Friday, 8 September 2017

ਬਠਿੰਡਾ ਜਿਲ੍ਹੇ ਦੇ ਪਿੰਡ ਖਿਆਲੀਵਾਲੇ ਵਿੱਚ ਚੱਲੇ ਸੜਕ ਦੇ ਘੋਲ ਦੀ ਰਿਪੋਰਟ


ਬਠਿੰਡਾ ਜਿਲ੍ਹੇ ਦੇ ਪਿੰਡ ਖਿਆਲੀਵਾਲੇ ਵਿੱਚ ਚੱਲੇ ਸੜਕ ਦੇ ਘੋਲ ਦੀ ਰਿਪੋਰਟ ਅੱਜ ਤੋਂ 30 ਸਾਲ ਪਹਿਲਾਂ ਖਿਆਲੀਵਾਲੇ ਤੋਂ ਢਿੱਲਵਾਂ ਨੂੰ ਜਾਣ ਵਾਲੀ ਸੜਕ ਗਰੀਬ ਕਿਸਾਨ ਦੀ ਜ਼ਮੀਨ ਅਤੇ ਮਜ਼ਦੂਰਾਂ ਦੀਆਂ ਲੈਟਰੀਨਾਂ ਵਾਲੀ ਜਗਾ ਵਿੱਚ ਬਣਾ ਦਿੱਤੀ ਗਈ ਸੀ, ਜਦੋਂ ਕਿਸਾਨ ਨੇ ਆਪਣੀ ਜ਼ਮੀਨ ਦੀ ਮਿਣਤੀ ਕਰਵਾਈ ਤਾਂ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਕਿ ਸੜਕ ਉਹਨਾਂ ਦੀ ਜ਼ਮੀਨ ਵਿੱਚ ਬਣੀ ਹੋਈ ਹੈ। ਉਹਨਾਂ ਨੇ ਕੋਰਟ ਵਿੱਚ ਕੇਸ ਕਰ ਦਿੱਤਾ ਤਾਂ ਹਾਈਕੋਰਟ ਨੇ ਕਿਸਾਨ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਅਤੇ ਸੜਕ ਕਿਸਾਨ ਨੇ ਬੰਦ ਕਰ ਦਿੱਤੀ। ਮਾਲ ਵਿਭਾਗ ਨੇ ਦੁਬਾਰਾ ਮਿਣਤੀ ਕਰਕੇ ਸਹੀ ਨਿਸ਼ਾਨਦੇਹੀ ਕਰਕੇ ਸਹੀ ਸੜਕ ਵਾਲੀ ਥਾਂ ਨਿਸ਼ਾਨ ਲਾ ਦਿੱਤੇ। ਪਿੰਡ ਵਿੱਚ ਕੁੱਝ ਵਿਅਕਤੀ ਜਿਹਨਾਂ ਨੂੰ ਸਿਆਸੀ ਸ਼ਹਿ ਸੀ, ਉਹਨਾਂ ਸੜਕ ਵਾਲੀ ਥਾਂ ਉੱਤੇ ਕਬਜ਼ਾ ਕੀਤਾ ਹੋਇਆ ਸੀ, ਲੱਗਭੱਗ 19 ਦਿਨ ਪਿੰਡ ਦਾ ਮੇਨ ਰਸਤਾ ਬੰਦ ਰਿਹਾ, ਪਿੰਡ ਪੰਚਾਇਤ ਕਿਸਾਨ ਦੇ ਹੱਕ ਵਿੱਚ ਸੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਇਲਾਕਾ ਬਠਿੰਡਾ ਦੀ ਇਕਾਈ ਖਿਆਲੀਵਾਲਾ ਨੇ ਪਿੰਡ ਮੀਟਿੰਗ ਕੀਤੀ ਅਤੇ ਰਸਤਾ ਖੋਲ੍ਹਣ ਦਾ ਐਲਾਨ ਕਰ ਦਿੱਤਾ। ਲੋਕਾਂ ਦੇ ਇਕੱਠ ਨੇ ਅਕਾਲੀਆਂ ਦੀ ਸ਼ਹਿ 'ਤੇ ਸੜਕ ਵਾਲੀ ਥਾਂ 'ਤੇ ਕੀਤੇ ਕਬਜ਼ੇ ਨੂੰ ਹਟਾ ਦਿੱਤਾ ਅਤੇ ਰਸਤਾ ਚਾਲੂ ਕਰ ਦਿੱਤਾ। ਪੰਚਾਇਤ ਨੇ ਲੋਕਾਂ ਦੇ ਹੱਕ ਵਿੱਚ ਖੜ੍ਹ ਕੇ ਉਸ ਕੱਚੇ ਰਸਤੇ ਉੱਤੇ ਖੜਵੰਜਾ ਚਿਣਵਾ ਦਿੱਤਾ, ਹੁਣ ਇਹ ਰਸਤਾ ਇੱਕ ਸਾਲ ਤੋਂ ਚੱਲ ਰਿਹਾ ਹੈ। ਦੂਜੀ ਧਿਰ ਨੇ ਹਾਈਕੋਰਟ ਵਿੱਚ ਅਪੀਲ ਪਾਈ ਹੋਈ ਹੈ। ਅਜੇ ਕੋਈ ਫੈਸਲਾ ਉਹਨਾਂ ਦੇ ਹੱਕ ਵਿੱਚ ਨਹੀਂ ਆਇਆ। ਇਲਾਕੇ ਦੇ ਐਮ.ਐਲ.. ਅਤੇ ਕੁੱਝ ਸਿਆਸੀ ਚੌਧਰੀਆਂ ਦੀ ਸ਼ਹਿ ਅਤੇ ਦਬਾਅ ਕਕੇ 11-8-2017 ਨੂੰ ਪ੍ਰਸਾਸ਼ਨ ਨੇ ਪਿੰਡ ਗਰੀਬ ਕਿਸਾਨ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡਾਂ ਦੇ ਲੋਕਾਂ, ਪਿੰਡ ਪੰਚਾਇਤ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਸਾਨ ਪਰਿਵਾਰ ਦੀ ਹਮਾਇਤ ਵਿੱਚ ਪਿੰਡ ਅੰਦਰ ਲੋਕਾਂ ਨੂੰ ਇਕੱਠੇ ਕੀਤਾ। ਪਰਿਵਾਰ ਵਾਟਰ ਵਰਕਸ ਵਾਲੀ ਟੈਂਕੀ ਉੱਪਰ ਚੜ੍ਹ ਗਿਆ। ਪ੍ਰਸਾਸ਼ਨ ਨੂੰ ਲੋਕਾਂ ਦੇ ਸੰਘਰਸ਼ ਨੇ ਮਜਬੂਰ ਕਰ ਦਿੱਤਾ ਅਤੇ ਉਹਨਾਂ ਨੂੰ ਲੋਕਾਂ ਅੱਗੇ ਝੁਕਣਾ ਪਿਆ। ਲੋਕਾਂ ਅਤੇ ਜਥੇਬੰਦੀ ਤੇ ਪਿੰਡ ਦੀ ਪੰਚਾਇਤ ਨਾਲ ਸਮਝੌਤਾ ਕਰਨਾ ਪਿਆ ਕਿ ਜਿੱਥੇ ਲੋਕ ਕਹਿੰਦੇ ਸਨ, ਉੱਥੇ ਹੀ ਸੜਕ ਬਣੇਗੀ। ਆਗੂਆਂ ਨੇ ਪ੍ਰਸਾਸ਼ਨ ਅੱਗੇ ਆਪਣੀਆਂ ਮੰਗਾਂ ਰੱਖੀਆਂ ਕਿ ਜੇਕਰ ਕਿਸਾਨ ਦੀ ਜ਼ਮੀਨ ਵਿੱਚ ਸੜਕ ਬਣਾਉਣੀ ਹੈ ਤਾਂ ਜ਼ਮੀਨ ਦੀ ਕੀਮਤ ਦਿੱਤੀ ਜਾਵੇ। ਲੈਟਰੀਨਾਂ ਵਾਲੀ ਥਾਂ ਮਜ਼ਦੂਰਾਂ ਨੂੰ ਰੂੜੀਆਂ ਲਈ ਦਿੱਤੀ ਜਾਵੇ। ਪ੍ਰਸਾਸ਼ਨ ਨੇ ਇਹ ਮੰਨ ਕੇ ਸਮਝੌਤਾ ਲਿਖਤੀ ਹੋ ਗਿਆ ਕਿ ਜਿੱਥੇ ਲੋਕ ਕਹਿਣਗੇ, ਸੜਕ ਉੱਥੇ ਹੀ ਬਣੇਗੀ। ਪਿੰਡ ਅੰਦਰ ਇਸ ਮਸਲੇ ਨੂੰ ਲੈ ਕੇ ਕਾਫੀ ਉਤਸ਼ਾਹ ਹੈ।

No comments:

Post a Comment