Saturday, 28 April 2018

ਸ਼ਹੀਦਾਂ ਦੀ ਵਿਰਾਸਤ ਨੂੰ ਬਚਾਉਣ ਅਤੇ ਹੋਰ ਵਿਦਿਆਰਥੀ ਮੰਗਾਂ ਲਈ ਧਰਨੇ

ਸ਼ਹੀਦਾਂ ਦੀ ਵਿਰਾਸਤ ਨੂੰ ਬਚਾਉਣ ਅਤੇ ਹੋਰ ਵਿਦਿਆਰਥੀ ਮੰਗਾਂ ਲਈ ਧਰਨੇ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਮੰਗਾਂ ਦੇ ਨਾਲ ਹੀ ਸ਼ਹੀਦ--ਆਜ਼ਮ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਤੂੜੀ ਬਾਜ਼ਾਰ ਫਿਰੋਜ਼ਪੁਰ ਵਿਚਲੇ ਇਤਿਹਾਸਕ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਵਿਕਸਤ ਕਰਵਾਉਣ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਸੰਘਰਸ਼ ਦੇ ਬਲ ਪੀ.ਐਸ.ਯੂ., ਨੌਜਵਾਨ ਭਾਰਤ ਸਭਾ ਦੇ ਸਹਿਯੋਗ ਸਦਕਾ ਇਤਿਹਾਸਕ ਗੁਪਤ ਟਿਕਾਣੇ ਨੂੰ ਯਾਦਗਾਰ ਬਣਾਉਣ ਦੀ ਮੰਗ ਸਿਧਾਂਤਕ ਤੌਰ 'ਤੇ ਮਨਾ ਚੁੱਕੀ ਹੈ। ਪਿਛਲੇ ਸਾਲ ਪੀ.ਐਸ.ਯੂ. ਅਤੇ ਨੌਜਵਾਨ ਭਾਰਤ ਸਭਾ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਤਿੰਨ ਹਜ਼ਾਰ ਵਿਦਿਆਰਥੀ, ਨੌਜਵਾਨਾਂ ਦਾ 'ਕੱਠ ਫਿਰੋਜ਼ਪੁਰ ' ਕਰ ਚੁੱਕੀ ਹੈ।
ਪੀ.ਐਸ.ਯੂ. ਵੱਲੋਂ ਲਗਾਤਾਰ ਮੰਗ ਉਭਾਰੇ ਜਾਣ ਕਾਰਨ ਪਹਿਲਾਂ ਅਕਾਲੀ-ਭਾਜਪਾ ਸਰਕਾਰ ਅਤੇ ਹੁਣ ਕਾਂਗਰਸ ਸਰਕਾਰ ਵੀ ਐਲਾਨ ਕਰ ਚੁੱਕੀ ਹੈ ਕਿ ਲੜਕੀਆਂ ਦੀ ਐਮ.. ਤੱਕ ਵਿਦਿਆ ਮੁਫਤ ਕਰਾਂਗੇ। ਪਰ ਇਹ ਦੋਵੇਂ ਮੰਗਾਂ ਮੰਨ ਕੇ ਵੀ ਹਾਲੇ ਤੱਕ ਸਰਕਾਰ ਨੇ ਲਾਗੂ ਨਹੀਂ ਕੀਤੀਆਂ. ਇਸੇ ਕਾਰਨ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਬਾਕੀ ਮੰਗਾਂ ਲਈ ਪੀ.ਐਸ.ਯੂ. ਵੱਲੋਂ ਸੂਬੇ ਭਰ ਦੇ ਜ਼ਿਲ ਕੇਂਦਰਾਂ 'ਤੇ ਧਰਨੇ ਦੇਣ ਦੇ ਸੱਦੇ 'ਤੇ ਵਿਦਿਆਰਥੀਆਂ ਨੇ 28 ਮਾਰਚ ਨੂੰ 16 ਜ਼ਿਲ ਕੇਂਦਰਾਂ 'ਤੇ ਧਰਨੇ ਦਿੱਤੇ, ਜਿਹਨਾਂ ਵਿੱਚ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਲੁਧਿਆਣਾ,. ਬਟਿੰਡਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ, ਜਲੰਧਰ, ਨਵਾਂਸ਼ਹਿਰ, ਰੋਪੜ ਅਤੇ ਗੁਰਦਾਸਪੁਰ ਆਦਿ ਸ਼ਾਮਲ ਹਨ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਦੇ ਲੇਖਵਿਦਿਆਰਥੀ ਅਤੇ ਰਾਜਨੀਤੀ'' 'ਤੇ ਵਿਚਾਰ ਚਰਚਾ ਕੀਤੀ ਤੇ ਵਿਚਾਰ-ਚਰਚਾ ' ਸ਼ਾਮਿਲ ਵਿਦਿਆਰਥੀਆਂ ਦਾ ਇਹ ਮੱਤ ਬਣਿਆ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਦਾ ਗਿਆਨ ਲੈਣਾ ਬਹੁਤ ਜਰੂਰੀ ਹੈ ਜਦੋਂ ਰਾਜਨੀਤੀ ਹੀ ਸਾਰੇ ਕਾਸੇ ਨੂੰ ਤੈਅ ਕਰਦੀ ਹੈ ਤਦੋਂ ਸਾਨੂੰ ਵੀ ਆਪਣੀ ਰਾਜਨੀਤੀ ਤੈਅ ਕਰਨੀ ਚਾਹੀਦੀ ਹੈ

No comments:

Post a Comment