Saturday, 28 April 2018

ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ
ਕਾਮਰੇਡ ਅਰਵਿੰਦ ਨਹੀਂ ਰਹੇ
ਸੀ.ਪੀ.ਆਈ.(ਮਾਓਵਾਦੀ) ਪਾਰਟੀ ਦੇ ਝਾਰਖੰਡ ਵਿਚਲੇ ਉੱਚਕੋਟੀ ਦੇ ਆਗੂ ਕਾਮਰੇਡ ਅਰਵਿੰਦ (ਦੇਵ ਕੁਮਾਰ ਸਿੰਘ) 20 ਮਾਰਚ ਦਿਨ ਮੰਗਲਵਾਰ ਨੂੰ ਦਿਲ ਦਾ ਦੌਰ ਪੈਣ ਕਾਰਨ 55 ਸਾਲ ਦੀ ਉਮਰ ਵਿੱਚ ਚੱਲ ਵਸੇ। ਕਈ ਇਲਾਕਿਆਂ ਵਿੱਚ ਉਸ ਨੂੰ 'ਨਿਸ਼ਾਂਤ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਸਾਥੀ ਕਾਫੀ ਪੜਿ•ਆ-ਲਿਖਿਆ ਹੋਇਆ ਸੀ ਅਤੇ ਉਸਨੇ ਤਕਨੀਕੀ ਤੌਰ 'ਤੇ ਮੁਹਾਰਤ ਹਾਸਲ ਕੀਤੀ ਹੋਈ ਸੀ। ਕਾਮਰੇਡ ਅਰਵਿੰਦ ਸੀ.ਪੀ.ਆਈ.(ਮਾਓਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਸਨ। ਉਹ ਬਿਹਾਰ ਦੇ ਜਹਾਨਾਬਾਦ ਜ਼ਿਲ•ੇ ਦੇ ਪਿੰਡ ਸੁਕੁਲਚੱਕ ਦੇ ਜੰਮ-ਪਲ ਸਨ। ਉਹਨਾਂ ਦਾ ਪਰਿਵਾਰ ਅਜੇ ਵੀ ਉੱਥੇ ਹੀ ਰਹਿੰਦਾ ਹੈ। ਅਰਵਿੰਦ ਦੀ ਜੰਮਣ-ਭੋਇੰ ਭਾਵੇਂ ਬਿਹਾਰ ਦੇ ਜਹਾਨਾਬਾਦ ਜ਼ਿਲ•ੇ ਦੀ ਸੀ, ਪਰ ਉਸਨੇ ਝਾਰਖੰਡ ਦੇ ਪਲਾਮੂ, ਗੜਵਾ ਅਤੇ ਚੱਤਰਾ ਜ਼ਿਲਿ•ਆਂ ਨੂੰ ਆਪਣੀ ਕਰਮਭੂਮੀ ਬਣਾਇਆ। ਪੁਲਸ ਉਸਦੀ ਦੋ ਦਹਾਕਿਆਂ ਤੋਂ ਤਲਾਸ਼ ਕਰਦੀ ਆ ਰਹੀ ਸੀ, ਪਰ ਉਹ ਨਾ ਜਿੰਦਾ ਨਾ ਮੁਰਦਾ ਹਾਲਤ ਵਿੱਚ ਪੁਲਸ ਦੇ ਹੱਥ ਆਇਆ। ਭਾਰਤ ਦੀਆਂ ਲੋਟੂ ਹਾਕਮ ਜਮਾਤਾਂ ਨੇ ਕਾਮਰੇਡ ਅਰਵਿੰਦ ਨੂੰ ਜਿੰਦਾ ਜਾਂ ਮੁਰਦਾ ਹਾਲਤ ਵਿੱਚ ਪਕੜੇ ਜਾਣ 'ਤੇ 1.5 ਕਰੋੜ ਦਾ ਇਨਾਮ ਰੱਖਿਆ ਹੋਇਆ ਸੀ। ਪੁਲਸੀ ਬਲਾਂ ਨੇ ਗ੍ਰਿਫਤਾਰ ਕਰਨ ਲਈ ਉਸ ਨੂੰ 'ਏ-ਕੈਟਾਗਰੀ' ਵਿੱਚ ਸ਼ਾਮਲ ਕੀਤਾ ਹੋਇਆ ਸੀ।
ਝਾਰਖੰਡ ਦੇ ਪੁਲਸ ਮੁਖੀ ਨੇ ਆਖਿਆ ਕਿ ''ਸਾਨੂੰ ਇਹ ਜਾਣਕਾਰੀ ਸੀ ਕਿ ਉਹ ਲੰਮੇ ਸਮੇਂ ਤੋਂ ਦਿਲ ਦੇ ਰੋਗਾਂ ਦਾ ਮਰੀਜ਼ ਸੀ। ਤਾਜ਼ਾ ਜਾਣਕਾਰੀ ਮੁਤਾਬਕ ਉਸਦੀ ਮੌਤ ਹੋ ਚੁੱਕੀ ਹੈ। ਪੁਲਸ ਇਸਦੀ ਤਫਤੀਸ਼ ਕਰ ਰਹੀ ਹੈ।'' ਦਿੱਲੀ ਵਿਚਲੇ ਸੁਰੱਖਿਆ ਅਧਿਕਾਰੀਆਂ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ ਕਿ ਮਾਓਵਾਦੀ ਕਮਾਂਡਰ ਦੀ ਮੌਤ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਉਸਦੀ ਪਤਨੀ ਪ੍ਰਭਾਵਤੀ ਦੇਵੀ ਅਤੇ ਉਸਦੇ ਪਰਿਵਾਰ ਮੈਂਬਰ ਅੰਤਿਮ ਸਸਕਾਰ ਵਾਸਤੇ ਝਾਰਖੰਡ-ਛੱਤੀਸਗੜ• ਦੇ ਬਾਰਡਰ ਵੱਲ ਗਏ ਹਨ।
ਫੌਜੀ ਬਲਾਂ ਮੁਤਾਬਕ ਕਾਮਰੇਡ ਅਰਵਿੰਦ ਦੀ ਮੌਤ ਮਾਓਵਾਦੀ ਪਾਰਟੀ ਲਈ ਕਾਫੀ ਵੱਡੀ ਸੱਟ ਸਾਬਤ ਹੋ ਸਕਦੀ ਹੈ ਕਿਉਂਕਿ ਫੌਜੀ ਬਲਾਂ ਵੱਲੋਂ ਬੁੱਢਾ ਪਹਾੜ  ਜੰਗਲ ਦੇ ਉਸ ਇਲਾਕੇ ਨੂੰ ਪਿਛਲੇ ਅਕਤੂਬਰ ਤੋਂ ਘੇਰਾ ਪਾਇਆ ਹੋਇਆ ਹੈ, ਜਿੱਥੇ ਕਾਮਰੇਡ ਅਰਵਿੰਦ ਇਸ ਇਲਾਕੇ ਦੀਆਂ ਨਕਸਲੀ ਸਰਗਰਮੀਆਂ ਦੀ ਅਗਵਾਈ ਕਰਦਾ ਰਿਹਾ।  ਫੌਜੀ ਬਲਾਂ ਵੱਲੋਂ ਇਸ ਇਲਾਕੇ ਦਾ ਪੱਤਾ ਪੱਤਾ ਛਾਣ ਮਾਰੇ ਜਾਣ ਦੇ ਯਤਨ ਕੀਤੇ ਜਾ ਰਹੇ ਸਨ। ਇਸ ਇਲਾਕੇ ਵਿੱਚ ਅਨੇਕਾਂ ਕੰਘਾ-ਕਰੂ ਅਪਰੇਸ਼ਨ ਚਲਾਏ ਗਏ। ਦਰਜ਼ਨਾਂ ਹੀ ਨਕਸਲੀ ਕਾਰਕੁੰਨ ਪੁਲਸ ਨਾਲ ਟਕਰਾਉਂਦੇ ਹੋਏ ਮਾਰੇ ਵੀ ਜਾਂਦੇ ਰਹੇ ਅਤੇ ਅਨੇਕਾਂ ਨੂੰ ਹੀ ਪੁਲਸੀ ਬਲਾਂ ਨੇ ਗ੍ਰਿਫਤਾਰ ਵੀ ਕੀਤਾ ਪਰ ਉਹਨਾਂ ਦੀਆਂ ਸਰਗਰਮੀਆਂ ਵਿੱਚ ਲਗਾਤਾਰਤਾ ਬਣੀ ਰਹੀ। ਇਹ ਇਲਾਕਾ ਨਕਸਲੀਆਂ ਦੇ ਹੈੱਡ-ਕੁਆਟਰ ਵਜੋਂ ਜਾਣਿਆ ਜਾਂਦਾ ਹੈ। ਸੀ.ਪੀ.ਆਈ.(ਮਾਓਵਾਦੀ) ਨੇ 'ਪੁਲਸ ਦੀਆਂ ਵਧੀਕੀਆਂ' ਖਿਲਾਫ 29 ਮਾਰਚ ਨੂੰ ਬੰਦ ਦਾ ਸੱਦਾ ਵੀ ਦਿੱਤਾ।
ਬੁੱਢਾ ਪਹਾੜ ਜੰਗਲ ਵਿੱਚ ਪੁਲਸ ਦੀਆਂ ਕਾਰਵਾਈਆਂ ਦੀ ਅਗਵਾਈ ਕਰਨ ਵਾਲੇ ਇੱਕ ਉੱਚ ਪੁਲਸ ਅਧਿਕਾਰੀ ਨੇ ਆਖਿਆ ਹੈ ਕਿ ''ਅਰਵਿੰਦ ਛੱਤੀਸਗੜ• ਵਿੱਚ ਰਾਮਨੁਜਗੰਜ ਅਤੇ ਬੁੱਢਾ ਪਹਾੜ ਨੂੰ ਆਪਣੇ ਧੁਰੇ ਵਜੋਂ ਵਰਤਦਾ ਆਇਆ ਹੈ। ਇਹ ਮਾਓਵਾਦੀਆਂ ਲਈ ਕਾਫੀ ਵੱਡਾ ਹਰਜ਼ਾ ਹੋਵੇਗਾ ਕਿਉਂਕਿ ਉਹ ਬਿਮਾਰੀ ਦੀ ਹਾਲਤ ਦੇ ਬਾਵਜੂਦ ਵੀ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਆਇਆ ਹੈ।'' ਪੁਲਸੀ ਬਲਾਂ ਮੁਤਾਬਕ ਅਰਵਿੰਦ ਝਾਰਖੰਡ ਵਿੱਚ ''ਯੁੱਧਨੀਤੀ ਦਾ ਘਾੜਾ ਅਤੇ ਸਿਰੇ ਦਾ ਮਾਹਰ'' ਸੀ।
ਕਾਮਰੇਡ ਅਰਵਿੰਦ ਵਰਗੇ ਸੂਝਵਾਨ, ਦੂਰ-ਦ੍ਰਿਸ਼ਟੀ ਵਾਲੇ ਅਨੇਕਾਂ ਹੀ ਮਰਜੀਵੜੇ ਜਿਉਂਦੇ ਰਹਿ ਕੇ ਵੀ ਅਤੇ ਮਰਨ-ਉਪਰੰਤ ਵੀ ਲੋਕਾਂ ਲਈ ਹਵਾਲੇ ਦਾ ਨੁਕਤਾ ਬਣੇ ਰਹਿਣਗੇ ਅਤੇ ਹੋਰਨਾਂ ਨੂੰ ਪ੍ਰੇਰਨਾ ਦਿੰਦੇ ਰਹਿਣਗੇ।
ਸਾਥੀ ਅਰਵਿੰਦ- ਜ਼ਿੰਦਾਬਾਦ!
ਬਜ਼ੁਰਗ ਕਾਮਰੇਡ ਗੰਧਰਵ ਸੇਨ ਚਲ ਵਸੇ
ਤਕਰੀਬਨ ਇੱਕ ਸਦੀ ਦਾ ਸਫਰ ਪੂਰਾ ਕਰਕੇ ਕਾਮਰੇਡ ਗੰਧਰਵ ਸੇਨ ਕੋਛੜ ਜੀ 13 ਮਾਰਚ ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। 15 ਮਾਰਚ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। 17 ਮਾਰਚ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਕਾਮਰੇਡ ਗੰਧਰਵ ਸੇਨ ਆਪਣੀ ਚੜ•ਦੀ ਜਵਾਨੀ ਵੇਲੇ ਤੋਂ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਪਏ ਸਨ। ਉਹਨਾਂ ਦੀ ਜ਼ਿੰਦਗੀ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦੀ ਕੁਰਬਾਨੀ ਦਾ ਬਹੁਤ ਗਹਿਰਾ ਅਸਰ ਸੀ। ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਮੁਖ ਸਿੰਘ ਲਲਤੋਂ, ਕਾਮਰੇਡ ਬੂਝਾ ਸਿੰਘ, ਭਗਤ ਸਿੰਘ ਬਿਲਗਾ ਵਰਗੇ ਅਨੇਕਾਂ ਗਦਰੀ ਬਾਬਿਆਂ ਨਾਲ ਰਲ ਉਹਨਾਂ ਨੇ 1938 ਤੋਂ ਕਿਸਾਨ ਸਭਾ ਵਿੱਚ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਹੋਏ ਕਦੇ ਲਾਇਲਪੁਰ ਦੀ ਬਾਰ ਵਿੱਚ ਕਿਸਾਨਾਂ ਨੂੰ ਜਥੇਬੰਦ ਅਤੇ ਲਾਮਬੰਦ ਕਰਨ ਵਿੱਚ ਹਿੱਸਾ ਪਾਇਆ ਅਤੇ ਕਦੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਵੱਖ ਵੱਖ ਥਾਵਾਂ 'ਤੇ ਜੁੰਮੇਵਾਰੀਆਂ ਚੁੱਕਦੇ ਰਹੇ। ਉਹ ਪਾਰਟੀ ਲਈ ਕੁੱਲਵਕਤੀਆਂ ਵਾਂਗ ਕੰਮ ਕਰਦੇ ਰਹੇ। ਉਹਨਾਂ ਨੇ ਲਾਲ ਪਾਰਟੀ ਮੌਕੇ ਬਾਬਾ ਬਿਲਗਾ ਅਤੇ ਤੇਜਾ ਸਿੰਘ ਸੁਤੰਤਰ ਹੋਰਾਂ ਦਾ ਸਾਥ ਦਿੱਤਾ। ਜਦੋਂ ਸੀ.ਪੀ.ਆਈ. ਰੂਸੀ ਸਮਾਜੀ ਸਾਮਰਾਜੀਆਂ ਦੇ ਢਹੇ ਚੜ• ਕੇ ਸੋਧਵਾਦ ਦੇ ਰਾਹ ਪੈ ਤੁਰੀ ਤਾਂ ਇਹ ਸਾਥੀ ਸੀ.ਪੀ.ਆਈ. ਨੂੰ ਛੱਡ ਕੇ ਸੀ.ਪੀ.ਐਮ. ਵਿੱਚ ਸ਼ਾਮਲ ਹੋਏ ਅਤੇ ਜਦੋਂ ਸੀ.ਪੀ.ਐਮ. ਵੀ ਨਵ-ਸੋਧਵਾਦੀ ਬਣ ਗਈ ਤੇ ਨਕਸਲਬਾੜੀ ਵਿੱਚ ਆਪਣੇ ਹੀ ਕਾਮਰੇਡਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਉਣ ਲੱਗੀ ਤਾਂ ਕਾਮਰੇਡ ਗੰਧਰਵ ਸੇਨ ਕੋਛੜ ਬਾਬਾ ਬੂਝਾ ਸਿੰਘ ਅਤੇ ਬਾਬਾ ਗੁਰਮੁਖ ਸਿੰਘ ਲਲਤੋਂ ਹੋਰਾਂ ਦੇ ਪ੍ਰਭਾਵ ਤਹਿਤ ਨਕਸਲਬਾੜੀ ਲਹਿਰ ਵਿੱਚ ਸ਼ਾਮਲ ਹੋਏ ਅਤੇ ਸੀ.ਪੀ.ਆਈ.ਐਮ.ਐਲ. ਦੀ ਅਗਵਾਈ ਵਿੱਚ ਕੰਮ ਕਰਦੇ ਰਹੇ।
ਕਾਮਰੇਡ ਗੰਧਰਵ ਸੇਨ ਹੋਰਾਂ ਨਕਸਲੀ ਲਹਿਰ ਦੇ ਉਠਾਣ ਸਮੇਂ ਪਾਰਟੀ ਵੱਲੋਂ ਛਾਪੇ ਜਾਂਦੇ ਗੁਪਤ ਪੇਪਰ 'ਲੋਕ ਯੁੱਧ' ਨੂੰ ਛਾਪਣ ਦੀ ਜੁੰਮੇਵਾਰੀ ਆਪਣੇ ਸਿਰ ਲਈ ਅਤੇ ਇਹ ਪੇਪਰ ਇਹਨਾਂ ਦੇ ਬਾਗ ਵਿੱਚ ਨੂਰਮਹਿਲ ਤੋਂ ਹੀ ਛਪਦਾ ਰਿਹਾ। ਨਕਸਲਬਾੜੀ ਲਹਿਰ ਵਿੱਚ ਇਹ ਸਾਥੀ ਕਾਫੀ ਸਰਗਰਮੀ ਨਾਲ ਕੰਮ ਕਰਦਾ ਹੋਣ ਕਰਕੇ ਪੁਲਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਆਪਣੀ ਗੋਦ ਲਈ ਬੇਟੀ ਸੁਰਿੰਦਰ ਕੁਮਾਰੀ ਨਾਲ ਗੁਪਤਵਾਸ ਹੋ ਕੇ ਦਿੱਲੀ ਰਹਿਣ ਲੱਗ ਪਏ। ਫੇਰ ਇੱਕ ਅਰਸੇ ਬਾਅਦ ਇਹ ਮੁੜ ਨੂਰਮਹਿਲ ਆ ਕੇ ਰਹਿਣ ਲੱਗ ਪਏ। ਉਮਰ ਦੇ ਇਸ ਅਰਸੇ ਵਿੱਚ ਉਹ ਸਰਗਰਮ ਸਿਆਸਤ ਤੋਂ ਪਾਸੇ ਹੋ ਗਏ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਜੁੜ ਕੇ ਇਸ ਦੇ ਹਾਲ ਦੀ ਉਸਾਰੀ, ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਤ ਪ੍ਰੋਗਰਾਮ, ਲਾਇਬਰੇਰੀ ਆਦਿ ਨੂੰ ਚਲਾਉਣ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਇਲਾਵਾ ਨੂਰਮਹਿਲ ਵਿਖੇ ਆਮ ਗਰੀਬ ਕਿਰਤੀ ਕਮਾਊ ਮਜ਼ਦੂਰਾਂ- ਖਾਸ ਕਰਕੇ ਔਰਤਾਂ ਅਤੇ ਕੁੜੀਆਂ ਨੂੰ ਆਪਣੇ ਪੈਰਾਂ 'ਤੇ ਆਪ ਖੜ•ੇ ਹੋਣ ਲਈ ਪ੍ਰੇਰਤ ਹੀ ਨਹੀਂ ਕਰਦੇ ਰਹੇ ਬਲਕਿ ਉਹਨਾਂ ਦੀ ਹਰ ਸੰਭਵ ਮੱਦਦ ਵੀ ਕਰਦੇ ਰਹੇ।
ਕਿੰਨੇ ਹੀ ਕਮਿਊਨਿਸਟ ਅਖਵਾਉਣ ਵਾਲੇ ਕਿਸੇ ਨਾ ਕਿਸੇ ਸਮੇਂ ਹਾਕਮ ਜਮਾਤਾਂ ਦੀ ਸੇਵਾ ਵਿੱਚ ਭੁਗਤ ਜਾਂਦੇ ਰਹੇ, ਪਰ ਕਾਮਰੇਡ ਗੰਧਰਵ ਸੇਨ ਕਿਸੇ ਵੀ ਹਾਕਮ ਜਮਾਤੀ ਪਾਰਟੀ ਦੀ ਸੇਵਾ ਵਿੱਚ ਭੁਗਤਣ ਦੀ ਥਾਂ ਲੋਕਾਂ ਨੂੰ ਜਮਾਤੀ ਸੰਘਰਸ਼ਾਂ ਦੇ ਰਾਹ ਪੈ ਕੇ ਨਵਾਂ ਲੋਕ ਪੱਖੀ ਸਮਾਜ ਉਸਾਰਨ ਦਾ ਸੱਦਾ ਦਿੰਦੇ ਰਹੇ।
17 ਮਾਰਚ ਨੂੰ ਉਹਨਾਂ ਦੀ ਯਾਦ ਵਿੱਚ ਜ਼ਿਲ•ਾ ਜਲੰਧਰ ਦੇ ਕਸਬਾ ਨੂਰਮਹਿਲ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਸੈਂਕੜੇ ਲੋਕਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਨੇਕਾਂ ਬੁਲਾਰਿਆਂ ਨੇ ਉਹਨਾਂ ਦੀ ਕਰਨੀ ਨੂੰ ਸਲਾਮ ਭੇਟ ਕਰਦੇ ਹੋਏ ਉਹਨਾਂ ਦੀ ਜ਼ਿੰਦਗੀ ਦੀ ਸਾਰਥਿਕਤਾ ਨੂੰ ਉਚਿਆਇਆ।
ਉੱਘੀ ਰੰਗਕਰਮੀ ਮੰਦੀਹਾ ਗੌਹਰ ਨੂੰ ਸ਼ਰਧਾਂਜਲੀ
ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਅਤੇ ''ਅਜੋਕਾ ਥੀਏਟਰ'' ਦੀ ਬਾਨੀ ਮੰਦੀਹਾ ਗੌਹਰ ਨਹੀਂ ਰਹੀ।
ਉਸ ਵੱਲੋਂ ਕਰਾਚੀ ਤੋਂ ਅੰਗਰੇਜ਼ੀ ਦੀ ਐਮ.ਏ. ਕਰਨ ਤੋਂ ਬਾਅਦ ਲੰਡਨ ਯੂਨੀਵਰਸਿਟੀ ਤੋਂ ਥੀਏਟਰ ਵਿਗਿਆਨ ਦੀ ਪੋਸਟ ਗਰੈਜੂਏਟ ਡਿਗਰੀ ਹਾਸਲ ਕੀਤੀ ਗਈ। ਉਹ 1983 ਵਿੱਚ ਇੰਗਲੈਂਡ ਤੋਂ ਲਾਹੌਰ ਪਰਤ ਆਈ ਅਤੇ ਆਪਣੇ ਪਤੀ ਸ਼ਹਿਦ ਨਦੀਮ ਦੇ ਸਾਥ ਨਾਲ ''ਅਜੋਕਾ ਥੀਏਟਰ'' ਦੀ ਨੀਂਹ ਰੱਖੀ। ਉਸ ਤੋਂ ਬਾਅਦ ਚੱਲ ਸੋ ਚੱਲ। ਰੰਗਮੰਚ ਦੇ ਖੇਤਰ ਵਿੱਚ ਉਸ ਵੱਲੋਂ ਸੰਸਾਰ ਭਰ ਵਿੱਚ ਨਾਮਣਾ ਖੱਟਿਆ ਗਿਆ। ਉਸ ਵੱਲੋਂ ਆਪਣੀ ਰੰਗਮੰਚ ਕਲਾ ਨੂੰ ਪੱਛਮੀ ਤਕਨੀਕਾਂ ਤੱਕ ਸੀਮਤ ਰੱਖਣ ਦੀ ਬਜਾਇ ਪੰਜਾ ਪਾਣੀਆਂ ਦੀ ਧਰਤੀ ਪੰਜਾਬ ਦੀਆਂ ਸਮਾਜਿਕ-ਸਭਿਆਚਾਰਕ ਅਤੇ ਤਹਿਜ਼ੀਬੀ ਸੂਖ਼ਮਤਾਈਆਂ ਨਾਲ ਆਤਮਸਾਤ ਕੀਤਾ ਗਿਆ। ਇਹੀ ਕਾਰਨ ਸੀ ਕਿ ਉਸ ਵੱਲੋਂ ਖੇਡਿਆ ਗਿਆ ''ਬੁੱਲਾ'' ਨਾਟਕ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਮਨਾਂ ਵਿੱਚ ਲਹਿ ਗਿਆ। ਉਸ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬੁਲੰਦ ਕੀਤਾ ਗਿਆ। ਪੰਜਾਬ ਦੀ ਵੰਡ ਦਾ ਦਰਦ ਆਪਣੇ ਦਿਲ ਵਿੱਚ ਸਮੋਂਦਿਆਂ, ਉਹ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਪੰਜਾਬੀਆਂ ਦੀ ਭਰਾਤਰੀ ਰਾਬਤੇ ਅਤੇ ਸਾਂਝ ਦੇ ਰਿਸ਼ਤੇ ਦੀ ਖੈਰ-ਚਾਹੁੰਦਿਆਂ, ਵਾਰ ਵਾਰ ਚੜ•ਦੇ ਪੰਜਾਬ ਦੀ ਧਰਤੀ 'ਤੇ ਨਤਮਸਤਕ ਹੁੰਦੀ ਰਹੀ ਅਤੇ ਆਪਣੇ ਨਾਟਕਾਂ ਦੀ ਪ੍ਰਦਰਸ਼ਨੀ ਵੀ ਕਰਦੀ ਰਹੀ। ਉਹ ਮਿਹਨਤਕਸ਼ ਲੋਕਾਂ ਵਿਸ਼ੇਸ਼ ਕਰਕੇ ਔਰਤ ਹੱਕਾਂ ਪ੍ਰਤੀ ਸੰਵੇਦਨਸ਼ੀਲਤਾ ਨਾਲ ਓਤ-ਪੋਤ ਸੀ, ਜਿਸਦੀ ਝਲਕ ਉਸਦੇ ਨਾਟਕਾਂ ਅਤੇ ਸਰਗਰਮੀਆਂ ਵਿੱਚੋਂ ਦੇਖੀ ਜਾ ਸਕਦੀ ਹੈ।
ਅਦਾਰਾ ਸੁਰਖ਼ ਰੇਖਾ ਉਸਦੀ ਬੇਵਕਤੀ ਮੌਤ 'ਤੇ ਦੁੱਖ ਦਾ ਇਜ਼ਹਾਰ ਕਰਦਾ ਹੈ ਅਤੇ ਦੋਵਾਂ ਪੰਜਾਬਾਂ ਦੇ ਲੋਕਾਂ, ਲੇਖਕਾਂ, ਰੰਗਕਰਮੀਆਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।
---------
ਪੰਜਾਬ ਦੇ ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਛੋਟੀ ਧੀ ਸੁਹਜਦੀਪ ਔਲਖ ਜ਼ਿੰਦਗੀ ਦੇ ਰੰਗਮੰਚ ਤੋਂ ਵਿਦਾ ਹੋ ਗਈ। ਵਿਸ਼ਵ ਰੰਗਮੰਚ ਦਿਵਸ ਮੌਕੇ ਸੁਹਜਦੀਪ ਦਾ ਚਲੇ ਜਾਣਾ ਸਹਿਜ ਨਹੀਂ। ਪ੍ਰੋ. ਅਜਮੇਰ ਔੌਲਖ ਦੇ ਵਿਛੋੜੇ ਦਾ ਵੱਡਾ ਫੱਟ ਅਜੇ ਭਰਿਆ ਨਹੀਂ ਸੀ ਕਿ ਉਨ•ਾਂ ਦੀ ਧੀ ਸੁਹਜਦੀਪ ਸੱਜਰਾ ਜ਼ਖ਼ਮ ਦੇ ਗਈ। ਸੁਹਜਦੀਪ ਨੇ ਆਪਣੇ ਬਾਪ ਨਾਲ ਮਿਲ ਕੇ ਅਨੇਕਾਂ ਰੋਂਦੇ ਬੋਹਲਾਂ ਦੀ ਕਹਾਣੀ ਨੂੰ ਕਿਸਾਨਾਂ ਨਾਲ ਸਾਂਝਾ ਕੀਤਾ ਸੀ।
ਸਾਥੀ ਸੁਖਦੇਵ ਬਿਲਗਾ ਦੀ ਵਿਦਾਇਗੀ
ਸਾਥੀ ਸੁਖਦੇਵ ਬਿਲਗਾ 7 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਗਏ। ਅੱਜ 9 ਅਪ੍ਰੈਲ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਸੈਂਕੜੇ ਲੋਕਾਂ ਦੇ ਕਾਫਲੇ ਵੱਲੋਂ ਇਨਕਲਾਬੀ ਨਾਹਰਿਆਂ ਨਾਲ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸਾਥੀ ਦੀ ਮ੍ਰਿਤਕ ਦੇਹ ਉੱਪਰ ਵੱਖ ਵੱਖ ਜਥੇਬੰਦੀਆਂ ਵੱਲੋਂ ਲਾਲ ਝੰਡੇ ਪਾ ਕੇ ਸਿਜਦਾ ਕੀਤਾ ਗਿਆ। ਸਾਥੀ ਸੁਖਦੇਵ ਬਿਲਗਾ ਚੜ•ਦੀ ਜਵਾਨੀ ਵੇਲੇ ਤੋਂ ਹੀ ਨਕਸਲਬਾੜੀ ਲਹਿਰ ਨਾਲ ਜੁੜ ਗਏ ਸਨ। ਉਹਨਾਂ ਉੱਤੇ ਸਾਥੀ ਦਰਸ਼ਨ ਦੁਸਾਂਝ ਦੀ ਜਿੰਦਗੀ ਅਤੇ ਉਸਦੀ ਘਾਲਣਾ ਦਾ ਗਹਿਰਾ ਪ੍ਰਭਾਵ ਸੀ। ਸਾਥੀ ਸੁਖਦੇਵ ਬਿਲਗਾ ਸ਼ੁਰੂਆਤੀ ਦੌਰ ਵਿੱਚ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਵਿੱਚ ਤਨਦੇਹੀ ਨਾਲ ਹਿੱਸਾ ਲੈਂਦੇ ਰਹੇ। ਨੌਜਵਾਨ ਸਭਾ ਦੀਆਂ ਸਰਗਰਮੀਆਂ ਦੌਰਾਨ ਉਹਨਾਂ ਨੂੰ ਅਨੇਕਾਂ ਵਾਰ ਗ੍ਰਿਫਤਾਰ ਕੀਤਾ ਗਿਆ। ਪਰ ਸਾਥੀ ਹਰ ਤਰ•ਾਂ ਦੀਆਂ ਧੌਂਸ-ਧਮਕੀਆਂ ਅਤੇ ਜਬਰ-ਤਸ਼ੱਦਦ ਦੇ ਬਾਵਜੂਦ ਆਪਣੇ ਚੁਣੇ ਰਸਤੇ 'ਤੇ ਦ੍ਰਿੜ•ਤਾ ਨਾਲ ਡਟੇ ਰਹੇ। ਮਜ਼ਦੂਰਾਂ ਦੇ ਹਿੱਤਾਂ ਲਈ ਕੋਈ ਵੀ ਘੋਲ ਪੰਜਾਬ ਦੇ ਕਿਸੇ ਵੀ ਖੇਤਰ ਵਿੱਚ ਚੱਲੇ ਇਹ ਸਾਥੀ ਸ਼ਾਮਲ ਹੋਣ ਦਾ ਯਤਨ ਕਰਦਾ। ਜਦੋਂ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਹਿਮਾਂਸ਼ੂ ਕੁਮਾਰ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਜਾ ਰਹੀ ਸੀ ਤਾਂ” ਇਹ ਸਾਥੀ ਬਠਿੰਡੇ-ਮੁਕਤਸਰ ਤੱਕ ਵੀ ਆਪਣਾ ਯੋਗਦਾਨ ਅਦਾ ਕਰਦਾ ਰਿਹਾ। ਪਿੰਡ ਵਿੱਚ ਇਹ ਸਾਥੀ ਬਾਬਾ ਭਗਤ ਸਿੰਘ ਬਿਲਗਾ ਦੀ ਯਾਦ ਵਿੱਚ ਹੁੰਦੇ ਪ੍ਰੋਗਰਾਮ ਵਿੱਚ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਂਦਾ ਰਿਹਾ। ਜਲੰਧਰ ਅਤੇ ਲੁਧਿਆਣੇ ਵਿਖੇ ਸਾਹਿਤਕ-ਸਭਿਆਚਾਰਕ ਪ੍ਰੋਗਰਾਮਾਂ” ਵਿੱਚ ਇਹ ਅਕਸਰ ਹੀ ਸ਼ਾਮਲ ਹੁੰਦਾ ਰਿਹਾ। 19 ਅਪ੍ਰੈਲ ਨੂੰ ਸਾਥੀ ਦੀ ਯਾਦ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਲੋਕ ਸੰਗਰਾਮ ਮੰਚ, ਤਰਕਸ਼ੀਲ ਸੁਸਾਇਟੀ,  ਪਲਸ ਮੰਚ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਸਮੇਤ ਅਨੇਕਾਂ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਕਾਰਕੁੰਨਾਂ ਨੇ ਹਿੱਸਾ ਲਿਆ ਜਿਹਨਾਂ ਵਿੱਚੋਂ ਸੁਰਖ਼ ਰੇਖਾ ਪੇਪਰ ਦੇ ਐਕਟਿੰਗ ਸੰਪਾਦਕ ਨਾਜ਼ਰ ਸਿੰਘ ਬੋਪਾਰਾਏ, ਬਲਵੰਤ ਸਿੰਘ ਮੱਖੂ, ਸੰਤੋਖ ਸਿੰਘ ਸੰਧੂ, ਹਰਮੇਸ਼ ਮਾਲੜੀ, ਜਸਵਿੰਦਰ ਪਟਵਾਰੀ, ਹਰਪਾਲ ਸਿੰਘ ਸੰਘਾ, ਅਮੋਲਕ ਸਿੰਘ, ਤਰਸੇਮ ਪੀਟਰ, ਭਜਨ ਸ਼ਾਹਕੋਟ ਸਮੇਤ ਅਨੇਕਾਂ ਸਾਥੀਆਂ ਨੇ ਸੰਬੋਧਨ ਕੀਤਾ।

No comments:

Post a Comment