Saturday, 28 April 2018

ਅਧਿਆਪਕ ਦੀ ਨਿਹੱਕੀ ਬਦਲੀ ਖਿਲਾਫ ਵਿਦਿਆਰਥੀਆਂ ਵੱਲੋਂ ਰੋਸ ਮੁਜ਼ਾਹਰਾ —


ਅਧਿਆਪਕ ਦੀ ਨਿਹੱਕੀ ਬਦਲੀ ਖਿਲਾਫ ਵਿਦਿਆਰਥੀਆਂ ਵੱਲੋਂ ਰੋਸ ਮੁਜ਼ਾਹਰਾ

ਸੰਗਰੂਰ ਦੇ ਸਥਾਨਕ ਡੀਸੀ ਕੰਪਲੈਕਸ ਅੱਗੇ ਸੰਗਰੂਰ ਦੀ ਜਿਲ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਦੇ ਵਿਦਿਆਰਥੀਆਂ ਨੇ 11 ਅਪ੍ਰੈਲ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਕੀਤਾ ਤੇ ਐਸ.ਡੀ.ਐਮ. ਸੰਗਰੂਰ ਤੇ ਜ਼ਿਲ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੂੰ ਮੰਗ-ਪੱਤਰ ਸੌਂਪੇ। ਜ਼ਿਕਰਯੋਗ ਹੈ ਕਿ ਡਾਇਟ ਦੇ ਅੰਗਰੇਜ਼ੀ ਦੇ ਲੈਕਚਰਾਰ ਬਲਬੀਰ ਚੰਦ ਦੀ 9 ਅਪ੍ਰੈਲ ਨੂੰ ਸਿੱਖਿਆ ਸਕਤੱਰ ਵੱਲੋਂ ਸਿੱਧੇ ਹੁਕਮਾਂ ਰਾਹੀਂ ਸਰਕਾਰੀ ਸੀਨੀਅਨ ਸੈਕੰਡਰੀ ਸਕੂਲ ਮਨਿਆਣਾ ਵਿਖੇ ਆਰਜ਼ੀ ਪ੍ਰਬੰਧਾਂ ਤਹਿਤ ਅਗਲੇ ਹੁਕਮਾਂ ਲਈ ਬਦਲੀ ਕੀਤੀ ਗਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਵੇਲੇ 'ਸਾਂਝੇ ਅਧਿਆਪਕ ਮੋਰਚੇ' ਤਹਿਤ ਸਿੱਖਿਆ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਸੰਗਰੂਰ ਜ਼ਿਲ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੋਣ ਕਾਰਨ ਉਹਨਾਂ ਨੂੰ ਵਿਉਂਤਬੱਧ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਇਹ ਬਦਲੀ ਜਾਣ-ਬੁੱਝ ਕੇ ਕਰੀਬ 100 ਕਿਲੋਮੀਟਰ ਦੀ ਦੂਰੀ 'ਤੇ ਕੀਤੀ ਗਈ ਹੈ ਤਾਂ ਜੋ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਸਕੇ ਤੇ ਇਸ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਆਰਜ਼ੀ ਪ੍ਰਬੰਧਾਂ ਦੇ ਅਜਿਹੇ ਫੈਸਲੇ ਆਮ ਤੌਰ 'ਤੇ ਜ਼ਿਲ ਸਿੱਖਿਆ ਅਫ਼ਸਰ ਨੇੜਲੇ ਇਲਾਕਿਆਂ ਵਿੱਚੋਂ ਕਰਦਾ ਹੈ, ਪਰ ਇੱਥੇ ਸਿੱਖਿਆ ਸਕੱਤਰ ਦੀ ਸਿੱਧੀ ਸ਼ਮੂਲੀਅਤ ਰਾਹੀਂ ਇੰਨੀ ਦੂਰ ਬਦਲੀ ਕਰਨ ਤੋਂ ਇਹ ਸਾਜਿਸ਼ ਸਾਫ਼ ਹੋ ਜਾਂਦੀ ਹੈ। ਵਿਦਿਆਰਥੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇ ਇਹ ਬਦਲੀ ਦੇ ਹੁਕਮ ਵਾਪਸ ਲੈ ਕੇ ਬਲਬੀਰ ਚੰਦ ਨੂੰ ਮੁੜ ਡਾਇਟ ਵਿਖੇ ਨਿਯੁਕਤ ਨਾ ਕੀਤਾ ਗਿਆ ਤਾਂ ਉਹ ਡਾਇਟ ਨੂੰ ਬੰਦ ਕਰਕੇ ਧਰਨਾ ਲਾਉਣਗੇ। ਉਹਨਾਂ ਇਸ ਬਦਲੀ ਦਾ ਵਿਰੋਧ ਕਰ ਰਹੀਆਂ ਅਧਿਆਪਕ ਤੇ ਹੋਰ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਅਗਲੇਰੀ ਕਾਰਵਾਈ ਕਰਨ ਦਾ ਵੀ ਫੈਸਲਾ ਕੀਤਾ ਹੈ।

No comments:

Post a Comment