ਬਰਨਾਲ਼ੇ 'ਚ ਗਿੱਪੀ ਗਰੇਵਾਲ਼ ਨਾਈਟ ਨੂੰ ਕਰਨਾ ਪਿਆ ਲੋਕ-ਵਿਰੋਧ ਦਾ ਸਾਹਮਣਾ
ਬਰਨਾਲ਼ਾ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ 16 ਮਾਰਚ ਨੂੰ ਗਿੱਪੀ ਗਰੇਵਾਲ਼ ਨਾਈਟ ਦਾ ਆਯੋਜਨ ਕੀਤਾ ਗਿਆ। ਭਣਕ ਪੈਂਦਿਆਂ ਹੀ ਜਨਤਕ ਜੱਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਖਬਾਰੀ ਬਿਆਨਾਂ ਤੋਂ ਲੈ ਕੇ ਜ਼ਿਲ•ਾ ਪ੍ਰਸ਼ਾਸ਼ਨ ਨੂੰ ਮੰਗ-ਪੱਤਰਾਂ ਤੱਕ ਦੇ ਸਾਰੇ ਢੰਗ ਵਰਤੇ ਗਏ। ਡਿਪਟੀ ਕਮਿਸ਼ਨਰ ਬਰਨਾਲ਼ਾ ਨੇ ਵੱਖ-ਵੱਖ ਵਫ਼ਦਾਂ ਸਾਹਮਣੇ ਕਿਹਾ ਕਿ ਲੋੜਵੰਦਾਂ ਦੀ ਮੱਦਦ ਲਈ ਰੈੱਡ ਕਰਾਸ ਫੰਡ ਜੁਟਾਉਣ ਵਾਸਤੇ ਅਜਿਹਾ ਕੀਤਾ ਜਾ ਰਿਹਾ ਹੈ। ਨਾਲ਼ ਹੀ ਡਿਪਟੀ ਕਮਿਸ਼ਨਰ ਨੇ ਵਾਰ-ਵਾਰ ਇਹ ਵੀ ਯਕੀਨ ਦਿਵਾਇਆ ਕਿ ਗਿੱਪੀ ਗਰੇਵਾਲ਼ ਨੂੰ ਕੋਈ ਗਲਤ ਗੀਤ ਗਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਪ੍ਰੰਤੂ ਜੱਥੇਬੰਦੀਆਂ ਦੇ ਆਗੂਆਂ ਨੇ ਬਰਾਬਰ ਦਲੀਲ ਰੱਖੀ ਕਿ ਇਸ ਕਲਾਕਾਰ ਨੇ ਕੋਈ ਚੰਗਾ ਗੀਤ ਗਾਇਆ ਹੀ ਨਹੀਂ ਬਲਕਿ ਇਸਤਰੀ ਜਾਤੀ ਨੂੰ ਨੀਵਾਂ ਦਿਖਾਉਣ ਵਾਲ਼ੇ ਅਤੇ ਨੌਜਵਾਨ-ਵਿਦਿਆਰਥੀ ਵਰਗ ਨੂੰ ਔਝੜੇ ਰਾਹਾਂ 'ਤੇ ਪਾਉਣ ਵਾਲ਼ੇ ਗੀਤ ਹੀ ਗਾਏ ਹਨ। ਸਭ ਕੁੱਝ ਜਾਨਣ ਦੇ ਬਾਵਜੂਦ ਪ੍ਰਸ਼ਾਸ਼ਨ ਗਿੱਪੀ ਨਾਲ਼ ਹੇਜ ਦਿਖਾਉਂਦਾ ਰਿਹਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਸੇ ਪ੍ਰਸ਼ਾਸ਼ਨ ਨੇ ਕੁੱਝ ਦਿਨ ਪਹਿਲਾਂ ਹੀ ਬਰਨਾਲ਼ੇ 'ਚ ਪੁਸਤਕ-ਪ੍ਰਦਰਸ਼ਨੀ ਲਗਾ ਕੇ ਸਕੂਲੀ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਸਾਹਿਤ ਨਾਲ਼ ਜੋੜਨ ਦਾ ਪਰਪੰਚ ਰਚਿਆ ਸੀ ਜਿਵੇਂ ਕਿ ਅਫਸਰਾਂ ਨੂੰ ਸਾਹਿਤ ਦਾ ਬਾਹਲ਼ਾ ਫਿਕਰ ਹੋਵੇ। ਕੁੱਝ ਦਿਨਾਂ ਬਾਦ ਹੀ ਬਿੱਲੀ ਥੇਲਿਓਂ ਬਾਹਰ ਆ ਗਈ ਤੇ ਗਿੱਪੀ ਗਰੇਵਾਲ਼ ਨਾਈਟ ਦੇ ਵੱਡੇ-ਵੱਡੇ ਪੋਸਟਰ ਤੇ ਫਲੈਕਸਾਂ ਲਗਾ ਪੂਰੇ ਸ਼ਹਿਰ ਅਤੇ ਇਲਾਕੇ ਵਿੱਚ ਲਗਾ ਕੇ ਪ੍ਰਸ਼ਾਸ਼ਨ ਪੱਬਾਂ-ਭਾਰ ਹੋ ਗਿਆ। ਸਾਰੇ ਮਹਿਕਮਿਆਂ ਨੂੰ ਟਿਕਟਾਂ ਵੇਚ ਕੇ ਫੰਡ ਜਮ•ਾਂ ਕਰਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ। ਇਕੱਲੇ ਸੈਕੰਡਰੀ ਸਿੱਖਿਆ ਵਿਭਾਗ ਦੇ ਜ਼ਿਲ•ਾ ਦਫਤਰ ਨੇ 50 ਹਜ਼ਾਰ ਰੁਪਏ ਦਿੱਤੇ ਹਨ ਜਦਕਿ ਪੁਲ਼ਸ, ਮਾਲ, ਸਿਹਤ, ਖੇਤੀਬਾੜੀ, ਪ੍ਰਾਈਵੇਟ ਸਕੂਲ ਆਦਿ ਅਨੇਕਾਂ ਮਹਿਕਮੇ ਹਨ ਜਿਹੜੇ ਅਜਿਹੇ ਮਾਮਲਿਆਂ ਵਿੱਚ ਸਿੱਖਿਆ ਮਹਿਕਮੇ ਤੋਂ ਕਿਤੇ ਵੱਡੇ ਸਰੋਤ ਹਨ। ਡੀ ਈ ਓ ਦਫਤਰ ਤੋਂ ਸਕੂਲ ਮੁਖੀਆਂ ਨੂੰ ਫੋਨ ਖੜਕਣ ਲੱਗੇ ਕਿ “ਆਪਣੇ ਸਕੂਲ ਦੀਆਂ ਟਿਕਟਾਂ ਲੈ ਜਾਓ ਅਤੇ ਪੰਜ ਸੌ ਰੁਪਏ ਪਰਚੀ ਟਿਕਟ ਫੰਡ ਜਲਦੀ ਜਮ•ਾਂ ਕਰਾ ਜਾਓ।” ਅਧਿਆਪਕ ਦੇ ਸਮਾਜਕ ਰੁਤਬੇ ਅਤੇ ਭੂਮਿਕਾ ਦੀ ਸਮਝ ਤੇ ਨਿਭਾਅ ਤੋਂ ਸੱਖਣੇ ਬਹੁਤੇ ਮੁਖੀਆਂ ਨੇ ਜ਼ਿਲ•ਾ ਦਫਤਰ ਦੀ ਜੀ-ਹਜ਼ੂਰੀ ਕੀਤੀ ਜਦਕਿ ਕਈ ਸਕੂਲ ਮੁਖੀਆਂ ਨੇ ਗਿੱਪੀ ਗਰੇਵਾਲ਼ ਜਿਹੇ ਲੋਕ ਵਿਰੋਧੀ ਕਲਾਕਾਰਾਂ ਦੀਆਂ ਨਾਈਟਾਂ ਲਈ ਫੰਡ ਦੇਣ ਤੋਂ ਕੋਰਾ ਜਵਾਬ ਦਿੱਤਾ ਅਤੇ ਫੋਨ ਕਰਨ ਵਾਲ਼ਿਆਂ ਦੀ ਝਾੜ-ਝੰਬ ਕੀਤੀ। ਡਿਪਟੀ ਕਮਿਸ਼ਨਰ ਨੇ ਵਫ਼ਦਾਂ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਗਿੱਪੀ ਗਰੇਵਾਲ਼ ਦੀ ਫੀਸ 14 ਲੱਖ ਰੁਪਏ ਹੈ ਪ੍ਰੰਤੂ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਕੇਵਲ 5-6 ਲੱਖ ਹੀ ਦਿੱਤਾ ਜਾਵੇਗਾ। ਵਾਹ-ਕਮਾਲ ਸੌਦਾ ਹੈ। ਇਸ ਸਾਰੀ ਕਸ਼ਮਕਸ਼ ਦੇ ਚਲਦਿਆਂ ਜਨਤਕ ਜੱਥੇਬੰਦੀਆਂ ਨੇ 16 ਮਾਰਚ ਨੂੰ ਗਿੱਪੀ ਗਰੇਵਾਲ਼ ਦੀ ਪ੍ਰਾਹੁਣਚਾਰੀ ਕਰ ਰਹੇ ਬਰਨਾਲ਼ਾ ਪ੍ਰਸ਼ਾਸ਼ਨ ਦੀ ਅਰਥੀ ਫੂਕਦਿਆਂ ਗਿੱਪੀ ਨਾਈਟ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਸਿਵਲ ਹਸਪਤਾਲ਼ ਦੇ ਪਾਰਕ ਵਿੱਚ ਚਾਰ ਸੌ ਦੇ ਕਰੀਬ ਲੋਕਾਂ ਦੀ ਇਕੱਤਰਤਾ ਜੁੜੀ। ਦੋ ਘੰਟੇ ਰੈਲੀ ਕੀਤੀ ਗਈ ਜਿਸ ਵਿੱਚ ਇਸਤਰੀ ਜਾਗਰਤੀ ਮੰਚ, ਪਲਸ ਮੰਚ, ਡੀ.ਟੀ.ਐੱਫ., ਤਰਕਸ਼ੀਲ ਸੋਸਾਇਟੀ, ਜਮਹੂਰੀ ਅਧਿਕਾਰ ਸਭਾ, ਡੀ.ਐੱਮ.ਐੱਫ., ਪੰਜਾਬ ਸਟੂਡੈਂਟਸ ਯੂਨੀਅਨ ਆਦਿ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਰੈਲੀ ਉਪਰੰਤ ਜਿਉਂ ਹੀ ਤਖਤੀਆਂ ਤੇ ਬੈਨਰ ਹੱਥਾਂ 'ਚ ਲੈ ਕੇ ਕਾਫ਼ਲਾ ਤੁਰਨ ਲੱਗਾ ਤਾਂ ਪੁਲੀਸ ਨੇ ਝੱਟ ਹਰਕਤ 'ਚ ਆਉਂਦਿਆਂ ਮੁਜਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਆਗੂਆਂ ਨੇ ਸਖਤੀ ਕਰਦਿਆਂ ਬੈਰੀਕੇਡ ਤੋੜੇ ਅਤੇ ਕਾਫ਼ਲਾ ਸ਼ਹਿਰ ਦੀਆਂ ਸੜਕਾਂ ਤੋਂ ਦੀ ਨਾਅਰੇ ਮਾਰਦਾ ਤੁਰਨ ਲੱਗਾ। ਆਪਣੇ ਅਫਸਰਾਂ ਦੇ ਇਸ਼ਾਰੇ 'ਤੇ ਪੁਲ਼ਸੀਏ ਮੂਹਰੇ ਮੂਹਰੇ ਭੱਜਣ ਲੱਗੇ। ਗੱਡਾਖਾਨਾ ਚੌਂਕ 'ਚ ਜਾ ਕੇ ਫਿਰ ਮੁਜਾਹਰੇ ਨੂੰ ਰੋਕ ਕੇ ਪੁਲ਼ਸ ਨੇ ਉੱਥੇ ਹੀ ਅਰਥੀ ਫੁਕ ਕੇ ਪ੍ਰੋਗਰਾਮ ਖਤਮ ਕਰਨ ਦੀਆਂ ਬੇਨਤੀਆਂ ਕੀਤੀਆਂ ਪਰ ਮੁਜਾਹਰਾਕਾਰੀ ਮਿਥੀ ਥਾਂ ਭਾਵ ਐੱਲ.ਆਈ.ਸੀ. ਚੌਂਕ ਤੱਕ ਮਾਰਚ ਕਰਨ ਅਤੇ ਉੱਥੇ ਪਹੁੰਚ ਕੇ ਅਰਥੀ ਫੂਕਣ ਲਈ ਦ੍ਰਿੜ ਸਨ। ਅਖੀਰ ਸਾਰੀਆਂ ਪੁਲ਼ਸੀ ਰੋਕਾਂ ਨੂੰ ਪਿੱਛੇ ਧੱਕਦਿਆਂ ਐੱਲ.ਆਈ.ਸੀ. ਚੌਂਕ ਵਿੱਚ ਪੁੱਜ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ ਅਤੇ ਜੱਥੇਬੰਦੀਆਂ ਦੇ ਬਾਕੀ ਸੰਘਰਸ਼ਾਂ ਦੇ ਨਾਲ਼ ਨਾਲ਼ ਗੰਦੇ ਸੱਭਿਆਚਾਰ ਵਿਰੁੱਧ ਚਾਰਾਜੋਈ ਨੂੰ ਲਗਾਤਾਰ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਉੱਧਰ ਗਿੱਪੀ ਗਰੇਵਾਲ਼ ਨਾਈਟ ਦੀ ਖ਼ਬਰ ਹੈ ਕਿ ਉਸ ਦੀ ਨਾਈਟ ਸਿਰਫ਼ 40 ਮਿੰਟਾਂ ਦੀ ਹੀ ਸੀ। ਸਟੇਜ ਤੋਂ ਗਿੱਪੀ ਦੇ ਗਾਣੇ ਵੱਜਦੇ ਰਹੇ ਅਤੇ ਪੰਡਾਲ ਚੋਂ ਲੋਕਾਂ ਦੇ ਨਾਅਰੇ ਗੂੰਜਦੇ ਰਹੇ। ਬਹੁਤੀਆਂ ਕੁਰਸੀਆਂ ਸਰੋਤਿਆਂ ਤੋਂ ਸੱਖਣੀਆਂ ਸਨ।

No comments:
Post a Comment