ਸਿੱਖਿਆ ਮੰਤਰੀ ਧਮਕੀਆਂ 'ਤੇ ਉਤਾਰੂ
ਕੈਪਟਨ ਸਰਕਾਰ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅਧਿਆਪਕ ਮੰਗਾਂ-ਮਸਲਿਆਂ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਬਜਾਏ ਉਲ਼ਟਾ ਧਮਕਾਊ ਰਾਹ ਅਖਤਿਆਰ ਕਰਦਿਆਂ, “ਬਦਲੀਆਂ 'ਚ ਰਿਸ਼ਵਤ” ਚੱਲਣ ਦੇ ਭਾਸ਼ਣ ਦੇਣ ਵਾਲ਼ੇ ਆਗੂਆਂ ਦੇ ਖਿਲਾਫ਼ ਕਾਰਵਾਈ ਕਰਨ ਲਈ ਸਿੱਖਿਆ ਸਕੱਤਰ ਨੂੰ ਆਦੇਸ਼ ਦੇ ਦਿੱਤੇ ਅਤੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਸੂਬਾ ਪ੍ਰਧਾਨ ਅਤੇ ਸਕੱਤਰ ਸਮੇਤ ਕਈ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਜਿਸ ਦੇ ਿਖਲਾਫ਼ 18 ਅਗਸਤ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰਾਂ ਤੇ ਅਰਥੀ-ਫੁਕ ਐਕਸ਼ਨ ਕਰਦਿਆਂ ਸਿੱਖਿਆ ਮੰਤਰੀ ਦੇ ਇਸ ਫਾਸ਼ੀ ਰਵੱਈਏ ਦਾ ਸਖਤ ਨੋਟਿਸ ਲਿਆ ਗਿਆ।ਇਸ ਉਪਰੰਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ 24 ਅਗਸਤ 2017 ਨੂੰ ਮੀਟਿੰਗ ਲਈ ਜੱਥੇਬੰਦੀ ਨੂੰ ਬੁਲਾਵਾ ਦਿੱਤਾ ਜੋ ਕਿ ਸਿਰਸਾ ਡੇਰਾ ਘਟਨਾਵਾਂ ਕਾਰਨ ਇੱਕ ਵਾਰ ਮੁਅੱਤਲ ਹੋ ਗਈ ਹੈ। Àੱਧਰ ਡੀ ਟੀ ਐੱਫ ਨੇ ਪੰਜਾਬ ਭਰ 'ਚ ਚੱਲ ਰਹੇ ਚੋਣ-ਅਮਲ ਨਾਲ਼ ਸੰਘਰਸ਼ ਦਾ ਸੁਮੇਲ ਕਰਦਿਆਂ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ ਹੈ।
No comments:
Post a Comment