ਗੋਰਖਪੁਰ 'ਚ ਬੱਚਿਆਂ ਦੀਆਂ ਮੌਤਾਂ ਇੱਕ ਜਥੇਬੰਦ ਕਤਲੇਆਮ
-ਡਾ. ਅਸ਼ੋਕ ਭਾਰਤੀ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਕਰਕੇ 32 ਬੱਚਿਆਂ ਦੀ ਮੌਤ ਦੀ ਆਈ ਪਹਿਲੀ ਖਬਰ ਨੇ ਹਰ ਮਨੁੱਖ ਦਰਦੀ ਅਤੇ ਜਾਗਦੀ ਜਮੀਰ ਵਾਲੇ ਇਨਸਾਨ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। 48 ਘੰਟਿਆਂ ਵਿੱਚ 60 ਬੱਚਿਆਂ ਦੀ ਮੌਤ। ਜਦੋਂ ਪੂਰੇ ਦੇਸ਼ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਸਭ ਇਨਕਲਾਬੀ ਜਮਹੂਰੀ ਅਤੇ ਇਨਸਾਫਪਸੰਦ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਤਾਂ ਮੁੱਖ ਮੰਤਰੀ ਨੇ ਪਹਿਲਾਂ ਇਹ ਫੁਰਮਾਇਆ ਕਿ ਮੌਤਾਂ ਆਕਸੀਜਨ
ਦੀ ਕਮੀ ਨਾਲ ਹੋਈਆਂ ਹੀ ਨਹੀਂ, ਵਿਰੋਧੀ ਪਾਰਟੀਆਂ ਦਾ ਪ੍ਰਚਾਰ ਹੈ ਤੇ ਫਿਰ ਪੂਰੀ ਆਰ.ਐਸ.ਐਸ. ਅਤੇ ਮੋਦੀ ਸਰਕਾਰ ਯੋਗੀ ਆਦਿੱਤਿਆ ਨਾਥ ਦੀ ਪਿੱਠ 'ਤੇ ਆ ਗਏ ਅਤੇ ਵੱਖ ਵੱਖ ਰਾਗ ਅਲਾਪਣ ਲੱਗੇ।
ਬਾਬਾ ਰਾਘਵ ਮੈਡੀਕਲ ਕਾਲਜ ਦੇ ਨਹਿਰੂ ਹਸਪਤਾਲ ਵਿੱਚ 10 ਅਗਸਤ ਸਵੇਰੇ 11 ਵਜ ਕੇ 20 ਮਿੰਟ 'ਤੇ ਤਰਲ ਆਕਸੀਜਨ ਗੈਸ ਦਾ ਪ੍ਰਬੰਧ ਸਪਲਾਈ ਦੇਖਣ ਵਾਲੇ ਅਪਰੇਟਰ ਕਮਲੇਸ਼ ਤਿਵਾੜੀ, ਤ੍ਰਿਸ਼ ਕੁਮਾਰ, ਬਲਵੰਤ ਗੁਪਤਾ ਜਦੋਂ ਗੈਸ ਪਲਾਂਟ ਦੀ ਰੀਡਿੰਗ ਲੈਣ ਪੁੱਜੇ ਤਾਂ ਰੀਡਿੰਗ 900 ਕਿਲੋਗ੍ਰਾਮ ਦੇਖ ਕੇ ਦੰਗ ਰਹਿ ਗਏ। 20 ਹਜ਼ਾਰ ਲੀਟਰ ਸਮਰੱਥਾ ਵਾਲੇ ਪਲਾਂਟ ਵਿੱਚ ਸਿਰਫ 900 ਕਿਲੋ ਗੈਸ ਹੋਵੇ ਇਹ ਕਦੇ ਨਹੀਂ ਵਾਪਰਿਆ ਸੀ। 5000 ਕਿਲੋ ਰਹਿ ਜਾਣ 'ਤੇ ਹੀ ਇਹ ਦੁਬਾਰਾ ਭਰਿਆ ਜਾਂਦਾ ਸੀ। ਕਾਹਲੀ ਕਾਹਲੀ ਉਹਨਾਂ ਹੱਥ ਨਾਲ ਬਾਲ ਰੋਗ ਵਿਭਾਗ ਦੇ ਮੁਖੀ ਨੂੰ ਪੱਤਰ ਲਿਖ ਕੇ ਆਪਣੇ ਦਸਤਖਤਾਂ ਤਹਿਤ ਉਸਦੀਆਂ ਕਾਪੀਆਂ ਪ੍ਰਿੰਸੀਪਲ ਬੀ.ਆਰ.ਡੀ. ਮੈਡੀਕਲ ਕਾਲਜ, ਨਹਿਰੂ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ, ਐਨੇਸਥੀਸੀਆ ਵਿਭਾਗ ਮੁਖੀ ਅਤੇ ਨੋਡਲ ਅਧਿਕਾਰੀ ਨੂੰ ਭੇਜੀਆਂ। ਉਹਨਾਂ ਲਿਖਿਆ, ''ਸਾਡੇ ਦੁਆਰਾ ਪਹਿਲਾਂ 3 ਅਗਸਤ ਨੂੰ ਤਰਲ ਆਕਸੀਜਨ ਦੇ ਸਟਾਕ ਮੁੱਕਣ ਦੀ ਜਾਣਕਾਰੀ ਦਿੱਤੀ ਗਈ ਸੀ। ਅੱਜ 11 ਵਜ ਕੇ 20 ਮਿੰਟ ਦੀ ਰੀਡਿੰਗ 900 ਹੈ, ਜੋ ਅੱਜ ਰਾਤ ਤੱਕ ਸਪਲਾਈ ਹੋ ਸਕਣਾ ਸੰਭਵ ਹੈ। ਨਹਿਰੂ ਹਸਪਤਾਲ ਵਿੱਚ ਪੁਸ਼ਪਾ ਸੇਲਜ਼ਾ ਕੰਪਨੀ ਵੱਲੋਂ ਸਥਾਪਤ ਤਰਲ ਆਕਸੀਜਨ ਦੀ ਸਪਲਾਈ ਪੂਰੇ ਨਹਿਰੂ ਹਸਪਤਾਲ ਵਿੱਚ ਦਿੱਤੀ ਜਾਂਦੀ ਹੈ, ਜਿਵੇਂ ਟਰਾਮਾ ਸੈਂਟਰ ਵਾਰਡ ਨੰ. 100, 12, 6, 10, 14 ਅਤੇ ਐਨੇਸਥੀਸੀਆ ਅਤੇ ਲੇਬਰ ਰੂਮ (ਜਣੇਪਾ/ਜੱਚਾ ਬੱਚਾ ਘਰ) ਤੱਕ ਸਾਰੀ ਸਪਲਾਈ ਇੱਥੋਂ ਦਿੱਤੀ ਜਾਂਦੀ ਹੈ। ਪੁਸ਼ਪਾ ਸੇਲਜ਼ ਕੰਪਨੀ ਦੇ ਅਧਿਕਾਰੀ ਨਾਲ ਵਾਰ ਵਾਰ ਗੱਲ ਕਰਨ 'ਤੇ ਪਿਛਲਾ ਭੁਗਤਾਨ ਨਾ ਹੋਣ ਦਾ ਹਵਾਲੇ ਦਿੰਦੇ ਹੋਏ ਉਹਨਾਂ ਤਰਲ ਗੈਸ ਦੀ ਸਪਲਾਈ ਦੇਣ ਤੋਂ ਨਾਂਹ ਕਰ ਦਿੱਤੀ ਹੈ। ਤੁਰੰਤ ਆਕਸੀਜਨ ਦਾ ਪ੍ਰਬੰਧ ਨਾ ਹੋਣ ਨਾਲ ਸਾਰੀਆਂ ਵਾਰਡਾਂ ਵਿੱਚ ਦਾਖਲ ਰੋਗੀਆਂ ਅਤੇ ਮਰੀਜਾਂ ਦੀ ਜਾਨ ਨੂੰ ਖਤਰਾ ਬਣ ਸਕਦਾ ਹੈ। ਇਸ ਲਈ ਜਨਾਬ ਨੂੰ ਦਰਖਾਸਤ ਹੈ ਕਿ ਮਰੀਜਾਂ ਦੇ ਹਿੱਤ ਨੂੰ ਦੇਖਦੇ ਹੋਏ ਤੁਰੰਤ ਆਕਸੀਜਨ ਸਪਲਾਈ ਯਕੀਨੀ ਬਣਾਉਣ ਦੀ ਕ੍ਰਿਪਾਲਤਾ ਕਰੋ।'' ਵਿਚਾਰੇ ਅਪਰੇਟਰ ਕੀ ਜਾਣਦੇ ਸਨ ਕਿ ਇਸ ਪਿੱਛੇ 6 ਮਹੀਨੇ ਤੋਂ ਕੰਪਨੀ ਨਾਲ ਚੱਲ ਰਹੇ ਵਾਰਤਾਲਾਪ ਅਤੇ ਅੜਿੱਕੇ ਸੈਂਕੜੇ ਮਾਸੂਮਾਂ ਦੀਆਂ ਜਾਨਾਂ ਲੈ ਲੈਣਗੇ। ਕੰਪਨੀ ਨੇ ਸਾਫ ਸਾਫ ਕਹਿ ਦਿੱਤਾ ਸੀ ਕਿ 70 ਲੱਖ ਬਕਾਇਆ ਖੜ੍ਹਾ ਹੈ ਅਤੇ ਹਾਲਾਤ ਸਾਡੇ ਵਸੋਂ ਬਾਹਰ ਹਨ ਅਤੇ ਆਕਸੀਜਨ ਦੀ ਸਪਲਾਈ ਕੰਪਨੀ ਨਹੀਂ ਕਰ ਸਕੇਗੀ। ਆਕਸੀਜਨ ਦੀ ਘਾਟ ਨਾਲ ਮੌਤਾਂ ਹੋਣ ਤੋਂ ਇਨਕਾਰ ਕਰਨ ਵਾਲੇ ਮੁੱਖ ਮੰਤਰੀ ਦੇ ਮੁੰਹ 'ਤੇ ਇਹ ਵਿਸਥਾਰੀ ਪੱਤਰ ਇੱਕ ਚਪੇੜ ਹੈ। ਬੇਸ਼ਰਮੀ ਦੀ ਹੋਰ ਹੱਦ ਹੈ ਕਿ ਦੋ ਦਿਨ ਪਹਿਲਾਂ ਇਸੇ ਮੈਡੀਕਲ ਕਾਲਜ ਵਿੱਚ ਯੋਗੀ ਜੀ ਇੱਕ ਵਿਚਾਰ-ਚਰਚਾ ਵਿੱਚ ਹਿੱਸਾ ਲੈਂਦੇ ਹਨ ਅਤੇ ਢਾਈ ਘੰਟੇ ਚੱਲੀ ਇਸ ਵਿਚਾਰ ਗੋਸ਼ਟੀ ਵਿੱਚ ਐਨਸੈਫਲਾਈਟਸ (ਦਿਮਾਗੀ ਸੋਜ) ਦੀ ਬਿਮਾਰੀ ਤੇ ਹੋਰ ਰੋਗਾਂ ਨਾਲ ਬੱਚਿਆਂ ਦੀ ਮੌਤ 'ਤੇ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਇਹ ਸਿੱਟਾ ਕੱਢਦੇ ਹਨ ਕਿ ਦਿਮਾਗੀ ਸੋਜ ਲਈ ਗੰਦਗੀ ਜਿੰਮੇਵਾਰ ਹੈ ਅਤੇ ਉਹ ਗੰਦਗੀ ਖਤਮ ਕਰਕੇ ਇਸ ਰੋਗ ਦਾ ਵੀ ਖਾਤਮਾ ਕਰ ਦੇਣਗੇ। ਉਸ ਤੋਂ ਬਾਅਦ ਸਾਰਿਆਂ ਨੇ ਸਵੱਛ ਭਾਰਤ ਦੇ ਦੰਭੀ ਨਾਹਰੇ ਲਾਏ।
10 ਅਗਸਤ ਸਾਢੇ ਸੱਤ ਵਜੇ ਜਿਉਂ ਹੀ ਆਕਸੀਜਨ ਦਾ ਦਬਾਓ ਘਟਣ ਦੇ ਸੰਕੇਤ ਮਿਲਣ ਲੱਗੇ ਉੱਥੇ ਮੌਜੂਦ ਸਿਰਫ 52 ਸਿਲੰਡਰਾਂ ਨੂੰ ਜੋੜਿਆ ਗਿਆ ਪਰ 100 ਬੈੱਡ ਵਾਲੇ ਦਿਮਾਗੀ ਸੋਜ ਦੇ ਵਾਰਡ ਵਿੱਚ ਦਾਖਲ, ਬੱਚੇ ਜਮਾਂਦਰੂ ਲਾਗ ਦੀਆਂ ਬਿਮਾਰੀਆਂ ਅਤੇ ਹੋਰ ਕਾਰਨਾਂ ਕਾਰਨ ਦਾਖਲ ਬੱਚੇ ਅਤੇ 14 ਨੰਬਰ ਵਾਰਡ ਦੇ ਬਾਲਗ ਮਰੀਜ ਮਰਨ ਲੱਗੇ। ਸਾਢੇ ਸੱਤ ਵਜੇ ਤੋਂ ਗਿਆਰਾਂ ਵਜੇ ਤੱਕ 8 ਬੱਚੇ ਮਰ ਗਏ। ਚਾਰੇ ਪਾਸੇ ਘਬਰਾਹਟ ਅਤੇ ਹਾਹਾਕਾਰ ਮੱਚ ਗਈ। 24 ਘੰਟਿਆਂ ਵਿੱਚ 25 ਹੋਰ ਜਾਨਾਂ ਚਲੀਆਂ ਗਈਆਂ। ਇਸ ਮੱਚੇ ਹਾਹਾਕਾਰ ਵਿੱਚ ਡੀ.ਸੀ. ਨੇ ਐਲਾਨ ਕੀਤਾ ਕਿ ਆਕਸੀਜਨ ਕਾਰਨ ਕੋਈ ਮੌਤ ਨਹੀਂ ਹੋਈ। ਸਾਡੇ ਕੋਲ ਬਦਲਵੇਂ ਪ੍ਰਬੰਧ ਮੌਜੂਦ ਹਨ, ਫਿਰ ਵੀ ਜਾਂਚ ਪੜਤਾਲ ਕਰਾ ਕੇ ਦੋਸ਼ੀਆਂ ਨੂੰ ਸਜ਼ਾ ਦਿਆਂਗੇ। ਇੱਥੇ ਹਰ ਰੋਜ਼ 18-20 ਮੌਤਾਂ ਹੁੰਦੀਆਂ ਰਹੀਆਂ ਹਨ ਇਹ ਆਮ ਗੱਲ ਹੈ। ਬੱਚਿਆਂ ਦੇ ਵਾਰਸਾਂ ਦੀਆਂ ਚੀਕਾਂ ਅਤੇ ਵੈਣਾਂ ਕਰਕੇ ਮੀਡੀਆ ਵਾਲਿਆਂ ਨੂੰ ਕੁੱਝ ਨਹੀਂ ਸੀ ਸੁਣ ਰਿਹਾ। ਅਗਲੇ ਦਿਨ ਸਰਕਾਰ ਦੇ ਦੋ ਮੰਤਰੀ ਸਾਹਿਬ ਪ੍ਰਗਟ ਹੋਏ ਅਤੇ 2 ਘੰਟੇ ਬੰਦ ਕਮਰੇ ਵਿੱਚ ਮੀਟਿੰਗ ਕਰਦੇ ਰਹੇ। ਵਾਰਡ ਵਿੱਚ ਮੌਤ ਬੱਚਿਆਂ 'ਤੇ ਕਹਿਰ ਵਰਤਾ ਰਹੀ ਸੀ। ਡਾਕਟਰ ਲਾਸ਼ਾਂ ਦੇਣ ਤੋਂ ਇਨਕਾਰ ਕਰ ਰਹੇ ਸਨ ਕਿਉਂਕਿ ਵਾਰਿਸਾਂ ਦੇ ਚੀਕ ਚਿਹਾੜੇ ਅੱਗੇ ਮੰਤਰੀਆਂ ਦਾ ਜਲੂਸ ਨਿਕਲੇਗਾ ਅਤੇ ਉਹ ਬੁਰਾ ਮਨਾਉਣਗੇ। ਘੰਟਿਆਂ-ਬੱਧੀ ਮੀਟਿੰਗ ਕਰਨ ਤੋਂ ਬਾਅਦ ਇੱਕ ਮੰਤਰੀ ਸਾਹਿਬ ਦੇ ਹੱਥ ਵਿੱਚ ਕਾਗਜਾਂ ਦਾ ਥੱਬਾ ਅਤੇ ਦੂਜੇ ਦੇ ਹੱਥ ਵਿੱਚ ਇਹ ਹੁਕਮ ਹੈ। ਮੰਤਰੀ ਕਹਿੰਦਾ ਹੈ ਕਿ ਮੈਂ ਦੋ ਸਾਲਾਂ ਦੇ ਅਗਸਤ ਮਹੀਨੇ ਦੇ ਰਿਕਾਰਡ ਦੇਖੇ ਹਨ। ਇਹਨਾਂ ਮਹੀਨਿਆਂ ਵਿੱਚ 500-600 ਮੌਤਾਂ ਹੋ ਜਾਂਦੀਆਂ ਹਨ। ਇਹ ਆਮ ਗੱਲ ਹੈ ਇਸ ਸਾਲ ਅੰਕੜੇ ਵਧੇ ਨਹੀਂ। ਦੁਜੇ ਮੰਤਰੀ ਨੇ ਐਲਾਨ ਕੀਤਾ ਕਿ ਆਕਸੀਜਨ ਲਈ ਪ੍ਰਿੰਸੀਪਲ ਦੀ ਲਾਪਰਵਾਹੀ ਜਿੰਮੇਵਾਰ ਹੈ, ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਨੇ ਮੁੱਖ ਮੰਤਰੀ ਨਾਲ 9 ਅਗਸਤ ਦੀ ਮੀਟਿੰਗ ਵਿੱਚ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਦੇ ਭੁਗਤਾਨ ਦਾ ਮੁੱਦਾ ਹੀ ਨਹੀਂ ਉਠਾਇਆ। ਮੁੱਖ ਮੰਤਰੀ ਨੂੰ ਕੁੱਝ ਜਾਣਕਾਰੀ ਨਹੀਂ ਸੀ। ਇਸਦੇ ਨਾਲ ਹੀ ਪ੍ਰਿੰਸੀਪਲ ਦਾ ਅਸਤੀਫਾ ਆ ਜਾਂਦਾ ਹੈ ਕਿ ਬੱਚਿਆਂ ਦੀ ਮੌਤ ਵਿੱਚ ਉਸਦੀ ਕੋਈ ਗਲਤੀ ਨਹੀਂ, ਪਰ ਉਹ ਬੱਚਿਆਂ ਦੀ ਮੌਤ ਤੋਂ ਦੁਖੀ ਹੈ, ਇਸ ਲਈ ਅਹੁਦਾ ਛੱਡ ਰਿਹਾ ਹੈ। ਉਸੇ ਸ਼ਾਮ ਮੁੱਖ ਮੰਤਰੀ ਲਖਨਊ ਵਿੱਚ ਮੀਡੀਆ ਸਾਹਮਣੇ ਐਲਾਨ ਕਰਦਾ ਕਿ ਆਕਸੀਜਨ ਦਾ ਪੈਸਾ 5 ਅਗਸਤ ਨੂੰ ਹੀ ਗੋਰਖਪੁਰ ਭੇਜ ਦਿੱਤਾ ਸੀ, ਪ੍ਰਧਾਨ ਮੰਤਰੀ ਬੱਚਿਆਂ ਦੀ ਮੌਤ ਤੋਂ ਬਹੁਤ ਦੁਖੀ ਹਨ। ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂ ਦੁੱਖ ਪ੍ਰਗਟਾਉਣ ਆ ਰਹੇ ਹਨ ਜਿਹਨਾਂ ਦਰਮਿਆਨ ਮ੍ਰਿਤਕ ਬੱਚਿਆਂ ਦੇ ਮਾਂ-ਬਾਪ ਮਰੇ ਹੋਏ ਬੱਚਿਆਂ ਨੂੰ ਮੋਢਿਆਂ 'ਤੇ ਚੁੱਕੀਂ ਰੋ-ਕੁਰਲਾ ਰਹੇ ਹਨ। ਰਾਤ 12 ਵਜੇ ਤੱਕ ਫਿਰ 11 ਬੱਚਿਆਂ ਦੀ ਮੌਤ ਹੋ ਗਈ। 13 ਅਗਸਤ ਸਿਹਤ ਮੰਤਰੀ ਨੱਡਾ ਸਾਹਿਬ ਅਤੇ ਮੁੱਖ ਮੰਤਰੀ ਯੋਗੀ ਸਾਹਿਬ ਦੇ ਆਉਣ 'ਤੇ ਵਾਰਡਾਂ ਦੀਆਂ ਫਰਸਾਂ ਨੂੰ ਚਮਕਾਇਆ ਜਾਂਦਾ ਹੈ। ਗੈਸ ਆਕਸੀਜਨ ਦੀ ਗੱਡੀ ਆ ਕੇ ਦੋ ਦਿਨ ਤੋਂ ਖਾਲੀ ਆਕਸੀਜਨ ਪਲਾਂਟ ਨੂੰ ਭਰਦੀ ਹੈ ਅਤੇ ਰੀਡਿੰਗ ਛੇ ਹਜ਼ਾਰ ਦਿਖਾਉਂਦੀ ਹੈ। ਮੁੱਖ ਮੰਤਰੀ ਤੇ ਸਿਹਤ ਮੰਤਰੀ ਫੁਰਤੀ ਨਾਲ ਵਾਰਡ ਵਿੱਚ ਦਾਖਲ ਹੁੰਦੇ ਹਨ, ਜਿੱਥੇ ਪੱਤਰਕਾਰ ਪਹਿਲਾਂ ਹੀ ਮੌਜੂਦ ਹਨ। ਭੀੜ ਦੇ ਦਬਾਅ ਨਾਲ ਇੱਕ ਦਰਵਾਜ਼ੇ ਦਾ ਸ਼ੀਸ਼ਾ ਟੁੱਟ ਜਾਂਦਾ ਹੈ ਤੇ ਹੁਕਮ ਆਉਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਸੈਮੀਨਾਰ ਹਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਕਹਿੰਦੇ ਹਨ ਕਿ ਦਿਮਾਗੀ ਸੋਜ ਦੀ ਬਿਮਾਰੀ ਖਿਲਾਫ ਮੇਰੇ ਤੋਂ ਵੱਧ ਕੌਣ ਲੜਿਆ ਹੈ ਤੇ ਸਿਹਤ ਮੰਤਰੀ ਨੱਡਾ ਸਾਹਿਬ ਇਸ ਦੀ ਪੁਸ਼ਟੀ ਕਰਦੇ ਹਨ। ਵਾਇਰਲ ਖੋਜ ਲਈ ਖੋਜ ਕੇਂਦਰ ਵਾਸਤੇ 85 ਕਰੋੜ ਦੇਣ ਦੇ ਐਲਾਨ ਹੁੰਦੇ ਹਨ। ਜਦੋਂ ਪੱਤਰਕਾਰ ਆਕਸੀਜਨ ਗੈਸ ਬਾਰੇ ਸੁਆਲ ਕਰਨ ਲੱਗਦੇ ਹਨ ਤਾਂ ਯੋਗੀ ਸਾਹਿਬ ਧੰਨਵਾਦ ਕਰਕੇ ਰਾਹੇ ਪੈ ਜਾਂਦੇ ਹਨ। ਸ਼ਾਮ ਨੂੰ ਖਬਰ ਆਉਂਦੀ ਹੈ ਕਿ ਨੋਡਲ ਅਫਸਰ ਡਾਕਟਰ ਕਫੀਲ ਜਿਸ ਨੇ ਸਭ ਤੋਂ ਵੱਧ ਸਰੋਕਾਰ ਦਿਖਾਇਆ ਅਤੇ ਪੱਲਿਉਂ ਪੈਸੇ ਖਰਚ ਕੇ ਆਕਸੀਜਨ ਦਾ ਪ੍ਰਬੰਧ ਕਰਦੇ ਰਹੇ, ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। (ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।)
ਉਪਰੋਕਤ ਸਾਰਾ ਕੁੱਝ ਮਾਮਲੇ ਨੂੰ ਠੰਡਾ ਕਰਨ ਲਈ ਕੀਤਾ ਗਿਆ। ਇਹ ਸਾਰਾ ਕੁੱਝ ਲਖਨਊ ਵਿੱਚ ਆਯੋਜਿਤ ਮੀਟਿੰਗ ਜਿਸ ਵਿੱਚ ਆਰ.ਐਸ.ਐਸ. ਆਗੂ ਅਤੇ ਭਾਜਪਾ ਆਗੂ, ਉੱਤਰ ਪ੍ਰਦੇਸ਼ ਸਰਕਾਰ ਦੇ ਪ੍ਰਤੀਨਿੱਧ ਸ਼ਾਮਲ ਸਨ, ਵਿੱਚ ਬਣਾਈ ਤਿੰਨ-ਕੋਣੀ ਯੁੱਧਨੀਤੀ ਦੇ ਤਹਿਤ ਕੀਤਾ ਗਿਆ, ਜਿਸ ਅਨੁਸਾਰ ਇਹ ਤਹਿ ਸੀ ਕਿ ਪਹਿਲਾਂ ਆਕਸੀਜਨ ਵਾਲੇ ਮਸਲੇ ਨੂੰ ਰੋਲ ਕੇ ਹਸਪਤਾਲ ਦੇ ਅਮਲੇ ਫੈਲੇ 'ਤੇ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਮਾਮਲੇ ਨੂੰ ਫਿਰਕੂ ਰੰਗਤ ਦਿੱਤੀ ਜਾਵੇ। ਇਸੇ ਰਣਨੀਤੀ ਦੇ ਤਹਿਤ ਸੰਘ ਪਰਿਵਾਰ ਵੱਲੋਂ ਡਾ. ਕਫੀਲ ਦੇ ਖਿਲਾਫ ਪ੍ਰਚਾਰ ਅਤੇ ਮੁਸਲਿਮ ਸਾਜਿਸ਼ ਦੀਆਂ ਗੱਲਾਂ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਫੈਲਾਈਆਂ ਗਈਆਂ। ਦੂਸਰੇ ਪਾਸੇ ਮੁੱਖ ਮੰਤਰੀ ਯੋਗੀ ਨੇ ਐਲਾਨ ਕੀਤਾ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ (ਜਨਮ-ਅਸ਼ਟਮੀ) ਪੂਰੇ ਜੋਸ਼ ਖਰੋਸ਼ ਨਾਲ ਮਨਾਈ ਜਾਵੇ, ਸਮੇਤ ਸਰਕਾਰੀ ਅਦਾਰਿਆਂ ਦੇ। ਇਸ ਦਾ ਆਯੋਜਨ ਕਈ ਪੁਲਸ ਸਟੇਸ਼ਨਾਂ ਵਿੱਚ ਵੀ ਕੀਤਾ ਗਿਆ। ਪੱਤਰਕਾਰਾਂ ਵੱਲੋਂ ਇਸਦੀ ਵਾਜਬੀਅਤ ਬਾਰੇ ਪੁੱਛਣ 'ਤੇ ਯੋਗੀ ਸਾਹਿਬ ਦਾ ਜੁਆਬ ਵੀ ਫਿਰਕੂ ਸੁਰ ਵਿੱਚ ਸੀ ਕਿ ਜੇ ਮੈਂ ਈਦ ਮੌਕੇ ਮੁਸਲਮਾਨਾਂ ਨੂੰ ਸੜਕਾਂ ਦੇ ਕੰਢੇ ਨਮਾਜ਼ ਅਦਾ ਕਰਨ ਤੋਂ ਨਹੀਂ ਰੋਕ ਸਕਦਾ ਤਾਂ ਪੁਲਸ ਥਾਣਿਆਂ ਵਿੱਚ ਜਨਮ-ਅਸ਼ਟਮੀ ਦੇ ਉਤਸਵ/ਜਸ਼ਨ ਮਨਾਉਣ ਤੋਂ ਰੋਕਣ ਦਾ ਮੇਰੇ ਕੋਲ ਕੀ ਅਧਿਕਾਰ ਹੈ? ਇਸ ਦੌਰਾਨ ਲਗਾਤਾਰ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਰਹੀਆਂ। ਗੋਰਖਪੁਰ ਤੇ ਬਸਤੀ ਦੇ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹ ਦੀਆਂ ਸਥਿਤੀਆਂ ਵੀ ਇਨ੍ਹਾਂ ਲਈ ਨਿਆਮਤ ਬਣੀਆਂ ਅਤੇ ਇੱਥੇ ਵੀ ਆਰ.ਐਸ.ਐਸ. ਭਾਜਪਾ ਤਾਲਮੇਲ ਕਮੇਟੀ ਨੇ ਵਿਚਾਰ ਕਰਦਿਆਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਨੂੰ ਮੁੜ ਸ਼ੁਰੂ ਕਰਨ ਦਾ ਰਾਗ ਅਲਾਪਣ ਦੇ ਨਿਰਦੇਸ਼ ਦੇ ਦਿੱਤੇ। ਯਾਨੀ ਹਰ ਮਸਲੇ 'ਤੇ ਮਿੱਟੀ ਪਾਉਣ ਲਈ ਫਿਰਕੂ ਇਲਾਜ ਦਾ ਪੈਂਤੜਾ ਅਪਣਾਇਆ ਗਿਆ।
ਉਪਰੋਕਤ ਨੀਤੀ 'ਤੇ ਅਮਲ ਕਰਦਿਆਂ ਹੀ 22 ਅਗਸਤ ਨੂੰ ਜਾਂਚ ਕਮੇਟੀ, ਜਿਸ ਦਾ ਮੁਖੀ ਮੁੱਖ ਸਕੱਤਰ ਹੈ, ਵੱਲੋਂ ਪ੍ਰਿੰਸੀਪਲ ਰਾਜੀ ਮਿਸ਼ਰਾ ਡਾ. ਸਤੀਸ਼ ਐਨਸਥੀਸੀਆ ਵਿਭਾਗ ਮੁੱਖੀ ਡਾ. ਕਫੀਲ ਅਤੇ ਪੁਸ਼ਪਾ ਸੇਲਜ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮੁਜਰਮਾਨਾ ਜਾਂਚ ਅਤੇ ਹਸਪਤਾਲ ਵਿੱਚ ਰਿਸ਼ਵਤ ਸਕੈਂਡਲ ਦੀ ਜਾਂਚ ਦੀ ਸਿਫਾਰਸ਼ ਕੀਤੀ ਗਈ, ਜਿਸ 'ਤੇ ਅਮਲ ਕਰਦਿਆਂ ਯੋਗੀ ਸਾਹਿਬ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਹੋਰਨਾਂ ਤੋਂ ਇਲਾਵਾ ਅਨੀਤਾ ਭਟਨਾਗਰ ਜੈਨ ਐਡੀਸ਼ਨਲ ਚੀਫ ਸੈਕਟਰੀ ਸਿਹਤ (ਮੈਡੀਕਲ ਹੈਲਥ) ਨੂੰ ਗੈਸ ਏਜੰਸੀ ਦੇ ਪੈਸੇ ਦੇਣ ਵਿੱਚ ਦੇਰੀ ਲਈ ਮੁਅੱਤਲ ਕਰ ਦਿੱਤਾ। ਇੱਕ ਜਾਂਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕੀਤੀ ਗਈ ਅਤੇ ਉਸਨੇ ਹਸਪਤਾਲ ਕਰਮਚਾਰੀਆਂ ਨੂੰ ਬਰੀ ਕਰਦਿਆਂ ਆਕਸੀਜਨ ਵਾਲੀ ਘਾਟ ਦੀ ਗੱਲ ਕੀਤੀ। ਵੱਖ ਵੱਖ ਜਾਂਚ ਟੀਮਾਂ ਨੇ ਵੱਖ ਵੱਖ ਤਰੀਕਿਆਂ ਨਾਲ ਜਿੰਮੇਵਾਰੀ ਤੇ ਗੁਨਾਹ ਦੀ ਗੱਲ ਕੀਤੀ ਹੈ। ਕੇਂਦਰੀ ਸਰਕਾਰ ਵੱਲੋਂ ਭੇਜੀ ਇੱਕ ਡਾਕਟਰਾਂ ਦੀ ਟੀਮ ਨੇ ਸਿਰਫ ਫੰਡਾਂ ਦੀ ਸਮੇਂ ਸਿਰ ਜ਼ਰੂਰਤ ਪੂਰਤੀ ਦੀ ਗੱਲ ਕਹਿ ਦਿੱਤੀ।
ਸਿਹਤ ਪ੍ਰਬੰਧਾਂ ਦੀ ਬਦਤਰ ਹਾਲਤ ਅਤੇ ਸਿਹਤ ਨੀਤੀ
ਗੋਰਖਪੁਰ ਵਿਚਲੇ ਡਾਕਟਰਾਂ ਅਨੁਸਾਰ ਚੰਗੀ ਸਿਹਤ, ਖੁਰਾਕ ਅਤੇ ਰੋਗ ਬਚਾਊ ਸਮਰੱਥਾ ਵਾਲੇ ਬੱਚਿਆਂ ਦੇ ਬਚਣ ਦੇ ਬਹੁਤ ਜ਼ਿਆਦਾ ਮੌਕੇ ਹੁੰਦੇ ਹਨ। 2012 ਵਿੱਚ ਮੌਤ ਦਰ ਪਹਿਲਾਂ ਦੀ ਦਰ 35-40 ਤੋਂ ਘਟ ਕੇ 15 ਫੀਸਦੀ 'ਤੇ ਆ ਗਈ ਸੀ। ਉਦੋਂ ਉਹਨਾਂ ਨੂੰ ਇਮਿਊਨੋਰਾ ਲੋਬਿਊਲਿਨ ਦਿੱਤੀ ਗਈ ਸੀ ਇਸ ਇਲਾਜ 'ਤੇ ਪ੍ਰਤੀ ਮਰੀਜ ਇੱਕ ਲੱਖ ਦਾ ਖਰਚਾ ਆਉਂਦਾ ਹੈ, ਪਰ ਉਦੋਂ ਹਸਪਤਾਲ ਦੇ ਕਹਿਣ 'ਤੇ ਸਰਕਾਰ ਨੇ ਇਹ ਮੁਹੱਈਆ ਕਰਵਾ ਦਿੱਤੀ। ਇਸ ਸਾਲ ਸਿਹਤ 'ਤੇ ਖਰਚਾ ਕਰਨ ਵਾਲੀ ਰਕਮ ਬੱਜਟ ਐਸਟੀਮੇਟ ਤੋਂ 647 ਕਰੋੜ ਰੁਪਏ ਘਟਾ ਦਿੱਤੀ ਗਈ ਸੀ।
ਚੌਥੇ ਕੌਮੀ ਸਿਹਤ ਸਰਵੇ (2015-16) ਦੇ ਅੰਕੜੇ ਦਰਸਾਉਂਦੇ ਹਨ ਕਿ ਗੋਰਖਪੁਰ ਵਿੱਚ ਸਿਰਫ 17.7 ਫੀਸਦੀ ਬੱਚਿਆਂ ਦਾ ਹੀ ਜਨਮ ਤੋਂ 2 ਦਿਨ ਦੇ ਅੰਦਰ ਕਿਸੇ ਡਾਕਟਰ, ਨਰਸ ਜਾਂ ਸਹਾਇਕ ਨਰਸ ਤੋਂ ਚੈੱਕਅੱਪ ਹੋ ਸਕਿਆ। ਵਡੇਰੀ ਗਿਣਤੀ ਬੱਚੇ ਜਨਤਕ ਸਹੂਲਤਾਂ ਦੀ ਅਣਹੋਂਦ ਦੀ ਹਾਲਤ ਵਿੱਚ ਪੈਦਾ ਹੋਏ, ਉਹਨਾਂ ਦੀ ਨਿਰਭਰਤਾ ਜਨਤਕ ਸਿਹਤ ਕੇਂਦਰਾਂ 'ਤੇ ਸੀ। ਸਿਰਫ 65.4 ਫੀਸਦੀ (12-23 ਮਹੀਨੇ ਉਮਰ ਵਾਲੇ) ਨੂੰ ਟੀ.ਬੀ. ਖਸਰਾ, ਪੋਲੀਓ, ਗਲਘੋਟੂ ਕਾਲੀ ਖਾਂਸੀ ਅਤੇ ਚਾਨਣੀ ਦੇ ਟੀਕੇ ਲੱਗ ਸਕੇ। ਸਿਰਫ 3.8 ਫੀਸਦੀ ਬੱਚਿਆਂ ਨੂੰ (6-23 ਮਹੀਨੇ ਉਮਰ ਵਾਲੇ) ਢੁਕਵੀਂ ਖੁਰਾਕ ਮਿਲਦੀ ਰਹੀ। 42.1 ਫੀਸਦੀ ਬੱਚੇ (5 ਸਾਲ ਤੋਂ ਘੱਟ ਉਮਰ ਵਾਲੇ) ਦਾ ਵਿਕਾਸ ਰੁਕਿਆ ਹੋਇਆ ਸੀ। 19.9 ਫੀਸਦੀ ਕਮਜ਼ੋਰ ਅਤੇ 35.2 ਫੀਸਦੀ ਘੱਟ ਵਜ਼ਨ ਵਾਲੇ ਪਾਏ ਗਏ। 60 ਫੀਸਦੀ ਬੱਚੇ (6-59 ਮਹੀਨੇ ਉਮਰ ਵਾਲੇ) ਖੂਨ ਦੀ ਕਮੀ ਦੇ ਸ਼ਿਕਾਰ ਸਨ। ਜਾਪਾਨੀ ਬੁਖਾਰ (1-15 ਸਾਲ ਦੀ ਉਮਰ) ਦੀ ਰੋਖਥਾਮ ਲਈ ਸਿਰਫ 29 ਫੀਸਦੀ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਸੂਤਰ ਦੱਸਦੇ ਹਨ ਕਿ 60 ਮਰਨ ਵਾਲੇ ਬੱਚਿਆਂ 'ਚੋਂ 12 ਤੋਂ ਵੀ ਘੱਟ ਦਿਮਾਗੀ ਸੋਜ ਦਾ ਸ਼ਿਕਾਰ ਸਨ। ਦਰਜ਼ਨ ਦੇ ਕਰੀਬ ਸਕਰੱਬ ਟਾਈਫਸ ਤੇ ਐਂਟਰੋਵਾਇਰਸ ਦੇ ਸ਼ਿਕਾਰ ਸਨ, ਜਿਹਨਾਂ ਦਾ ਡੋਕਸੀਮਾਈਕਲੀਨ ਅਤੇ ਅਜੀਥਰੋਮਾਈਸੀਨ ਦਵਾਈਆਂ ਨਾਲ ਸਫਲ ਇਲਾਜ ਮੁਢਲੇ ਸਿਹਤ ਕੇਂਦਰਾਂ ਵਿੱਚ ਹੀ ਕੀਤਾ ਜਾ ਸਕਦਾ ਸੀ ਅਤੇ ਬਚਾਇਆ ਜਾ ਸਕਦਾ ਸੀ। ਸਕਰੱਬ ਟਾਈਫਸ ਦਿਮਾਗੀ ਸੋਜ ਪੈਦਾ ਕਰਦਾ ਹੈ। ਪਰ ਇਹ ਜਪਾਨੀ ਬੁਖਾਰ ਨਹੀਂ ਸੀ, ਅਜਿਹਾ ਆਪਣੀ ਨਾਕਾਬਲੀਅਤ ਅਤੇ ਜੁਰਮ ਨੂੰ ਛਿਪਾਉਣ ਲਈ ਪ੍ਰਚਾਰਿਆ ਗਿਆ। ਹਸਪਤਾਲ ਦੇ ਖੋਜ ਪ੍ਰਬੰਧ ਮਜਬੂਤ ਕਰਨ ਦੀ ਥਾਂ ਮੈਡੀਕਲ ਕਾਲਜ ਵਿਚਲੀਆਂ ਇਕਾਈਆਂ ਬੰਦ ਕਰ ਦਿੱਤੀਆਂ ਗਈਆਂ। ਸਕਰੱਬ ਟਾਈਫਸ 'ਤੇ ਕੰਮ ਕਰਨ ਵਾਲੀਆਂ ਭਾਰਤੀ ਮੈਡੀਕਲ ਖੋਜ ਕੌਂਸਲ ਦੀਆਂ 6 ਇਕਾਈਆਂ ਦਾ ਕੰਮ ਘਟਾ ਦਿੱਤਾ ਗਿਆ।
ਜਦੋਂ ਤੋਂ ਭਾਰਤ ਵਿੱਚ ਜਪਾਨੀ ਬੁਖਾਰ ਦਾ ਦਾਖਲਾ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ 50 ਹਜ਼ਾਰ ਤੋਂ ਵੱਧ ਬੱਚੇ ਮਰ ਚੁੱਕੇ ਹਨ। ਕੁੱਝ ਏਜੰਸੀਆਂ ਇੱਕ ਲੱਖ ਬਿਆਨ ਕਰਦੀਆਂ ਹਨ, ਪਰ ਇਸ ਦੇ ਫੈਲਣ ਦੇ ਕਾਰਨਾਂ, ਇਸਦੇ ਕੀਟਾਣੂ ਵਾਹਕ, ਸੂਰਾਂ ਅਤੇ ਮੱਛਰਾਂ ਅਤੇ ਗੰਦਗੀ 'ਤੇ ਰੋਕਥਾਮ ਲਈ ਕੁੱਝ ਨਹੀਂ ਕੀਤਾ ਗਿਆ। ਇਸ ਦੀ ਵੈਕਸੀਨ ਤਿਆਰ ਕਰਨ ਵਾਲੀ ਜਨਤਕ ਖੇਤਰ ਇਕਾਈ ਕਸੌਲੀ ਹਿਮਾਚਲ ਪ੍ਰਦੇਸ਼ ਵਿੱਚ 1998 ਵਿੱਚ ਬੰਦ ਕਰ ਦਿੱਤੀ ਗਈ ਅਤੇ ਬਾਹਰੋਂ ਦਰਾਮਦ ਸ਼ੁਰੂ ਕਰ ਦਿੱਤੀ ਗਈ। ਯੂਨੀਸੈਫ ਅਨੁਸਾਰ 2007 ਵਿੱਚ ਸਿਰਫ 56 ਫੀਸਦੀ ਦਾ ਟੀਕਾਕਰਨ ਕੀਤਾ ਗਿਆ। ਜਦੋਂ ਕਿ ਇਥੇ ਹੋਰ ਐਟਰੋ ਵਾਇਰਸ ਵੀ ਸਰਗਰਮ ਹਨ, ਜਿਹਨਾਂ ਕਾਰਨ ਮੁਨਾਦੀ ਬੁਖਾਰ, ਅਧਰੰਗ, ਕਮਜ਼ੋਰੀ ਅਤੇ ਸੋਕੜੇ ਆਦਿ ਦੀ ਭਰਮਾਰ ਹੈ।
ਸਿਹਤ ਸੇਵਾਵਾਂ ਮੁਹੱਈਆ ਕਰਨ ਦੇ ਸਭ ਤੋਂ ਕਾਰਗਰ ਸਾਧਨ ਮੁਢਲੇ ਸਿਹਤ ਕੇਂਦਰਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਦੀ ਹਾਲਤ ਮਾੜੀ ਹੈ। 120 ਵਿੱਚੋਂ 90 ਕੇਂਦਰ ਚੱਲਦੇ ਹਨ। ਕੋਈ ਦਵਾਈ ਨਹੀਂ ਮਰੀਜ ਦਾਖਲ ਨਹੀਂ, ਕੀਤੇ ਜਾਂਦੇ। ਸਿਰਫ 30 ਫੀਸਦੀ ਕੇਂਦਰਾਂ ਵਿੱਚ ਡਾਕਟਰ ਹਾਜ਼ਰੀ ਲਵਾਉਂਦੇ ਹਨ, ਭਰਪੂਰ ਗੰਦਗੀ ਛਾਈ ਹੋਈ ਹੈ। ਮਰੀਜਾਂ ਨੂੰ ਬੀ.ਆਰ.ਡੀ. ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ ਜੋ ਪਹਿਲਾਂ ਹੀ 16 ਜ਼ਿਲ੍ਹਿਆਂ ਦੇ ਤੀਜੇ ਦਰਜ਼ੇ ਦੇ ਇਲਾਜ ਦਾ ਇੱਕੋ ਸਾਧਨ ਹੈ। (955 ਬੈੱਡ ਵਾਲਾ) ਤੇ ਇਸ ਵਿੱਚ ਬਿਹਾਰ ਅਤੇ ਨਿਪਾਲ ਤੋਂ ਵੀ ਮਰੀਜ਼ ਆਉਂਦੇ ਹਨ। ਸਮਰੱਥਾ ਤੋਂ ਪੰਜ ਗੁਣਾਂ ਵੱਧ ਭਰਿਆ ਹੋਇਆ ਹੈ। ਇਸ ਵਿੱਚ ਵੀ 128 ਡਾਕਟਰ ਅਤੇ ਪੈਰਾ ਮੈਡੀਕਲ ਕਾਮਿਆਂ ਦੀ ਆਊਟ ਸੋਰਸਿੰਗ ਕੀਤੀ ਹੋਈ ਹੈ ਜਦੋਂ ਕਿ 160 ਠੇਕੇ 'ਤੇ ਰੱਖੇ ਹੋਏ ਹਨ। ਮੁਲਾਜ਼ਮਾਂ ਦੀਆਂ 5-5 ਮਹੀਨੇ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਹਸਪਤਾਲ ਦੀਆਂ ਵਾਰਡਾਂ ਵਿੱਚ ਗੰਦਾ ਪਾਣੀ ਤੁਰਿਆ ਫਿਰਦਾ ਹੈ। ਕਿਟਾਣੂ ਫੈਲਾਉਣ ਵਾਲੇ ਸੂਰ ਹਸਪਤਾਲ ਦੇ ਸਾਹਮਣੇ ਗੰਦਗੀ ਦੇ ਢੇਰਾਂ 'ਤੇ ਖਰੂਦ ਪਾਉਂਦੇ ਫਿਰਦੇ ਹਨ। ਕੌਮੀ ਸਿਹਤ ਨੀਤੀ 2017 ਕੁੱਲ ਘਰੇਲੂ ਉਤਪਾਦਨ ਦਾ 2.5 ਫੀਸਦੀ ਹੀ 2020 ਤੱਕ ਸਿਹਤ 'ਤੇ ਖਰਚ ਕਰਨ ਦੀ ਸੰਭਾਵਨਾ ਰੱਖਦੀ ਹੈ ਅਤੇ ਸਾਰੇ ਗੰਭੀਰ ਖੱਪੇ ਪੂਰਨ ਦਾ ਕੰਮ ਨਿੱਜੀ ਖੇਤਰ 'ਤੇ ਛੱਡਦੀ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਕੌਮੀ ਸਿਹਤ ਨੀਤੀ ਦੇ 2015 ਦੇ ਖਰੜੇ ਮੁਤਾਬਕ ਆਲਮੀ ਤੱਥ ਦਰਸਾਉਂਦੇ ਹਨ ਕਿ ਜਿੰਨੀ ਦੇਰ ਕੋਈ ਦੇਸ਼ ਆਪਣੀ ਕੁੱਲ ਘਰੇਲੂ ਪੈਦਾਵਾਰ ਦਾ 5.6 ਫੀਸਦੀ ਸਿਹਤ 'ਤੇ ਖਰਚ ਨਹੀਂ ਕਰਦਾ ਅਤੇ ਉਸਦਾ ਵੱਡਾ ਹਿੱਸਾ ਸਰਕਾਰ ਵੱਲੋਂ ਖਰਚ ਨਹੀਂ ਕੀਤਾ ਜਾਂਦਾ ਓਨੀ ਦੇਰ ਬੁਨਿਆਦੀ ਸਿਹਤ ਸੰਭਾਲ ਦੀਆਂ ਲੋੜਾਂ ਪੁਰੀਆਂ ਨਹੀਂ ਕੀਤੀਆਂ ਜਾ ਸਕਦੀਆਂ।
ਉਪਰੋਕਤ ਹਕੀਕਤਾਂ ਦੀ ਰੌਸ਼ਨੀ ਵਿੱਚ ਦੇਖਿਆਂ ਗੋਰਖਪੁਰ ਵਿੱਚ ਬੱਚਿਆਂ ਦੀਆਂ ਮੌਤਾਂ ਕੁਦਰਤੀ ਵਰਤਾਰਾ ਨਹੀਂ ਸਗੋਂ ਇੱਕ ਜਥੇਬੰਦ ਕਤਲੇਆਮ ਹੈ। ਜਿਸ ਵਿੱਚ ਕੇਂਦਰ ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਸਮੇਤ ਸਿਹਤ ਵਿਭਾਗ ਦੀ ਅਫਸਰਸ਼ਾਹੀ ਅਤੇ ਪ੍ਰਸਾਸ਼ਨਿਕ ਅਧਿਕਾਰੀ ਗੁਨਾਹਗਾਰ ਹਨ। 20 ਸਾਲ ਗੋਰਖਪੁਰ ਤੋਂ ਸੰਸਦ ਮੈਂਬਰ ਬਣਦਾ ਰਿਹਾ ਆਦਿੱਤਿਆ ਨਾਥ ਯੋਗੀ ਅਤੇ 2016 ਵਿੱਚ ਗੋਰਖਪੁਰ ਵਿੱਚ 56 ਇੰਚ ਦੀ ਛਾਤੀ ਥਪਥਪਾ ਕੇ ਐਲਾਨ ਕਰਨ ਵਾਲਾ ਮੋਦੀ ਆਖਦਾ ਸੀ ਕਿ ''ਭਵਿੱਖ ਵਿੱਚ ਕੋਈ ਬੱਚਾ ਨਹੀਂ ਮਰਨ ਦਿੱਤਾ ਜਾਵੇਗਾ'', ਉਹ ਕਟਹਿਰੇ ਵਿੱਚ ਖੜ੍ਹੇ ਹਨ, ਜਿਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਰਯੂ ਨਦੀ ਤੇ ਗੰਗਾ ਦੇ ਵਿਚਲੇ ਮੈਦਾਨ 'ਚੋਂ ਸਿੰਮਦੇ ਪਾਣੀ (ਸੇਮ) ਕਾਰਨ ਹਰ ਸਾਲ ਹਜ਼ਾਰਾਂ ਬੱਚੇ ਮਰਦੇ ਹਨ, ਪਰ ਉਹਨਾਂ ਦੇ ਬਚਾਅ ਕਰਨ ਦੀ ਬਜਾਏ ਉਹ ਗਊਆਂ ਲਈ ਐਂਬੂਲੈਂਸ ਗੱਡੀਆਂ ਦਾ ਪ੍ਰਬੰਧ ਕਰਦੇ ਰਹੇ। ਇਹਨਾਂ ਸਭਨਾਂ ਦੀ ਜੰਮਣ ਭੋਂ ਮੌਜੂਦਾ ਰਾਜ ਪ੍ਰਬੰਧ ਦਾ ਖਾਤਮਾ ਅਤੇ ਨਵੇਂ ਲੋਕ ਜਮਹੂਰੀ ਪ੍ਰਬੰਧ ਦੀ ਸਥਾਪਨਾ ਹੀ ਸਭ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਹੈ।

No comments:
Post a Comment