Saturday, 28 April 2018

ਡੀਐਸਪੀ ਦਫ਼ਤਰ ਜ਼ੀਰਾ ਅੱਗੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਧਰਨਾ

ਡੀਐਸਪੀ ਦਫ਼ਤਰ ਜ਼ੀਰਾ ਅੱਗੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਧਰਨਾ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 13 ਅਪ੍ਰੈਲ ਨੂੰ ਮਜ਼ਦੂਰ ਆਗੂ ਦਿਲਬਾਗ ਸਿੰਘ ਦੇ 3 ਲੱਖ ਰੁਪਏ ਇੱਕ ਕਾਂਗਰਸੀ ਆਗੂ ਵੱਲੋਂ ਕੰਮ ਕਰਵਾਉਣ ਮਗਰੋਂ ਨੱਪ ਲਏ ਜਾਣ  ਦੇ ਵਿਰੋਧ ਵਿੱਚ  ਡੀ.ਐਸ.ਪੀ  ਦਫ਼ਤਰ ਜ਼ੀਰਾ ਅੱਗੇ ਧਰਨਾ ਦਿੱਤਾ ਗਿਆ। ਜਿਸ ਵਿੱਚ ਮਰਦ ਤੇ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਤੇ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਮਜ਼ਦੂਰ ਆਗੂ ਨੂੰ ਪੈਸੇ ਦਵਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਤੇ ਲੋਕ ਸੰਗਰਾਮ ਮੰਚ ਦੇ ਸੂਬਾ ਸਕੱਤਰ ਬਲਵੰਤ ਸਿੰਘ ਮਖੂ ਨੇ ਦੋਸ਼ ਲਾਇਆ ਕਿ ਹਲਕੇ ਦੇ ਸਿਆਸੀ ਆਗੂ ਨੇ ਮਜ਼ਦੂਰ ਆਗੂ ਦਿਲਬਾਗ ਸਿੰਘ ਦੀ ਮਿਹਨਤ ਦੀ ਕਮਈ ਦੇ 3 ਲੱਖ ਰੁਪਏ ਨੱਪੇ ਹੋਏ ਹਨ। ਮਜ਼ਦੂਰ ਆਗੂ ਮਜ਼ਦੂਰੀ ਦੇ ਪੈਸੇ ਲੈਣ ਲਈ ਖੱਜਲ -ਖਰਾਬ ਹੋ ਰਿਹਾ ਹੈ। ਉਸ ਨੇ ਅਨੇਕ ਵਾਰ ਪੁਲਸ ਪ੍ਰਸ਼ਾਸਨ ਨੂੰ  ਰੁਪਏ ਦਵਾਉਣ ਦੀ ਬੇਨਤੀ ਕੀਤੀ, ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇ ਮਜ਼ਦੂਰ ਦਿਲਬਾਗ ਸਿੰਘ ਦੇ ਪੈਸੇ ਜਲਦੀ ਨਾ ਦਿੱਤੇ ਤਾਂ ਯੂਨੀਅਨ  ਕਣਕ ਦੇ ਸੀਜ਼ਨ ਤੋਂ ਬਾਅਦ ਵੱਡੀ ਪੱਧਰ 'ਤੇ ਮੋਰਚਾ ਲਾ ਕੇ  ਸੰਘਰਸ਼ ਨੂੰ ਤੇਜ਼ ਕਰੇਗੀ।

No comments:

Post a Comment