ਰਿਟਾਇਰਡ ਸਿਵਲ ਅਧਿਕਾਰੀਆਂ ਵੱਲੋਂ ਉਨਾਓ ਅਤੇ ਕਠੂਆ ਬਲਾਤਕਾਰ ਮਾਮਲਿਆਂ ਬਾਰੇ
ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਖੁੱਲ•ੀ ਚਿੱਠੀ ਦਾ ਮੁਕੰਮਲ ਖੁਲਾਸਾ
ਅਪ੍ਰੈਲ 16, 2018 ਨੂੰ ਪਹਿਲੀ ਵਾਰ ਲਿਖੀ ਗਈ
ਅਪ੍ਰੈਲ 16, 2018 ਮੁਕੰਮਲ ਕੀਤੀ ਗਈ
—ਅਸੀਂ 50 ਰਿਟਾਇਰਡ ਸਿਵਲ ਅਧਿਕਾਰੀ ਸਾਡੇ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਖੁੱਲ•ੀ ਚਿੱਠੀ ਮੀਡੀਏ/ਜਨਤਾ ਲਈ ਨਸ਼ਰ ਕਰ ਰਹੇ ਹਾਂ।
ਸਤਿਕਾਰਯੋਗ ਪ੍ਰਧਾਨ ਮੰਤਰੀ ਜੀਓ,
ਅਸੀਂ ਰਿਟਾਇਰਡ ਸਿਵਲ ਅਧਿਕਾਰੀਆਂ ਦਾ ਇੱਕ ਗਰੁੱਪ ਹਾਂ, ਜਿਹੜਾ ਸਾਡੇ ਸੰਵਿਧਾਨ ਵੱਲੋਂ ਸੁਰੱਖਿਅਤ ਕੀਤੀਆਂ ਗਈਆਂ ਧਰਮ-ਨਿਰਲੇਪਤਾ, ਜਮਹੂਰੀ ਅਤੇ ਉਦਾਰ ਕਦਰਾਂ-ਕੀਮਤਾਂ ਨੂੰ ਲੱਗੇ ਖੋਰੇ ਬਾਬਤ ਸਾਡੇ ਸਰੋਕਾਰ ਦਾ ਇਜ਼ਹਾਰ ਕਰਨ ਲਈ ਪਿਛਲੇ ਵਰ•ੇ ਹੋਂਦ ਵਿੱਚ ਆਇਆ ਸੀ। ਸਾਡੇ ਵੱਲੋਂ ਅਜਿਹਾ ਕਦਮ ਹਕੂਮਤੀ ਸੰਸਥਾਵਾਂ ਵੱਲੋਂ ਬਣਾਏ ਗਏ ਨਫਰਤ, ਡਰ ਅਤੇ ਭੜਕਾਹਟ ਦੇ ਉਸ ਡਰਾਉਣੇ ਮਾਹੌਲ ਖਿਲਾਫ ਉੱਠ ਰਹੀ ਰੋਸ ਆਵਾਜ਼ ਵਿੱਚ ਆਪਣੀ ਆਵਾਜ਼ ਰਲਾਉਣ ਲਈ ਲਿਆ ਗਿਆ ਹੈ। ਅਸੀਂ ਉਦੋਂ ਵੀ ਅਜਿਹੇ ਨਾਗਰਿਕਾਂ ਵਜੋਂ ਆਵਾਜ਼ ਉਠਾਈ ਸੀ, ਜਿਹੜੇ ਸਾਡੇ ਸੰਵਿਧਾਨ ਦੇ ਵਜੂਦ ਸਮੋਈਆਂ ਕਦਰਾਂ-ਕੀਮਤਾਂ ਤੋਂ ਬਗੈਰ ਨਾ ਕਿਸੇ ਸਿਆਸੀ ਪਾਰਟੀ ਅਤੇ ਨਾ ਹੀ ਕਿਸੇ ਵਿਚਾਰਧਾਰਾ ਨਾਲ ਬੱਝੇ ਹੋਏ ਹਨ। ਸਾਨੂੰ ਉਮੀਦ ਸੀ ਕਿ ਸੰਵਿਧਾਨ ਨੂੰ ਬੁਲੰਦ ਰੱਖਣ ਦੀ ਕਸਮ ਖਾਣ ਵਾਲੀ ਕਿਸੇ ਵੀ ਸੰਸਥਾ ਵਾਂਗ ਉਹ ਹਕੂਮਤ ਜਿਸ ਦੇ ਤੁਸੀਂ ਮੁਖੀ ਹੋ ਅਤੇ ਉਹ ਪਾਰਟੀ ਜਿਸ ਨਾਲ ਤੁਸੀਂ ਸਬੰਧ ਰੱਖਦੇ ਹੋ, ਉਪਰੋਕਤ ਚਿੰਤਾਜਨਕ ਨਿਘਾਰ ਬਾਰੇ ਖਬਰਦਾਰ ਹੋਵੋਗੇ, ਇਸ ਨਿਘਾਰ ਨੂੰ ਠੱਲ• ਪਾਉਣ ਲਈ ਅੱਗੇ ਆਓਗੇ ਅਤੇ ਹਰ ਇੱੱਕ ਨੂੰ, ਵਿਸ਼ੇਸ਼ ਕਰਕੇ ਸਮਾਜ ਦੇ ਘੱਟ ਗਿਣਤੀ ਅਤੇ ਕਮਜ਼ੋਰ ਹਿੱਸਿਆਂ ਨੂੰ ਮੁੜ ਯਕੀਨ ਦਿਵਾਓਗੇ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਅਤੇ ਆਜ਼ਾਦੀ ਦੇ ਮਾਮਲੇ ਵਿੱਚ ਡਰਨ ਦੀ ਲੋੜ ਨਹੀਂ ਹੈ। ਸਾਡੀ ਇਹ ਉਮੀਦ ਨੇਸਤੋ-ਨਬੂਦ ਕਰ ਦਿੱਤੀ ਗਈ ਹੈ। ਉਲਟਾ, ਕਠੂਆ ਅਤੇ ਉਨਾਓ ਘਟਨਾਵਾਂ ਦੀ ਲਫਜ਼ਾਂ ਵਿੱਚ ਨਾ-ਬਿਆਨਣ ਯੋਗ ਭਿਆਨਕਤਾ ਦਰਸਾਉਂਦੀ ਹੈ ਕਿ ਹਕੂਮਤ ਲੋਕਾਂ ਵੱਲੋਂ ਉਸ ਜਿੰਮੇ ਆਇਦ ਕੀਤੀਆਂ ਜਿੰਮੇਵਾਰੀਆਂ ਵਿੱਚੋਂ ਸ਼੍ਰੋਮਣੀ ਬੁਨਿਆਦੀ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਨਾਕਾਮ ਨਿੱਬੜੀ ਹੈ। ਅਸੀਂ ਵੀ ਇੱਕ ਅਜਿਹੀ ਕੌਮ ਵਜੋਂ ਨਾਕਾਮ ਨਿੱਬੜੇ ਹਾਂ, ਜਿਹੜੀ ਆਪਣੀ ਨੈਤਿਕ, ਰੂਹਾਨੀ ਅਤੇ ਸਭਿਆਚਾਰਕ ਵਿਰਾਸਤ 'ਤੇ ਮਾਣ ਕਰਦੀ ਸੀ। ਅਸੀਂ ਅਜਿਹੇ ਸਮਾਜ ਵਜੋਂ ਵੀ ਨਾਕਾਮ ਨਿੱਬੜੇ ਹਾਂ ਜਿਸ ਨੇ ਸਹਿਣਸ਼ੀਲਤਾ, ਮੋਹ-ਮੁਹੱਬਤ ਅਤੇ ਭਰੱਪੇਪਣ ਦੇ ਜਜ਼ਬੇ ਵਰਗੀਆਂ ਪ੍ਰਾਚੀਨ ਤਹਿਜ਼ੀਬੀ ਕਦਰਾਂ-ਕੀਮਤਾਂ ਨੂੰ ਆਪਣੀ ਬੁੱਕਲ ਵਿੱਚ ਸੰਭਾਲਿਆ ਹੋਇਆ ਸੀ। ਹਿੰਦੂਆਂ ਦੇ ਨਾਂ ਹੇਠ ਕਿਸੇ ਇਨਸਾਨ ਖਿਲਾਫ ਕਿਸੇ ਹੋਰ ਵਿਅਕਤੀ ਵੱਲੋਂ ਢਾਹੇ ਜਾਂਦੇ ਵਹਿਸ਼ੀਪੁਣੇ ਨੂੰ ਬਰਦਾਸ਼ਤ ਕਰਕੇ ਅਸੀਂ ਵੀ ਇਨਸਾਨ ਹੋਣ ਵਜੋਂ ਨਾਕਾਮ ਸਾਬਤ ਹੋਏ ਹਾਂ। ਇੱਕ ਅੱਠ ਸਾਲਾਂ ਦੀ ਬੱਚੀ ਦੇ ਬਲਾਤਕਾਰ ਅਤੇ ਕਤਲ ਦੀ ਸ਼ਕਲ ਵਿੱਚ ਜੱਗ ਜ਼ਾਹਰ ਹੋਈ ਹੈਵਾਨੀਅਤ ਅਤੇ ਵਹਿਸ਼ੀਪੁਣਾ ਆਚਰਣ ਨਿਘਾਰ ਦੀਆਂ ਉਹਨਾਂ ਨਿਵਾਣਾਂ ਨੂੰ ਦਿਖਾਉਂਦੇ ਹਨ, ਜਿਹਨਾਂ ਤੱਕ ਅਸੀਂ ਜਾ ਡਿਗੇ ਹਾਂ। ਆਜ਼ਾਦੀ ਤੋਂ ਬਾਅਦ ਦੇ ਭਾਰਤ ਅੰਦਰ ਇਹ ਸਭ ਤੋਂ ਵੱਧ ਕਾਲਾ ਦੌਰ ਹੈ ਅਤੇ ਸਾਨੂੰ ਲੱਗਦਾ ਹੈ ਕਿ ਸਾਡੀ ਹਕੂਮਤ ਅਤੇ ਸਾਡੀਆਂ ਸਿਆਸੀ ਪਾਰਟੀਆਂ ਦਾ ਪ੍ਰਤੀਕਰਮ ਬਹੁਤ ਹੀ ਊਣਾ ਅਤੇ ਢਿੱਲਾ-ਮੱਠਾ ਹੈ। ਇਸ ਮੌਕੇ, ਇਸ ਅੰਧਕਾਰ ਭਰੇ ਮਾਹੌਲ ਅੰਦਰ ਕੋਈ ਵੀ ਚਾਨਣ ਦੀ ਲਿਸ਼ਕੋਰ ਦਿਖਾਈ ਨਹੀਂ ਦੇ ਰਹੀ। ਅਸੀਂ ਸ਼ਰਮ ਨਾਲ ਆਪਣੇ ਸਿਰ ਸੁੱਟ ਲੈਂਦੇ ਹਾਂ। ਇਹ ਸ਼ਰਮ ਦਾ ਅਹਿਸਾਸ ਉਦੋਂ ਹੋਰ ਵੀ ਚੁਭਵਾਂ ਬਣ ਜਾਂਦਾ ਹੈ, ਜਦੋਂ ਉਹਨਾਂ ਨੌਜਵਾਨ ਸਾਥੀਆਂ ਵੱਲ ਤੱਕਦੇ ਹਾਂ, ਜਿਹੜੇ ਅਜੇ ਵੀ ਸਰਕਾਰੀ ਸੇਵਾਵਾਂ ਨਿਭਾ ਰਹੇ ਹਨ, ਵਿਸ਼ੇਸ਼ ਕਰਕੇ ਉਹ ਸਾਥੀ ਜਿਹੜੇ ਜ਼ਿਲਿ•ਆਂ ਅੰਦਰ ਤਾਇਨਾਤ ਹਨ ਅਤੇ ਜਿਹੜੇ ਕਮਜ਼ੋਰਾਂ ਅਤੇ ਅਸੁਰੱਖਿਅਤ ਹਿੱਸਿਆਂ ਦਾ ਗੌਰ-ਫਿਕਰ ਕਰਨ ਅਤੇ ਉਹਨਾਂ ਨੂੰ ਸਹੀ-ਸਲਾਮਤ ਰੱਖਣ ਵਾਸਤੇ ਕਾਨੂੰਨੀ ਤੌਰ 'ਤੇ ਪਾਬੰਦ ਹੋਣ ਦੇ ਬਾਵਜੂਦ, ਆਪਣਾ ਫਰਜ਼ ਨਿਭਾਉਣ ਪੱਖੋਂ ਨਾਕਾਮ ਹੋਏ ਦਿਖਾਈ ਦਿੰਦੇ ਹਨ।
ਪ੍ਰਧਾਨ ਮੰਤਰੀ ਜੀਓ— ਅਸੀਂ ਤੁਹਾਨੂੰ ਸ਼ਰਮਸ਼ਾਰ ਹੋਈ ਸਾਡੀ ਸਮੂਹਿਕ ਭਾਵਨਾ ਦਾ ਇਜ਼ਹਾਰ ਕਰਨ ਲਈ ਹੀ ਨਹੀਂ ਲਿਖ ਰਹੇ ਹਾਂ। ਨਾ ਹੀ ਅਸੀਂ ਸਾਡੀ ਪੀੜ ਦੱਸਣ ਵਾਸਤੇ ਜਾਂ ਨਾ ਹੀ ਸਾਡੀਆਂ ਤਹਿਜ਼ੀਬੀ ਕਦਰਾਂ-ਕੀਮਤਾਂ ਦੀ ਮੌਤ 'ਤੇ ਵੈਣ ਪਾਉਣ ਅਤੇ ਸੋਗ ਮਨਾਉਣ ਦਾ ਇਜ਼ਹਾਰ ਕਰਨ ਲਈ ਲਿਖ ਰਹੇ ਹਾਂ, ਸਗੋਂ ਅਸੀਂ ਤਾਂ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਲਈ ਲਿਖ ਰਹੇ ਹਾਂ। ਸਾਨੂੰ ਇਹ ਗੁੱਸਾ, ''ਪਾੜੋ ਤੇ ਨਫਰਤ ਫੈਲਾਓ'' ਦੇ ਉਸ ਏਜੰਡੇ 'ਤੇ ਹੈ, ਜਿਹੜਾ ਤੁਹਾਡੀ ਪਾਰਟੀ ਅਤੇ ਇਸਦੀਆਂ ਅਨੇਕਾਂ ਸਮੇਂ ਸਮੇਂ ਸਿਰ ਚੁੱਕਣ ਵਾਲੀਆਂ ਅਕਸਰ ਬੇਪਛਾਣ ਜਥੇਬੰਦੀਆਂ ਵੱਲੋਂ ਸਾਡੀ ਸਿਆਸਤ, ਸਾਡੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਅਤੇ ਇੱਥੋਂ ਤੱਕ ਕਿ ਰੋਜ਼ਾਨਾ ਦੇ ਕਾਰਵਿਹਾਰ ਦੇ ਵਿਆਕਰਣ ਵਿੱਚ ਸ਼ਾਤਰ ਢੰਗ ਨਾਲ ਦਾਖਲ ਕਰ ਦਿੱਤਾ ਗਿਆ ਹੈ। ਇਹੀ ਕੁੱਝ ਹੈ, ਜਿਹੜਾ ਕਠੂਆ ਅਤੇ ਉਨਾਓ ਵਰਗੀਆਂ ਘਟਨਾਵਾਂ ਨੂੰ ਸਮਾਜਿਕ ਪ੍ਰਵਾਨਗੀ ਅਤੇ ਵਾਜਬੀਅਤ ਮੁਹੱਈਆ ਕਰਦਾ ਹੈ।
ਜੰਮੂ ਦੇ ਕਠੂਆ ਵਿੱਚ— ਇਹ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਬਣਾਏ-ਭੜਕਾਏ ਬਹੁਗਿਣਤੀ ਦੇ ਹੰਕਾਰਪੁਣੇ ਅਤੇ ਹਮਲਾਵਰ ਰਵੱਈਏ ਦੇ ਜ਼ਹਿਰ ਨਾਲ ਡੰਗਿਆ ਮਾਹੌਲ ਹੀ ਸੀ, ਜਿਸ ਵੱਲੋਂ ਕੱਟੜ ਫਿਰਕੂ ਅਨਸਰਾਂ ਨੂੰ ਆਪਣੇ ਰੋਗੀ ਏਜੰਡੇ ਨੂੰ ਸਰ-ਅੰਜ਼ਾਮ ਦੇਣ ਲਈ ਜੁਰਅੱਤ ਮੁਹੱਈਆ ਕੀਤੀ ਗਈ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਇਸ ਕਾਰਵਾਈ ਨੂੰ ਤਾਕਤਵਰ ਸਿਆਸੀ ਹਲਕਿਆਂ ਅਤੇ ਉਹਨਾਂ ਸਭਨਾਂ ਵੱਲੋਂ ਪ੍ਰਵਾਨ ਕੀਤਾ ਜਾਵੇਗਾ, ਜਿਹਨਾਂ ਵੱਲੋਂ ਫਿਰਕੂ ਵੰਡੀਆਂ ਰਾਹੀਂ ਹਿੰਦੂ-ਮੁਸਲਮਾਨਾਂ ਵਿੱਚ ਪਾਲਾਬੰਦੀ ਕਰਦਿਆਂ, ਉੱਚੇ ਰੁਤਬਿਆਂ ਨੂੰ ਹਥਿਆਇਆ ਗਿਆ ਹੈ। ਯੂ.ਪੀ. ਦੇ ਉਨਾਓ ਵਿੱਚ— ਵੋਟਾਂ ਅਤੇ ਸਿਆਸੀ ਤਾਕਤ ਹਥਿਆਉਣ ਲਈ ਇਹ ਸਭ ਤੋਂ ਭੈੜੀ ਕਿਸਮ ਦੇ ਪਿਤਰੀ, ਜਾਗੀਰੂ ਮਾਫੀਆ ਡਾਨਾਂ (ਗੁੰਡਾ-ਸਰਦਾਰਾਂ) 'ਤੇ ਨਿਰਭਰਤਾ ਹੀ ਸੀ, ਜਿਸ ਵੱਲੋਂ ਅਜਿਹੇ ਵਿਅਕਤੀਆਂ ਨੂੰ ਆਪਣੀ ਨਿੱਜੀ ਤਾਕਤ ਜਤਲਾਉਣ ਦੇ ਢੰਗ ਵਜੋਂ ਬਲਾਤਕਾਰ ਕਰਨ, ਕਤਲ ਕਰਨ ਅਤੇ ਜਬਰੀ ਉਗਰਾਹੀ ਕਰਨ ਦੀ ਬੇਮੁਹਾਰ ਖੁੱਲ• ਮੁਹੱਈਆ ਕੀਤੀ ਗਈ। ਪਰ ਤਾਕਤ ਦੀ ਅਜਿਹੀ ਦੁਰਵਰਤੋਂ ਨਾਲੋਂ ਵੀ ਜ਼ਿਆਦਾ ਫਿੱਟ ਲਾਹਣਤਾਂ ਪਾਉਣਯੋਗ ਪੱਖ ਇਹ ਸੀ ਕਿ ਸੂਬਾ ਸਰਕਾਰ ਵੱਲੋਂ ਮੁਜਰਿਮ ਨੂੰ ਹੱਥ ਪਾਉਣ ਦੀ ਬਜਾਇ, ਬਲਾਤਕਾਰ ਦੀ ਸ਼ਿਕਾਰ ਲੜਕੀ ਅਤੇ ਉਸਦੇ ਪਰਿਵਾਰ ਨੂੰ ਡਰਾਉਣ-ਧਮਕਾਉਣ ਦਾ ਰਾਹ ਅਖਤਿਆਰ ਕਰ ਲਿਆ ਗਿਆ। ਇਸਨੇ ਦਿਖਾਇਆ ਕਿ ਹਕੂਮਤੀ ਕਾਰਵਿਹਾਰ ਕਿਸ ਹੱਦ ਤੱਕ ਨਿੱਘਰ ਚੁੱਕਾ ਹੈ। ਯੂ.ਪੀ. ਹਕੂਮਤ ਉਸ ਵਕਤ ਹੀ ਹਰਕਤ ਵਿੱਚ ਆਈ, ਜਦੋਂ ਹਾਈਕੋਰਟ ਵੱਲੋਂ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ ਗਿਆ। ਇਸ ਵੱਲੋਂ ਹਕੂਮਤ ਦੇ ਦੰਭ ਅਤੇ ਦੋਗਲੇ ਇਰਾਦਿਆਂ ਨੂੰ ਲੀਰੋ ਲੀਰ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜੀ— ਦੋਵਾਂ ਮਾਮਲਿਆਂ ਵਿੱਚ ਇਹ ਤੁਹਾਡੀ ਹੀ ਪਾਰਟੀ ਹੈ, ਜਿਹੜੀ ਹਕੂਮਤੀ ਤਾਕਤ 'ਤੇ ਕਾਬਜ਼ ਹੈ। ਪਾਰਟੀ ਵਿੱਚ ਤੁਹਾਡੀ ਸਰਬ ਸ਼ਕਤੀਮਾਨਤਾ ਨੂੰ ਦੇਖਦਿਆਂ ਅਤੇ ਪਾਰਟੀ ਦੀ ਵਾਂਗਡੋਰ ਤੁਹਾਡੇ ਅਤੇ ਤੁਹਾਡੇ ਪਾਰਟੀ ਪ੍ਰਧਾਨ ਦੇ ਹੱਥ ਹੁੰਦਿਆਂ, ਇਸ ਖੌਫ਼ਨਾਕ ਹਾਲਤ ਲਈ ਤੁਸੀਂ ਹੀ ਸਭ ਤੋਂ ਵੱਧ ਜਿੰਮੇਵਾਰ ਬਣਦੇ ਹੋ। ਇਸ ਹਾਲਤ ਲਈ ਜਿੰਮੇਵਾਰੀ ਓਟਣ ਅਤੇ ਇਸ ਵਿੱਚ ਸੁਧਾਰ ਲਿਆਉਣ ਦੀ ਬਜਾਏ ਤੁਹਾਡੇ ਵੱਲੋਂ ਕੱਲ• ਤੱਕ ਦੜ-ਵੱਟਣ ਦੀ ਚੋਣ ਕੀਤੀ ਗਈ। ਤੁਸੀਂ ਆਪਣੀ ਚੁੱਪ ਨੂੰ ਉਦੋਂ ਹੀ ਤੋੜਿਆ, ਜਦੋਂ ਭਾਰਤ ਅੰਦਰ ਅਤੇ ਕੌਮਾਂਤਰੀ ਪੱਧਰ 'ਤੇ ਲੋਕਾਂ ਦਾ ਗੁੱਸਾ ਇਸ ਕਦਰ ਫੁੱਟ ਤੁਰਿਆ ਕਿ ਤੁਹਾਡੇ ਲਈ ਇਸ ਨੂੰ ਦਰਕਿਨਾਰ ਕਰਨ ਦਾ ਕੋਈ ਰਾਹ ਨਾ ਬਚਿਆ।
ਪ੍ਰੰਤੂ ਤੁਸੀਂ ਚਾਹੇ ਇਹਨਾਂ ਕਾਲੇ ਕਾਰਿਆਂ ਦੀ ਨਿਖੇਧੀ ਤਾਂ ਕੀਤੀ ਹੈ ਅਤੇ ਸ਼ਰਮ ਦੀ ਭਾਵਨਾ ਦਾ ਇਜ਼ਹਾਰ ਤਾਂ ਕੀਤਾ ਹੈ ਪਰ ਤੁਸੀਂ ਇਹਨਾਂ ਕਾਲੀਆਂ ਕਰਤੂਤਾਂ ਪਿੱਛੇ ਕੰਮ ਕਰਦੀ ਫਿਰਕੂ ਰੋਗੀ ਸੋਚ ਦੀ ਨਿਖੇਧੀ ਨਹੀਂ ਕੀਤੀ ਅਤੇ ਨਾ ਹੀ ਤੁਸੀਂ ਉਹਨਾਂ ਸਮਾਜਿਕ, ਸਿਆਸੀ ਅਤੇ ਪ੍ਰਸਾਸ਼ਨਿਕ ਹਾਲਤਾਂ ਨੂੰ ਬਦਲਣ ਦੇ ਇਰਾਦੇ ਦਾ ਇਜ਼ਹਾਰ ਕੀਤਾ ਹੈ, ਜਿਹੜੀਆਂ ਅਜਿਹੀ ਫਿਰਕੂ ਨਫਰਤ ਲਈ ਜੰਮਣ ਭੋਇੰ ਮੁਹੱਈਆ ਕਰਦੀਆਂ ਹਨ। ਇੱਕ ਹੱਥ— ਵੇਲੇ-ਕੁਵੇਲੇ ਅਜਿਹੀ ਰੋਸ ਬਿਆਨਬਾਜ਼ੀ ਅਤੇ ਇਨਸਾਫ ਵਰਤਾਉਣ ਦੇ ਵਾਅਦਿਆਂ ਦਾ ਵਿਖਾਵਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਹੱਥ— ਸੰਘ ਪਰਿਵਾਰ ਦੀ ਛੱਤਰੀ ਹੇਠ ਇਕੱਠੀਆਂ ਹੋਈਆਂ ਤਾਕਤਾਂ ਵੱਲੋਂ ਫਿਰਕਾਪ੍ਰਸਤੀ ਦੀ ਅੱਗ ਨੂੰ ਝੋਕਾ ਲਾਉਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਜੀਓ, ਇਹ ਦੋ ਘਟਨਾਵਾਂ ਮਹਿਜ਼ ਸਾਧਾਰਨ ਜੁਰਮ ਦੀਆਂ ਘਟਨਾਵਾਂ ਨਹੀਂ ਹਨ, ਜਿਹਨਾਂ ਦੇ ਨਤੀਜੇ ਵਜੋਂ ਸਾਡੇ ਸਮਾਜਿਕ ਤਾਣੇਬਾਣੇ, ਸਿਆਸੀ ਸੰਸਥਾਵਾਂ ਅਤੇ ਸਮਾਜਿਕ ਨੈਤਿਕਤਾ ਦੀ ਤਾਸੀਰ 'ਤੇ ਹੋਏ ਜਖ਼ਮ ਸਮਾਂ ਬੀਤਣ ਨਾਲ ਭਰ ਜਾਣਗੇ ਅਤੇ ਸਭ ਕੁੱਝ ਆਪਣੇ ਤਾੜੇ ਆ ਜਾਵੇਗਾ। ਇਹ ਸਾਡੀ ਹੋਂਦ ਲਈ ਦਰਪੇਸ਼ ਖਤਰੇ ਦੀ ਘੜੀ ਹੈ ਅਤੇ ਇਹ ਅਜਿਹਾ ਅਜ਼ਮਾਇਸ਼ੀ ਮੌਕਾ ਹੈ, ਜਦੋਂ ਹਕੂਮਤ ਵੱਲੋਂ ਦਿੱਤਾ ਗਿਆ ਹੁੰਗਾਰਾ ਹੀ ਇਹ ਤਹਿ ਕਰੇਗਾ ਕਿ ਅਸੀਂ ਸਾਡੇ ਰਾਜਭਾਗ ਦੇ ਕਾਰਵਿਹਾਰ ਨੂੰ ਤਹਿ ਕਰਦੀਆਂ ਸੰਵਿਧਾਨਿਕ ਮਰਿਆਦਾਵਾਂ, ਹਕੂਮਤੀ ਅਤੇ ਨੈਤਿਕ ਕਦਰਾਂ-ਕੀਮਤਾਂ ਦੀਆਂ ਲਛਮਣ ਰੇਖਾਵਾਂ ਨੂੰ ਖੜ•ੇ ਹੋਏ ਖਤਰੇ ਨੂੰ ਕਾਬੂ ਕਰਨ ਦੀ ਸਮੱਰਥਾ ਦੇ ਮਾਲਕ ਹਾਂ/ਨਹੀਂ।
ਇਸ ਸੰਕਟ 'ਤੇ ਕਾਬੂ ਪਾਉਣ ਲਈ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ—
h ਉਨਾਓ ਅਤੇ ਕਠੂਆ ਵਿੱਚ ਇਹਨਾਂ ਘਿਨਾਉਣੀਆਂ ਵਾਰਦਾਤਾਂ ਦੇ ਸ਼ਿਕਾਰ ਪਰਿਵਾਰਾਂ ਤੱਕ ਪਹੁੰਚ ਕਰੋ ਅਤੇ ਸਾਡੇ ਸਾਰਿਆਂ ਤਰਫੋਂ ਉਹਨਾਂ ਕੋਲੋਂ ਮੁਆਫੀ ਮੰਗੋ।
h ਬਿਨਾ ਕਿਸੇ ਦੇਰੀ ਕਠੂਆ ਮਾਮਲੇ ਵਿੱਚ ਮੁਜਰਿਮਾਂ 'ਤੇ ਫਾਸਟ ਟਰੈਕ ਅਦਾਲਤ ਰਾਹੀਂ ਮੁਕੱਦਮਾ ਚਲਾਓ ਅਤੇ ਉਨਾਓ ਮਾਮਲੇ ਵਿੱਚ ਅਦਾਲਤ ਦੀ ਨਿਗਰਾਨੀ ਹੇਠ ਸਪੈਸ਼ਲ ਇਨਵੈਸਟੀਗੇਟਿਵ ਟੀਮ (ਸਿਟ) ਬਣਾਓ।
h ਇਹਨਾਂ ਮਾਸੂਮ ਬੱਚੀਆਂ ਅਤੇ ਫਿਰਕੂ ਨਫਰਤ ਦੀ ਪੈਦਾਇਸ਼ ਜੁਰਮਾਂ ਦੇ ਸ਼ਿਕਾਰ ਵਿਅਕਤੀਆਂ ਦੀ ਯਾਦ 'ਚ ਮੁਸਲਮਾਨਾਂ, ਦਲਿਤਾਂ, ਘੱਟ-ਗਿਣਤੀਆਂ, ਔਰਤਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਨ ਦਾ ਮੁੜ-ਬਚਨ ਕਰੋ ਤਾਂ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਅਤੇ ਆਜ਼ਾਦੀ ਲਈ ਡਰਨ ਦੀ ਲੋੜ ਨਾ ਹੋਵੇ। ਇਹ ਪ੍ਰਣ ਵੀ ਕਰੋ ਕਿ ਉਹਨਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਖੜ•ੇ ਹੋਣ ਵਾਲੇ ਕਿਸੇ ਵੀ ਖਤਰੇ ਨੂੰ ਰਾਜਭਾਗ ਦੀ ਤਾਕਤ ਝੋਕ ਕੇ ਕੁਚਲ ਦਿੱਤਾ ਜਾਵੇਗਾ।
h ਫਿਰਕੂ ਨਫਰਤ ਦੀ ਪੈਦਾਇਸ਼ ਜੁਰਮਾਂ ਅਤੇ ਫਿਰਕਾਪ੍ਰਸਤੀ ਨਾਲ ਡੰਗੀ ਭਾਸ਼ਣਬਾਜ਼ੀ ਨਾਲ ਸਬੰਧ ਰੱਖਦੇ ਵਿਅਕਤੀਆਂ ਨੂੰ ਹਕੂਮਤੀ ਰੁਤਬਿਆਂ ਤੋਂ ਚੱਲਦਾ ਕਰਨ ਲਈ ਕਦਮ ਉਠਾਓ।
h ਫਿਰਕੂ ਨਫਰਤ ਦੇ ਵਰਤਾਰੇ ਨਾਲ ਸਮਾਜਿਕ, ਸਿਆਸੀ ਅਤੇ ਪ੍ਰਸਾਸ਼ਨਿਕ ਤੌਰ 'ਤੇ ਦੋ-ਚਾਰ ਹੋਣ ਲਈ ਸਰਬ-ਪਾਰਟੀ ਮੀਟਿੰਗ ਬੁਲਾਓ।
h ਸ਼ਾਇਦ ਇਹ ਕੁੱਝ ਵੀ ਦੇਰ ਨਾਲ ਚੁੱਕੇ ਗਏ ਊਣੇ ਯਤਨ ਹੋਣ, ਪਰ ਇਸ ਨਾਲ ਵੀ ਅਮਨ-ਅਮਾਨ ਦੀ ਭਾਵਨਾ ਅਤੇ ਇਹ ਉਮੀਦ ਕਿਸੇ ਹੱਦ ਤੱਕ ਮੁੜ-ਬਹਾਲ ਹੋਵੇਗੀ ਕਿ ਆਪਹੁਦਰੀ ਤੇ ਬੇਮੁਹਾਰ ਅਰਾਜਿਕਤਾ ਨੂੰ ਕਾਬੂ ਕੀਤਾ ਜਾ ਸਕਦਾ ਹੈ। ਅਸੀਂ ਇਹੋ ਆਸ ਕਰਦੇ ਹਾਂ।
ਦਸਤਖਤ-
-ਐਸ.ਪੀ. ਅੰਬਰੋਜ਼, ਆਈ.ਏ.ਐਸ. (ਰਿਟਾਇਰਡ), ਸਾਬਕਾ ਵਧੀਕ ਸਕੱਤਰ, ਜਹਾਜ਼ਰਾਨੀ ਅਤੇ ਆਵਾਜਾਈ ਵਜ਼ਾਰਤ, ਜੁਲੀਓ ਰਿਬੇਰੋ ਸਾਬਕਾ ਪੁਲਸ ਮੁਖੀ ਪੰਜਾਬ ਤੇ ਸਵੀਡਨ 'ਚ ਸਾਬਕਾ ਰਾਜਦੂਤ ਅਤੇ 47 ਨਾਮਵਰ ਸਖਸ਼ੀਅਤਾਂ ਅਤੇ ਲੇਖਕ।
637 ਵਿਦਵਾਨਾਂ ਅਤੇ ਸਿੱਖਿਆ-ਸ਼ਾਸ਼ਤਰੀਆਂ ਵੱਲੋਂ ਬਲਾਤਕਾਰ ਮਾਮਲਿਆਂ ਸਬੰਧੀ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਰਾਹੀਂ ਰੋਹ ਦਾ ਪ੍ਰਗਟਾਵਾ
ਨਵੀਂ ਦਿੱਲੀ- 637 ਭਾਰਤੀ ਅਤੇ ਵਿਦੇਸ਼ੀ ਵਿਦਵਾਨਾਂ ਅਤੇ ਸਿੱਖਿਆ ਸ਼ਾਸ਼ਤਰੀਆਂ ਦੇ ਇੱਕ ਗਰੁੱਪ ਵੱਲੋਂ ਉਹਨਾਂ 49 ਰਿਟਾਇਰਡ ਸਿਵਲ ਅਧਿਕਾਰੀਆਂ ਨਾਲ ਯਕਜਹਿਤੀ ਦਾ ਐਲਾਨ ਕੀਤਾ ਗਿਆ ਹੈ, ਜਿਹਨਾਂ ਵੱਲੋਂ ਕਠੂਆ ਅਤੇ ਉਨਾਓ ਬਲਾਤਕਾਰ ਦੇ ਮਾਮਲਿਆਂ ਵਿਰੁੱਧ ਗੁੱਸੇ ਦਾ ਇਜ਼ਹਾਰ ਕਰਦਿਆਂ ਮੋਦੀ 'ਤੇ ਦੋਸ਼ ਲਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹਨਾਂ ਮਾਮਲਿਆਂ 'ਤੇ ਆਪਣਾ ਮੌਨ ਤੋੜਨ ਵਿੱਚ ਦੇਰੀ ਕੀਤੀ ਗਈ ਹੈ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਸਦੀ ਹਕੂਮਤ ਵੱਲੋਂ ਘੱਟਗਿਣਤੀ ਧਾਰਮਿਕ ਵਰਗਾਂ, ਦਲਿਤਾਂ, ਕਬਾਇਲੀਆਂ ਅਤੇ ਔਰਤਾਂ ਨੂੰ ਵਾਰ ਵਾਰ ਮਿਥ ਕੇ ਨਿਸ਼ਾਨਾ ਬਣਾਉਣ ਦੇ ਵਰਤਾਰੇ'' ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾਂਦੇ ਰਹੇ।
ਨਾਊਮ ਚੌਮਸਕੀ ਜਿਹੇ ਵਿਦਵਾਨਾਂ ਅਤੇ ਅਮਿਤ ਚੌਧਰੀ ਵਰਗੇ ਲੇਖਕਾਂ ਵੱਲੋਂ ਮੋਦੀ ਨੂੰ ਖੁੱਲ•ੀ ਚਿੱਠੀ ਲਿਖਦਿਆਂ ਕਿਹਾ ਗਿਆ ਹੈ ਕਿ ਉਹ ਕਠੂਆ ਅਤੇ ਉਨਾਓ ਦੀਆਂ ਘਟਨਾਵਾਂ ਅਤੇ ਇਹਨਾਂ ਤੋਂ ਬਾਅਦ ਵਾਪਰੇ ਘਟਨਾਕਰਮ ਸਮੇਤ ਪ੍ਰਧਾਨ ਮੰਤਰੀ ਵੱਲੋਂ ਧਾਰਿਆ ''ਲੰਮਾ ਮੌਨ (ਉਸ ਵੱਲੋਂ ਅਕਸਰ ਅਪਣਾਇਆ ਪੈਂਤੜਾ) ਜਿਸ ਨੂੰ ਕਿ ਹੁਣੇ ਜਿਹੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀਆਂ ਬਹੁਤ ਹੀ ਪੇਤਲੀਆਂ, ਥੋਥੀਆਂ ਅਤੇ ਗੋਲਮੋਲ ਯਕੀਨਦਹਾਨੀਆਂ ਨਾਲ ਤੋੜਿਆ ਗਿਆ ਹੈ'' ਖਿਲਾਫ ਆਪਣੇ ''ਤਿੱਖੇ ਗੁੱਸੇ ਅਤੇ ਨਾਰਾਜ਼ਗੀ'' ਦਾ ਇਜ਼ਹਾਰ ਕਰ ਰਹੇ ਹਨ।''
(ਨੋਟ— ਅਸੀਂ ਪ੍ਰਧਾਨ ਮੰਤਰੀ ਨੂੰ 49 ਸਾਬਕਾ ਸਿਵਲ ਅਧਿਕਾਰੀਆਂ ਵੱਲੋਂ ਲਿਖੀ ਉਪਰੋਕਤ ਚਿੱਠੀ ਦੇ ਸਮੁੱਚੇ ਸਾਰਤੱਤ ਅਤੇ ਇਸ ਪਿੱਛੇ ਕੰਮ ਕਰਦੇ ਨਜ਼ਰੀਏ ਤੇ ਸਮਝ ਨਾਲ ਸਹਿਮਤ ਨਹੀਂ ਹਾਂ। ਇੱਥੇ ਇਹ ਚਿੱਠੀ ਦੇਣ ਦਾ ਸਾਡਾ ਮਕਸਦ ਇਹ ਦਰਸਾਉਣਾ ਹੈ ਕਿ ਸੰਘ ਲਾਣੇ ਵੱਲੋਂ ਧਾਰਮਿਕ ਘੱਟ-ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ, ਦਲਿਤਾਂ, ਔਰਤਾਂ ਅਤੇ ਕਬਾਇਲੀ ਲੋਕਾਂ ਖਿਲਾਫ ਫੈਲਾਈ-ਭੜਕਾਈ ਜਾ ਰਹੀ ਫਿਰਕੂ-ਫਾਸ਼ੀ ਨਫਰਤ ਅਤੇ ਹਿੱਸਾ ਅਤੇ ਇਸਦੇ ਸਿੱਟੇ ਵਜੋਂ ਵਾਪਰ ਰਹੀਆਂ ਕਠੂਆ ਅਤੇ ਉਨਾਓ ਵਰਗੀਆਂ ਘਿਨਾਉਣੀਆਂ ਵਾਰਦਾਤਾਂ ਅਤੇ ਇਸ ਸਭ ਕਾਸੇ ਨੂੰ ਆਇਆ-ਗਿਆ ਕਰਨ ਅਤੇ ਪੋਲੇ-ਪਤਲੇ ਹੁੰਗਾਰੇ ਰਾਹੀਂ ਮੋਦੀ ਹਕੂਮਤ ਵੱਲੋਂ ਮੁਹੱਈਆ ਕੀਤੀ ਜਾ ਰਹੀ ਸਰਪ੍ਰਸਤੀ ਖਿਲਾਫ ਘੱਟ-ਗਿਣਤੀਆਂ, ਦਲਿਤਾਂ, ਔਰਤਾਂ ਅਤੇ ਮਿਹਨਤਕਸ਼ ਜਨਤਾ ਅੰਦਰ ਹੀ ਤਿੱਖਾ ਗੁੱਸਾ ਅਤੇ ਲੜਾਕੂ ਰੌਂਅ ਨਹੀਂ ਫੈਲ-ਪਸਰ ਰਿਹਾ, ਸਗੋਂ ਹਾਕਮ ਹਲਕਿਆਂ, ਵਿਸ਼ੇਸ਼ ਕਰਕੇ ਹਾਕਮ ਹਲਕਿਆਂ ਨਾਲ ਸਬੰਧਤ ਚੋਟੀ ਦੇ ਸਾਬਕਾ ਅਧਿਕਾਰੀਆਂ ਅਤੇ ਸਿੱਖਿਆ ਸ਼ਾਸ਼ਤਰੀਆਂ ਤੋਂ ਲੈ ਕੇ ਜਾਗਦੀ ਜਮੀਰ ਵਾਲੇ ਵੱਡੀ ਗਿਣਤੀ ਵਿਦਵਾਨਾਂ, ਬੁੱਧੀਜੀਵੀਆਂ ਅਤੇ ਲੇਖਕਾਂ ਅੰਦਰ ਭਖਵੇਂ ਸਰੋਕਾਰ, ਤਿੱਖੀ ਔਖ ਅਤੇ ਗੁਸੈਲੇ ਰੌਂਅ ਦਾ ਪਸਾਰਾ ਹੋ ਰਿਹਾ ਹੈ। ਇਹ ਹਾਲਤ ਜਿੱਥੇ ਇਸ ਗੱਲ ਦਾ ਸੰਕੇਤ ਹੈ ਕਿ ਸੰਘ ਲਾਣੇ ਅਤੇ ਮੋਦੀ ਜੁੰਡਲੀ ਲਈ ਮੁਲਕ 'ਤੇ ਹਿੰਦੂਤਵ ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਮੜ•ਨ ਦਾ ਰਾਹ ਸਿੱਧਾ-ਪੱਧਰਾ ਨਹੀਂ ਹੈ। ਇਹ ਪੱਖ ਸੰਘ ਲਾਣੇ ਦੇ ਫਿਰਕੂ-ਫਾਸ਼ੀ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਲੜ ਰਹੀਆਂ ਸਭਨਾਂ ਲੋਕ-ਹਿਤੈਸ਼ੀ, ਧਰਮ-ਨਿਰਲੇਪ, ਇਨਸਾਫਪਸੰਦ ਜਮਹੂਰੀ ਅਤੇ ਇਨਕਲਾਬੀ ਤਾਕਤਾਂ ਲਈ ਸਾਜਗਾਰ ਹਾਲਤ ਮੁਹੱਈਆ ਕਰਦਾ ਹੈ। -ਅਦਾਰਾ ਸੁਰਖ਼ ਰੇਖਾ)

No comments:
Post a Comment