Friday, 8 September 2017

ਬਰਨਾਲ਼ਾ ਸੈਨੀਟੇਸ਼ਨ ਕਾਮਿਆਂ ਦਾ ਘੋਲ਼


ਬਰਨਾਲ਼ਾ ਸੈਨੀਟੇਸ਼ਨ ਕਾਮਿਆਂ ਦਾ ਘੋਲ਼
ਬਰਨਾਲ਼ਾ ਸੈਨੀਟੇਸ਼ਨ ਵਿਭਾਗ ਨੇ 'ਗਿਰਧਾਰੀ ਲਾਲ ਐਂਡ ਸਨਜ਼' ਨਾਂ ਦੀ ਕੰਪਨੀ ਨੂੰ ਮਹਿਕਮੇ ਦਾ ਕੰਮ ਸੌਂਪਦਿਆਂ ਮੁਲਾਜ਼ਮਾਂ ਦਾ ਭਵਿੱਖ ਦਾਅ 'ਤੇ ਲਗਾ ਦਿੱਤਾ ਹੈ। ਕੰਪਨੀ ਨੇ ਮੁਲਾਜ਼ਮਾਂ ਪਾਸੋਂ ਧੋਖੇ ਨਾਲ਼ ਅਸਤੀਫ਼ਿਆਂ ਉੱਪਰ ਦਸਤਖ਼ਤ ਕਰਾ ਲਏ ਅਤੇ ਭੇਦ ਖੁੱਲ੍ਹਣ ਤੇ ਝੱਟ ਸਾਰੇ ਮੁਲਾਜ਼ਮ ਹਰਕਤ ' ਗਏ। ਡੈਮੋਕਰੈਟਿਕ ਮੁਲਾਜ਼ਮ ਫਰੰਟ ਦੀ ਜ਼ਿਲ੍ਹਾ ਇਕਾਈ ਵੱਲੋਂ ਮਾਮਲਾ ਹੱਥ ਲੈਂਦਿਆਂ ਬਰਨਾਲ਼ਾ ਸਥਿਤ ਮਹਿਕਮੇ ਦੇ ਮੁੱਖ ਦਫਤਰ ਅੱਗੇ ਦੋ ਵਾਰ ਧਰਨੇ ਅਤੇ ਮੁਜਾਹਰੇ ਕਰਨ ਉਪਰੰਤ ਐਕਸੀਅਨ ਦੀ ਕੋਠੀ ਅੱਗੇ ਸੰਗਰੂਰ ਵਿਖੇ ਧਰਨਾ ਦਿੱਤਾ ਗਿਆ ਅਤੇ 28 ਅਗਸਤ ਦਾ ਵੱਡਾ ਪ੍ਰੋਗਰਾਮ ਬਰਨਾਲ਼ਾ ਵਿਖੇ ਰੱਖਿਆ ਗਿਆ।ਇਸ ਦੇ ਚਲਦਿਆਂ ਅੇਕਸੀਅਨ ਅਤੇ ਕੰਪਨੀ ਨੇ ਮਾਮਲੇ ਦਾ ਹੱਲ ਕਰਨ ਲਈ ਡੀ ਐੱਮ ਐੱਫ ਨੂੰ 25 ਅਗਸਤ ਦੀ ਮੀਟਿੰਗ ਲਈ ਸੱਦਾ ਦਿੱਤਾ ਪ੍ਰੰਤੂ 25 ਦੀ ਅਧਿਕਾਰੀਆਂ ਨਾਲ਼ ਮੀਟਿੰਗ ਅਤੇ ਮੀਟਿੰਗ ਵਿੱਚ ਮਸਲੇ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਕੀਤੇ ਜਾਣ ਵਾਲ਼ਾ 28 ਅਗਸਤ ਦਾ ਐਕਸ਼ਨ ਮੌਜੂਦਾ ਹਲਚਲੇ ਕਾਰਨ ਭਾਵੇਂ ਅਧਵਾਟੇ ਰਹਿ ਗਿਆ ਹੈ ਪਰ ਖਤਰੇ ਮੂੰਹ ਆਏ ਕਾਮਿਆਂ ਦਾ ਰੌਂਅ ਸਖਤ ਹੈ।

No comments:

Post a Comment