Friday, 8 September 2017

ਲਹਿਰਾ ਬੇਗਾ ਖੁਦਕਸ਼ੀ ਕਾਂਡ


ਲਹਿਰਾ ਬੇਗਾ ਖੁਦਕਸ਼ੀ ਕਾਂਡ
ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰ ਬੇਗਾ ਦਾ ਕਿਸਾਨ ਜਸਵੰਤ ਸਿੰਘ ਪਿੰਡ ਸੇਮਾ (ਨਥਾਣਾ) ਦੇ ਪਟਵਾਰਖਾਨੇ ਵਿੱਚ ਉਸ ਵਕਤ ਜ਼ਹਿਰੀਲੀ ਚੀਜ਼ ਨਿਗਲ਼ ਕੇ ਖੁਦਕਸ਼ੀ ਕਰ ਗਿਆ ਸੀ ਜਦੋਂ ਉਸ ਦੀ ਭੁੱਚੋ ਮੰਡੀ ਸਥਿਤ ਜ਼ਮੀਨ ਭੁੱਚੋ ਮੰਡੀ ਦੀ ਦਾਣਾ-ਮੰਡੀ ਲਈ ਅਕੁਆਇਰ ਕਰਨ ਪਿੱਛੋਂ ਉਸ ਦੀ 34 ਲੱਖ ਦੀ ਮੁਆਂਵਜ਼ਾ ਰਾਸੀ ਨੂੰ ਪਟਵਾਰੀ ਜਗਜੀਤ ਸਿੰਘ ਹੜੱਪ ਕਰ ਗਿਆ ਸੀ।ਇਹ ਘਟਨਾ ਮਈ 2017 ਦੀ ਹੈ।ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਜੱਥੇਬੰਦੀਆਂ ਦੇ ਦਬਾਅ ਸਦਕਾ ਇਸ ਘਟਨਾ ਦੀ ਜਾਂਚ ਮਾਲ ਮਹਿਕਮੇ ਦੇ ਜ਼ਿਲ੍ਹਾ ਅਫਸਰ ਪਾਸੋਂ ਕਰਾਈ ਸੀ ਜਿਸ ਵਿੱਚ ਪਾਇਆ ਗਿਆ ਸੀ ਕਿ ਪਟਵਾਰੀ ਜਗਜੀਤ ਸਿੰਘ ਨੇ ਕਾਗਜ਼ਾਂ ' ਜਾਅਲਸਾਜ਼ੀ ਕਰਦਿਆਂ ਹਿੱਸਾ-ਪੱਤੀ ਕਰ ਕੇ ਇਹ ਰਾਸ਼ੀ 34 ਲੱਖ ਕਿਸੇ ਹੋਰ ਵਿਅਕਤੀ ਨੂੰ ਦਿਵਾ ਦਿੱਤੀ ਸੀ। ਇਸ ਖੁਦਕਸ਼ੀ ਕਾਂਡ ਤੋਂ ਬਾਦ ਕਿਸਾਨ ਜੱਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਦੋਸ਼ੀ ਪਟਵਾਰੀ ਅਤੇ ਉਸ ਦੇ ਦੋ ਹੋਰ ਸਾਥੀ ਜੇਲ੍ਹ ਵਿੱਚ ਹਨ ਪ੍ਰੰਤੂ ਸੰਘਰਸ਼ ਦੀਆਂ ਬਾਕੀ ਮੰਗਾਂ ਜਿਉਂ ਦੀ ਤਿਉਂ ਹਨ। ਬਠਿੰਡਾ ਦੇ ਡੀ ਸੀ ਦਫਤਰ ਅੱਗੇ ਧਰਨਾ ਲਾ ਕੇ ਬੀ ਕੇ ਯੂ ਉਗਰਾਹਾਂ ਨੇ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਅੇਲਾਨ ਕੀਤਾ ਸੀ ਕਿ 22 ਅਗਸਤ ਦੀ ਬਰਨਾਲ਼ਾ ਰੈਲੀ ਤੋਂ ਬਾਦ ਸੰਘਰਸ਼ ਨੂੰ ਤੇਜ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ ਪ੍ਰੰਤੂ ਪਿੱਛੇ ਜ਼ਿਕਰ ਕੀਤੇ ਵਾਂਗ ਇਹ ਮਾਮਲਾ ਵੀ ਸਿਰਸਾ ਡੇਰਾ ਘਟਨਾਵਾਂ ਕਰਕੇ ਲਟਕ ਅਵਸਥਾ ਵਿੱਚ ਹੈ।

No comments:

Post a Comment