਗ ਦੇ ਬਾਕੀ ਕੋਰਸਾਂ ਦੇ ਵਿਦਿਆਰਥੀ ਦੀ ਗੈਰ-ਹਾਜ਼ਰੀ ਨਹੀਂ ਲੱਗੇਗੀ।
8.) 25
ਮਾਰਚ ਦੀ ਸ਼ਾਮ ਨੂੰ ਹੋਈ ਗੁੰਡਾਗਰਦੀ ਉੱਪਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ
ਇਸ ਵੇਲ਼ੇ ਸਮੁੱਚੀ ਯੂਨੀਵਰਸਿਟੀ ਦੀਆਂ ਫੀਸਾਂ ਵਧਣ ਦੇ ਅਸਾਰ ਬਣੇ ਹੋਏ ਸਨ। ਇਸ ਜੇਤੂ ਸੰਘਰਸ਼ ਦਾ ਇਸ ਉੱਪਰ ਵੀ ਲਾਜ਼ਮੀ ਅਸਰ ਪਵੇਗਾ। ਇਸ ਜੇਤੂ ਸੰਘਰਸ਼ ਲਈ ਸਾਰੇ ਵਿਦਿਆਰਥੀ ਵਧਾਈ ਦੇ ਹੱਕਦਾਰ ਹਨ। ਜਿਹੜੇ ਹੋਰਨਾਂ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਨੇ ਇਸ ਸੰਘਰਸ਼ ਦਾ ਸਿੱਧਾ, ਅਸਿੱਧਾ ਸਾਥ ਦਿੱਤਾ। ਪੰਜਾਬ ਸਟੂਡੈਂਟਸ ਯੂਨੀਅਨ, ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਨੇ ਵੀ ਇਸ ਸੰਘਰਸ਼ ਨੂੰ ਹਮਾਇਤ ਦਿੱਤੀ।
ਮੁਹਾਲੀ ਵਿਖੇ ਸਥਿਤ 99S5R (ਇੰਡੀਅਨ ਇੰਸੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ) ਦੇ ਵਿਦਿਆਰਥੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਹਨ। ਇਸ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲ਼ੀ ਸਕਾਲਰਸ਼ਿਪ (9NSP9R5-S85) ਦੇ ਪੈਮਾਨੇ ਸਖਤ ਕਰਕੇ ਇਸਨੂੰ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਾਈ ਜਾ ਰਹੀ ਹੈ। ਇਸੇ ਤਰਾਂ ਇੱਥੇ ਖੋਜ ਕਾਰਜਾਂ ਲਈ ਵੀ ਲੋੜੀਂਦੇ ਫੰਡ ਜਾਰੀ ਨਹੀ ਕੀਤੇ ਜਾਂਦੇ। ਪਰ ਦੂਜੇ ਪਾਸੇ ਹਰ ਸਾਲ ਇਸਦੀਆਂ ਫੀਸਾਂ ਵਿੱਚ ਤੇਜੀ ਨਾਲ ਵਾਧਾ ਕੀਤਾ ਜਾ ਰਿਹਾ ਹੈ ਇਹਨਾਂ ਮਸਲਿਆਂ ਨੂੰ ਲੈਕੇ ਮੁਹਾਲੀ ਸਥਿਤ ਸੰਸਥਾ ਵਿੱਚ ਵਿਦਿਆਰਥੀਆਂ ਨੇ ਮੀਟਿੰਗ ਕਰਕੇ ਇਹਨਾਂ ਮੰਗਾਂ ਉੱਪਰ ਸੰਘਰਸ਼ ਛੇੜਨ ਦਾ ਫੈਸਲਾ ਲਿਆ ਹੈ।

No comments:

Post a Comment