Friday, 8 September 2017

ਆਬਾਦਕਾਰਾਂ ਦੇ ਹੱਕ ਵਿੱਚ ਡਟੀ ਕਿਸਾਨ ਯੂਨੀਅਨ


ਆਬਾਦਕਾਰਾਂ ਦੇ ਹੱਕ ਵਿੱਚ ਡਟੀ ਕਿਸਾਨ ਯੂਨੀਅਨ
ਪਾਤੜਾਂ, 18 ਅਗਸਤ-ਪਿੰਡ ਹਰਿਆਊ ਖੁਰਦ ਦੀ ਪੰਚਾਇਤੀ ਜ਼ਮੀਨ ਉੱਤੇ ਖੇਤੀ ਕਰਕੇ ਆਪਣੇ ਪਰਿਵਾਰਾਂ ਦੇ ਪੇਟ ਪਾਲ ਰਹੇ ਆਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਮੀਟਿੰਗ ਪਿੰਡ ਦੇ ਗੁਰਦੁਆਰੇ ਵਿਖੇ ਹੋਈ। ਮੀਟਿੰਗ ਵਿੱਚ ਪਿਛਲੇ ਦਿਨੀਂ ਆਬਾਦਕਾਰ ਕਿਸਾਨਾਂ ਵੱਲੋਂ ਕੀਤੀ ਗਈ ਖੇਤੀ ਵਾਲੀ ਜ਼ਮੀਨ ਦੀ ਬੋਲੀ ਪੰਚਾਇਤ ਵਿਭਾਗ ਵੱਲੋਂ ਕਰਾਏ ਜਾਣ ਦਾ ਮਾਮਲਾ ਵਿਚਾਰਿਆ ਗਿਆ।

No comments:

Post a Comment