Saturday, 28 April 2018

ਕਿਸਾਨਾਂ ਦੀ ਤਾਕਤ ਮੂਹਰੇ ਝੁਕੇ ਭਦੌੜ ਦੇ ਬਿਜਲੀ ਅਧਿਕਾਰੀ ਕਿਸਾਨਾਂ ਦੀ ਤਾਕਤ ਮੂਹਰੇ ਝੁਕੇ ਭਦੌੜ ਦੇ ਬਿਜਲੀ ਅਧਿਕਾਰੀ


ਕਿਸਾਨਾਂ ਦੀ ਤਾਕਤ ਮੂਹਰੇ ਝੁਕੇ
ਭਦੌੜ ਦੇ ਬਿਜਲੀ ਅਧਿਕਾਰੀ

ਜਾਅਲੀ ਮੋਟਰਾਂ ਦਾ ਮਾਮਲਾ ਪਿਛਲੇ ਕਰੀਬ ਦੋ ਸਾਲਾਂ ਤੋਂ ਸੁਲ਼ਘਦਾ ਰਿਹਾ ਹੈ। ਜੇ ਗੁਰਦੀਪ ਸਿੰਘ ਨੇ ਕਿਸਾਨਾਂ ਦੀ ਅਨਪੜਤਾ ਦਾ ਫਾਇਦਾ ਉਠਾ ਕੇ ਸੈਂਕੜੇ ਕਿਸਾਨਾਂ ਕੋਲ਼ੋਂ ਫੀਸਾਂ ਵਸੂਲ ਲਈਆਂ ਅਤੇ ਨਵੀਆਂ ਲਾਈਨਾਂ ਖਿੱਚਕੇ ਖੇਤੀ ਮੋਟਰਾਂ ਚਲਾ ਦਿੱਤੀਆਂ। ਸਮਾਂ ਪੈਣ 'ਤੇ ਉੱਚ-ਪੱਧਰੀ ਚੈੱਕਿੰਗ ਟੀਮ ਨੇ ਛਾਪੇਮਾਰੀ ਕਰ ਕੇ ਕਿਸਾਨਾਂ ਦੀਆਂ ਮੋਟਰਾਂ ਨੂੰ ਜਾਅਲੀ ਕਰਾਰ ਦੇ ਦਿੱਤਾ। ਫੀਸਾਂ ਭਰ ਚੁੱਕੇ ਕਿਸਾਨ ਆਪਣੀ ਥਾਂ ਸਹੀ ਹਨ। ਇਸ ਮਾਮਲੇ ਵਿੱਚ ਭਦੌੜ ਤੋਂ ਇਲਾਵਾ ਅਲਕੜਾ, ਜੰਗੀਆਣਾ, ਬਧਾਤਾ, ਦੀਪਗੜ•, ਨੈਣੇਵਾਲ਼, ਸੰਧੂ ਕਲਾਂ, ਮੱਝੁਕੇ, ਬੱਲੋਕੇ ਆਦਿ ਪਿੰਡਾਂ ਦੇ 162 ਪਰਿਵਾਰ ਪੀੜਤ ਹਨ। ਰਿਸ਼ਵਤਖੋਰੀ ਦੇ ਦੋਸ਼ ਵਿੱਚ ਜੇਈ ਨੂੰ ਜੇਲਯਾਤਰਾ ਕਰਨੀ ਪਈ ਤੇ ਹੁਣ ਇਹ 'ਸਾਹਬ' ਬਾਹਰ ਹੈ। ਆਮ ਲੋਕਾਂ ਦੇ ਮੂੰਹਾਂ 'ਤੇ ਇਹ ਗੱਲ ਹੈ ਕਿਜੇ ਨੇ ਉੱਪਰਲੇ ਅਫਸਰਾਂ ਨੂੰ ਹਿੱਸਾ ਨਹੀਂ ਦਿੱਤਾ ਹੋਣਾ ਜਿਸ ਕਰਕੇ................”ਇਸ ਮੁੱਦੇ ਨੂੰ ਲੈ ਕੇ ਬੀ ਕੇ ਯੂ ਡਕੌਂਦਾ ਵੱਲੋਂ 20 ਮਾਰਚ ਤੋਂ, ਬਿਜਲੀ ਦਫਤਰ ਭਦੌੜ ਵਿਖੇ ਅਣਮਿਥੇ ਸਮੇਂ ਦਾ ਧਰਨਾ ਦੇਣ ਦਾ ਅੇਲਾਨ ਕਰ ਦਿੱਤਾ। ਹਰ ਰੋਜ਼ 4 ਵਜੇ ਤਿੰਨਕੋਣੀ ਤੱਕ ਮਾਰਚ ਕਰ ਕੇ ਭਰਿਸਟ ਅਧਿਕਾਰੀਆਂ ਦਾ ਪੁਤਲਾ ਫੂਕਿਆ ਜਾਂਦਾ। ਬੀ ਕੇ ਯੂ ਡਕੌਂਦਾ ਦੇ ਬਲਾਕ ਆਗੂਆਂ ਨੇ ਵੱਖ-ਵੱਖ ਦਿਨਾਂ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕੀਤਾ। ਆਖ਼ਰ ਚਾਰ ਦਿਨਾਂ ਦੀ ਕਸ਼ਮਕਸ਼ ਤੋਂ ਬਾਦ ਬਿਜਲੀ ਅਧਿਕਾਰੀਆਂ ਨੇ ਡੀ ਐੱਸ ਪੀ ਤਪਾ, ਠਾਣੇਦਾਰ ਭਦੌੜ ਤੇ ਸ਼ਹਿਣਾ ਦੀ ਹਾਜ਼ਰੀ ਵਿੱਚ ਕਿਸਾਨਾਂ ਨੂੰ ਮੋਟਰਾਂ ਪੱਕੀਆਂ ਕਰਨ ਦਾ ਭਰੋਸਾ ਦਿੱਤਾ। ਭਰੋਸਾ ਦੇਣ ਵਾਲ਼ੇ ਬਿਜਲੀ ਅਧਿਕਾਰੀਆਂ ਵਿੱਚ ਐਕਸੀਅਨ ਤੋਂ ਇਲਾਵਾ ਐੱਸ ਡੀ ਭਦੌੜ, ਐੱਸ ਡੀ ਸਹਿਣਾ ਸ਼ਾਮਲ ਸਨ। ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀ ਸੂਰਤ ਵਿੱਚ ਕਿਸਾਨਾਂ ਨੇ ਨਵੇਂ ਸਿਰਿਓਂ ਸਖਤ ਸੰਘਰਸ਼ ਕਰਨ ਦਾ ਅੇਲਾਨ ਕੀਤਾ ਹੈ।

No comments:

Post a Comment