ਮੰਜਿਆਂ ਵਾਲੀ (ਗੁਰਦਾਸਪੁਰ) ਕੁਰਕੀ ਖਿਲਾਫ ਧਰਨਾ
ਕੈਪਟਨ ਸਰਕਾਰ ਵੱਲੋਂ ਐਲਾਨ ਕਰਨ ਦੇ ਬਾਵਜੂਦ ਨਿਕ ਕਿਸੇ ਕਰਜ਼ਈ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਦੇ ਬਾਵਜੂਦ ਮੰਜਿਆਂਵਾਲੀ ਦੇ ਕਿਸਾਨ ਰੂੜ ਸਿੰਘ ਦੀ ਕੁਰਕੀ ਦੇ ਹੁਕਮ ਲੈ ਕੇ ਵਾਰ ਵਾਰ ਬੈਂਕ ਅਧਿਕਾਰੀ ਆ ਕੇ ਜਲੀਲ ਕਰਰਦੇ ਹਨ। ਕਈ ਵਾਰ ਪਹਿਲਾਂ ਵੀ ਕੁਰਕੀ ਦੇ ਯਤਨ ਕੀਤੇ ਗਏ, ਜਿਹਨਾਂ ਨੂੰ ਕਿਸਾਨਾਂ ਨੇ ਅਸਫਲ ਬਣਾ ਦਿੱਤਾ ਸੀ। ਇਸ ਵਾਰ ਫਿਰ ਨੋਟਿਸ ਮਿਲਣ 'ਤੇ ਭਾਰਤੀ ਕਿਸਾਨ ਯੁਨੀਅਨ ਏਕਤਾ ਵੱਲੋਂ ਦਿੱਤੇ ਧਰਨੇ ਵਿੱਚ ਤਹਿਸੀਲਦਾਰ ਲਛਮਣ ਸਿੰਘ ਅਤੇ ਪੰਜਾਬ ਤੇ ਸਿੰਧ ਬੈਂਕ ਦੇ ਮੈਨੇਜਰ ਧਰਨੇ ਵਿਚ ਕਾਲਾ ਅਫਗਾਨਾ ਪਹੁੰਚੇ ਤਾਂ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਸਦਕਾ ਉਹਨਾਂ ਵਿਸ਼ਵਾਸ਼ ਦੁਆਇਆ ਕਿ ਮਸਲੇ ਦਾ ਹੱਲ ਬੈਠ ਕੇ ਕੀਤਾ ਜਾਵੇਗਾ ਅਤੇ ਕੁਰਕੀ ਨਾ ਹੋਣ ਦਿੱਤੀ ਗਈ। ਆਗੂਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਕਰਜ਼ਈ ਕਿਸਾਨਾਂ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ, ਨਰਿੰਦਰ ਸਿੰਘ ਕੋਟਲਾ ਬਾਮਾ ਜ਼ਿਲ੍ਹਾ ਸਕੱਤਰ, ਸੁਬੇਗ ਸਿੰਘ ਠੱਠਾ, ਦਲਜੀਤ ਸਿੰਘ ਚਿਤੌੜਗੜ੍ਹ, ਅਜੀਤ ਸਿੰਘ ਧਰਥ, ਕਸ਼ਮੀਰ ਸਿੰਘ ਮਠੋਲਾ (ਕਾਦੀਆਂ), ਸ਼ਵਿੰਦਰਪਾਲ ਸਿੰਘ ਫਤਿਹਗੜ੍ਹ ਚੂੜੀਆਂ ਅਤੇ ਦਲਜੀਤ ਸਿੰਘ ਗਿੱਲਵਾਲੀ ਨੇ ਸੰਬੋਧਨ ਕੀਤਾ।
No comments:
Post a Comment