Sunday, 10 September 2017

ਅਕਤੂਬਰ ਇਨਕਲਾਬ ਦੀ ਵਿਰਾਸਤ


ਇਸ ਲਈ, ਅੱਜ ਜਦੋਂ ਅਸੀਂ ਮਹਾਨ ਅਕਤੂਬਰ ਇਨਕਲਾਬ ਦੀ ਵਰ੍ਹੇ ਗੰਢ ਮਨਾ ਰਹੇ ਹਾਂ ਤਾਂ ਸਾਨੂੰ ਜਿੱਥੇ ਅਕਤੂਬਰ ਇਨਕਲਾਬ ਦੀ ਯੁੱਗ-ਪਲਟਾਊ ਹਸਤੀ, ਸਮਾਜਵਾਦ ਦੀਆਂ ਬਰਕਤਾਂ ਅਤੇ ਵਿਚਾਰਧਾਰਕ ਦੇਣਾਂ ਨੂੰ ਬੁਲੰਦ ਕਰਨਾ ਚਾਹੀਦਾ ਹੈ, ਉੱਥੇ ਸੋਧਵਾਦ ਹੱਥੋਂ ਅਕਤੂਬਰ ਇਨਕਲਾਬ ਨੂੰ ਲੱਗੀ ਪਛਾੜ ਅਤੇ ਇਸ ਤੋਂ ਬਾਅਦ ਅਕਤੂਬਰ ਇਨਕਲਾਬ ਦੀ ਸ਼ਾਨਾਂਮੱਤੀ ਇਨਕਲਾਬੀ ਵਿਰਾਸਤ ਨੂੰ ਚਾਰ ਚੰਨ ਲਾਉਣ ਵਾਲੇ ਚੀਨੀ ਇਨਕਲਾਬ ਨੂੰ ਆਏ ਪੁੱਠੇ ਗੇੜੇ ਦਾ ਕਾਰਨ ਬਣੇ ਸੋਧਵਾਦ ਖਿਲਾਫ ਕਾਰਜ ਦੀ ਅਹਿਮੀਅਤ ਨੂੰ ਵੀ ਪੱਲੇ ਬੰਨ੍ਹਣਾ ਚਾਹੀਦਾ ਹੈ। ਅੱਜ ਸੱਜੀ ਮੌਕਾਪ੍ਰਸਤੀ ਅਤੇ ਸੱਜਾ ਸੋਧਵਾਦ ਕੌਮਾਂਤਰੀ ਕਮਿਊਨਿਸਟ ਲਹਿਰ ਅਤੇ ਭਾਰਤ ਦੀ ਕਮਿਊਨਿਸਟ ਲਹਿਰ ਲਈ ਪ੍ਰਮੁੱਖ ਖਤਰਾ ਬਣੇ ਹੋਏ ਹਨ। ਇਸ ਵੱਲੋਂ ਕਮਿਊਨਿਸਟ ਲਹਿਰ ਦੇ ਬਹੁਤ ਵੱਡੇ ਹੋਣਹਾਰ ਹਿੱਸੇ ਅਤੇ ਟੁਕੜੀਆਂ ਨੂੰ ਨਿਗਲ ਲਿਆ ਗਿਆ ਹੈ ਅਤੇ ਇਹ ਮਨਹੂਸ ਅਮਲ ਅੱਜ ਵੀ ਜਾਰੀ ਹੈ।
ਇਸ ਲਈ, ਸੱਜੀ ਮੌਕਾਪ੍ਰਸਤੀ ਅਤੇ ਸੋਧਵਾਦ ਖਿਲਾਫ ਲੜਾਈ ਤੋਂ ਪਹਿਲਾਂ ਦੋ ਠੋਸ ਗੱਲਾਂ ਬੁੱਝਣ-ਟਿੱਕਣ ਦੀ ਲੋੜ ਹੈ: ਪਹਿਲੀ- ਸੱਜੀ ਮੌਕਾਪ੍ਰਸਤੀ ਅਤੇ ਸੱਜੇ ਸੋਧਵਾਦ ਦਾ ਠੋਸ ਮੁਹਾਂਦਰਾ ਪਾਛਣਨ ਦੀ ਲੋੜ ਅਤੇ ਦੂਜੀ- ਉਹਨਾਂ ਪਰਪੱਕ (ਹਾਰਡ ਕੋਰ) ਹਿੱਸਿਆਂ ਤੇ ਜੁੰਡਲੀਆਂ ਦੀ ਪਛਾਣ ਕਰਨ ਦੀ ਲੋੜ, ਜਿਹੜੇ ਸੱਜੀ ਮੌਕਾਪ੍ਰਸਤੀ ਅਤੇ ਸੋਧਵਾਦ ਦਾ ਨਾ-ਸੁਧਰਨਯੋਗ ਸੰਦ ਬਣੇ ਹੋਏ ਹਨ ਅਤੇ ਕਮਿਊਨਿਸਟ ਲਹਿਰ ਅੰਦਰ ਇਸ ਨਾ-ਮੁਰਾਦ ਘੁਣ ਦੇ ਵਧਾਰੇ-ਪਸਾਰੇ ਦੀ ਨਰਸਰੀ ਬਣੇ ਹੋਏ ਹਨ।
ਅੱਜ ਸੱਜੀ ਮੌਕਾਪ੍ਰਸਤੀ ਅਤੇ ਸੱਜੇ ਸੋਧਵਾਦ ਦਾ ਪ੍ਰਮੁੱਖ ਨਿਸ਼ਾਨਾ ਮਾਓ ਵਿਚਾਰਧਾਰਾ ਵਿਸ਼ੇਸ਼ ਕਰਕੇ ਮਾਓ-ਜ਼ੇ-ਤੁੰਗ ਵੱਲੋਂ ਘੜਿਆ ਅਤੇ ਵਿਕਸਤ ਕੀਤਾ ਲਮਕਵੇਂ ਲੋਕ ਯੁੱਧ ਦਾ ਸਿਧਾਂਤ ਅਤੇ ਯੁੱਧਨੀਤੀ ਹੈ। ਪੰਜਾਬ ਵਿੱਚ ਵਿਚਰਦੀਆਂ ਧਿਰਾਂ ਵਿੱਚੋਂ ਇੱਕ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਦਾਅਪੇਚਕ ਹਿੱਸਾ ਲੈਣ ਦੇ ਫੱਟੇ ਓਹਲੇ ਪਿਛਾਖੜੀ ਪਾਰਲੀਮਾਨੀ ਰਾਹ ਪੈ ਗਈ ਹੈ। ਇੱਕ ਹੋਰ ਧਿਰ ਹੈ, ਜਿਹੜੀ 1967 ਵੇਲੇ ਦੀਆਂ ਹਾਲਤਾਂ ਨਾਲੋਂ ਹੁਣ ਹਾਲਤਾਂ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਦੇਖਦੀ ਹੈ ਅਤੇ ਸ਼ਰੇਆਮ ਲਮਕਵੇਂ ਲੋਕ-ਯੁੱਧ ਦੀ ਮੁਲਕ ਅੰਦਰ ਅਮਲਯੋਗਤਾ 'ਤੇ ਸੁਆਲੀਆ ਚਿੰਨ੍ਹ ਲਾ ਕੇ ਇਸ ਨੂੰ ਬੇਦਾਵਾ ਦੇਣ 'ਤੇ ਉੱਤਰ ਆਈ ਹੈ। ਇੱਕ ਹੋਰ ਧਿਰ ਹੈ, ਜਿਹੜੀ ਡੀ.ਵੀ. ਰਾਓ-ਟੀ.ਨਾਗੀ ਰੈਡੀ ਗਰੁੱਪ ਦੀ ਸੂਬੇ ਅੰਦਰ ਬੁਰੀ ਤਰ੍ਹਾਂ ਖਿੰਡ-ਪੁੰਡ ਚੁੱਕੀ ਰਹਿੰਦ-ਖੂੰਹਦ ਹੈ, ਉਹ ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲਾਂ ਰਾਹੀਂ ਲਮਕਵਾਂ ਹਥਿਆਰਬੰਦ ਘੋਲ ਉਸਾਰਨ ਦਾ ਸੋਧਵਾਦੀ ਰਟਣਮੰਤਰ ਲਾਉਂਦਿਆਂ, ਆਪਣੀ ਜਨਮ-ਜਾਤ ਤੋਂ ਲਮਕਵੇਂ ਲੋਕ-ਯੁੱਧ ਤੋਂ ਭਗੌੜੀ ਹੈ। ਇਹ ਧਿਰ ਡੀ.ਵੀ. ਰਾਓ-ਟੀ. ਨਾਗੀ ਰੈਡੀ ਵੱਲੋਂ ਝਰੀਟੇ ਸੋਧਵਾਦੀ ਦਸਤਾਵੇਜ਼ ''ਭਾਰਤੀ ਇਨਕਲਾਬ ਦਾ ਰਾਹ'' ਨੂੰ ਚਿੰਬੜੀ ਹੋਈ ਹੈ। ਇਹ ਸਾਰੀਆਂ ਧਿਰਾਂ ਦਹਾਕਿਆਂ ਤੋਂ ਕਾਨੂੰਨੀ, ਖੁੱਲ੍ਹੀਆਂ ਅਤੇ ਪੁਰਅਮਨ ਘੋਲ ਸਰਗਰਮੀਆਂ ਵਿੱਚ ਗਲਤਾਨ ਹਨ। ਇਉਂ, ਉਹ ਸਿਰਫ ਅਤੇ ਸਿਰਫ ਜਨਤਕ ਜਥੇਬੰਦੀਆਂ 'ਤੇ ਟੇਕ ਰੱਖ ਕੇ ਚੱਲਦੀਆਂ ਹਨ ਅਤੇ ਜਨਤਾ ਨੂੰ ਇਹਨਾਂ ਜਥੇਬੰਦੀਆਂ ਦੇ ਥੜ੍ਹਿਆਂ ਤੋਂ ਲੜੇ ਜਾਂਦੇ ਆਰਥਿਕਵਾਦੀ-ਸੁਧਾਰਵਾਦੀ ਘੋਲਾਂ ਦੇ ਵਿਹੁ-ਚੱਕਰ ਵਿੱਚ ਪਾ ਰਹੀਆਂ ਹਨ। ਨਾਗੀ ਰੈਡੀ ਗਰੁੱਪ ਦੀ ਆਖਰੀ ਸਾਹ ਬਟੋਰ ਰਹੀ ਫਾਂਕੜ ਵੱਲੋਂ ਬਰਨਾਲਾ ਕਿਸਾਨ ਰੈਲੀ ਮੌਕੇ ਹਥਿਆਰਬੰਦ ਘੋਲ ਦਾ ਦੰਭੀ ਦਾਅਵਾ ਕਰਦਾ ਇੱਕ ਪੋਸਟਰ ਕੱਢ ਕੇ ਫਿਰ ਲੋਕਾਂ ਦੇ ਅੱਖੀਂ ਘੱਟਾ ਝੋਕਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਵੱਲੋਂ ਕਦੀ-ਕਦਾਈਂ ਪੋਸਟਰ-ਲੀਫਲੈਟ ਕੱਢ ਕੇ ਅਜਿਹੀਆਂ ਦੰਭੀ ਕੋਸ਼ਿਸ਼ਾਂ 1970 ਤੋਂ ਜਾਰੀ ਹਨ। ਪੁਰੇ 47 ਸਾਲ ਹੋ ਗਏ ਇਹਨਾਂ ਨੂੰ ਇਹ ਕੁਫਰ ਤੋਲਦਿਆਂ ਅਤੇ ਲੋਕਾਂ ਤੇ ਆਪਣੀਆਂ ਹੇਠਲੀਆਂ ਸਫਾਂ ਨਾਲ ਧੋਖੇ ਦੀ ਖੇਡ ਖੇਡਦਿਆਂ।  

ਉਪਰੋਕਤ ਸਾਰੀਆਂ ਧਿਰਾਂ ਲਮਕਵੇਂ ਲੋਕ-ਯੁੱਧ ਸਬੰਧੀ ਮਾਓ-ਜ਼ੇ-ਤੁੰਗ ਦੀਆਂ ਹੇਠ ਲਿਖੀਆਂ ਬੁਨਿਆਦੀ ਧਾਰਨਾਵਾਂ ਨੂੰ ਐਲਾਨੀਆ/ਅਣ-ਐਲਾਨੀਆ ਰੱਦ ਕਰਕੇ ਚੱਲਦੀਆਂ ਹਨ। ਇਹਨਾਂ ਦੇ ਅਮਲ ਦਾ ਇਨਹਾਂ ਬੁਨਿਆਦੀ ਧਾਰਨਾਵਾਂ ਨਾਲ ਨਾ ਸਿਰਫ ਕੋਈ ਸਬੰਧ ਨਹੀਂ ਹੈ, ਸਗੋਂ ਇਹ ਬਿਲਕੁੱਲ ਉਲਟ ਹੈ। ਇਹ ਬੁਨਿਆਦੀ ਧਾਰਨਾਵਾਂ ਹਨ:
h
ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਅੰਦਰ ''ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ। ਦੂਜੀਆਂ ਸ਼ਕਲਾਂ ਜਿਵੇਂ ਜਨਤਕ ਜਥੇਬੰਦੀ ਅਤੇ ਜਨਤਕ ਘੋਲ ਬੇਹੱਦ ਅਹਿਮ ਅਤੇ ਅਣਸਰਦੀਆਂ ਬਣਦੀਆਂ ਹਨ ਅਤੇ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨੀਆਂ ਚਾਹੀਦੀਆਂ ਪਰ ਇਹਨਾਂ ਦਾ ਮਨੋਰਥ ਜੰਗ ਦੀ ਸੇਵਾ ਵਿੱਚ ਭੁਗਤਣਾ ਹੈ...''
h ''
ਹਥਿਆਰਬੰਦ ਘੋਲ ਤੋਂ ਬਗੈਰ ਪ੍ਰੋਲੇਤਾਰੀ ਅਤੇ ਕਮਿਊਨਿਸਟ ਪਾਰਟੀ ਦੀ ਚੀਨ ਅੰਦਰ ਕੋਈ ਹੈਸੀਅਤ ਨਹੀਂ ਹੋਵੇਗੀ ਅਤੇ ਕਿਸੇ ਵੀ ਇਨਕਲਾਬੀ ਕਾਰਜ ਨੂੰ ਪੂਰਾ ਕਰਨਾ ਅਸੰਭਵ ਹੋਵੇਗਾ।''
h ''
ਸਿਆਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਨਿਕਲਦੀ ਹੈ। ਸਾਡਾ ਅਸੂਲ ਹੈ ਕਿ ਪਾਰਟੀ ਬੰਦੂਕ ਦੀ ਅਗਵਾਈ ਕਰਦੀ ਹੈ ਅਤੇ ਬੰਦੂਕ ਨੂੰ ਕਦੇ ਵੀ ਪਾਰਟੀ ਦੀ ਅਗਵਾਈ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਫਿਰ ਵੀ ਹੱਥਾਂ ਵਿੱਚ ਬੰਦੂਕਾਂ ਉਠਾ ਕੇ ਅਸੀਂ ਪਾਰਟੀ ਜਥੇਬੰਦੀਆਂ ਸਿਰਜ ਸਕਦੇ ਹਾਂ... ਅਸੀਂ ਪਾਰਟੀ ਕਾਡਰ ਸਿਰਜ ਸਕਦੇ ਹਾਂ, ਸਕੂਲ ਸਿਰਜ ਸਕਦੇ ਹਾਂ, ਸਭਿਆਚਾਰ ਸਿਰਜ ਸਕਦੇ ਹਾਂ, ਜਨਤਕ ਲਹਿਰਾਂ ਸਿਰਜ ਸਕਦੇ ਹਾਂ, ਯੇਨਾਨ ਅੰਦਰ ਸਭ ਕੁੱਝ ਹਥਿਆਰ ਚੁੱਕਣ ਦੀ ਬਦੌਲਤ ਸਿਰਜਿਆ ਗਿਆ ਹੈ।''
h ''
ਕੁੱਝ ਲੋਕ ਸਾਨੂੰ 'ਜੰਗ ਦੀ ਸਰਬ-ਸ਼ਕਤੀਮਾਨਤਾ' ਦੇ ਵਕੀਲ ਕਹਿੰਦਿਆਂ, ਸਾਡਾ ਮਖੌਲ ਉਡਾਉਂਦੇ ਹਨ। ਹਾਂ, ਅਸੀਂ ਜੰਗ ਦੀ ਸਰਬ-ਸ਼ਕਤੀਮਾਨਤਾ ਦੇ ਵਕੀਲ ਹਾਂ। ਇਹ ਬੁਰੀ ਨਹੀਂ ਚੰਗੀ ਗੱਲ ਹੈ। ਇਹ ਮਾਰਕਸਵਾਦੀ ਗੱਲ ਹੈ।''
h ''
ਸਾਡੀ ਪਾਰਟੀ ਤਿੰਨ ਜਾਂ ਚਾਰ ਸਾਲਾਂ ਲਈ ਅਰਥਾਤ 1921 (ਜਦੋਂ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ) ਤੋਂ 1924 (ਜਦੋਂ ਕੌਮਿਨਤਾਂਗ ਦੀ ਕੌਮੀ ਕਾਂਗਰਸ ਕੀਤੀ ਗਈ ਸੀ) ਤੱਕ ਖੁਦ ਸਿੱਧੇ ਤੌਰ 'ਤੇ ਜੰਗ ਦੀਆਂ ਤਿਆਰੀਆਂ ਕਸਣ ਅਤੇ ਹਥਿਆਰਬੰਦ ਤਾਕਤਾਂ ਜਥੇਬੰਦ ਕਰਨ ਲਈ ਜੁਟਣ ਦੀ ਅਹਿਮੀਅਤ 'ਤੇ ਪਕੜ ਹਾਸਲ ਕਰਨ ਵਿੱਚ ਨਾਕਾਮ ਰਹੀ ਹੈ।''
h ''8
ਵੀਂ ਰਾਹ ਫੌਜ (ਲਾਲ ਫੌਜ ਦਾ ਨਵਾਂ ਨਾਂ- ਲੇਖਕ) ਦਾ ਇੱਕ ਹੋਰ ਬਹੁਤ ਹੀ ਅਹਿਮ ਅਤੇ ਨਿਵੇਕਲਾ ਲੱਛਣ ਇਸਦਾ ਸਿਆਸੀ ਕੰਮ ਹੈ, ਜਿਸਦੀ ਅਗਵਾਈ ਤਿੰਨ ਬੁਨਿਆਦੀ ਅਸੂਲ ਕਰਦੇ ਹਨ: ਪਹਿਲਾਅਫਸਰਾਂ ਅਤੇ ਸਿਪਾਹੀਆਂ ਦਰਮਿਆਨ ਏਕਤਾ ਦਾ ਅਸੂਲ, ਜਿਸਦਾ ਅਰਥ ਫੌਜ ਵਿੱਚੋਂ ਜਾਗੀਰੂ ਵਰਤ-ਵਿਹਾਰ ਬੰਦ ਕਰਨਾ, ਕੁੱਟਮਾਰ ਅਤੇ ਗਾਲੀਗਲੋਚ ਨੂੰ ਮਨ੍ਹਾ ਕਰਨਾ, ਚੇਤਨ ਅਨੁਸਾਸ਼ਨ ਦੀ ਉਸਾਰੀ ਕਰਨਾ ਅਤੇ ਸੁੱਖ-ਦੁੱਖ ਵਿੱਚ ਸ਼ਰੀਕ ਹੋਣਾ ਹੈ, ਜਿਸਦੇ ਸਿੱਟੇ ਵਜੋਂ ਸਾਰੀ ਫੌਜ ਚੰਗੀ ਤਰ੍ਹਾਂ ਇੱਕਮੁੱਠ ਹੋ ਗਈ ਹੈ। ਦੂਜਾਫੌਜ ਅਤੇ ਲੋਕਾਂ ਦਰਮਿਆਨ ਏਕਤਾ ਦਾ ਅਸੂਲ ਜਿਸਦਾ ਅਰਥ ਲੋਕਾਂ ਦੇ ਹਿੱਤਾਂ ਦੀ ਭੋਰਾ ਭਰ ਵੀ ਉਲੰਘਣਾ ਦੀ ਮਨਾਹੀ ਕਰਦੇ ਅਨੁਸਾਸ਼ਨ ਨੂੰ ਬਰਕਰਾਰ ਰੱਖਣਾ, ਜਨਤਾ ਦਰਮਿਆਨ ਪ੍ਰਚਾਰ ਕਰਨਾ, ਉਹਨਾਂ ਨੂੰ ਜਥੇਬੰਦ ਅਤੇ ਹਥਿਆਰਬੰਦ ਕਰਨਾ, ਉਹਨਾਂ ਦੇ ਆਰਥਿਕ ਬੋਝ ਨੂੰ ਰੈਲਾ ਕਰਨਾ ਅਤੇ ਫੌਜ ਤੇ ਲੋਕਾਂ ਨੂੰ ਹਰਜਾ ਪੁਚਾਉਂਦੇ ਗਦਾਰਾਂ ਅਤੇ ਦੁਸ਼ਮਣ ਦੇ ਭਾਈਵਾਲਾਂ ਨੂੰ ਦਬਾਉਣਾ ਹੈ, ਜਿਸਦੇ ਨਤੀਜੇ ਵਜੋਂ ਫੌਜ ਲੋਕਾਂ ਨਾਲ ਬਹੁਤ ਨੇੜਲੀ ਤਰ੍ਹਾਂ ਇੱਕਮਿੱਕ ਹੋ ਗਈ ਹੈ ਅਤੇ ਹਰ ਜਗਾਹ ਇਸਦਾ ਸੁਆਗਤ ਕੀਤਾ ਜਾਂਦਾ ਹੈ। ਤੀਜਾਦੁਸ਼ਮਣ ਦੀਆਂ ਟੁਕੜੀਆਂ ਨੂੰ ਖੇਰੂੰ ਖੇਰੂੰ ਕਰਨਾ ਅਤੇ ਜੰਗੀ ਕੈਦੀਆਂ ਨਾਲ ਨਰਮ ਸਲੀਕੇ ਨਾਲ ਪੇਸ਼ ਆਉਣਾ ਹੈ।'' (ਮਾਓ-ਜ਼ੇ-ਤੁੰਗ, ਗ੍ਰੰਥ-2, ਸਫਾ 53-54)
h
ਤਿੰਨ ਜਾਦੂਮਈ ਹਥਿਆਰਾਂ ਦੇ ਅੰਤਰ-ਸਬੰਧਤ, ਅਨਿੱਖੜਵੇਂ ਅਤੇ ਅੰਤਰ-ਨਿਰਭਰ ਰਿਸ਼ਤੇ ਬਾਰੇ ''ਸਿਰਫ ਤੇ ਸਿਰਫ ਇਹਨਾਂ ਦੋ ਬੁਨਿਆਦੀ ਠੋਸ ਲੱਛਣਾਂ ਦੀ ਬਦੌਲਤ ਹੀ ਹੈ ਕਿ ਸਾਡੀ ਪਾਰਟੀ ਦੀ ਉਸਾਰੀ ਅਤੇ ਬਾਲਸ਼ਵੀਕਰਨ ਦਾ ਅਮਲ ਵਿਸ਼ੇਸ਼ ਹਾਲਤਾਂ ਵਿੱਚ ਚੱਲ ਰਿਹਾ ਹੈ। ਪਾਰਟੀ ਦੀਆਂ ਅਸਫਲਤਾਵਾਂ, ਸਫਲਤਾਵਾਂ, ਇਸਦੇ ਪਿਛਲਮੋੜੇ ਜਾਂ ਪੇਸ਼ਕਦਮੀਆਂ, ਇਸਦਾ ਸੁੰਗੜਨਾ ਜਾਂ ਪਸਾਰਾ, ਇਸਦਾ ਵਿਕਾਸ ਅਤੇ ਪਕਿਆਈ, ਅਟੱਲ ਤੌਰ 'ਤੇ, ਇਸਦੇ ਬੁਰਜੂਆਜੀ ਅਤੇ ਹਥਿਆਰਬੰਦ ਘੋਲ ਨਾਲ ਸਬੰਧ ਨਾਲ ਜੁੜੇ ਹੋਏ ਹਨ।'' ਹੋਰ ਅੱਗੇ ''ਪਿਛਲੇ ਅਠਾਰਾਂ ਸਾਲਾਂ ਦੌਰਾਨ ਪਾਰਟੀ ਦੀ ਉਸਾਰੀ ਅਤੇ ਬਾਲਸ਼ਵੀਕਰਨ ਇਸਦੀ ਸਿਆਸੀ ਲੀਹ, ਸਾਂਝੇ ਮੋਰਚੇ ਅਤੇ ਹਥਿਆਰਬੰਦ ਘੋਲ ਦੇ ਸੁਆਲਾਂ ਨੂੰ ਹੱਲ ਕਰਨ ਵਿੱਚ ਦਰੁਸਤ ਜਾਂ ਗਲਤ ਨਿਭਾਅ ਨਾਲ ਜੁੜੇ ਹੋਏ ਹਨ।'' (ਕਮਿਊਨਿਸਟ ਨਾਲ ਜਾਣ-ਪਛਾਣ, ਗ੍ਰੰਥ-2, ਸਫਾ 287-88)
ਉਪਰੋਕਤ ਕੁੱਝ ਬੁਨਿਆਦੀ ਧਾਰਨਾਵਾਂ ਹਨ, ਜਿਹੜੀਆਂ ਮਾਓ-ਜ਼ੇ-ਤੁੰਗ ਵਿਚਾਰਧਾਰਾ ਦੇ ਅਜਿੱਤ ਵਿਗਿਆਨਕ ਖਜ਼ਾਨੇ ਦਾ ਹਿੱਸਾ ਹਨ ਅਤੇ ਲਮਕਵੇਂ ਲੋਕ-ਯੁੱਧ ਦੀਆਂ ਵਿਚਾਰਧਾਰਕ ਨੀਹਾਂ ਬਣਦੀਆਂ ਹਨ। ਅੱਜ ਨਕਸਲਬਾੜੀ ਕੈਂਪ ਵਿੱਚ ਸ਼ੁਮਾਰ ਹੋਣ ਦਾ ਦਾਅਵਾ ਕਰਦੀਆਂ ਕੁੱਝ ਧਿਰਾਂ ਵਿਸ਼ੇਸ਼ ਕਰਕੇ ਨਾਗੀ ਰੈਡੀ ਫਾਂਕ ਇਹਨਾਂ ਵਿਚਲੇ ਸੱਚ ਨੂੰ ਕਬੂਲਣ ਅਤੇ ਲਾਗੂ ਕਰਨ ਤੋਂ ਹੀ ਇਨਕਾਰੀ ਨਹੀਂ, ਸਗੋਂ ਇਹਨਾਂ ਤੋਂ ਉਲਟ ਸੱਜੀ ਮੌਕਾਪ੍ਰਸਤ ਲੀਹ ਅਤੇ ਸੱਜੀ ਸੋਧਵਾਦੀ ਰਾਹ ਦੀ ਪੈਰਵਾਈ ਕਰ ਰਹੀ ਹੈ।
ਅੱਜ ਜਦੋਂ ਅਸੀਂ ਮਹਾਨ ਅਕਤੂਬਰ ਇਨਕਲਾਬ ਦੀ 100ਵੀਂ ਬਰਸੀ ਮਨਾ ਰਹੇ ਹਾਂ ਤਾਂ ਸਾਡੇ ਲਈ ਸਭ ਤੋਂ ਵੱਧ ਅਹਿਮ ਗੱਲ ਇਹ ਹੈ ਕਿ ਸਾਨੂੰ ਅਕਤੂਬਰ ਇਨਕਲਾਬ ਦੀ ਅਜੋਕੀ ਪ੍ਰਸੰਗਿਕਤਾ ਨੂੰ ਪੂਰੇ ਜ਼ੋਰ ਨਾਲ ਉਭਾਰਨਾ ਚਾਹੀਦਾ ਹੈ। ਅਰਥਾਤ ਅਕਤੂਬਰ ਇਨਕਲਾਬ ਦੀ ਸ਼ਾਨਾਂਮੱਤੀ ਵਿਚਾਰਧਾਰਕ ਵਿਰਾਸਤ (ਮਾਰਕਸਵਾਦ-ਲੈਨਿਨਵਾਦ) ਦੇ ਵਿਕਸਤ ਰੂਪ ਮਾਓ ਵਿਚਾਰਧਾਰਾ ਅਤੇ ਇਸਦੇ ਅਹਿਮ ਅੰਗ ਲਮਕਵੇਂ ਲੋਕ-ਯੁੱਧ ਦੇ ਸਿਧਾਂਤ ਅਤੇ ਯੁੱਧਨੀਤੀ ਨੂੰ ਬੁਲੰਦ ਕਰਨਾ ਚਾਹੀਦਾ ਹੈ। ਮਾਓ ਵਿਚਾਰਧਾਰਾ ਅਤੇ ਲਮਕਵੇਂ ਲੋਕ-ਯੁੱਧ ਦੀ ਦੰਭੀ ਲਫਾਜ਼ੀ ਅਤੇ ਹੋਕਰੇਬਾਜ਼ੀ ਓਹਲੇ ਸੱਜੀ ਮੌਕਾਪ੍ਰਸਤੀ ਅਤੇ ਸੱਜੇ ਸੋਧਵਾਦੀ ਸੰਕਲਪਾਂ, ਅਤੇ ਧਾਰਨਾਵਾਂ ਨੂੰ ਲਾਗੂ ਕਰ ਰਹੇ ਨਾਗੀ ਰੈਡੀ ਮਾਰਕਾ ਅਨਸਰਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਸੱਜੀ ਮੌਕਾਪ੍ਰਸਤੀ ਅਤੇ ਸੱਜੇ ਸੋਧਵਾਦ ਖਿਲਾਫ ਬੇਕਿਰਕ ਅਤੇ ਸਮਝੌਤਾਰਹਿਤ ਜੱਦੋਜਹਿਦ ਹੀ ਮਹਾਨ ਅਕਤੂਬਰ ਇਨਕਲਾਬ ਦੀ ਮਹਾਨ ਵਿਰਾਸਤ ਦੀ ਰਾਖੀ ਕਰਨ ਅਤੇ ਇਨਕਲਾਬੀ ਅਮਲ ਵਿੱਚ ਸਾਕਾਰ ਕਰਨ ਦੀ ਜਾਮਨੀ ਬਣਦੀ ਹੈ।

No comments:

Post a Comment