ਸਾਂਝਾ ਅਧਿਆਪਕ ਮੰਚ ਵੱਲੋਂ
ਰੋਹ ਭਰਪੂਰ ਪ੍ਰਦਰਸ਼ਨ
ਸਾਂਝਾ ਅਧਿਆਪਕ ਮੋਰਚਾ ਵੱਲੋਂ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਦੀਨਾਨਗਰ ਹਲਕੇ ਵਿੱਚ ਰੋਸ ਪ੍ਰਦਰਸ਼ਨ ਉਪਰੰਤ ਸਿੱਖਿਆ ਮੰਤਰੀ ਅਰੁਣਾ ਚੌਧਰੀ, ਨਿਸ਼ਚਤ ਕੀਤੀ ਗਈ ਮੀਟਿੰਗ ਕਰਨ ਤੋਂ ਭੱਜ ਗਈ ਅਤੇ ਫਿਰ 15 ਮਾਰਚ ਨੂੰ ਲੁਧਿਆਣਾ ਵਿਖੇ 20 ਹਜ਼ਾਰ ਦਾ ਇਤਿਹਾਸਕ ਇਕੱਠ ਕੀਤਾ ਗਿਆ ਜਿਸ ਵਿੱਚ 40 ਫੀਸਦੀ ਮਹਿਲਾ ਅਧਿਆਪਕਾਂ ਦੀ ਗਿਣਤੀ ਸੀ। ਇਸ ਦਿਨ ਸਾਰੀਆਂ ਪੁਲ਼ਸੀ ਰੋਕਾਂ ਨੂੰ ਤੋੜਦਿਆਂ ਬੇਕਾਬੂ ਕਾਫਲੇ ਨੇ ਲੁਧਿਆਣਾ ਪ੍ਰਸ਼ਾਸ਼ਨ ਦੀਆਂ ਖੂਬ ਭਾਜੜਾਂ ਪਾਈਆਂ ਤੇ ਅੰਤ ਨੂੰ ਮੁੱਖ ਮੰਤਰੀ ਨਾਲ਼ ਦੋ ਅਪਰੈਲ ਦੀ ਮੀਟਿੰਗ ਤਹਿ ਹੋ ਗਈ ਪਰ ਇਸ ਦਿਨ ਭਾਰਤ ਬੰਦ ਦੇ ਬਹਾਨੇ ਇਹ ਮੀਟਿੰਗ ਵੀ ਟਾਲ਼ ਦਿੱਤੀ ਗਈ। ਅਧਿਆਪਕਾਂ ਅੰਦਰ ਰੋਸ ਵਧਦਾ ਗਿਆ। ਸੈਂਕੜੇ ਸਕੂਲਾਂ ਨੂੰ ਖਤਮ ਕਰਨ, ਤਿੰਨ ਸਾਲਾਂ ਦਾ ਪਰਖ ਸਮਾਂ ਪਾਰ ਕਰ ਚੁੱਕੇ ਅਧਿਆਪਕਾਂ ਨੂੰ ਤਿੰਨ ਸਾਲ ਹੋਰ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਨ ਦਾ ਫੁਰਮਾਨ, ਪੰਜਾਬੀ ਤੇ ਹਿੰਦੀ, ਡਰਾਇੰਗ ਤੇ ਸਰੀਰਕ ਸਿੱਖਿਆ ਆਦਿ ਵਿਸ਼ਿਆਂ ਦੇ ਅਧਿਆਪਕਾਂ ਚੋਂ ਇੱਕ ਇੱਕ ਨੂੰ ਸਕੂਲਾਂ 'ਚ ਰੱਖਣ ਅਤੇ ਇੱਕ ਨੂੰ ਦੂਸਰੇ ਸਕੂਲਾਂ 'ਚ ਤਬਦੀਲ ਕਰਨ ਅਤੇ ਬਹੁਤ ਸਾਰੀਆਂ ਹੋਰ ਨਵੀਆਂ ਮੁਸ਼ਕਲਾਂ/ਮੰਗਾਂ ਨੇ ਅਧਿਆਪਕ ਵਰਗ ਨੂੰ ਹਲੂਣ ਕੇ ਰੱਖ ਦਿੱਤਾ। ਸ਼ਹਿਰ ਪਟਿਆਲ਼ਾ ਵਿਖੇ 15 ਅਪਰੈਲ ਨੂੰ ਫਿਰ ਹੱਲਾ-ਬੋਲ ਰੈਲੀ ਕੀਤੀ ਗਈ ਜਿਸ ਵਿੱਚ ਲੁਧਿਆਣੇ ਵਰਗਾ ਇਕੱਠ ਹੋਇਆ। ਹੁਣ 27 ਅਪਰੈਲ ਨੂੰ ਮੁੱਖ ਮੰਤਰੀ ਨਾਲ਼ ਮੀਟਿੰਗ ਤਹਿ ਹੋਈ ਹੈ। ਆਮ ਅਧਿਆਪਕਾਂ ਦੇ ਮਨਾਂ 'ਚ ਭਾਵੇਂ ਇਸ ਮੀਟਿੰਗ ਵਿੱਚ ਕੁੱਝ ਮਿਲਣ ਦੀ ਉਮੀਦ ਹੈ ਪ੍ਰੰਤੂ ਹਾਲਾਤ ਕਨਸੋਅ ਦਿੰਦੇ ਹਨ ਕਿ ਸਰਕਾਰ ਹਾਲੇ ਮੁਲਾਜ਼ਮਾਂ ਨੂੰ ਕੁੱਝ ਵੀ ਦੇਣ ਨੂੰ ਤਿਆਰ ਨਹੀਂ ਹੈ। ਪਿਛਲੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕੈਪਟਨ ਵੱਲੋਂ ਦਿੱਤੇ ਗਏ ਥਾਪੜੇ ਦੇ ਚਰਚੇ ਹੋਏ ਹਨ ਜਿਸ ਵਿੱਚ ਕੈਪਟਨ ਨੇ ਕ੍ਰਿਸ਼ਨ ਕੁਮਾਰ ਦੀਆਂ ਕੀਤੀਆਂ-ਕਰਾਈਆਂ ਨੂੰ ਜਾਇਜ਼ ਠਹਿਰਾਇਆ ਹੈ। ਸਰਕਾਰਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਲੋਕ ਵਿਰੋਧੀ ਸਾਮਰਾਜੀ ਨੀਤੀਆਂ ਦੇ ਵਧੀਆ ਵਾਹਕ ਵਜੋਂ ਪਹਿਲਾਂ ਅਕਾਲੀ ਸਰਕਾਰ ਨੂੰ ਤੇ ਹੁਣ ਕਾਂਗਰਸ ਸਰਕਾਰ ਨੂੰ ਪੂਰੀ ਤਰਾਂ• ਫਿੱਟ ਆਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਨੂੰ ਬੁਰੀ ਤਰਾਂ• ਤਹਿਸ਼-ਨਹਿਸ਼ ਕਰ ਕੇ ਰੱਖ ਦਿੱਤਾ ਹੋਇਆ ਹੈ। ਅਧਿਕਾਰੀਆਂ ਅਤੇ ਅਧਿਆਪਕਾਂ ਦੀ ਆਜ਼ਾਦਾਨਾ ਹਸਤੀ ਤੇ ਸਵੈਮਾਣ ਨੂੰ ਚੂਰ-ਚੂਰ ਕਰ ਕੇ ਰੱਖ ਦਿੱਤਾ ਹੈ। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਨਾਂ 'ਤੇ ਨਿੱਤ ਨਵੇਂ ਫੁਰਮਾਨ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਜਿਵੇਂ ਕਿਤੇ ਕ੍ਰਿਸ਼ਨ ਕੁਮਾਰ ਤੋਂ ਬਿਨਾ ਪੰਜਾਬ ਦੇ ਅਧਿਆਪਕਾਂ ਨੂੰ ਪੜ•ਾਉਣ ਦੀ ਤੇ ਹੋਰ ਕੰਮ-ਕਾਜ ਕਰਨ ਦੀ ਕੋਈ ਅਕਲ ਹੀ ਨਾ ਹੋਵੇ। ਸਿੱਖਿਆ ਮਹਿਕਮੇ ਦੇ ਆਮ ਮੁਲਾਜ਼ਮਾਂ ਤੋਂ ਲੈ ਕੇ ਅਫਸਰਸ਼ਾਹੀ ਤੱਕ, ਸਭ ਇਸ 'ਸ਼ੇਖ ਚਿੱਲੀ' ਤੋਂ ਬੁਰੀ ਤਰਾਂ• ਅੱਕੇ ਪਏ ਹਨ। ਪੂਰੀ ਤਰਾਂ• ਅਸੰਤੋਸ਼ ਦੇ ਆਲਮ ਵਿੱਚੋਂ ਗੁਜ਼ਰ ਰਹੇ ਅਧਿਆਪਕ ਵਰਗ ਨੂੰ ਸਖਤ ਸੰਘਰਸ਼ਾਂ ਵੱਲ ਮੂੰਹ ਕਰਨ ਦੀ ਲੋੜ ਹੈ।
No comments:
Post a Comment