ਕੌਮਾਂਤਰੀ ਮਜ਼ਦੂਰ ਦਿਹਾੜਾ
-ਗੁਰਮੇਲ ਭੁਟਾਲ
ਵਿਸ਼ਵ ਦੀਆਂ ਹੋਰਨਾਂ ਮਹਾਨ ਘਟਨਾਵਾਂ ਦੀ ਤਰਾਂ• ਮਈ ਲਹਿਰ ਨੇ ਵੀ ਸੰਸਾਰ ਅੰਦਰ ਵੱਡੀ ਧੂਹ ਪਾਈ ਹੈ। ਕਾਰਖਾਨਿਆਂ ਵਿੱਚ ਮਜ਼ਦੂਰਾਂ ਤੋਂ ਪਸ਼ੂਆਂ ਵਾਂਗੂੰ ਕੰਮ ਲਿਆ ਜਾਂਦਾ ਸੀ ਜਿਵੇਂ ਉਹ ਇਨਸਾਨ ਨਹੀਂ, ਮਸ਼ੀਨਾਂ ਦੇ ਪੁਰਜੇ ਹੋਣ। ਆਰਾਮ ਲਈ, ਜੁਆਕ-ਜੱਲੇ ਲਈ, ਜ਼ਿੰਦਗੀ ਭੋਗਣ ਲਈ, ਉਹਨਾਂ ਕੋਲ਼ ਕੋਈ ਸਮਾਂ ਨਹੀਂ ਸੀ ਹੁੰਦਾ। ਜਾਂ ਉਹ ਕਾਰਖਾਨਿਆਂ 'ਚ ਕੰਮ ਕਰਦੇ ਸਨ ਤੇ ਜਾਂ ਫਿਰ ਮਾੜਾ-ਮੋਟਾ ਸੌਂਦੇ ਸਨ। ਮਿੱਲਾਂ ਦੇ ਘੁੱਗੂ, ਨੀਂਦ ਪੂਰੀ ਹੋਣ ਤੋਂ ਪਹਿਲਾਂ ਹੀ ਕੰਨਾਂ ਨੂੰ ਪਾੜਨ ਲੱਗ ਜਾਂਦੇ। ਮਨੁੱਖ ਹੋਣ ਦੀ ਯਾਦ ਅਤੇ ਤਮੰਨਾ ਨੇ ਉਹਨਾਂ ਦੇ ਸੀਨਿਆਂ ਅੰਦਰ ਸੰਘਰਸ਼ਾਂ ਦੀ ਚੰਗਿਆੜੀ ਬਾਲ਼ ਦਿੱਤੀ। ਫਿਰ ਕਦੇ ਦਸ ਘੰਟੇ, ਕਦੇ ਅੱਠ ਘੰਟੇ ਦਾ ਕੰਮ-ਦਿਨ ਤਹਿ ਕਰਾਉਣ ਅਤੇ ਕੰਮ-ਹਾਲਤਾਂ ਵਿੱਚ ਸੁਧਾਰ ਕਰਨ ਦੀਆਂ ਮੰਗਾਂ ਉੱਠਦੀਆਂ ਗਈਆਂ। ਸੋਝੀ ਅਤੇ ਸੰਘਰਸ਼, ਅਮਰੀਕੀ ਸੰਘ ਦੇ ਕੋਨੇ-ਕੋਨੇ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵੱਲ ਫੈਲਣ ਲੱਗ ਪਿਆ ਸੀ। ਅਮਰੀਕੀ ਮਜ਼ਦੂਰਾਂ ਦੀਆਂ ਦਹਾਕਿਆਂ ਦੀਆਂ ਘਾਲਣਾਵਾਂ, ਸੰਸਾਰ ਭਰ ਦੇ ਮਿਹਨਤਕਸ਼ ਵਰਗਾਂ ਲਈ ਚਾਨਣ-ਮੁਨਾਰਾ ਬਣੀਆਂ ਹਨ। ਕਿਰਤੀਆਂ ਦੀ ਇਸ ਲਹਿਰ ਨੇ ਕਈ ਟੁੱਟਵੇਂ-ਖਿੰਡਵੇਂ ਰੂਪ ਹੰਢਾਏ ਜਿਸ ਨੇ ਇੱਕ ਬੱਝਵੇਂ ਤੇ ਇੱਕਜੁੱਟ ਰੂਪ ਤੱਕ ਵਿਕਸਤ ਹੁੰਦਿਆਂ 1866 ਦੀ 'ਜਨਰਲ ਕਾਂਗਰਸ ਆਫ ਲੇਬਰ' ਵਿੱਚ 16 ਅਗਸਤ 1866 ਨੂੰ “ਕਿਰਤ ਨੂੰ ਪੂੰਜੀ ਦੀ ਗ਼ੁਲਾਮੀ ਤੋਂ ਮੁਕਤ ਕਰਾਉਣ” ਦਾ ਇਤਿਹਾਸਕ ਐਲਾਨ ਕੀਤਾ। 20 ਅਗਸਤ 1866 ਨੂੰ 60 ਮਜ਼ਦੂਰ ਜੱਥੇਬੰਦੀਆਂ ਦਾ ਇਕੱਠ ਕਰਦਿਆ 'ਨੈਸ਼ਨਲ ਲੇਬਰ ਯੁਨੀਅਨ' ਦੀ ਸਥਾਪਨਾ ਕੀਤੀ ਅਤੇ ਅੱਠ ਘੰੰਟੇ ਦੇ ਕੰਮ ਦਿਨ ਦਾ ਮਤਾ ਪਾਸ ਕੀਤਾ। 'ਨੈਸ਼ਨਲ ਲੇਬਰ ਯੂਨੀਅਨ' ਨੇ ਸਿੱਖਿਅਤ ਤੇ ਗੈਰ-ਸਿੱਖਿਅਤ ਕਾਮਿਆਂ ਤੋਂ ਇਲਾਵਾ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜੱਥੇਬੰਦ ਕਰ ਕੇ ਸਭ ਮਿਹਨਤਕਸ਼ ਵਰਗਾਂ ਦਾ 'ਸਾਂਝਾ ਮੋਰਚਾ' ਕਾਇਮ ਕਰਨ ਦਾ ਯਤਨ ਕੀਤਾ ਤਾਂ ਜੋ ਵਿਸ਼ਾਲ ਏਕੇ ਰਾਹੀਂ ਹਕੂਮਤ ਉੱਪਰ ਮੰਗਾਂ ਲਈ ਦਬਾਅ ਬਣਾਇਆ ਜਾ ਸਕੇ। ਜਲਦੀ ਹੀ ਇਸ ਦੇ ਪੰਜ ਲੱਖ ਤੋਂ ਵੱਧ ਮੈਂਬਰ ਬਣ ਗਏ। ਸੰਨ 1866 ਦੇ ਹੀ ਸਿਤੰਬਰ ਮਹੀਨੇ ਜਨੇਵਾ ਵਿਖੇ ਜੁੜੀ 'ਪਹਿਲੀ ਕਮਿਊਨਿਸਟ ਕੌਮਾਂਤਰੀ' ਨੇ ਅੱਠ ਘੰਟੇ ਦਿਹਾੜੀ ਦੀ ਮੰਗ ਨੂੰ ਮਾਨਤਾ ਦਿੱਤੀ ਅਤੇ ਉੱਧਰ 1867 ਵਿੱਚ ਛਪੇ 'ਸਰਮਾਇਆ' ਵਿੱਚ ਕਾਰਲ ਮਾਰਕਸ ਨੇ ਵੀ ਅੱਠ ਘੰਟੇ ਕੰਮ ਦਿਨ ਦੀ ਮੰਗ ਵੱਲ ਦੁਨੀਆਂ ਦੇ ਇਨਸਾਫ-ਪਸੰਦਾਂ ਦਾ ਧਿਆਨ ਦਿਵਾਇਆ। ਇਉਂ ਅਮਰੀਕੀ ਮਜ਼ਦੂਰਾਂ ਦੀ ਇਸ ਵਿਸ਼ਵ ਮਹੱਤਵ ਵਾਲ਼ੀ ਮੰਗ ਨੂੰ ਬਲ ਮਿਲਦਾ ਗਿਆ। ਅਨੇਕਾਂ ਮੋੜਾਂ-ਘੋੜਾਂ ਚੋਂ ਦੀ ਹੁੰਦਾ ਹੋਇਆ ਮਜ਼ਦੂਰ ਘੋਲ਼ ਆਰ-ਪਾਰ ਦੀ ਲੜਾਈ ਵੱਲ ਵਧਦਾ ਜਾ ਰਿਹਾ ਸੀ। ਇਸ ਸਾਰੇ ਵਰਤਾਰੇ ਦੇ ਚਲਦਿਆਂ 1875 ਵਿੱਚ 10 ਮਜ਼ਦੂਰ ਆਗੂਆਂ ਨੂੰ ਫਾਸੀ ਦਿੱਤੀ ਗਈ ਸੀ। ਸੰਘਰਸ਼ ਨੂੰ ਨਵੇਂ ਦੌਰ ਵਿੱਚ ਦਾਖਲ ਕਰਦਿਆਂ, ਮਜ਼ਦੂਰਾਂ ਨੇ 1884 ਵਿੱਚ ਮਤਾ ਪਾਸ ਕੀਤਾ ਕਿ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ, ਪਹਿਲੀ ਮਈ 1886 ਦੇ ਦਿਨ ਅੱਠ ਘੰਟੇ ਦੇ ਕੰਮ ਦਿਨ ਨੂੰ ਉਹ ਖੁਦ ਲਾਗੂ ਕਰਨਗੇ। ਹਕੂਮਤੀ ਧਾੜਾਂ ਬੰਦੂਕਾਂ ਨੂੰ ਸ਼ਿੰਗਾਰ ਰਹੀਆਂ ਸਨ ਅਤੇ ਦੂਜੇ ਪਾਸੇ ਮਜ਼ਦੂਰ, ਆਪਣੀਆਂ ਛਾਤੀਆਂ ਤਿਆਰ ਕਰ ਰਹੇ ਸਨ। ਜਿਉਂ ਜਿਉਂ ਦਿਨ ਨੇੜੇ ਆਉਂਦਾ ਗਿਆ, ਜੋਸ਼ ਵਧਦਾ ਗਿਆ। ਆਖ਼ਰ ਉਹ ਦਿਨ ਆ ਗਿਆ। ਇਹ ਐਤਵਾਰ ਦਾ ਦਿਨ ਸੀ। ਅੱਠ ਘੰਟੇ ਕੰਮ ਕਰਨ ਉਪਰੰਤ ਤਮਾਮ ਮਜ਼ਦੂਰ ਕਾਰਖਾਨਿਆਂ ਤੋਂ ਬਾਹਰ ਆ ਗਏ। ਅਮਰੀਕੀ ਸੰਘ ਦੇ 13000 ਅਦਾਰਿਆਂ ਦੇ ਤਿੰਨ ਲੱਖ ਮਜ਼ਦੂਰ ਇਸ ਐਕਸ਼ਨ ਵਿੱਚ ਸ਼ਾਮਲ ਹੋਏ। ਇਕੱਲੇ ਸ਼ਿਕਾਗੋ ਸ਼ਹਿਰ ਅੰਦਰ ਚਾਲ਼ੀ ਹਜ਼ਾਰ ਮਜ਼ਦੂਰ ਸੜਕਾਂ 'ਤੇ ਨਿੱਕਲ਼ੇ। ਥਾਂ-ਥਾਂ 'ਤੇ ਹੋਈਆਂ ਗਰਜਵੀਆਂ ਜੇਤੂ ਰੈਲੀਆਂ ਨਾਲ਼ ਪਹਿਲੀ ਮਈ ਦਾ ਦਿਨ ਸ਼ਾਤੀ-ਪੂਰਵਕ ਬੀਤ ਗਿਆ। ਹੜਤਾਲ਼ੀ ਮਜ਼ਦੂਰਾਂ ਦੀ ਗਿਣਤੀ ਵਧ ਕੇ ਲੱਖਾਂ ਦੇ ਅੰਕੜੇ ਨੂੰ ਛੋਹ ਰਹੀ ਸੀ। ਉੱਧਰ ਪੂੰਜੀਦਾਰਾਂ ਅਤੇ ਉਹਨਾਂ ਦੀ ਰਖੈਲ਼ ਹਕੂਮਤ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ। ਅਗਲੇ ਦਿਨ ਐਤਵਾਰ ਦੀ ਛੁੱਟੀ ਸੀ। ਤੀਜੇ ਦਿਨ ਭਾਵ ਸੋਮਵਾਰ ਨੂੰ ਫਿਰ, ਹੜਤਾਲ਼ਾਂ ਦਾ ਸਿਲਸਲਾ ਜਾਰੀ ਰਿਹਾ। ਸ਼ਿਕਾਗੋ ਸਥਿਤ ਐੱਮ ਸੀ ਕਾਰਮਿਕ ਵਰਕਸ ਦੇ ਹੜਤਾਲ਼ੀ ਮਜ਼ਦੂਰਾਂ ਉੱਪਰ ਪੁਲ਼ਸੀ ਧਾੜਾਂ ਝਪਟ ਪਈਆਂ। ਦੋ ਮਜ਼ਦੂਰ ਸ਼ਹੀਦ ਅਤੇ ਵੱਡੀ ਗਿਣਤੀ ਵਿੱਚ ਜ਼ਖਮੀ ਹੋ ਗਏ। ਅਗਲੇ ਦਿਨ ਭਾਵ 04 ਮਈ 1886 ਨੂੰ ਪੁਲ਼ਸੀ ਕਹਿਰ ਦੇ ਵਿਰੋਧ ਵਿੱਚ ਹੇਅ ਮਾਰਕੀਟ ਵਿੱਚ ਰੈਲੀ ਕੀਤੀ ਗਈ। ਰੈਲੀ ਦੌਰਾਨ ਪੁਲ਼ਸੀਆਂ ਨੇ ਮਜ਼ਦੂਰਾਂ ਨੂੰ ਫਿਰ ਜ਼ਬਰ ਦਾ ਨਿਸ਼ਾਨਾ ਬਣਾਇਆ ਜਿਸ ਦੇ ਸਿੱਟੇ ਵਜੋਂ ਅੱਧੀ ਦਰਜਨ ਤੋਂ ਵੱਧ ਲੋਕ ਸ਼ਹੀਦ ਅਤੇ ਵੱਡੀ ਗਿਣਤੀ ਵਿੱਚ ਜ਼ਖਮੀ ਅਤੇ ਗਿਰਫ਼ਤਾਰ ਕਰ ਦਿੱਤੇ ਗਏ। ਮਜ਼ਦੂਰ ਆਗੂ ਅਲਬਰਟ ਪਾਰਸਨਜ਼, ਅਗਸਤ ਸਪਾਈਸ, ਜਾਰਜ ਐਂਜਲ, ਅਡੋਲਫ ਫਿਸ਼ਰ ਸੈਮੁਅਲ ਫਿਲਡੇਨ, ਓਸਕਰ ਨੀਡ, ਮਾਈਕਲ ਸਕੈਬ, ਅਤੇ ਲੂਈਸ ਲਿੰਗ ਨੂੰ ਗਿਰਫਤਾਰ ਕਰ ਲਿਆ ਗਿਆ। ਅਦਾਲਤੀ ਢਕੌਂਸਲੇ ਦਾ ਸਾਹਮਣਾ ਕਰਦਿਆਂ, ਪਾਰਸਨਜ਼, ਸਪਾਈਸ, ਜਾਰਜ ਐਂਜਲ, ਅਡੋਲਫ ਫਿਸ਼ਰ ਨੇ 11 ਨਵੰਬਰ 1887 ਦੇ ਦਿਨ ਫਾਂਸੀਆਂ ਚੁੰਮ ਕੇ ਸ਼ਹਾਦਤਾਂ ਦਿੱਤੀਆਂ। ਲੂਈਸ ਲਿੰਗ ਨੇ ਫਾਸੀ ਤੋਂ ਇੱਕ ਦਿਨ ਪਹਿਲਾਂ ਖੁਦ ਨੂੰ ਖਤਮ ਕਰ ਕੇ ਦੁਸ਼ਟ ਨਿਜ਼ਾਮ ਵਿਰੁੱਧ ਆਪਣੀ ਨਫਰਤ ਦਾ ਪ੍ਰਗਟਾਵਾ ਕੀਤਾ ਅਤੇ ਬਾਕੀ ਤਿੰਨੇ 6 ਸਾਲ ਜੇਲ• ਦੀਆਂ ਸਲਾਂਖਾਂ ਪਿੱਛੇ ਰਹੇ। 1893 ਵਿੱਚ 'ਦੂਜੀ ਕਮਿਊਨਿਸਟ ਕੌਮਾਂਤਰੀ' ਦੇ ਜਿਊਰਖ ਸੰਮੇਲਨ ਵੱਲੋਂ ਮਈ ਦਿਹਾੜੇ ਨੂੰ ਹਰ ਸਾਲ ਸੰਸਾਰ ਪੱਧਰ 'ਤੇ ਮਨਾਏ ਜਾਣ ਦੇ ਐਲਾਨ ਨਾਲ਼ ਵੱਡੀਆਂ ਘਾਲਣਾਵਾਂ ਅਤੇ ਕੁਰਬਾਨੀਆਂ ਨਾਲ਼ ਹੋਂਦ 'ਚ ਆਏ ਮਈ ਦਿਹਾੜੇ ਨੂੰ ਕੌਮਾਂਤਰੀ ਮਾਨਤਾ ਅਤੇ ਮਹੱਤਤਾ ਹਾਸਲ ਹੋਈ।
ਆਓ, ਇਤਿਹਾਸ ਨੂੰ ਵਰਤਮਾਨ ਬਣਾਈਏ
ਮਿਹਨਤਕਸ਼ ਜਮਾਤਾਂ ਦੀ, ਲੋਟੂ ਜਮਾਤਾਂ ਵਿਰੁੱਧ ਜ਼ਿੰਦਗੀ-ਮੌਤ ਦੀ ਟੱਕਰ ਦੇ ਚਲਦਿਆਂ ਬੇਰੋਕ ਘਟਨਾਵਾਂ ਘਟਦੀਆਂ ਹਨ। ਇਤਿਹਾਸ ਦੀ ਚਰਖੜੀ 'ਤੇ ਚੜ•ਨ ਲਈ ਤਮਾਮ ਬਾਗੀ ਹਰ ਦੌਰ ਅੰਦਰ, ਆਪਣੇ ਆਪ ਨੂੰ ਪੇਸ਼ ਕਰਦੇ ਹਨ। ਬਾਦ ਦੀਆਂ ਪੁਸ਼ਤਾਂ ਲਈ ਇਤਿਹਾਸਕ ਘਟਨਾਵਾਂ, ਮਹਿਜ਼ ਦਿਹਾੜੇ ਮਨਾਉਣ ਲਈ ਹੀ ਨਹੀਂ ਸਗੋਂ ਲੋਟੂ ਨਿਜ਼ਾਮ ਦੇ ਖਾਤਮੇ ਲਈ ਬੀਤੇ ਦੇ ਤਜ਼ਰਬਿਆਂ ਦਾ ਭੰਡਾਰ ਹੁੰਦੀਆਂ ਹਨ। ਸਦੀਆਂ ਲੰਬੇ ਇਤਿਹਾਸ ਨੇ ਇਹ ਗੱਲ ਤਸਦੀਕ ਕੀਤੀ ਹੈ ਕਿ ਮਿਹਨਤਕਸ਼ ਲੋਕਾਂ ਦੀ ਮੁਕਤੀ ਦਾ ਫੈਸਲਾਕੁਨ ਰਾਹ, ਹਥਿਆਰਬੰਦ ਇਨਕਲਾਬ ਦਾ ਰਾਹ ਹੈ ਜੋ ਕਿ ਸਭਨਾਂ ਮਿਹਨਤਕਸ਼ ਤਬਕਿਆਂ ਸਮੇਤ ਸਾਮਰਾਜ ਵੱਲੋਂ ਨਪੀੜੀਆਂ ਜਾ ਰਹੀਆਂ ਕੌਮੀ, ਨਸਲੀ, ਭਾਸ਼ਾਈ ਆਦਿ ਘੱਟ-ਗਿਣਤੀਆਂ ਨੂੰ ਕਲਾਵੇ ਵਿੱਚ ਲੈ ਕੇ ਚੱਲਣ ਦੇ ਧਾਰਨੀ, ਕਮਿਊਨਿਸਟ ਇਨਕਾਬੀਆਂ ਦੀ ਅਗਵਾਈ ਹੇਠ ਹੀ ਸਿਰੇ ਲੱਗ ਸਕਦਾ ਹੈ। ਅੱਜ ਸਾਮਰਾਜ, ਇੱਕ ਹੱਥ ਇਰਾਕ-ਅਫ਼ਗਾਨ ਦੀ ਤਰਜ਼ 'ਤੇ, ਸਿੱਧੇ ਫੌਜੀ ਹਮਲਿਆਂ ਦੀ ਬੁਰਛਾਗਰਦੀ ਰਾਹੀਂ ਪੈਰ ਪਸਾਰ ਰਿਹਾ ਹੈ ਅਤੇ ਦੂਜੇ ਹੱਥ ਭਾਰਤ ਜਿਹੇ ਪਛੜੇ ਤੇ ਵਿਸ਼ਾਲ ਮੁਲਕਾਂ ਉੱਪਰ ਨਿੱਜੀਕਰਣ ਦੀਆਂ ਕੁਲਹਿਣੀਆਂ ਨੀਤੀਆਂ ਥੋਪ ਕੇ ਇੱਥੋਂ ਦੇ ਲੋਕਾਂ ਨੂੰ ਰੋਟੀ-ਰੋਜ਼ੀ ਅਤੇ ਅਣਖ-ਆਬਰੂ ਤੋਂ ਵਾਂਝੇ ਕਰ ਰਿਹਾ ਹੈ। ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ-ਵਿਦਿਆਰਥੀਆਂ ਅੰਦਰ ਨਸ਼ਿਆਂ, ਫੈਸ਼ਨਾਂ, ਅਸੱਭਿਅਕ ਪਹਿਰਾਵੇ, ਗੰਦੇ ਸਾਹਿਤ-ਸੱਭਿਆਚਾਰ, ਵਿਹਲ, ਮੋਟਰਸਾਈਕਲਾਂ, ਮੋਬਾਇਲਾਂ, ਇੰਟਰਨੈੱਟ, ਫੇਸ-ਬੁੱਕ ਜਿਹੇ ਭੈੜਾਂ ਦਾ ਸਾਜਸ਼ੀ ਸੰਚਾਰ ਕੀਤਾ ਜਾ ਰਿਹਾ ਹੈ ਜਿਸ ਨੇ ਨਵੀਂ ਪੀੜ•ੀ ਦੇ ਸਮਾਜਿਕ ਰੁਤਬੇ ਉੱਪਰ ਗਹਿਰ-ਗੰਭੀਰ ਸਵਾਲੀਆ ਚਿੰਨ• ਲਗਾ ਦਿੱਤੇ ਹਨ। ਭਾਰਤੀ ਹਾਕਮ ਸਾਮਰਾਜੀਆਂ ਅੱਗੇ ਪੂਰਾ ਦੇਸ਼ ਪਰੋਸਣ ਦਾ ਦੱਲਪੁਣਾ ਕਰ ਰਹੇ ਹਨ। ਬਦੇਸ਼ੀ ਕੰਪਨੀਆਂ ਨੇ ਦੇਸ਼ ਅੰਦਰ ਪੂਰੀ ਤਰਾਂ• ਪੈਰ ਪਸਾਰ ਲਏ ਹਨ ਜਿਸ ਨਾਲ਼ ਸਥਾਨਕ ਕਾਰੋਬਾਰ ਤੇ ਰੋਜ਼ਗਾਰ ਦਾ ਘੋਰੜੂ ਬੋਲਣ ਲੱਗ ਪਿਆ ਹੈ। ਸਭਨਾਂ ਮਿਹਨਤਕਸ਼ ਲੋਕਾਂ ਨੂੰ ਅੱਤ ਦੇ ਮਾੜੇ ਦਿਨ ਵੇਖਣੇ ਪੈ ਰਹੇ ਹਨ। ਦੇਸ਼ ਦੇ ਅਨੇਕ ਹਿੱਸਿਆਂ ਵਿੱਚ, ਲੋਕਾਂ ਦੇ ਸੰਘਰਸ਼ ਆਰ-ਪਾਰ ਦੀ ਲੜਾਈ ਬਣਨ ਲਈ ਅਹੁਲ਼ ਰਹੇ ਹਨ। ਇਸ ਆਰ-ਪਾਰ ਦੀ ਟੱਕਰ ਨੂੰ ਸਹੀ ਮੂੰਹਾਂ ਦੇਣ ਲਈ ਅਤੇ ਅੰਤਮ ਫਤਿਹ ਲਈ ਲੋੜੀਂਦੇ ਕੁੱਲ ਕਾਰਕਾਂ ਦਾ ਇੰਤਜ਼ਾਮ ਕਰਨਾ ਅਤੇ ਸਹੀ ਤਰਤੀਬ ਦੇਣੀ, ਉਹਨਾਂ ਸ਼ਕਤੀਆਂ ਦਾ ਜੁੰਮਾ ਹੈ ਜਿੰਨ•ਾਂ ਦੇ ਸੀਨਿਆਂ ਅੰਦਰ, ਸਾਮਰਾਜੀ ਲੁਟੇਰੇ ਪ੍ਰਬੰਧ ਦੀ ਕਬਰ ਉੱਪਰ ਕਾਰਲ ਮਾਰਕਸ ਜਿਹੇ ਮਹਾਨ ਰਹਿਬਰਾਂ ਵੱਲੋਂ ਚਿਤਵੇ ਗਏ ਸਮਾਜਵਾਦ ਦਾ ਝੰਡਾ ਗੱਡਣ ਦਾ ਸੁਪਨਾ ਹੈ। ਮਈ ਲਹਿਰ ਦੀ ਸ਼ੈਲੀ ਨੂੰ ਅਪਣਾਉਂਦਿਆਂ, ਇਸ ਮਹਾਨ ਨਿਸ਼ਾਨੇ ਦੇ ਕਾਰਜਾਂ ਨੂੰ ਮੁਖਾਤਿਬ ਹੋਣਾ ਹੀ ਅੱਜ ਸ਼ਹੀਦਾਂ ਨੂੰ ਹਕੀਕੀ ਸ਼ਰਧਾਂਜਲੀ ਹੈ। ਆਓ— ਮਈ ਦਿਹਾੜੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਪੈਰ-ਚਿੰਨ•ਾਂ 'ਤੇ ਚੱਲਦੇ ਇਨਕਲਾਬੀ ਘੁਲਾਟੀਆਂ ਨੂੰ ਸਿਜਦਾ ਕਰਦੇ ਹੋਏ, ਮੁਲਕ ਅੰਦਰ ਇਨਕਲਾਬੀ ਲਹਿਰ ਦੀ ਪੇਸ਼ਕਦਮੀ ਲਈ ਆਪਣੇ ਇਰਾਦਿਆਂ ਅਤੇ ਸੋਚ ਨੂੰ ਸਾਣ 'ਤੇ ਲਾਈਏ। ੦-੦

No comments:
Post a Comment