Sunday, 10 September 2017

ਡੇਰਾ ਸਿਰਸਾ ਮੁਖੀ ਸਬੰਧੀ ਫੈਸਲੇ



ਡੇਰਾ ਸਿਰਸਾ ਮੁਖੀ ਸਬੰਧੀ ਫੈਸਲੇ 'ਤੇ ਬਣਾਏ ਜਾ ਰਹੇ ਮਹੌਲ '
ਆਪਸੀ ਭਾਈਚਾਰਾ ਬਣਾਈ ਰੱਖਣ ਦਾ ਸੱਦਾ

ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਦੀ ਸੂਬਾ ਪ੍ਰਧਾਨ  ਸੁਖਵਿੰਦਰ ਕੌਰ ਅਤੇ ਸਹਾਇਕ ਸਕੱਤਰ ਲੋਕ ਰਾਜ ਮਹਿਰਾਜ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਵਿੱਚ ਪੰਜਾਬ ਅਤੇ ਹਰਿਆਣਾ ਅੰਦਰ ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸਿਰਸਾ ਦੇ ਮੁਖੀ ਸਬੰਧੀ ਫੈਸਲੇ ਨਾਲ ਜੁੜਕੇ ਬਣੇ Îਮਹੌਲ 'ਤੇ ਸਮੂਹ ਲੋਕਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਹ ਸੰਭਾਵਿਤ ਫੈਸਲਾ ਕਿਸੇ ਧਾਰਮਿਕ ਫਿਰਕੇ ਜਾਂ ਲੋਕਾਂ ਦੇ ਆਪਸੀ ਟਕਰਾਅ ਨਾਲ ਸਬੰਧਤ ਨਹੀਂ ਸਗੋਂ ਡੇਰਾ ਸਿਰਸਾ ਮੁਖੀ ਖਿਲਾਫ ਡੇਰੇ ਦੀਆਂ ਸਾਧਵੀਆਂ ਦੁਆਰਾ ਲਾਏ ਦੋਸ਼ਾਂ ਦੀ ਕਾਨੂੰਨੀ ਸੁਣਵਾਈ ਦਾ ਮਾਮਲਾ ਹੈ। ਇਹ ਕੋਈ ਧਾਰਮਿਕ ਅਜਾਦੀ 'ਤੇ ਹਮਲੇ ਦਾ ਮਾਮਲਾ ਨਹੀਂ। ਇਸ ਅੰਦਰ ਜੇਕਰ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੋਵੇਗੀ। ਕਿਉਂਕਿ ਡੇਰਾ ਸਿਰਸਾ ਦੇ ਨਾਲ ਜੁੜੀ ਜੰਤਾ ਆਮ ਮਿਹਨਤੀ ਲੋਕ ਹਨ ਅਤੇ ਇਨ੍ਹਾ ਦਾ ਨੁਕਸਾਨ ਮਿਹਨਤਕਸ਼ ਲੋਕਾਂ ਦਾ ਨੁਕਸਾਨ ਹੈ। ਉਨ੍ਹਾਂ ਇਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕੋਈ ਵੀ ਕਦਮ ਨਾ ਚੁੱਕਣ ਜੋ ਮਿਹਨਤਕਸ਼ ਲੋਕਾਂ ' ਦੁਫੇੜ ਜਾਂ ਨੁਕਸਾਨ ਦਾ ਕਾਰਨ ਬਣੇ। ਅਦਾਲਤੀ ਫੈਸਲੇ ਖਿਲਾਫ ਵਿਖਾਵਾ ਜਾਂ ਰੋਸ ਜਾਹਰ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ। ਪਰ ਇਸ ਬਹਾਨੇ ਕਿਸੇ ਵੀ ਧਾਰਮਿਕ ਭਾਈਚਾਰੇ ਜਾਂ ਲੋਕਾਂ ਦਾ ਨੁਕਸਾਨ ਕਰਨਾ ਸਮਾਜਿਕ ਤਰੇੜਾਂ ਪੈਦਾ ਕਰੇਗਾ। ਇਸ ਲਈ ਸਮੂਹ ਲੋਕਾਂ ਲਈ ਇਹ ਜਰੂਰੀ ਹੈ ਕਿ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਆਂਚ ਨਾ ਆਉਣ ਦੇਣ।  ਜਿਸ ਦਾ ਲੰਬੇ ਸਮੇਂ ਤੋਂ ਹਕੂਮਤਾਂ ਨੂੰ ਫਾਇਦਾ ਹੋਵੇ।
ਉਨ੍ਹਾਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਮਸਲਿਆਂ ਨੂੰ ਛੱਡ ਕੇ ਵੱਖ-2 ਸਰਕਾਰਾਂ ਦੇ ਲੋਕ ਵਿਰੋਧੀ ਫੈਸਲਿਆਂ, ਕੇਂਦਰ ਸਰਕਾਰ ਦੇ ਅੰਨ੍ਹੇ ਹਿੰਦੂ ਫਾਸ਼ੀਵਾਦੀ ਅਜੰਡੇ ਖਿਲਾਫ ਡਟ ਕੇ ਖੜਨ ਅਤੇ ਲੜਨ ਦਾ ਸਮਾਂ ਹੈ ਇਸ ਲਈ ਆਪਸੀ ਭਾਈਚਾਰੇ ਦੀ ਰਾਖੀ ਲਈ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ।
ਮਿਤੀ 24 ਅਗਸਤ, 2017                                     ਜਾਰੀ ਕਰਤਾ
                                          
ਸੁਖਵਿੰਦਰ ਕੌਰ ਪ੍ਰਧਾਨ ਲੋਕ ਸੰਗਰਾਮ ਮੰਚ, ਪੰਜਾਬ (ਆਰ.ਡੀ.ਐਫ.)

No comments:

Post a Comment