Friday, 8 September 2017

ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘੇਰਾਓ


ਪਾਵਰਕਾਮ ਚੀਫ ਦੇ ਦਫਤਰ ਅੱਗੇ ਧਰਨਾ
3
ਅਗਸਤ ਨੂੰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚੀਫ ਇੰਜਨੀਅਰ ਪਾਰਵਰਾਮ ਅੰਮ੍ਰਿਤਸਰ ਦੇ ਜ਼ੋਰ ਪੱਧਰੀ ਵਿਸ਼ਾਲ ਧਰਨਾ ਦਿੱਤਾ ਗਿਆ। ਪਹਿਲਾਂ ਹੀ ਜਿਹਨਾਂ ਮੰਗਾਂ 'ਤੇ ਸੰਘਰਸ਼ ਚੱਲ ਰਿਹਾ ਹੈ, ਉਹਨਾਂ ਤੋਂ ਇਲਾਵਾ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਤੁਰੰਤ ਕੁਨੈਕਸ਼ਨ ਜਾਰੀ ਕਰਵਾਉਣ, ਲੋਡ ਵਧਾਉਣ ਦੀ ਫੀਸ 1200 ਪ੍ਰਤੀ ਹਾਰਸ ਪਾਵਰ ਚਾਲੂ ਕਰਵਾਉਣ ਤੇ ਗੈਰ-ਵਾਜਬ ਸ਼ਰਤਾਂ ਖਤਮ ਕਰਨ, ਘਰੇਲੂ ਜੁਰਮਾਨੇ ਪਾਉਣ, ਜੋ ਸਲਾਨਾ 9500 ਰੁਪਏ ਹੈ, ਘਟਾ ਕੇ 1000 ਰੁਪਏ ਕਰਵਾਉਣ, ਖੇਤੀ ਮੋਟਰਾਂ ਦੇ 40 ਹਜ਼ਾਰ ਹਾਰਸ ਪਾਵਰ ਜੁਰਮਾਨੇ ਨੂੰ ਇੱਕ ਹਜ਼ਾਰ ਕਰਵਾਉਣ ਤੇ ਪਰਚੇ ਰੱਦ ਕਰਵਾਉਣੇ ਮੁੱਖ ਮੰਗਾਂ ਸਨ।
ਚੋਣ-ਵਾਅਦੇ ਮੁਤਾਬਕ ਕਰਜ਼ਾ ਮੁਆਫੀ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘੇਰਾਓ

ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਚੋਣ ਵਾਅਦੇ ਲਾਗੂ ਕਰਵਾਉਣ ਅਤੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਵਾਉਣ ਲਈ, ਮਜ਼ਦੂਰਾਂ/ਗਰੀਬਾਂ ਲਈ ਸਸਤਾ ਰਾਸ਼ਨ ਵਾਅਦੇ ਮੁਤਾਬਕ ਨੌਕਰੀਆਂ ਜਾਂ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ, ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਲਿਆਉਣ ਅਤੇ ਸਮੱਚੀਆਂ ਮੰਗਾਂ ਲਈ ਹੇਠਲੇ ਪੱਧਰ ਤੱਕ ਪੁਰੀ ਤਿਆਰੀ ਮੀਟਿੰਗ ਕਰਕੇ ਵੱਖ ਵੱਥ 'ਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘੇਰਾਓ ਕਰਨ ਲਈ ਧਰਨੇ ਦਿੱਤੇ ਗਏ। ਮਜ਼ਦੂਰਾਂ ਲਈ ਪੰਚਾਇਤੀ ਜ਼ਮੀਨ ਦਾ ਤੀਸਰਾ ਹਿੱਸਾ ਰਾਖਵਾਂ ਰੱਖਣ, 10-10 ਮਰਲੇ ਦੇ ਪਲਾਟ, ਸਰਕਾਰ ਵੱਲੰ ਫਸਲੀ ਬੀਮਾ ਯੋਜਨਾ ਕਰਨ ਨੂੰ ਵਿਸ਼ੇਸ਼ ਉਭਾਰਿਆ ਗਿਆ। ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੱਧੁ ਦੇ ਘਰ ਜਾਂਦੇ ਸਾਰੇ ਰਸਤਿਆਂ 'ਤੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸਨ। ਪੁਲਸ ਵੱਲੋਂ 250 ਮੀਟਰ ਪਿੱਛੇ ਰੋਕਾਂ ਲਾ ਕੇ ਰੋਕਣ ਚਾਹਿਆ ਪਰ ਕਿਸਾਨ ਮਜ਼ਦੂਰ ਰੋਕਾਂ ਤੋੜ ਕੇ ਉਸਦੇ ਘਰ ਅੱਗੇ ਪਹੁੰਚ ਗਏ। ਸਿੱਧੂ ਦੀ ਪਤਨੀ ਡਾ. ਨਵਜੋਤ ਸਿੱਧੂ ਨਾਲ ਕਾਫੀ ਬਹਿਸ ਹੋਈ। ਉਹਨਾਂ ਉੱਤੇ ਗੱਲ ਕਰਕੇ ਦੱਸਣ ਦੀ ਗੱਲ ਆਖੀ। ਧਰਨਾ ਜਾਰੀ ਰਿਹਾ, ਸ਼ਾਮ 5 ਵਜੇ ਸਰਕਾਰ ਨਾਲ ਗੱਲ ਕਰਕੇ ਐਸ.ਡੀ.ਐਮ., ਡੀ.ਐਸ.ਪੀ. ਵੱਲੋਂ ਕਿਸਾਨਾਂ ਦੀ ਸਟੇਜ 'ਤੇ ਕੇ ਵਿਸ਼ਵਾਸ਼ ਦਿਵਾਇਆ ਗਿਆ ਸਰਕਾਰ ਨਾਲ ਮੀਟਿੰਗ ਤਹਿ ਕਰਵਾਈ ਜਾਵੇਗੀ। ਫਿਰੋਜ਼ਪੁਰ ਵਾਲਾ ਧਰਨਾ ਸਾਢੇ ਛੇ ਵਜੇ ਤੱਕ ਚੱਲਿਆ। ਗੁਰਦਾਸਪੁਰ ਵਿੱਚ ਦੀਨਨਗਰ ਮੰਤਰੀ ਅਰੁਨਾ ਚੌਧਰੀ ਖਡੂਰ ਸਾਹਿਬ ਦੇ ਵਿਧਾਇਕ ''ਸਿੱਕੀ'' ਤਰਨਤਾਰਨ ਵਿੱਚ ਵਿਧਾਇਕ 'ਅਗਨੀਹੋਤਰੀ', ਪੱਟੀ ਵਿੱਚ ਹਰਮਿੰਦਰ ਸਿੰਘ ਗਿੱਲ, ਜ਼ੀਰਾ, ਜਲੰਧਰ ਅਤੇ ਕਪੂਰਥਲਾ ਵੱਲੋਂ ਕਪੂਰਥਲਾ ਵਿੱਚ, ਹੁਸ਼ਿਆਰਪੁਰ ਅਤੇ ਟਾਂਡਾ ਸੰਗਤ ਸਿੰਘ ਗਿਲਜੀਆਂ ਆਦਿ ਘਰਾਂ ਅੱਗੇ ਧਰਨੇ ਦਿੱਤੇ ਗਏ। ਹੁਣ ਕਰਜ਼ਾ ਮੁਕਤੀ ਲਈ ਵਿਸ਼ਾਲ ਸੂਬਾ ਪੱਧਰੀ 13 ਸਤੰਬਰ ਦੀ ਰੈਲੀ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ। -ਸਰਵਣ ਸਿੰਘ ਪੰਧੇਰ

No comments:

Post a Comment