Monday, 30 April 2018

ਰਾਮ ਨੌਮੀ ਮੌਕੇ ਹਿੰਦੂਤਵ ਦੇ ਫਾਸ਼ੀ ਗਰੋਹਾਂ ਵੱਲੋਂ ਹਿੰਸਾ

ਰਾਮ ਨੌਮੀ ਮੌਕੇ ਹਿੰਦੂਤਵ ਦੇ ਫਾਸ਼ੀ ਗਰੋਹਾਂ ਵੱਲੋਂ
ਹਮਲਾਵਰ ਫਿਰਕੂ ਹਿੰਸਾ ਦੀ ਮੁਹਿੰਮ ਨੂੰ ਝੋਕਾ

—ਚੇਤਨ
ਹਿੰਦੂ ਰਾਸ਼ਟਰ ਬਣਾਉਣ ਦੀ ਕਾਹਲ ਵਿੱਚ ਤਰਲੋਮੱਛੀ ਹੋ ਰਹੇ ਆਰ.ਐਸ.ਐਸ., ਭਾਜਪਾ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਨੇ ਗੰਗਾ ਅਤੇ ਯਮਨਾ ਦੇ ਵਿਚਕਾਰ ਆਪਣੇ ਅਮੀਰ ਸਭਿਆਚਾਰਕ ਅਤੇ ਫਿਰਕੂ ਇੱਕਸੁਰਤਾ ਲਈ ਜਾਣੇ ਜਾਂਦੇ ਸ਼ਹਿਰ ਕਾਸਗੰਜ ਨੂੰ ਫਿਰਕੂ ਅੱਗ ਦੀ ਭੇਟ ਚੜ•ਾ ਦਿੱਤਾ ਹੈ। ਉਹ ਵੀ ਉਦੋਂ ਜਦੋਂ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਥਾਂ ਥਾਂ ਹਾਕਮਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਸਨ ਅਤੇ ਤਿਰੰਗੇ ਝੰਡੇ ਲਹਿਰਾ ਕੇ ਅਖੌਤੀ ਮਹਾਨ ਭਾਰਤ ਦੇ ਸੋਹਲੇ ਗਾਏ ਜਾ ਰਹੇ ਸਨ। ਘਟਨਾ ਇੰਜ ਵਾਪਰੀ ਕਿ ਸਵੇਰੇ 10 ਵਜੇ ਦੇ ਕਰੀਬ ਸ਼ਹਿਰ ਦੇ ਬੱਜੂਨਗਰ ਇਲਾਕੇ ਵਿੱਚ ਵੀਰ ਅਬਦੁੱਲ ਹਮੀਦ ਤਿਰਾਏ ਵਿੱਚ ਗਣਤੰਤਰ ਦਿਵਸ ਸਮਾਗਮ ਮਨਾਉਣ ਦੀ ਤਿਆਰੀ ਹੋ ਰਹੀ ਸੀ। ਇਹ ਮੁਸਲਿਮ ਬਹੁਗਿਣਤੀ ਵਾਲਾ ਇਲਾਕਾ ਹੈ। ਤਿਰੰਗੇ ਰਾਸ਼ਟਰੀ ਝੰਡੇ ਦੇ ਰੰਗ ਵਾਲੇ ਗੁਬਾਰਿਆਂ ਨਾਲ ਚੌਕ ਨੂੰ ਸਜਾਇਆ ਗਿਆ ਸੀ। ਬਹੁਤ ਸਾਰੇ ਨੌਜਵਾਨ ਅਤੇ ਸਕੂਲੀ ਬੱਚੇ ਉਤਸ਼ਾਹ ਨਾਲ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਸਮਾਗਮ ਦੀ ਤਿਆਰੀ ਵਿੱਚ ਲੱਗੇ ਹੋਏ ਸਨ ਅਤੇ ਇੱਕ ਤਿਰੰਗਾ ਝੰਡਾ ਬਾਂਸ 'ਤੇ ਚੌਕ ਦੇ ਵਿਚਕਾਰ ਲਹਿਰਾਇਆ ਗਿਆ ਸੀ ਤੇ ਉਸਦੇ ਹੇਠਾਂ ਰੰਗੋਲੀ ਬਣਾਈ ਜਾ ਰਹੀ ਸੀ। ਐਨ ਇਸੇ ਵਕਤ ਸੱਠ ਤੋਂ ਸੱਤਰ ਦੇ ਕਰੀਬ ਮੋਟਰ ਸਾਈਕਲਾਂ 'ਤੇ 150 ਦੇ ਕਰੀਬ ਨੌਜਵਾਨ ਹੱਥਾਂ ਵਿੱਚ ਤਿਰੰਗੇ ਲੈ ਕੇ ''ਤਿਰੰਗਾ ਯਾਤਰਾ'' ਕਰਦੇ ਹੋਏ ਪਹੁੰਚੇ ਹਾਲਾਂਕਿ ਉਹਨਾਂ ਦੇ ਹੱਥਾਂ ਵਿੱਚ ਭਗਵੇਂ ਝੰਡੇ ਵੀ ਸਨ। ਉਹ ਚੌਕ ਜਿੱਥੇ ਕੁਰਸੀਆਂ ਲੱਗੀਆਂ ਹੋਈਆਂ ਸਨ, ਵਿੱਚੋਂ ਦੀ ਗੁਜਰਨ ਦੀ ਜਿੱਦ ਕਰਨ ਲੱਗੇ 'ਤੇ ਕਹਿਣ ਲੱਗੇ ਕਿ ਤਿਰੰਗੇ ਦੇ ਨਾਲ ਭਗਵਾਂ ਝੰਡਾ ਵੀ ਲਹਿਰਾਓ। ਪ੍ਰਬੰਧਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਦੂਜੇ ਰਸਤੇ ਨਿਕਲ ਜਾਓ ਜਾਂ ਇਸੇ ਸਮਗਾਮ ਵਿੱਚ ਸ਼ਾਮਲ ਹੋ ਜਾਓ। ਇਸ ਦੇ ਨਾਲ ਹੀ ਪ੍ਰਬੰਧਕਾਂ ਨੇ ਭਗਵਾਂ ਸੰਘ ਝੰਡਾ ਲਹਿਰਾਉਣ ਤੋਂ ਇਨਕਾਰ ਕਰ ਦਿੱਤਾ। ਤਿਰੰਗਾ ਯਾਤਰੀਆਂ ਜੋ ਆਰ.ਐਸ.ਐਸ. ਦੀਆਂ ਜਥੇਬੰਦੀਆਂ ਦੇ ਵਰਗਲਾਏ ਹੋਏ ਸਨ, ਨੇ ਜਬਰਦਸਤੀ ਕੁਰਸੀਆਂ ਚੁੱਕ ਕੇ ਲੰਘਣ ਦੀ ਕੋਸ਼ਿਸ਼ ਕੀਤੀ, ਜਿਸਦਾ ਦੂਜੀ ਧਿਰ ਨੇ ਵਿਰੋਧ ਕੀਤਾ। ਸੰਘੀ ਹਮਾਇਤੀ ''ਹਿੰਦੋਸਤਾਨ ਮੇਂ ਰਹਿਣਾ ਹੋਗਾ, ਤੋ ਬੰਦੇ-ਮਾਤਰਮ ਕਹਿਣਾ ਹੋਗਾ'' ਦੇ ਨਾਅਰੇ ਲਾਉਂਦੇ ਰਹੇ। ਇਸ ਦੌਰਾਨ ਭੀੜ ਵਧਦੀ ਗਈ ਅਤੇ ਪੱਥਰਬਾਜ਼ੀ ਹੋਣ ਲੱਗੀ, ਮਾਰਕੁੱਟ ਦੀ ਹਾਲਤ ਦੇਖ ਕੇ ਹਿੰਦੂ ਮੁੰਡੇ ਆਪਣੇ ਮੋਟਰ ਸਾਈਕਲ ਉੱਥੇ ਸੁੱਟ ਕੇ ਭੱਜ ਗਏ। ਉਹਨਾਂ ਜਾ ਕੇ ਅਫਵਾਹ ਫੈਲਾ ਦਿੱਤੀ ਕਿ ਮੁਸਲਿਮ ਲੋਕ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾ ਰਹੇ ਸਨ ਅਤੇ ਉਹਨਾਂ ਕੌਮੀ ਝੰਡੇ ਤੇ ਭਾਰਤ ਮਾਤਾ ਦਾ ਅਪਮਾਨ ਕੀਤਾ ਹੈ। ਇਸ ਲਈ ਬਦਲਾ ਲੈਣ ਲਈ ਤਹਿਸੀਲ ਰੋਡ 'ਤੇ ਇਕੱਠੇ ਹੋਵੋ। ਇਹ ਹਿੰਦੂ ਬਹੁਗਿਣਤੀ ਵਾਲਾ ਇਲਾਕਾ ਹੈ। ਇੱਕ ਥਾਣੇ ਅਤੇ ਕਚਹਿਰੀ ਇਸ ਸੜਕ 'ਤੇ ਸਥਿਤ ਹੈ। ਜਦੋਂ ਭਗਵਾਂਧਾਰੀ ਭੀੜ ਜਾ ਰਹੀ ਸੀ ਤਾਂ ਪੁਲਸ ਉਸਦੇ ਪਿੱਛੇ ਪਿੱਛੇ ਤੁਰ ਰਹੀ ਸੀ। ਇੱਥੇ ਹੀ ਹੋਈ ਫਾਇਰਿੰਗ ਵਿੱਚ ਚੰਦਨ ਗੁਪਤਾ ਨਾਂ ਦਾ ਵਿਦਿਆਰਥੀ ਗੋਲੀ ਲੱਗਣ ਨਾਲ ਮਾਰਿਆ ਗਿਆ, ਜਿਹੜਾ ਕਿ ਬੀ.ਟੈੱਕ ਆਖਰੀ ਸਾਲ ਦਾ ਵਿਦਿਆਰਥੀ ਸੀ ਨੌਸ਼ਾਦ ਨਾਂ ਦੇ ਵਿਅਕਤੀ ਦੇ ਵੀ ਗੋਲੀ ਲੱਗੀ।
ਅਗਲੇ ਦਿਨ ਚੰਦਨ ਗੁਪਤਾ ਦੇ ਅੰਤਿਮ ਸਸਕਾਰ ਮੌਕੇ ਸਿਆਸੀ ਸਾਜਿਸ ਸਾਹਮਣੇ ਆ ਗਈ। ਈਟਾ ਤੋਂ ਸੰਸਦ ਮੈਂਬਰ ਅਤੇ ਸਾਬਕ ਮੁੱਖ ਮੰਤਰੀ ਕਲਿਆਣ ਸਿੰਘ ਦੇ ਪੁੱਤਰ ਰਘੂਬੀਰ ਸਿੰਘ ਨੇ ਬਲਦੀ 'ਤੇ ਤੇਲ ਪਾਇਆ ਕਿ ''ਇਸ ਨੂੰ ਕਿਸੇ ਵੀ ਕੀਮਤ 'ਤੇ ਮਾਫ ਨਹੀਂ ਕੀਤਾ ਜਾ ਸਕਦਾ। ਮੈਂ ਅਜਿਹਾ ਆਤੰਕੀ ਰੂਪ ਕਦੇ ਨਹੀਂ ਤੱਕਿਆ। ਸਾਡੇ ਬੰਦੇ ਗਲਤ ਨਹੀਂ ਸਨ। ਇਹ ਪਹਿਲਾਂ ਤੋਂ ਤਹਿਸ਼ੁਦਾ ਯੋਜਨਾ ਸੀ ਅਤੇ ਸਾਡੇ ਇੱਕ ਆਦਮੀ ਦੀ ਜਾਨ ਚਲੀ ਗਈ ਹੈ।'' ਸਾਧਵੀ ਪ੍ਰਾਚੀ ਨੇ ਵੀ ਅੱਗ ਲਾਊ ਭਾਸ਼ਣ ਦਿੱਤੇ। ਅਗੇਲ ਤਿੰਨ ਦਿਨ ਹਿੰਦੂਤਵੀ ਸ਼ਕਤੀਆਂ ਨੇ ਰੱਜ ਕੇ ਮੁਸਲਿਮਾਂ 'ਤੇ ਪੱਥਰਬਾਜ਼ੀ ਕੀਤੀ, 40 ਦੇ ਕਰੀਬ ਦੁਕਾਨਾਂ ਸਾੜੀਆਂ ਗਈਆਂ ਅਤੇ ਮੁਸਲਮਾਨਾਂ ਦੀ ਕੁੱਟਮਾਰ ਕੀਤੀ ਗਈ। ਇੱਕ ਮਸਜਿਦ ਦੀਆਂ 12 ਮਿਨਾਰਾਂ ਤੋੜ ਦਿੱਤੀਆਂ ਗਈਆਂ। ਸੰਘੀ ਵਿਚਾਰਾਂ ਦੀ ਪਾਣ ਚੜ•ੇ ਚੰਦਨ ਗੁਪਤਾ ਦੇ ਪਿਤਾ ਦਾ ਕਹਿਣਾ ਸੀ ਕਿ ਚੰਦਨ ਦਾ ਮੁਸਲਿਮ ਆਬਾਦੀ 'ਚੋਂ ਯਾਤਰਾ ਲਿਜਾਣਾ ਕਿਵੇਂ ਗਲਤ ਸੀ ਆਖਿਰ ਸਾਡੀ ਸਰਕਾਰ ਹੈ।'' ਇਸੇ ਤਰ•ਾਂ ਕਚਹਿਰੀ ਦੇ ਇੱਕ ਕਲਰਕ ਦਾ ਕਹਿਣਾ ਸੀ ਕਿ ''ਰਾਈਫਲ ਤੇ ਭਗਵਾਂ ਝੰਡਾ ਲੈ ਕੇ ਘੁੰਮਣਾ ਸ਼ਾਨ ਵਾਲੀ ਗੱਲ ਹੈ।'' ਮੁਸਲਿਮ ਨੌਜਵਾਨ ਨੌਸ਼ਾਦ ਦੀ ਮਾਂ ਦਾ ਕਹਿਣਾ ਸੀ ਕਿ ਚੰਦਨ ਦੇ ਪਰਿਵਾਰ ਨੂੰ ਤੁਰੰਤ 15 ਲੱਖ ਰੁਪਏ ਦਿੱਤੇ ਗਏ ਜਦੋਂ ਕਿ ਮੇਰੇ ਬੰਦੇ ਜਿਸਦੇ ਗੋਲੀ ਲੱਗੀ ਵੱਲ ਕੋਈ ਫੇਰਾ ਤੱਕ ਨਹੀਂ ਮਾਰਨ ਆਇਆ।
ਸਭ ਕੁੱਝ ਵਾਪਰਨ ਦੇ ਬਾਵਜੂਦ ਅਤੇ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਸੰਘੀ ਲਾਣਾ ਆਮ ਲੋਕਾਂ ਨੂੰ ਫਿਰਕੂ ਆਧਾਰ 'ਤੇ ਵੰਡਣ ਵਿੱਚ ਨਾਕਾਮ ਰਿਹਾ। ਜਦੋਂ ਤਹਿਸੀਲ ਰੋਡ 'ਤੇ ਸਾੜਫੂਕ ਅਤੇ ਗੋਲੀਬਾਰੀ ਹੋ ਰਹੀ ਸੀ ਤਾਂ ਅਜੈ ਨਾਮ ਦਾ ਹਿੰਦੂ ਨੌਜਵਾਨ ਲੜਕਾ ਹੀ ਸਕੂਲ ਵਿੱਚੋਂ ਮੁਸਲਿਮ ਲੜਕੀਆਂ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆਇਆ। ਸਲੀਮ ਜਿਸ ਨੂੰ ਚੰਦਨ ਗੁਪਤਾ ਦੇ ਕਤਲ ਲਈ ਜਿੰਮੇਵਾਰ ਠਹਿਰਾਇਆ ਗਿਆ ਬਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਖੁੱਲ• ਕੇ ਕਿਹਾ ਕਿ ਉਹ ਇਹ ਕਤਲ ਕਰ ਹੀ ਨਹੀਂ ਸਕਦਾ। ਪੁਸ਼ਤਾਂ ਤੋਂ ਇੱਥੇ ਰਹਿੰਦੇ ਸਲੀਮ ਦੇ ਪਰਿਵਾਰ ਨੂੰ ਅਸੀਂ ਜਾਣਦੇ ਹਾਂ, ਪਰ ਉਸ ਨੂੰ ਵਪਾਰਕ ਹਿੱਤਾਂ ਕਰਕੇ ਫਸਾਇਆ ਜਾ ਰਿਹਾ ਹੈ। ਇਸੇ ਤਰ•ਾਂ ਅਕਰਮ ਜੋ ਆਪਣੀ ਗਰਭਵਤੀ ਪਤਨੀ ਅਤੇ ਇੱਕ ਹੋਰ ਔਰਤ ਨਾਲ ਅਲੀਗੜ• ਜਾ ਰਿਹਾ ਸੀ, ਦੀ ਗੱਡੀ 'ਤੇ ਦੰਗਾਕਾਰੀਆਂ ਨੇ ਮੁਸਲਿਮ ਹੋਣ ਕਰਕੇ ਹਮਲਾ ਕਰ ਦਿੱਤਾ ਅਤੇ ਬਾਰੀਆਂ ਦੇ ਸ਼ੀਸ਼ੇ ਤੋੜ ਦਿੱਤੇ। ਉਸਦੀ ਇੱਕ ਅੱਖ ਵੀ ਜਖਮੀ ਹੋ ਗਈ। ਉਸਦੀ ਪਤਨੀ ਦੇ ਬੇਨਤੀ ਕਰਨ 'ਤੇ ਕੁੱਝ ਹਿੰਦੂਆਂ ਨੇ ਹੀ ਉਹਨਾਂ ਨੂੰ ਬਚਾਇਆ ਅਤੇ ਉਹਨਾਂ ਦੀ ਗੱਡੀ ਦੀ ਚਾਬੀ ਉਹਨਾਂ ਨੂੰ ਦਿਵਾਈ ਅਤੇ ਉਹ ਉੱਥੋਂ ਜਾ ਸਕੇ।
ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਪੁਲਸ ਦਾ ਰਵੱਈਆ ਬਹੁਤ ਹੀ ਢਿੱਲਾ ਸੀ। ਪੂਰੇ ਮਾਮਲੇ ਵਿੱਚ 140 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਵਿੱਚੋਂ ਜ਼ਿਆਦਾ ਮੁਸਲਿਮ ਹਨ ਅਤੇ 7 ਐਫ.ਆਈ.ਆਰ. ਦਰਜ਼ ਹੋਈਆਂ ਹਨ। ਪੁਲਸ ਦੀ ਪੱਖਪਾਤੀ ਕਾਰਵਾਈ ਹੀ ਹੈ ਕਿ ਅਜਿਹੇ ਮੁਸਲਿਮ ਨੌਜਵਾਨਾਂ 'ਤੇ ਮੁਕੱਦਮੇ ਦਰਜ਼ ਕੀਤੇ ਗਏ ਹਨ, ਜਿਹਨਾਂ ਵਿੱਚੋਂ ਕਈ ਬਹੁਤ ਸਮਾਂ ਪਹਿਲਾਂ ਹੀ ਇੱਥੋਂ ਰੁਜ਼ਗਾਰ ਜਾਂ ਪੜ•ਾਈ ਲਈ ਹੋਰ ਸ਼ਹਿਰਾਂ ਵਿੱਚ ਚਾ ਚੁੱਕੇ ਸਨ ਅਤੇ ਕੁੱਝ ਹੋਰ ਪਹਿਲਾਂ ਹੀ ਇੱਥੇ ਨਹੀਂ ਰਹਿ ਰਹੇ। ਮੁਸਲਿਮ ਵਸੋਂ ਭਾਰੀ ਦਹਿਸ਼ਤ ਵਿੱਚ ਰਹਿ ਰਹੀ ਹੈ।
ਆਰ.ਐਸ.ਐਸ., ਭਾਜਪਾ ਲਾਬੀ ਨੇ ਇਸ ਕਾਂਡ ਵਿੱਚ ਇੱਕ ਤਾਂ ਇਹ ਸਥਾਪਿਤ ਕਰਨ ਦਾ ਯਤਨ ਕੀਤਾ ਹੈ ਕਿ ਸਿਰਫ ਹਿੰਦੂ ਹੀ ਸਾਡੇ ਲੋਕ ਹਨ। ਸੰਸਦ ਮੈਂਬਰ ਰਘੂਬੀਰ ਦੇ ਬਿਆਨ ਮੁਤਾਬਕ ਮੁਸਲਿਮ ਪਾਕਿਸਤਾਨ ਪੱਖੀ ਅਤੇ ਸਾਰੇ ਦੇ ਸਾਰੇ ਦੇਸ਼ ਧਰੋਹੀ ਹਨ। ਇਹ ਵੀ ਸਥਾਪਿਤ ਕਰਨਾ ਚਾਹਿਆ ਹੈ ਕਿ ਤਿਰੰਗੇ ਝੰਡੇ ਲਹਿਰਾਉਣ ਦਾ ਅਧਿਕਾਰ ਕੇਵਲ ਤੇ ਕੇਵਲ ਹਿੰਦੂਆਂ ਨੂੰ ਹੀ ਹੈ ਹੋਰ ਕਿਸੇ ਨੂੰ ਨਹੀਂ। ਸਭ ਤੋਂ ਗੰਭੀਰ ਤੱਥ ਇਹ ਵੀ ਹੈ ਕਿ ਭਗਵੇਂ ਝੰਡੇ ਨੂੰ ਤਿਰੰਗੇ ਝੰਡੇ ਦੇ ਬਰਾਬਰ ਲਿਆ ਖੜ•ਾ ਕੀਤਾ ਹੈ। ਇਹ ਸਭ ਡੂੰਘੀ ਸਾਜਿਸ਼ ਦਾ ਹਿੱਸਾ ਹੈ, ਜਿਸ ਦੇ ਤਹਿਤ ਆਉਣ ਵਾਲੀਆਂ 2019 ਦੀਆਂ ਲੋਕ ਸਭਾਈ ਚੋਣਾਂ ਵਿੱਚ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਪੱਕੀ ਦੁਸ਼ਮਣੀ ਪਾ ਕੇ ਸਵਾਰਥ-ਸਿੱਧੀ ਕੀਤੀ ਜਾਵੇਗੀ, ਕਿਉਂਕਿ ਆਰ.ਐਸ.ਐਸ. ਦਾ ਤਜਰਬਾ ਹੈ ਕਿ ਉਹ ਜਿੱਥੇ ਦੰਗੇ ਕਰਵਾਉਂਦੀ ਹੈ, ਓਦੂੰ ਬਾਅਦ ਵਿੱਚ ਚੋਣਾਂ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ। ਯੋਗੀ ਸਰਕਾਰ ਦੇ ਮੰਤਰੀ ਸਿਧਾਰਥ ਨਾਥ ਸਿੰਘ ਦਾ ਇਹ ਕਹਿਣਾ ਕਿ ''ਕਾਸਗੰਜ ਛੋਟੀ ਘਟਨਾ ਹੈ ਅਤੇ ਇੱਥੇ ਕਰਫਿਊ  ਲਾਉਣ ਦੀ ਕੋਈ ਲੋੜ ਨਹੀਂ, ਸਿਰਫ ਵਿਰੋਧੀ ਪਾਰਟੀਆਂ ਤੇ ਲੋਕ ਹੀ ਇਸ ਨੂੰ ਫਿਰਕੂ ਰੰਗਤ ਦੇ ਰਹੇ ਹਨ।'' ਇਹ ਬਿਆਨ ਮੰਤਰੀ ਨੇ ਉਦੋਂ ਦਿੱਤਾ ਜਦੋਂ ਸ਼ਹਿਰ ਸੜ ਰਿਹਾ ਸੀ ਅਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਹ ਬਿਆਨ ਉਸ ਡੂੰਘੀ ਸਾਜਿਸ਼ ਤੋਂ ਬਿਨਾ ਹੋਰ ਕੀ ਸਾਬਤ ਕਰਦਾ ਹੈ?
ਰਾਮਨੌਮੀ ਮੌਕੇ ਜਥੇਬੰਦ ਫਿਰਕੂ ਹਿੰਸਾ
ਭਾਜਪਾ ਵੱਲੋਂ ਤਹਿਸ਼ੁਦਾ ਰਣਨੀਤੀ ਦੇ ਤਹਿਤ ਬਿਹਾਰ ਵਿੱਚ ਲੜੀਵਾਰ ਹਿੰਸਾ ਕਰਵਾਈ ਗਈ। ਰਾਮ ਨੌਮੀ ਤੋਂ ਪਹਿਲਾਂ ਹੀ 17 ਮਾਰਚ ਨੂੰ ਹਿੰਦੂ ਨਵੇਂ ਸਾਲ ਮੌਕੇ ਭਾਗਲਪੁਰ ਦੇ ਨਾਥ ਨਗਰ ਵਿੱਚ ਆਰ.ਐਸ.ਐਸ., ਬਜਰੰਗ ਦਲ, ਭਾਜਪਾ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਸ਼ਵਨੀ ਚੌਬੇ ਦੇ ਪੁੱਤਰ ਅਰੀਜੀਤ ਸਾਸਵਤ ਦੀ ਅਗਵਾਈ ਵਿੱਚ ਜਲੂਸ ਕੱਢਿਆ, ਜਿਸ ਵਿੱਚ ਹੋਈ ਹਿੰਸਾ ਵਿੱਚ 35 ਲੋਕ ਜਖਮੀ ਹੋਏ ਅਤੇ ਅਨੇਕਾਂ ਗੱਡੀਆਂ-ਦੁਕਾਨਾਂ ਦੀ ਸਾੜਫੂਕ ਹੋਈ। 24 ਮਾਰਚ ਨੂੰ ਸ਼ਿਵਾਨ ਵਿੱਚ ਰਾਮਨੌਮੀ ਜਲੂਸ ਕਥਿਤ ਤੌਰ 'ਤੇ ਰੋਕੇ ਜਾਣ 'ਤੇ ਪੱਥਰਬਾਜ਼ੀ ਤੇ ਸਾੜਫੂਕ ਕੀਤੀ ਗਈ ਅਤੇ  25 ਮਾਰਚ ਨੂੰ ਔਰੰਗਾਬਾਦ ਵਿੱਚ ਇੱਕ ਮਸਜਿਦ ਕੋਲ ਰਾਮਨੌਮੀ ਜਲੂਸ ਵਾਲਿਆਂ ਨਾਲ ਟਕਰਾਅ ਹੋਇਆ, ਜਿਸ ਤੋਂ ਬਾਅਦ ਹਿੰਸਾ ਦੀ ਲੜੀ ਫੈਲਦੀ ਗਈ। ਰਮੇਸ਼ ਚੌਕ ਵਿੱਚ ਹਿੰਦੂ ਵਰਕਰਾਂ ਨੇ 50 ਤੋਂ ਵੱਧ ਦੁਕਾਨਾਂ ਸਾੜ ਦਿੱਤੀਆਂ। 25 ਵਿਅਕਤੀ ਜਖਮੀ ਹੋਏ। 2 ਦਿਨ ਜਾਰੀ ਹਿੰਸਾ ਤੇ ਕਰਫਿਊ ਵਿੱਚ 2 ਗ੍ਰਿਫਤਾਰੀਆਂ ਹੋਈਆਂ। ਮੁੱਖ ਦੋਸ਼ੀ ਅਰੀਜੀਤ ਸਾਸਵਤ ਪੁਲਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਜਾਂ ਕਰ ਦਿੱਤਾ ਗਿਆ, ਜੋ ਅਦਾਲਤੀ ਵਾਰੰਟਾਂ ਦੇ ਕਈ ਦਿਨ ਬਾਅਦ ਧੂਮ-ਧਾਮ ਨਾਲ ਪੇਸ਼ ਹੋਇਆ। 27 ਮਾਰਚ ਨੂੰ ਸਮਸਤੀਪੁਰ ਅਤੇ ਮੁੰਗੇਰ, 28 ਮਾਰਚ ਸਿਲਾਓ ਤੇ ਸ਼ੇਖਪੁਰਾ ਵਿੱਚ ਹਿੰਸਾ ਹੋਈ ਜੋ ਲੜੀਵਾਰ ਅੱਗੇ ਤੋਰੀ ਗਈ। ਕਿਉਂਕਿ ਇਹ ਆਪ ਮੁਹਾਰੀ ਨਹੀਂ, ਸੋਚੀ ਸਮਝੀ ਨੀਤੀ ਦਾ ਹਿੱਸਾ ਸੀ ਕਿ ਥੋੜ•ੀ ਥੋੜ•ੀ ਹਿੰਸਾ ਨਿਤੇਸ਼-ਭਾਜਪਾ ਸਰਕਾਰ ਵਿੱਚ ਧਾਰਮਿਕ ਆਧਾਰ 'ਤੇ ਵੋਟ ਪਾਲਾਵੰਦੀ ਕਰਨ ਪੱਖੋਂ ਭਾਜਪਾ ਨੂੰ ਵੱਧ ਕਾਰਗਰ ਲੱਗਦੀ ਸੀ।
ਸਭ ਥਾਵਾਂ 'ਤੇ ਰਾਮ ਨੌਮੀ ਜਲੂਸਾਂ ਵਿੱਚ ਭਾਜਪਾ, ਆਰ.ਐਸ.ਐਸ. ਦੇ ਅਹਿਮ ਆਗੂ ਖੁਦ ਮੌਜੂਦ ਸਨ। ਯਾਤਰਾ ਸ਼ੁਰੂ ਕਰਨ ਵੇਲੇ ਅਪਣਾਈ ਧਾਰਮਿਕ ਸੁਰ ਮੁਸਲਿਮ ਇਲਾਕਿਆਂ ਵਿੱਚ ਜਾ ਕੇ ਫਿਰਕੂ ਨਾਅਰਿਆਂ ਤੇ ਪਾਕਿਸਤਾਨ ਮੁਰਦਾਬਾਦ ਵਿੱਚ ਬਦਲ ਜਾਂਦੀ ਰਹੀ। ਜਿੱਥੇ ਸਮਸਤੀਪੁਰ ਵਿੱਚ ਕੁੱਝ ਕਾਰਕੁੰਨਾਂ ਨੇ ਇੱਕ ਮਸੀਤ ਦੇ ਮਿਨਾਰ 'ਤੇ ਭਗਵਾਂ ਝੰਡਾ ਜਬਰਦਸਤੀ ਲਹਿਰਾ ਦਿੱਤਾ, ਉੱਥੇ ਡੀ.ਜੇ. 'ਤੇ ਭੜਕਾਊ ਗੀਤ, ਨਾਹਰੇ ਅਤੇ ਹਥਿਆਰ ਲਹਿਰਾਉਂਦਿਆਂ ਵਾਰ ਵਾਰ ਮੁਸਲਮਾਨਾਂ ਨੂੰ ਵੰਗਾਰਿਆ ਗਿਆ। ''ਜੋ ਛੂਹੇਗਾ ਹਿੰਦੂਓਂ ਕੀ ਹਸਤੀ ਕੋ, ਮਿਟਾ ਦੇਂਗੇs sਉਨਕੀ ਹਰੇਕ ਬਸਤੀ ਕੋ।'' ਰਹਿਣਾ ਹੈ ਤੋ ਵਹੀ ਮੁਰਦਾਸਤਾਨ ਬਨ ਕਰ ਰਹੋ, ਔਰੰਗਜ਼ੇਬ ਬਾਬਰ ਬਨੇ ਤੋ ਖਾਕ ਮੇ ਮਿਲਾ ਦੇਂਗੇ ਤੁਮਾਰੀ ਹਰ ਬਸਤੀ ਕੋ।'' ''ਜੈ ਸ਼੍ਰੀ ਰਾਮ ਜਾਂ ਪਾਕਿਸਤਾਨ ਵਿਰੋਧੀ ਨਾਹਰਿਆਂ ਤੇ ਗੀਤਾਂ ਆਦਿ ਰਾਹੀਂ ਅੰਨ•ਾ ਮੁਸਲਿਮ ਵਿਰੋਧ ਪ੍ਰਗਟਾਇਆ ਗਿਆ ਤੇ ਲੱਗਭੱਗ ਹਰ ਥਾਂ ਹਿੰਸਾ ਦਾ ਇਹੋ ਹੀ ਅੰਦਾਜ਼ ਨਜ਼ਰ ਆਇਆ।
ਬੰਗਾਲ ਅੰਦਰ ਰਾਮ ਨੌਮੀ ਕਦੇ ਵੀ ਮੁੱਖ ਹਿੰਦੂ ਤਿਓਹਾਰ ਨਹੀਂ ਸੀ ਰਿਹਾ। ਪਿਛਲੇ ਸਾਲ ਤੋਂ ਇਸ ਨੂੰ ਫਿਰਕੂ ਹਿੰਸਾ ਨਫਰਤ ਫੈਲਾ ਕੇ ਵੋਟ ਬੈਂਕ ਕਾਇਮ ਕਰਨ ਦਾ ਕਾਰਗਰ ਸਾਧਨ ਬਣਾ ਲਿਆ ਗਿਆ ਹੈ, ਜਿਸ ਵਿੱਚ ਭਾਜਪਾ ਨੂੰ ਸਫਲਤਾ ਵੀ ਮਿਲੀ। (ਕੁੱਝ ਛੁਟਪੱਟੀਆਂ ਘਟਨਾਵਾਂ-ਝੜੱਪਾਂ ਹੋਈਆਂ) ਸਨ। ਇਸ ਵਾਰ ਭਾਜਪਾ ਨੇ ਵਿਆਪਕ ਪੱਧਰ 'ਤੇ ਭਾਜਪਾ ਆਰ.ਐਸ.ਐਸ. ਦੁਰਗਾ ਵਾਹਿਨੀ ਜੋਯ ਭਾਰਤ ਸਮਿਤੀ— ਆਦਿ ਨੂੰ ਲਾਮਬੰਦ ਕਰਕੇ ਸਭ ਪ੍ਰਮੁੱਖ ਸ਼ਹਿਰਾਂ ਵਿੱਚ ਵੱਡੀਆਂ ਰੈਲੀਆਂ ਕੀਤੀਆਂ। ਉਹ ਲੋਕਾਂ ਨੂੰ ਵੱਡੀ ਪੱਧਰ 'ਤੇ ਆਪਸ ਵਿੱਚ ਲੜਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਆਸਨਸੋਲ ਦੇ ਇਮਾਮ ਜਿਸਦਾ ਪੁੱਤਰ ਭੀੜ ਨੇ ਅਗਵਾ ਕਰਕੇ ਮਾਰ ਦਿੱਤਾ ਸੀ ਨੇ ਐਲਾਨ ਕੀਤਾ ਕਿ  ਜੇਕਰ ਕਿਸੇ ਨੇ ਕੋਈ ਬਦਲਾਲਊ ਕਾਰਵਾਈ ਕੀਤੀ ਤਾਂ ਉਹ ਸ਼ਹਿਰ ਛੱਡ ਜਾਵੇਗਾ। ਉਸ ਅਨੁਸਾਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਵਾਂਗ ਕਿਸੇ ਹੋਰ ਦਾ ਬੇਟਾ ਵੀ ਖੁੱਸ ਜਾਵੇ।
ਘਟਨਾਵਾਂ ਦਾ ਦੂਸਰਾ ਪੱਖ ਇਹ ਹੈ ਕਿ ਖੁਦ ਤ੍ਰਿਣਾਮੂਲ ਕਾਂਗਰਸ ਨੇ ਵੀ ਰਾਮ ਨੌਮੀ ਦੀਆਂ ਰੈਲੀਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤਾਂ ਕਿ ਆਪਣਾ ਮੁਸਲਿਮ ਪੱਖੀ ਪਾਰਟੀ ਹੋਣ ਦਾ ਨਕਸ਼ਾ ਬਦਲ ਦੇ ਨਰਮ ਹਿੰਦੂ ਪੱਤਾ ਵਰਤਿਆ ਜਾ ਸਕੇ। ਇਸਨੇ ਧਾਰਮਿਕ ਆਧਾਰ 'ਤੇ ਪਾਲਾਬੰਦੀ ਨੂੰ ਹੋਰ ਮਜਬੂਤ ਕੀਤਾ। ਪਰੂਲੀਆ ਜ਼ਿਲ•ੇ ਵਿੱਚ ਅਰਸ਼ਾ, ਪੱਛਮੀ ਵਰਧਮਾਨ ਵਿੱਚ ਰਾਣੀਗੰਜ ਅਤੇ ਆਸਨਸੋਲ ਅਤੇ ਦੱਖਣੀ ਚੌਵੀ ਪਰਗਣਾਂ ਵਿੱਚ ਕਾਦੀਨਾਗਾ ਵਿੱਚ ਹਥਿਆਰਬੰਦ ਟਕਰਾਅ ਹੋਏ, ਤਿੰਨ ਦਿਨ ਹਿੰਸਾ ਹੁੰਦੀ ਰਹੀ। 4 ਵਿਅਕਤੀ ਮਾਰੇ ਗਏ। ਇੱਕ ਪੁਲਸ ਅਧਿਕਾਰੀ ਦਾ ਬੰਬ ਨਾਲ ਹੱਥ ਉਡ ਗਿਆ। ਵਿੱਚ ਵਿੱਚ ਹੁਗਲੀ ਬੀਰਭੂਮ ਮੁਰਸ਼ਿਦਾਬਾਦ ਜ਼ਿਲਿ•ਆਂ ਵਿੱਚ ਵੀ ਘਟਨਾਵਾਂ ਵਾਪਰਦੀਆਂ ਰਹੀਆਂ। ਵੱਡੀ ਗਿਣਤੀ ਵਿੱਚ ਹਥਿਆਰਾਂ, ਤਲਵਾਰਾਂ, ਤ੍ਰਿਸ਼ੂਲਾਂ ਤੇ ਬੰਬ ਬਾਰੂਦ ਦਾ ਮੁਜਾਹਰਾ ਹੁੰਦਾ ਰਿਹਾ। ਯਾਨੀ ਫਿਰਕੂ ਇੱਕਸੁਰਤਾ ਤਬਾਹ ਕਰ ਦਿੱਤੀ ਗਈ।

No comments:

Post a Comment