ਪੀ.ਐਸ.ਯੂ ਆਗੂਆਂ ਨੇ ਮੋਦੀ ਅਤੇ ਯੋਗੀ ਸਰਕਾਰ ਦੇ ਪੁਤਲੇ ਫੂਕੇ
ਨਵਾਂਸ਼ਹਿਰ, 16 ਅਗਸਤ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ•ੇ ਵਿਚ ਸਰਕਾਰ ਦੀ ਲਾਪਰਵਾਹੀ ਕਾਰਨ ਬੱਚਿਆਂ ਦੇ ਮੌਤ ਦੇ ਮੂੰਹ ਪੈਣ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਨਵਾਂ ਸ਼ਹਿਰ ਵਿੱਚ ਮੋਦੀ ਅਤੇ ਯੋਗੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਵਿਦਿਆਰਥੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ ਆਗੂ ਬਿਕਰਮਜੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਆਖਿਆ ਕਿ ਯੂ.ਪੀ ਦੇ ਗੋਰਖਪੁਰ ਸ਼ਹਿਰ ਵਿਚ ਬੱਚਿਆਂ ਦੇ ਹੋਏ ਲੁਕਵੇਂ ਕਤਲ ਨੇ ਭਾਰਤੀ ਰਾਜਸੱਤਾ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਭਾਰਤੀ ਰਾਜਸੱਤਾ ਕਾਰਪੋਰੇਟਾਂ ਦੇ ਅਰਬਾਂ ਖਰਬਾਂ ਰੁਪਏ ਮੁਆਫ ਕਰ ਰਹੀ ਹੈ ਦੂਸਰੇ ਪਾਸੇ ਸਰਕਾਰ ਹਸਪਤਾਲ ਦਾ ਸਿਰਫ 70 ਲੱਖ ਰੁਪਏ ਦਾ ਬਿੱਲ ਦੇਣ ਤੋਂ ਮੁੱਕਰ ਰਹੀ ਹੈ ਜਿਸ ਲਈ ਬੱਚਿਆਂ ਦੀ ਹੋਈ ਮੌਤ ਤੇ ਮੋਦੀ ਅਤੇ ਯੋਗੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ।
ਬੁਲਾਰਿਆਂ ਨੇ ਕਿਹਾ ਕਿ ਆਜ਼ਾਦੀ ਦੇ 71 ਵੇਂ ਵਰ•ੇ ਵੀ ਦੇਸ਼ ਵਿਚ ਫਿਰਕਾਪ੍ਰਸਤੀ ਅਤੇ ਧਰਮੀ ਜਨੂੰਨ ਵੱਧ ਰਿਹਾ ਹੈ। ਰੋਜ਼ਾਨਾ ਬਲਾਤਕਾਰ, ਛੇੜਖਾਨੀ ਅਤੇ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਆਜ਼ਾਦੀ ਆਮ ਲੋਕਾਂ ਲਈ ਨਹੀਂ ਸਗੋਂ ਬਿਰਲਾ, ਟਾਟਾ, ਅੰਬਾਨੀ ਵਰਗੇ ਸਰਮਾਏਦਾਰਾਂ ਦੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਚ ਆਉਣ 'ਤੇ ਅੰਧ ਰਾਸ਼ਟਰਵਾਦ ਦੀ ਹਨੇਰੀ ਨੂੰ ਹੁਲਾਰਾ ਮਿਲਿਆ ਹੈ ਅਤੇ ਗਉ ਲਵ ਜਹਾਦ ਦੇ ਨਾਮ 'ਤੇ ਦਲਿਤਾਂ, ਮੁਸਲਮਾਨਾਂ ਅਤੇ ਘੱਟ ਗਿਣਤੀਆਂ 'ਤੇ ਅਤਿਆਚਾਰ ਹੋ ਰਿਹਾ ਹੈ। ਇਸ ਮੌਕੇ ਆਗੂ ਸੁਰਿੰਦਰ ਸਿੰਘ, ਪਰਮਜੀਤ ਚੱਕ ਗੁਰੂ, ਜਗਜੀਤ ਅਤੇ ਗੁਰਕੀਰਤ ਨੇ ਵੀ ਵਿਚਾਰ ਪੇਸ਼ ਕੀਤੇ।
ਗੜ•ਸ਼ੰਕਰ (ਜੇਬੀ ਸੇਖੋਂ): ਅੱਜ ਲੇਬਰ ਪਾਰਟੀ ਵਲੋਂ ਜੈ ਗੋਪਾਲ ਧੀਮਾਨ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਯੂ.ਪੀ. ਦੀ ਯੋਗੀ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਮੋਮਬੱਤੀਆਂ ਬਾਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਰਕਾਰਾਂ ਨੂੰ ਇਸ ਘਟਨਕ੍ਰਮ ਲਈ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ 70 ਬੱਚਿਆਂ ਦੀ ਮੌਤ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਅੱਗੇ ਸ਼ਰਮ ਨਾਲ ਝੁਕਾ ਦਿੱਤਾ ਹੈ । ਉਹਨਾਂ ਕਿਹਾ ਕਿ ਭਾਜਪਾ ਦੇ ਆਗੂਆਂ ਵਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੂਰੇ ਵਿਸ਼ਵ ਵਿਚ ਭਾਰਤ ਦੇ ਨਾਮ ਦੀ ਧਾਂਕ ਪੈਦੀ ਕੀਤੀ ਹੈ ਪਰ ਗੋਰਖਪੁਰ ਦੀ ਘਟਨਾ ਲਈ ਕੋਈ ਵੀ ਸਿਆਸੀ ਆਗੂ ਜ਼ਿੰਮੇਵਾਰੀ ਤੱਕ ਲੈਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਇਹ ਅਜਿਹੀ ਅਣਗਹਿਲੀ ਹੈ ਨੂੰ ਕਤਲੇਆਮ ਕਿਹਾ ਜਾ ਸਕਦਾ ਹੈ ਜਿਸਦੇ ਲਈ ਉਥੋਂ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੂੰ ਦਖ਼ਲ ਦੇਣ ਦੀ ਮੰਗ ਵੀ ਕੀਤੀ।
No comments:
Post a Comment