ਚੰਡੀਗੜ੍ਹ ਲਿਖਾਰੀ ਕਨਵੈਨਸ਼ਨ
ਸਿੱਖਿਆ ਤੰਤਰ ਦੇ ਭਗਵਾਂਕਰਣ ਅਤੇ ਬੇਲੋੜੇ ਦਖ਼ਲ ਦੇ ਖਿਲਾਫ਼ ਚੰਡੀਗੜ੍ਹ ਦੇ ਸੈਕਟਰ ੩੬-ਸੀ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿਖੇ “ਕੇਂਦਰੀ ਪੰਜਾਬੀ ਲੇਖਕ ਸਭਾ” ਅਤੇ “ਪ੍ਰਗਤੀਸ਼ੀਲ ਲੇਖਕ ਸੰਘ” ਵੱਲੋਂ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ, ਕੇਂਦਰ ਸਰਕਾਰ ਵੱਲੋਂ ਮਿਰਜ਼ਾ ਗਾਲਿਬ, ਅਵਤਾਰ ਪਾਸ਼, ਪ੍ਰਸਿੱਧ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ, ਰਬਿੰਦਰ ਨਾਥ ਟੈਗੋਰ ਆਦਿ ਦੀਆਂ ਲਿਖਤਾਂ ਨੂੰ ਸਿਲੇਬਸਾਂ ਵਿੱਚੋਂ ਕੱਢਣ ਦੀਆਂ ਸਿਫਾਰਸ਼ਾਂ ਦਾ ਜ਼ੋਰਦਾ ਵਿਰੋਧ ਕੀਤਾ ਗਿਆ। ਸੁਖਦੇਵ ਸਿੰਘ ਸਿਰਸਾ, ਡਾ: ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ ਅਤੇ ਕਈ ਸਰਕਾਰੀ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਵਿੱਚ ਭਾਜਪਾ ਅਤੇ ਆਰ ਐੱਸ ਐੱਸ ਦੇ ਸਮਾਜ ਵਿਰੋਧੀ ਮਨਸ਼ਿਆਂ ਤੋਂ ਸੁਚੇਤ ਹੋਣ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਕੱਲੇ ਸਿੱਖਿਆ ਖੇਤਰ ਵਿੱਚ ਹੀ ਨਹੀਂ ਸਗੋਂ ਮੋਦੀ ਦੀ ਭਾਜਪਾ ਹਕੂਮਤ ਨੇ ਪੂਰੇ ਦੇਸ਼ ਵਿੱਚ ਹਿੰਦੂ ਕੱਟੜਪੰਥੀ ਸਗਠਨਾਂ ਨੂੰ ਹਿੰਦੂਤਵੀ ਫਿਰਕੂ ਮਹੌਲ ਬਣਾਉਣ ਲਈ ਖੁੱਲ੍ਹ ਦਿੱਤੀ ਹੋਈ ਹੈ।
No comments:
Post a Comment