ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਈ.ਜੀ. ਅੰਮ੍ਰਿਤਸਰ ਦੇ ਦਫਤਰ ਅੱਗੇ ਧਰਨਾ
ਕਿਸਾਨ ਸੰਘਰਸ਼ ਕਮੇਟੀ (ਸਤਨਾਮ ਸਿੰਘ ਪੰਨੂੰ) ਵੱਲੋਂ ਪੁਲਸ ਮਹਿਕਮੇ ਨਾਲ ਸਬੰਧਤ ਮੰਗਾਂ ਮਸਲਿਆਂ ਨੂੰ ਲੈ ਕੇ ਆਈ.ਜੀ. ਅੰਮ੍ਰਿਤਸਰ ਦੇ ਧਰਨਾ ਦਿੱਤਾ ਗਿਆ। ਇਹ ਮੰਗਾਂ ਮਸਲੇ 6 ਮਹੀਨੇ ਤੋਂ ਲਟਕੇ ਹੋਏ ਸਨ। ਧਰਨੇ ਦਾ ਐਲਾਨ ਕਰਨ 'ਤੇ ਐਸ.ਐਸ.ਪੀ. ਨੇ 4 ਦਿਨਾਂ ਦਾ ਸਮਾਂ ਦੇਣ ਦੀ ਬੇਨਤੀ ਕੀਤੀ। ਧਰਨਾ 10 ਅਪ੍ਰੈਲ ਨੂੰ ਲਾਇਆ ਗਿਆ। ਰਾਸ਼ਣ-ਪਾਣੀ ਲੰਗਰ ਦਾ ਇੰਤਜ਼ਾਮ ਕਰਕੇ ਵੱਡੀ ਗਿਣਤੀ ਵਿੱਚ ਵਿਸ਼ਾਲ ਧਰਨਾ ਲਾਇਆ। ਨਸ਼ਾਬੰਦੀ ਮੁਕੰਮਲ ਰੂਪ ਵਿੱਚ ਲਾਗੂ ਕਰਨ, ਨਸ਼ੇ ਵਿੱਚ ਫਸੇ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਰੁਜ਼ਗਾਰ ਦੇਣ, ਨਸ਼ਾ ਸਤਕਰਾਂ ਖਿਲਾਫ ਲਚਾਨ ਪੇਸ਼ ਨਾ ਕਰਨ ਖਿਲਾਫ ਅਤੇ ਨਸ਼ਾ ਤਸਕਰ ਮਾਈਆ ਪੁਲਸ ਅਤੇ ਸਿਆਸੀ ਗੱਠਜੋੜ ਤੋੜਨ ਦੀ ਮੰਗ ਕੀਤ। 19 ਤਾਰੀਖ ਨੂੰ ਐਸ.ਐਸ.ਪੀ. ਅਤੇ ਐਸ.ਪੀ.ਡੀ. ਨੇ ਸਟੇਜ 'ਤੇ ਆ ਕੇ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਅਤੇ ਧਰਨਾ ਸਮਾਪਤ ਹੋਇਆ। ਇਸ ਧਰਨੇ ਦੇ ਦਬਾਅ ਵਿੱਚ ਪਿੰਡ ਕਿਰਲਗੜ• ਦੇ ਕਿਸਾਨ ਝਿਰਮਲ ਸਿੰਘ ਦੀ ਕਣਕ ਵੱਢਣ ਦੇ ਲੱਗਦੇ ਮਾਮਲੇ ਤੇ ਹੁਣ ਦੋਸ਼ੀ ਨੂੰ ਭਗੌੜਾ ਐਲਾਨਿਆ ਗਿਆ। ਪਿੰਡ ਤਲਵੰਡੀ ਖੰਗਣ ਦੇ ਕਿਸਾਨ ਦਾ ਫਾਈਨਾਂਸਰ ਵੱਲੋਂ ਟਰੈਕਟਰ ਦੀ ਕਿਸ਼ਤ ਟੁੱਟਣ ਕਰਕੇ ਟਰੈਕਟਰ ਅੱਗੇ ਵੇਚੇ ਜਾਣ 'ਤੇ ਉਸ ਵਿਰੁੱਧ ਪਰਚਾ ਦਰਜ਼ਾ ਕਰਵਾਇਆ ਅਤੇ ਟਰੈਕਟਰ ਵਾਪਸ ਕਰਵਾਇਆ ਗਿਆ। ਪਿੰਡ ਭਿੰਡੀ ਸੈਦਾਂ ਦੇ ਕਾਤਲ ਸਿਆਸੀ ਆਗੂ ਦਲੀਪ ਭਰਮੀ ਨੂੰ ਗ੍ਰਿਫਤਾਰ ਕਰਵਾਇਆ ਗਿਆ। ਇਹ ਇੱਕ ਸਾਲ ਬਾਅਦ ਵੱਡੀ ਪ੍ਰਾਪਤੀ ਹੈ। ਇਸੇ ਤਰ•ਾਂ ਦੇ ਅਨੇਕੰ ਮਸਲੇ ਇਸ ਧਰਨੇ ਦੇ ਦਬਾਅ ਕਰੇ ਹੱਲ ਹੋਏ।
No comments:
Post a Comment