Saturday, 28 April 2018

ਪਾਕਿਸਤਾਨ 'ਚ ਸ਼ਹੀਦ ਭਗਤ ਸਿੰਘ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ


ਪਾਕਿਸਤਾਨ 'ਚ ਸ਼ਹੀਦ ਭਗਤ ਸਿੰਘ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ
ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲਾਏ ਜਾਣ ਤੋਂ 86 ਸਾਲ ਬਾਅਦ ਪਾਕਿਸਤਾਨ ਨੇ ਅੱਜ ਪਹਿਲੀ ਵਾਰ ਉਸ ਦੇ ਕੇਸ ਨਾਲ ਸਬੰਧਤ ਕੁੱਝ ਰਿਕਾਰਡ ਪ੍ਰਦਰਸ਼ਿਤ ਕੀਤਾ। ਇਨ•ਾਂ ਵਿੱਚ ਭਗਤ ਸਿੰਘ ਨੂੰ ਫਾਂਸੀ ਲਾਏ ਜਾਏ ਦਾ ਸਰਟੀਫਿਕੇਟ ਵੀ ਸ਼ਾਮਲ ਹੈ।  ਪਾਕਿਸਤਾਨ ਪੁਰਾਤੱਤਵ ਵਿਭਾਗ ਨੇ ਭਗਤ ਸਿੰਘ ਦੇ ਕੇਸ ਨਾਲ ਸਬੰਧਤ ਸਮੁੱਚੇ ਰਿਕਾਰਡ ਦੀ ਫਾਈਲ ਪ੍ਰਦਰਸ਼ਤ ਨਹੀ ਕੀਤੀ, ਇਸ ਬਾਰੇ ਕਿਹਾ ਗਿਆ ਕਿ ਇਹ ਤਿਆਰ ਨਹੀ ਸੀ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਲਾਹੌਰ ਦੇ ਅਨਾਰਕਲੀ ਮਕਬਰੇ ਵਿੱਚ ਲਾਈ ਗਈ। ਭਲਕੇ ਉਹ ਇਸ ਕੇਸ ਨਾਲ ਸਬੰਧਤ ਹੋਰ ਦਸਤਾਵੇਜ਼ ਵੀ ਪ੍ਰਦਰਸ਼ਤ ਕਰਨਗੇ। ਅੱਜ ਪ੍ਰਦਰਸ਼ਤ ਕੀਤੇ ਗਏ ਰਿਕਾਰਡ ਵਿੱਚ 27 ਅਗਸਤ 1930 ਨੂੰ ਆਏ ਅਦਾਲਤ ਦੇ ਹੁਕਮਾਂ ਦਾ ਰਿਕਾਰਡ ਦੇਣ ਲਈ ਭਗਤ ਸਿੰਘ ਦੀ ਅਰਜ਼ੀ,  ਭਗਤ ਸਿੰਘ ਵੱਲੋਂ 31 ਮਈ 1929 ਨੂੰ ਪਿਤਾ ਸਰਦਾਰ ਕਿਸ਼ਨ ਸਿੰਘ ਨਾਲ ਮੁਲਾਕਾਤ ਲਈ ਦਾਇਰ ਕੀਤੀ ਪਟੀਸ਼ਨ, ਪਿਤਾ ਵੱਲੋਂ ਆਪਣੇ ਪੁੱਤਰ ਦੀ ਮੌਤ ਵਿਰੁੱਧ ਦਾਇਰ ਕੀਤੀ ਪਟੀਸ਼ਨ, ਲਾਹੌਰ ਜ਼ਿਲ•ਾ ਜੇਲ• ਵਿੱਚ ਭਗਤ ਸਿੰਘ ਨੂੰ ਦਿੱਤੀ ਫਾਂਸੀ ਦਾ ਰਿਕਾਰਡ ਆਦਿ ਸ਼ਾਮਲ ਸਨ।    

No comments:

Post a Comment