Saturday, 28 April 2018

ਸਾਧੂ ਸਿੰਘ ਤਖਤੂਪੁਰਾ ਦੀ ਬਰਸੀ ਮਨਾਈ

ਸਾਧੂ ਸਿੰਘ ਤਖਤੂਪੁਰਾ ਦੀ ਬਰਸੀ ਮਨਾਈ
ਆਬਾਦਕਾਰਾਂ ਦੇ ਹੱਕਾਂ ਲਈ ਸੰਘਰਸ਼ ਕਰਦਿਆਂ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਦੇ ਪਾਲੇ ਹੋਏ ਗੁੰਡਿਆਂ ਹੱਥੋਂ ਸ਼ਹੀਦ ਹੋਏ ਸਾਧੂ ਸਿੰਘ ਤਖਤੂਪੁਰਾ ਦੀ ਅੱਠਵੀਂ ਬਰਸੀ ਪਿੰਡ ਧੰਗਈ, ਜ਼ਿਲ ਅੰਮ੍ਰਿਤਸਰ ਵਿੱਚ ਮਨਾਈ ਗਈ। ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸੂਬਾ ਆਗੂ ਤੋਂ ਇਲਾਵਾ ਸਥਾਨਕ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਜ਼ਿਲ ਗੁਰਦਾਸਪੁਰ ਤੋਂ ਬਲਾਕ ਫਤਿਹਗੜਚੂੜੀਆਂ ਅਤੇ ਬਲਾਕ ਸ੍ਰੀ ਹਰਗੋਬਿੰਦੂ ਤੋਂ 32 ਮੋਟਰ ਸਾਈਕਲਾਂ 'ਤੇ ਨਾਅਰੇ ਮਾਰਦੇ ਤੇ ਸ਼ਹਿਰ ਫਤਿਹਗੜਚੂੜੀਆਂ ਵਿੱਚ ਵੀ ਮਾਰਚ ਕਰਦੇ ਹੋਏ 66 ਕਿਸਾਨ ਤੇ ਮਜ਼ਦੂਰ ਸ਼ਾਮਲ ਹੋਏ। ਇਹ ਕਿਸਾਨ ਸੁਨੇਹਾ ਨਾ ਲੱਗਣ ਦੇ ਬਾਵਜੂਦ ਜ਼ਿਲ ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲ ਬਾਹਰ ਅਤੇ ਜ਼ਿਲ ਦੇ ਸੀਨੀਅਰ ਮੀਤ ਪ੍ਰਧਾਨ ਸੁਬੇਗ ਸਿੰਘ ਠੱਠਾ ਦੀ ਅਗਵਾਈ ਵਿੱਚ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਾਮਲ ਹੋਏ।

No comments:

Post a Comment