ਭਦੌੜ ਬਿਜਲੀ ਗਰਿੱਡ ਅੱਗੇ ਧਰਨਾ
ਕਈ ਮਹੀਨੇ ਪਹਿਲਾਂ ਬਿਜਲੀ ਬੋਰਡ ਭਦੌੜ ਵਿਖੇ ਤਾਇਨਾਤ ਜੇ ਈ ਗੁਰਦੀਪ ਸਿੰਘ ਦੀਆਂ ਵਧੀਕੀਆਂ ਦੀ ਭੇਂਟ ਚੜ੍ਹੀਆਂ ਦਰਜਨਾਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਦੇ ਮੁੱਦੇ ਨੂੰ ਲੈ ਕੇ ਗਰਿੱਡ ਅੱਗੇ ਚਾਰ ਘੰਟੇ ਧਰਨਾ ਦਿੱਤਾ ਗਿਆ ਜਿਸ ਵਿੱਚ ਬੀ ਕੇ ਯੂ ਡਕੌਂਦਾ, ਬੀ ਕੇ ਯੂ ਉਗਰਾਹਾਂ ਅਤੇ ਕਈ ਭਰਾਤਰੀ ਆਗੂਆਂ ਨੇ ਸ਼ਿਰਕਤ ਕੀਤੀ। ਕਿਸਾਨ ਮੰਗ ਕਰ ਰਹੇ ਹਨ ਕਿ ਜੇ ਈ ਗੁਰਦੀਪ ਸਿੰਘ ਜੋ ਕਿ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਵੀ ਖਾ ਆਏ ਹਨ, ਵੱਲੋਂ ਠੱਗੇ ਗਏ ਕਿਸਾਨਾਂ ਦੇ ਖੇਤਾਂ ਦੀਆਂ ਮੋਟਰਾਂ ਦੇ ਕੁਨੈਕਸ਼ਨ ਪੱਕੇ ਕੀਤੇ ਜਾਣ। ਇਕੱਤਰਤਾ ਨੂੰ ਬੀ ਕੇ ਯੂ ਡਕੌਂਦਾ ਦੇ ਆਗੂ ਕੁਲਵੰਤ ਸਿੰਘ ਮਾਨ, ਕਰਮਜੀਤ ਸਿੰਘ ਮਾਨ, ਭੋਲਾ ਸਿੰਘ ਛਨਾਂ ਗੁਲਾਬ ਸਿੰਘ, ਬੀ ਕੇ ਯੂ ਉਗਰਾਹਾਂ ਦੇ ਚਮਕੌਰ ਸਿੰਘ, ਭਰਾਤਰੀ ਹਮਾਇਤ ਵਜੋਂ ਡੀ ਟੀ ਐੱਫ ਦੇ ਆਗੂ ਗੁਰਮੇਲ ਭੁਟਾਲ਼ ਨੇ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਇਸ ਜੇ ਈ ਨੇ ਅਨਪੜ੍ਹ ਕਿਸਾਨਾਂ ਪਾਸੋਂ ਮੋਟਰਾਂ ਦੇ ਕੁਨੈਕਸ਼ਨ ਦੇਣ ਲਈ ਮੋਟੀਆਂ ਰਕਮਾਂ ਵਸੂਲ ਕੇ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਕਰਾਉਣ ਦੀ ਬਜਾਏ, ਆਪਣੀ ਜੇਬ੍ਹ ਵਿੱਚ ਹੀ ਪਾ ਲਈਆਂ ਸਨ ਅਤੇ ਮਾਮਲਾ ਖੁੱਲ੍ਹਣ 'ਤੇ ਕਿਸਾਨਾਂ ਨੂੰ ਕਸੂਰਵਾਰਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਗਾ ਹੈ ਜਦਕਿ ਜੇ ਈ ਦਾ ਜੇਲ੍ਹ ਜਾਣਾ ਇਸ ਗੱਲ ਦੀ ਗਵਾਹੀ ਹੈ ਕਿ ਪੈਸੇ ਅਦਾ ਕਰਨ ਵਾਲ਼ੇ ਕਿਸਾਨ ਦੋਸ਼ੀ ਨਹੀਂ ਸਗੋਂ ਜੇ ਈ ਦੋਸ਼ੀ ਹੈ ਜਿਸ ਨੇ ਇਹ ਰਕਮਾਂ ਲੈ ਕੇ ਖੁਦ ਹੜੱਪ ਕਰ ਲਈਆਂ ਹਨ।ਹਾਲੇ ਮਾਮਲਾ ਕਿਸੇ ਤੱਣ-ਪੱਤਣ ਨਹੀਂ ਲੱਗਿਆ, ਕਿਸਾਨ ਹਾਲੇ ਹੋਰ ਤਿੱਖਾ ਸੰਘਰਸ਼ ਲੜਨ ਦੀ ਤਿਆਰੀ ਵਿੱਚ ਹਨ।
No comments:
Post a Comment