ਕਿਰਤੀ ਕਿਸਾਨ ਯੂਨੀਅਨ ਵੱਲੋਂ ਬਹਿਰਾਮਪੁਰ ਥਾਣੇ ਅੱਗੇ ਧਰਨਾ
ਹਲਕਾ ਵਿਧਾਇਕ ਦੇ ਸਿਆਸੀ ਦਬਾਅ ਤਹਿਤ ਥਾਣਾ ਬਹਿਰਾਮਪੁਰ ਦੀ ਪੁਲਸ ਵੱਲੋਂ ਕਿਸਾਨ ਤਰਲੋਕ ਸਿੰਘ ਨੂੰ ਜ਼ਮੀਨ ਵਿੱਚ ਝੋਨਾ ਬੀਜਣ ਤੋਂ ਰੋਕਣ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਥਾਣੇ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ ਗਿਆ, ਜਿਸ ਨੂੰ ਪੇਂਡੂ ਮਜ਼ਦੂਰ ਯੂਨੀਅਨ ਅਤੇ ਇਫਟੂ ਦੀ ਹਮਾਇਤ ਪ੍ਰਾਪਤ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਜ਼ਿਲ੍ਹਾ ਮੀਤ ਪ੍ਰਧਾਨ ਚੰਨਣ ਸਿੰਘ ਦੋਰਾਂਗਲਾ ਤਰਲੋਕ ਸਿੰਘ ਬਹਿਰਾਮਪੁਰ, ਇਫਟੂ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਰਾਣਾ ਨੇ ਕਿਹਾ ਕਿ ਤਰਲੋਕ ਸਿੰਘ ਵਾਸੀ ਬਹਿਰਾਮਪੁਰ ਨੇ ਚੰਨਣ ਸਿੰਘ ਪੁੱਤਰ ਲਾਭ ਸਿੰਘ ਦੀ ਪਿੰਡ ਨੀਵਾਂ ਧਕਾਲਾ ਵਿੱਚ 39 ਕਨਾਲ 8 ਮਰਲੇ ਜਿਸ ਦੇ ਅੱਗੇ ਚਾਰ ਵਾਰਸ ਬਰਾਬਰ ਹਿੱਸੇ ਦੇ ਹਨ, ਇਸ ਵਿੱਚੋਂ ਰਮੇਸ ਕੌਰ ਪੁੱਤਰੀ ਚੰਨਣ ਸਿੰਘ ਨੇ ਆਪਣਾ ਬਣਦਾ ਚੌਥਾ ਹਿਸੇ ਦੀ 9 ਕਨਾਲ 17 ਮਰਲੇ ਜ਼ਮੀਨ ਤਰਲੋਕ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੂੰ ਮਿਤੀ 22-7-2013 ਨੂੰ ਬੈਅ ਰਜਿਸਟਰੀ ਕਰ ਦਿੱਤੀ ਸੀ ਅਤੇ ਇਸਦਾ ਇੰਤਕਾਲ ਬਲਵਿੰਦਰ ਕੌਰ ਦੇ ਨਾਂ ਮਾਲ ਰਿਕਾਰਡ ਵਿੱਚ ਦਰਜ ਹੈ ਅਤੇ ਤਰਲੋਕ ਸਿੰਘ ਦਾ ਉਦੋਂ ਤੋਂ ਹੀ ਉਕਤ ਜ਼ਮੀਨ 'ਤੇ ਕਬਜ਼ਾ ਹੈ ਅਤੇ ਸਿੰਚਾਈ ਲਈ ਡੀਜ਼ਲ ਇਜੰਣ ਲੱਗਾ ਹੋਇਆ ਹੈ। ਇਸ ਵਾਰ ਕਣਕ ਦੀ ਬਿਜਾਈ ਕਟਾਈ ਵੀ ਉਸਨੇ ਹੀ ਕੀਤੀ। ਪਰ ਹੁਣ ਜਦੋਂ ਉਹ ਝੋਨਾ ਲਾਉਣ ਲੱਗਾ ਤਾਂ ਹਲਕਾ ਵਿਧਾਇਕ ਦੇ ਸਿਆਸੀ ਦਬਾਅ ਕਾਰਨ ਤਰਲੋਕ ਸਿੰਘ ਨੂੰ ਰੋਕ ਦਿੱਤਾ ਗਿਆ ਕਿ ਭੁਪਿੰਦਰ ਸਿੰਘ ਕੋਲ ਉਕਤ ਕਰਬੇ ਦਾ ਸਟੇਅ ਹੈ ਜਦੋਂ ਕਿ ਤਰਲੋਕ ਸਿੰਘ ਨੇ ਉਕਤ ਸਟੇਅ ਖਿਲਾਫ ਉੱਚ ਅਦਾਲਤ ਵਿੱਚ ਅਪੀਲ ਕੀਤੀ ਹੋਈ ਹੈ ਅਤੇ ਸਾਰੇ ਉਕਤ ਰਕਬੇ ਦਾ ਸੇਧ ਗਿਰਦਾਵਰੀ ਦਾ ਕੰਮ ਵੀ ਤਹਿਸੀਲਦਾਰ ਦੇ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸਾਸਨ ਨੇ ਉਕਤ ਮਾਮਲੇ ਦਾ ਇਨਸਾਫ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
No comments:
Post a Comment