''ਸੂਰਜ ਦੀ ਅੱਖ'' ਵਿਵਾਦ ਬਾਰੇ ਲੋਕ ਸੰਗਰਾਮ ਮੰਚ ਦਾ ਪੱਖ
ਸਾਥੀਓ,
ਸਾਡੀ ਜਥੇਬੰਦੀ ਲੋਕ ਸੰਗਰਾਮ ਮੰਚ (ਆਰ.ਡੀ.ਐਫ.) ਕੋਈ ਸਾਹਿਤਕ ਜਥੇਬੰਦੀ ਨਹੀਂ ਹੈ। ਇਹ ਜਮਹੂਰੀ-ਸਿਆਸੀ ਜਥੇਬੰਦੀ ਹੈ। ਸਿਆਸੀ ਖੇਤਰ ਵਿੱਚ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰਦੀਆਂ ਹਨ। ਸਾਡੇ ਲਈ ਹਰ ਮਸਲੇ ਨੂੰ ਸੰਬੋਧਨ ਹੋਣਾ ਮੁਸ਼ਕਲ ਹੋ ਰਿਹਾ ਹੈ। ਕਈ ਸਾਥੀਆਂ ਨੇ ਇਹ ਵਾਜਬ ਮੰਗ ਕੀਤੀ ਹੈ ਕਿ ਸਾਨੂੰ ਬਲਦੇਵ ਸੜਕਨਾਮਾ ਦੇ ਨਾਵਲ ''ਸੂਰਜ ਦੀ ਅੱਖ'' ਬਾਰੇ ਲਾਜ਼ਮੀ ਬੋਲਣਾ ਚਾਹੀਦਾ ਹੈ। ਪਰ ਅਸੀਂ ਇਹ ਨਾਵਲ ਪੜ੍ਹਿਆ ਹੋਇਆ ਨਹੀਂ ਹੈ ਤੇ ਨਾ ਹੀ ਏਨੀ ਜਲਦੀ ਬਾਕੀ ਕੰਮ ਛੱਡ ਕੇ ਪੜ੍ਹਨ ਦੀ ਹਾਲਤ ਵਿੱਚ ਹਾਂ। ਇਸ ਸੀਮਤਾਈ ਦੇ ਬਾਵਜੂਦ ਅਸੀਂ ਆਪਣਾ ਪੱਖ ਸੋਸ਼ਲ ਮੀਡੀਏ 'ਤੇ ਚੱਲ ਰਹੇ ਵਿਵਾਦ ਨੂੰ ਪੜ੍ਹ ਕੇ ਹੀ ਰੱਖ ਰਹੇ ਹਾਂ।
1.ਕੋਈ ਨਾਵਲ ਜਾਂ ਹੋਰ ਰਚਨਾ ਜਦੋਂ ਇੱਕ ਵਾਰ ਲੋਕ-ਅਰਪਣ ਹੋ ਜਾਂਦੀ ਹੈ ਤਾਂ ਉਸ ਬਾਰੇ ਚੰਗੀ ਜਾਂ ਮਾੜੀ ਰਾਇ ਬਣਾਉਣ ਅਤੇ ਪੇਸ਼ ਕਰਨ ਦਾ ਹੱਕ ਹਰ ਪਾਠਕ ਨੂੰ ਹਾਸਲ ਹੋ ਜਾਂਦਾ ਹੈ। ਇਸ ਪ੍ਰਸੰਗ ਵਿੱਚ ਗੁਰਸੇਵਕ ਸਿੰਘ ਚਾਹਿਲ ਨੇ ਆਪਣੇ ਹੱਕ ਦਾ ਹੀ ਇਸਤੇਮਾਲ ਕੀਤਾ ਹੈ।
2. ਸੋਸ਼ਲ ਮੀਡੀਏ 'ਤੇ ਬਲਦੇਵ ਸਿੰਘ ਅਤੇ ਖੱਬੇ ਪੱਖੀਆਂ ਦੇ ਖਿਲਾਫ ਗਾਲ਼ਾਂ ਅਤੇ ਭੱਦੀ ਸ਼ਬਦਾਵਲੀ ਵਾਲੇ ਕੁਮੈਂਟਾਂ ਦਾ ਹੜ੍ਹ ਆਇਆ ਹੋਇਆ ਹੈ। ਇਸ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ।
3. ਬਠਿੰਡੇ ਵਿੱਚ ਕੁੱਝ ਲੇਖਕਾਂ ਨੇ ਗੁਰਸੇਵਕ ਸਿੰਘ ਚਾਹਿਲ ਅਤੇ ਹੋਰਨਾਂ ਵਿਰੁੱਧ ਡੀ.ਸੀ. ਕੋਲ ਸ਼ਿਕਾਇਤ ਕੀਤੀ ਹੈ, ਇਹ ਗਲਤ ਹੈ। ਗਾਲ਼ਾਂ ਕੱਢਣ ਵਾਲਿਆਂ ਦੇ ਖਿਲਾਫ ਜਨਤਕ ਰਾਇ ਕਾਇਮ ਕਰਨ ਦੀ ਲੋੜ ਹੈ ਤਾਂ ਜੋ ਬਹਿਸ ਸੰਜੀਦਾ ਹੋਵੇ ਅਤੇ ਸਹੀ ਮੁੱਦੇ 'ਤੇ ਕੇਂਦਰਤ ਹੋਵੇ।
4. ਬਲਦੇਵ ਸਿੰਘ ਨੂੰ ਵੀ ਕਾਨੂੰਨੀ ਨੋਟਿਸ ਭੇਜੇ ਜਾਣ ਦਾ ਪਤਾ ਲੱਗਿਆ ਹੈ। ਇਹ ਵੀ ਗਲਤ ਕਾਰਵਾਈ ਹੈ। ਅਸੀਂ ਸਮਝਦੇ ਹਾਂ ਕਿ ਬਲਦੇਵ ਸਿੰਘ ਸੜਕਨਾਮਾ ਅਨੇਕਾਂ ਪੁਸਤਕਾਂ ਦਾ ਰਚੇਤਾ ਹੈ ਅਤੇ ਪੰਜਾਬ ਦਾ ਨਾਮਵਰ ਲੇਖਕ ਹੈ। ਅਜਿਹੇ ਲੇਖਕਾਂ ਨੂੰ ਕਾਨੂੰਨੀ ਚੱਕਰਾਂ ਵਿੱਚ ਉਲਝਾਉਣਾ, ਉਹਨਾਂ ਵਿਰੁੱਧ ਅੰਨ੍ਹੀਂ ਨਫਰਤ ਦਾ ਇਜ਼ਹਾਰ ਕਰਨਾ, ਕਿਸੇ ਤਰ੍ਹਾਂ ਵੀ ਪੰਜਾਬੀਆਂ ਅਤੇ ਸਿੱਖਾਂ ਦੇ ਹਿੱਤ ਵਿੱਚ ਨਹੀਂ। ਹਾਂ, ਵਿਵਾਦਤ ਨਾਵਲ ਉੱਤੇ ਡਟ ਕੇ ਸੰਜੀਦਾ ਬਹਿਸ ਚੱਲਣੀ ਚਾਹੀਦੀ ਹੈ। ਬਹਿਸ ਦੇ ਨਤੀਜੇ ਅਨੁਸਾਰ ਲੇਖਕ ਨੂੰ ਨਾਵਲ ਵਿੱਚ ਲੋੜ ਅਨੁਸਾਰ ਸੋਧ ਕਰਨ ਲਈ ਅਤੇ ਪਾਠਕਾਂ ਨੂੰ ਆਪਣੇ ਵੱਲੋਂ ਲਾਏ ਦੋਸ਼ਾਂ ਨੂੰ ਗਲਤ ਸਾਬਤ ਹੋਣ ਦੀ ਸੂਰਤ ਵਿੱਚ ਵਾਪਸ ਲੈ ਸਕਣ ਦਾ ਜੇਰਾ ਰੱਖਣਾ ਚਾਹੀਦਾ ਹੈ।
5. ਪੰਜਾਬ ਅੰਦਰਲੇ ਖੱਬੇ ਪੱਖੀਆਂ ਦੇ ਇੱਕ ਹਿੱਸੇ ਵੱਲੋਂ ਸਿੱਖ-ਧਾਰਮਿਕ ਘੱਟ-ਗਿਣਤੀ ਦੇ ਮਸਲਿਆਂ ਅਤੇ ਜਜ਼ਬਾਤਾਂ ਪ੍ਰਤੀ ਅੱਖਾਂ ਮੀਚ ਕੇ ਉਹਨਾਂ ਦੀ ਹਰ ਸਰਗਰਮੀ ਨੂੰ ਸਿੱਖ ਫਾਸ਼ੀਵਾਦੀ ਖਤਰੇ ਦੇ ਰੂਪ ਵਿੱਚ ਪੇਸ਼ ਕਰਨਾ ਬੇਹੱਦ ਗਲਤ ਹੈ। ਇਹ ਵਰਤਾਰਾ ਖਾਲਿਸਤਾਨੀ ਲਹਿਰ ਦੇ ਸਮੇਂ ਤੋਂ ਜਾਰੀ ਹੈ। ਉਹਨਾਂ ਦੀ ਇਸ ਗਲਤੀ ਦੀ ਕੀਮਤ ਪੂਰੀ ਖੱਬੀ ਲਹਿਰ ਨੂੰ ਤਾਰਨੀ ਪੈ ਰਹੀ ਹੈ।
ਇਸ ਵਕਤ ਜਦੋਂ ਹਿੰਦੂ ਫਾਸ਼ੀਵਾਦ ਬਹੁਤ ਵੱਡੇ ਖਤਰੇ ਦੇ ਰੂਪ ਵਿੱਚ ਸਾਹਮਣੇ ਆ ਚੁੱਕਿਆ ਹੈ ਤਾਂ ਫਾਸ਼ੀਵਾਦੀਆਂ ਦੇ ਨਿਸ਼ਾਨੇ ਹੇਠਲੀਆਂ ਧਿਰਾਂ ਸਿੱਖ ਧਾਰਮਿਕ ਘੱਟ ਗਿਣਤੀ ਅਤੇ ਖੱਬੇ ਪੱਖੀਆਂ ਦਾ ਇਹ ਟਕਰਾਅ ਕਿਸੇ ਤਰ੍ਹਾਂ ਵੀ ਲੋਕ ਹਿੱਤ ਵਿੱਚ ਨਹੀਂ ਹੈ। ਇਸ ਵਕਤ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਖੱਬੇਪੱਖੀਆਂ ਅਤੇ ਕੌਮੀਅਤਾਂ ਨੂੰ ਹਿੰਦੂ ਫਾਸ਼ੀਵਾਦ ਅਤੇ ਅੰਨ੍ਹੇ-ਰਾਸ਼ਟਰਵਾਦ ਵਿਰੁੱਧ ਇੱਕਜੁੱਟ ਹੋਣ ਦੀ ਲੋੜ ਹੈ। -ਸੂਬਾ ਕਮੇਟੀ, ਲੋਕ ਸੰਗਰਾਮ ਮੰਚ (ਆਰ.ਡੀ.ਐਫ.)

No comments:
Post a Comment