ਲੋਕ ਸੰਗਰਾਮ ਮੰਚ, ਪੰਜਾਬ (ਆਰ.ਡੀ.ਐਫ.) ਦਾ
ਸੂਬਾ ਇਜਲਾਸ ਜੋਸ਼ੋ ਖਰੋਸ਼ ਨਾਲ ਨੇਪਰੇ ਚੜਿਆ
22-23 ਜੁਲਾਈ 2017 - ਮੋਗਾ ਦੇ ਸ਼ਹੀਦ ਨਛੱਤਰ
ਸਿੰਘ ਹਾਲ ਨੂੰ ਲੋਕ ਸੰਗਰਾਮ ਮੰਚ ਪੰਜਾਬ
(ਆਰ.ਡੀ.ਐਫ.) ਦੇ ਕਾਰਕੁੰਨਾਂ ਨੇ ਬੇਹੱਦ ਰੀਝ ਨਾਲ ਸਜਾਇਆ।
ਮੰਚ ਦੇ ਝੰਡੇ ਬੈਨਰ ਸ਼ਹੀਦਾਂ ਦੀਆਂ ਫੋਟੋਆਂ
ਨਾਲ ਨਾ ਸਿਰਫ ਹਾਲ ਨੂੰ ਅੰਦਰੋਂ ਸਜਾਇਆ ਗਿਆ ਸੀ, ਸਗੋਂ ਬੱਸ ਅੱਡੇ ਤੋਂ ਹੀ ਵੱਡਾ ਫਲੈਕਸ ਡੈਲੀਗੇਟਾਂ, ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕਰ ਰਿਹਾ ਸੀ। ਹਾਲ ਕੰਪਲੈਕਸ ਦੀ ਬਿਲਡਿੰਗ ਨੂੰ ਝੰਡੀਆਂ ਨਾਲ ਲਾਲੋ ਲਾਲ ਕੀਤਾ ਹੋਇਆ ਸੀ। 6 ਸਾਲ ਸਰਗਰਮੀ ਨਾਲ ਕੀਤੇ ਕੰਮਾਂ ਦਾ ਲੇਖਾ-ਜੋਖਾ ਹੋਣ ਜਾ ਰਿਹਾ ਸੀ ਅਤੇ ਇਹਨਾਂ ਸਾਲਾਂ ਵਿੱਚ ਸਰਗਰਮੀਆਂ ਵਿੱਚ ਜੁਟੇ ਰਹੇ ਆਗੂ ਵਰਕਰ ਉਤਸ਼ਾਹੀ ਰੌਂਅ ਵਿੱਚ ਭੱਜ-ਨੱਠ ਕਰ ਰਹੇ ਸਨ। ਵਾਲੰਟੀਅਰ ਸਭ ਦਾ ਚਾਹ-ਪਾਣੀ ਨਾਲ ਸਵਾਗਤ ਕਰ ਰਹੇ ਸਨ। ਮਿਥੇ ਸਮੇਂ 11 ਵਜੇ ਸਵੇਰੇ ਤੱਕ ਸਭ ਤਿਆਰੀਆਂ ਮੁਕੰਮਲ ਹੋ ਕੇ ਹਾਲ ਵਿੱਚ ਇਨਕਲਾਬੀ ਗੀਤ ਚੱਲ ਰਹੇ ਸਨ। ਆਰ.ਡੀ.ਐਫ. ਦੇ ਕੇਂਦਰੀ ਪ੍ਰਧਾਨ ਵਰਵਰਾ ਰਾਓ ਦੀ ਤੀਬਰਤਾ ਨਾਲ ਉਡੀਕ ਹੋ ਰਹੀ ਸੀ।
ਮਿਥੇ ਸਮੇਂ ਤੋਂ ਕੁਝ ਕੁ ਪਛੜ ਕੇ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੇ ਪੰਜਾਬ ਜਨਰਲ ਸਕੱਤਰ ਨੇ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਝੁਕਾਇਆ। ਸਾਰਿਆਂ ਨੇ ਮੋਨ ਧਾਰਿਆ ਅਤੇ ਸਾਥੀ ਮਨਜੀਤ ਰੋਡੇ ਨੇ ਝੰਡੇ ਦਾ ਗੀਤ ਗਾਇਆ। ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨਾਹਰੇ ਲਾਏ ਗਏ। ਇਸ ਉਪਰੰਤ ਕਾਮਰੇਡ ਵਰਵਰਾ ਰਾਓ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਹਮੇਸ਼ਾਂ ਤੋਂ ਸੰਘਰਸ਼ਾਂ ਅਤੇ ਕੁਰਬਾਨੀਆਂ ਦੀ ਧਰਤੀ ਰਿਹਾ ਹੈ। ਉਹ ਆਸ ਕਰਦੇ ਹਨ ਕਿ ਲੋਕ ਸੰਗਰਾਮ ਮੰਚ, ਲੋਕ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਲੋਕਾਂ ਨੂੰ ਇਨਕਲਾਬ ਦੀ ਚੇਟਕ ਲਾਵੇਗਾ।
ਇਸ ਤੋਂ ਤੁਰੰਤ ਬਾਅਦ ਪਿਛਲੇ 5 ਸਾਲ 10 ਮਹੀਨਿਆਂ ਦੀ ਲੇਖਾਜੋਖਾ ਰਿਪੋਰਟ ਕਾਮਰੇਡ ਸੁਖਵਿੰਦਰ ਕੌਰ ਨੇ ਡੈਲੀਗੇਟਾਂ ਨੂੰ ਪੜ੍ਹ ਕੇ ਸੁਣਾਈ। ਰਿਪੋਰਟ ਵਿੱਚ ਇਹਨਾਂ ਸਾਲਾਂ ਦੌਰਾਨ ਚੱਲੀਆਂ ਅਣਗਿਣਤ ਸਰਗਰਮੀਆਂ ਦੀ ਸੰਖੇਪ ਜਾਣਕਾਰੀ ਉਹਨਾਂ ਦੀ ਹਾਂ ਪੱਖ ਅਤੇ ਨਾਂਹ-ਪੱਖ ਨੋਟ ਕੀਤੇ ਸਨ। ਮੰਚ ਵੱਲੋਂ ਹਰ ਸਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਨਕਸਲਬਾੜੀ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਜਾਂਦੇ ਦਰਜ਼ਨਾਂ ਸਿਆਸੀ ਸਭਿਆਚਾਰਕ ਪ੍ਰੋਗਰਾਮ ਜਿਹਨਾਂ ਵਿੱਚ ਆਮ ਜਨਤਾ ਦੀ ਭਰਵੀਂ ਹਾਜ਼ਰੀ ਹੁੰਦੀ ਹੈ ਅਤੇ ਆਮ ਜਨਤਾ ਤੋਂ ਫੰਡ ਇਕੱਠੇ ਕੀਤੇ ਜਾਂਦੇ ਹਨ, ਦੀਆਂ ਰਿਪੋਰਟਾਂ ਸਨ। ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀਆਂ ਸਰਗਰਮੀਆਂ ਨੂੰ ਸਿਰੇ ਚਾੜ੍ਹਨ ਵਿੱਚ ਮੰਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਇਹ ਵਿਰੋਧ ਸਰਗਰਮੀਆਂ ਜਨਤਕ ਲਾਮਬੰਦੀ ਵਾਲੀਆਂ ਕਨਵੈਨਸ਼ਨਾਂ ਅਤੇ ਮੁਜਾਹਰਿਆਂ ਦੇ ਰੂਪ ਵਿੱਚ ਹੁੰਦੀਆਂ ਹਨ। ਮੰਚ ਆਜ਼ਾਦ ਤੌਰ 'ਤੇ ਝੂਠੇ ਪੁਲਸ ਮੁਕਾਬਲਿਆਂ ਅਤੇ ਅਪ੍ਰੇਸ਼ਨ ਗਰੀਨ ਹੰਟ ਵਿਰੁੱਧ ਲੋਕ ਵਿਰੋਧ ਲਾਮਬੰਦ ਕਰਦਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀਆਂ ਸਭ ਸਰਗਰਮੀਆਂ ਵਿੱਚ ਲਾਮਬੰਦੀ ਕਰਕੇ ਯੋਗਦਾਨ ਪਾਉਂਦਾ ਰਿਹਾ ਹੈ।
ਮੰਚ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਸਿੱਖ ਬੰਦੀਆਂ ਦੀ ਰਿਹਾਈ ਦੇ ਮੁੱਦੇ 'ਤੇ ਲਾਮਬੰਦੀ ਕੀਤੀ। ਹੋਰਨਾਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਨਾਲ ਸਾਂਝੇ ਪਲੇਟਫਾਰਮ ਤੋਂ ਕਸ਼ਮੀਰੀ ਲੋਕਾਂ 'ਤੇ ਹੋ ਰਹੇ ਜਬਰ, ਸਿੰਮੀ ਕਾਰਕੁੰਨਾਂ ਦੇ ਜੇਲ੍ਹ 'ਚੋਂ ਕੱਢ ਕੇ ਕੀਤੇ ਕਤਲ, ਮਲਕਾਨਗਿਰੀ ਝੂਠਾ ਮੁਕਾਬਲਾ, ਕਾਲੇ ਕਾਨੂੰਨਾਂ ਵਿਰੁੱਧ ਜਨਤਕ ਕਨਵੈਨਸ਼ਨਾਂ, ਔਰਤਾਂ 'ਤੇ ਜਬਰ ਵਿਰੁੱਧ ਕਨਵੈਨਸ਼ਨਾਂ ਸਮੇਤ ਹੋਰ ਅਨੇਕਾਂ ਮੁੱਦਿਆਂ 'ਤੇ ਸਰਗਰਮੀਆਂ ਕੀਤੀਆਂ ਹਨ।
ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਪੰਜੇ ਵਿੱਚ ਫਸੇ ਲੋਕ ਆਗੂਆਂ ਦੀਆਂ ਗ੍ਰਿਫਤਾਰੀਆਂ ਅਤੇ ਉਹਨਾਂ 'ਤੇ ਪੁਲਸ ਜਬਰ ਵਿਰੁੱਧ ਸਰਗਰਮੀ ਅਤੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਲਈ ਮੰਚ ਨੇ ਪੂਰਾ ਕੰਮ ਕੀਤਾ ਹੈ। ਬਾਦਲਾਂ ਦੀ ਆਰਬਿਟ ਬੱਸ ਵਿੱਚੋਂ ਬਦਤਮੀਜੀ ਕਰਕੇ ਸੁੱਟੀ ਨਾਬਾਲਗ ਲੜਕੀ ਅਤੇ ਉਸਦੀ ਮਾਂ ਦੇ ਹੱਕ ਵਿੱਚ ਜ਼ੋਰਦਾਰ ਸੰਘਰਸ਼ ਦੀ ਅਗਵਾਈ ਕੀਤੀ ਅਤੇ ਫਰੀਦਕੋਟ ਵਿੱਚ ਵਾਪਰੇ ਸ਼ਰੁਤੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਹੋ ਕੇ ਸੰਘਰਸ਼ ਨੂੰ ਮੋਢਾ ਲਾਇਆ। ਖੱਬੀ ਲਹਿਰ ਦੇ ਵਿਛੜੇ ਸਾਥੀਆਂ ਦੀ ਯਾਦ ਵਿੱਚ ਸਮਾਗਮਾਂ ਵਿੱਚ ਹਿੱਸੇਦਾਰੀ ਕੀਤੀ।
ਸਭ ਤੋਂ ਅਹਿਮ ਕਿ ਹਰ ਵਾਰ ਵੋਟਾਂ ਦੇ ਬਾਈਕਾਟ ਲਈ ਲੋਕ ਲਾਮਬੰਦੀ ਮੁਹਿੰਮਾਂ ਚਲਾਈਆਂ। ਸੀਮਾ ਆਜ਼ਾਦ ਦੀ ਚੰਡੀਗੜ੍ਹ ਫੇਰੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਘੋਲ 'ਤੇ ਹੋਏ ਜਬਰ ਵਿਰੁੱਧ ਮੰਚ ਨੇ ਡਟ ਕੇ ਵਿਦਿਆਰਥੀਆਂ ਦਾ ਸਾਥ ਦਿੱਤਾ। ਮੰਚ ਹਰ ਤਰ੍ਹਾਂ ਦੇ ਜਬਰ ਵਿਰੁੱਧ ਸਰਗਰਮੀਆਂ ਕਰਦਾ ਰਹਿੰਦਾ ਹੈ। ਉਕਤ ਸਰਗਰਮੀਆਂ ਦੀ ਰਿਪੋਰਟ 'ਤੇ ਡੈਲੀਗੇਟਾਂ ਨੇ ਭਰਵੀਂ ਬਹਿਸ ਕੀਤੀ। ਮੰਚ ਦੇ ਜਰਨਲ ਸਕੱਤਰ ਕਾ. ਬਲਵੰਤ ਮੱਖੂ ਨੇ ਡੈਲੀਗੇਟਾਂ ਦੇ ਸਵਾਲਾਂ ਦੇ ਵਿਸਥਾਰ ਚ ਜੁਆਬ ਦਿਤੇ। ਡੈਲੀਗੇਟਾਂ ਨੇ ਰਿਪੋਰਟ ਵਿੱਚ ਜਿਕਰ ਹੋਣੋਂ ਰਹਿ ਗਈਆਂ ਬਹੁਤ ਸਾਰੀਆਂ ਸਰਗਰਮੀਆਂ ਸੂਬਾ ਕਮੇਟੀ ਦੇ ਧਿਆਨ ਵਿੱਚ ਲਿਆਂਦੀਆਂ। ਸੋਧਾਂ ਸਮੇਤ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ ਗਈ।
ਵੋਟ ਬਾਈਕਾਟ ਦੀ ਨੀਤੀ, ਮੰਚ ਦੇ ਫੈਡਰਲ ਢਾਂਚੇ ਅਤੇ ਆਰ.ਡੀ.ਐਫ. ਨਾਲ ਜੁੜੇ ਰਹਿਣ ਦੇ ਮੁੱਦੇ 'ਤੇ ਜਥੇਬੰਦੀ ਅੰਦਰ ਉੱਠੇ ਮੱਤਭੇਦਾਂ ਅਤੇ ਕੁੱਝ ਸਾਥੀਆਂ ਵੱਲੋਂ ਜਥੇਬੰਦੀ ਦੇ ਪ੍ਰੋਗਰਾਮ ਤੋਂ ਪਿੱਛੇ ਹਟ ਕੇ ਜਥੇਬੰਦੀ ਛੱਡ ਕੇ ਵੱਖਰੀ ਜਥੇਬੰਦੀ ਇਨਕਲਾਬੀ ਲੋਕ ਮੋਰਚਾ ਨਾਂ ਦੀ ਨਵੀਂ ਜਥੇਬੰਦੀ ਬਣਾ ਲੈਣ ਦੇ ਮੁੱਦੇ 'ਤੇ ਇੱਕ ਮਤਾ ਪੇਸ਼ ਹੋਇਆ। ਡੈਲੀਗੇਟਾਂ ਨੇ ਬਹਿਸ 'ਤੇ ਵਿਚਾਰ ਕਰਦਿਆਂ ਸੋਧਾਂÎ ਕਰਵਾ ਕੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਦਿਆਂ ਕਿਹਾ ਗਿਆ ਕਿ ਜਥੇਬੰਦੀ ਛੱਡ ਕੇ ਜਾਣ ਵਾਲੇ ਸਾਥੀ ਅਸਲ ਵਿੱਚ ਆਰ.ਡੀ.ਐਫ. ਦੀ ਸਮਝਦਾਰੀ ਤੋਂ ਪਿੱਛੇ ਹਟ ਚੁੱਕੇ ਹਨ।
ਤੀਜਾ ਮਤਾ ਮੌਜੂਦਾ ਹਾਲਤ ਅਤੇ ਸਾਡੇ ਕਾਰਜ ਨਾਂ ਦਾ ਪੇਸ਼ ਕੀਤਾ। ਇਸ ਮਤੇ ਵਿੱਚ ਸੰਖੇਪ ਵਿੱਚ ਕੌਮੀ ਅਤੇ ਕੌਮਾਂਤਰੀ ਅਤੇ ਕੁੱਝ ਵਿਸਥਾਰ ਵਿੱਚ ਪੰਜਾਬ ਦੀ ਮੌਜੂਦਾ ਹਾਲਤ 'ਤੇ ਚਾਨਣ ਪਾਉਂਦਿਆਂ ਆਪਣੇ ਨਵੇਂ ਕਾਰਜਾਂ ਦੀ ਸੂਚੀ ਪੇਸ਼ ਕੀਤੀ ਗਈ, ਜਿਸ ਵਿੱਚ ਮੋਦੀ ਸਰਕਾਰ ਦੇ ਆਉਣ ਪਿੱਛੋਂ ਤਿੱਖੇ ਹੋਏ ਆਰਥਿਕ ਹੱਲੇ ਅਤੇ ਫਿਰਕੂ ਫਾਸ਼ੀਵਾਦੀ ਰੁਝਾਨ ਦਾ ਵਿਰੋਧ, ਅਪਰੇਸ਼ਨ ਗਰੀਨ ਹੰਟ ਦਾ ਵਿਰੋਧ, ਮੰਚ ਦੀਆਂ ਅੰਗ ਜਥੇਬੰਦੀਆਂ ਦੀ ਉਸਾਰੀ/ਮਜਬੂਤੀ ਲਈ ਕੰਮ ਕਰਨ, ਧਾਰਮਿਕ ਘੱਟ ਗਿਣਤੀਆਂ ਅਤੇ ਕੌਮੀਅਤਾਂ ਦੀ ਹਮਾਇਤ ਜਾਰੀ ਰੱਖਣ, ਨਵ-ਜਮਹੂਰੀ ਇਨਕਲਾਬ ਦੀ ਸਿਆਸਤ ਦਾ ਪ੍ਰਚਾਰ ਕਰਦਿਆਂ ਲੋਕਾਂ ਦਾ ਸਿਆਸੀ ਪੱਧਰ ਉੱਚਾ ਚੁੱਕਣ ਅਤੇ ਹੁਣ ਚੱਲ ਰਹੇ ਕਾਰਜਾਂ ਨੂੰ ਜਾਰੀ ਰੱਖਣ ਦਾ ਪ੍ਰੋਗਰਾਮ ਪੇਸ਼ ਕੀਤਾ। ਡੈਲੀਗੇਟਾਂ ਨੇ ਭਰਵੀਂ ਬਹਿਸ ਵਿਚਾਰ ਕਰਦਿਆਂ ਸੋਧਾਂÎ ਕਰਵਾ ਕੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ।
ਅੰਤ ਵਿੱਚ ਕਾ. ਲੋਕਰਾਜ ਨੇ ਸੂਬਾ ਕਮੇਟੀ ਵੱਲੋ 6 ਸਾਲਾਂ ਦੀ ਵਿੱਤੀ ਰਿਪੋਰਟ ਪੇਸ਼ ਕੀਤੀ, ਜੋ ਜਥੇਬੰਦੀ ਨੂੰ ਵਿੱਤੀ ਘਾਟੇ ਵਿੱਚ ਦਿਖਾਉਂਦੀ ਸੀ। ਇਹ ਰਿਪੋਰਟ ਸਰਬਸੰਮਤੀ ਨਾਲ ਪਾਸ ਹੋ ਗਈ। ਫਿਰ ਸੂਬਾ ਕਮੇਟੀ ਨੇ ਡੈਲੀਗੇਟਾਂ ਸਾਹਮਣੇ ਆਪਣੀ ਆਤਮ ਆਲੋਚਨਾ ਕਰਦਿਆਂ ਆਪੋ ਆਪਣੀਆਂ ਘਾਟਾਂ ਕਮਜ਼ੋਰੀਆਂ ਪੇਸ਼ ਕੀਤੀਆਂ। ਉਪਰੰਤ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ। ਪੰਜ ਮੈਂਬਰੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਹੋ ਗਈ। ਪ੍ਰਧਾਨ ਸੁਖਵਿੰਦਰ ਕੌਰ (ਔਰਤ ਮੁਕਤੀ ਮੰਚ ਦੀ ਨੁਮਾਇੰਦਾ), ਸਕੱਤਰ ਕਾਮਰੇਡ ਬਲਵੰਤ ਮੱਖੂ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਨੁਮਾਇੰਦਾ), ਉੱਪ-ਪ੍ਰਧਾਨ ਅਵਤਾਰ ਸਿੰਘ ਫੇਰੋਕੇ (ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਨੁਮਾਇੰਦਾ), ਸਹਾਇਕ ਸਕੱਤਰ ਸਾਥੀ ਲੋਕ ਰਾਜ ਮਹਿਰਾਜ ਅਤੇ ਸਾਥੀ ਪਿਆਰਾ ਸਿੰਘ ਪੱਤੀ ਸਿੱਧੇ ਨੁਮਾਇੰਦੇ ਦੇ ਤੌਰ 'ਤੇ ਚੁਣੇ ਗਏ। ਖਜ਼ਾਨਚੀ ਦੀ ਜੁੰਮੇਵਾਰੀ ਸਾਥੀ ਪਿਆਰਾ ਸਿੰਘ ਪੱਤੀ ਨੂੰ ਦਿੱਤੀ ਗਈ।
ਇਜਲਾਸ ਤੋਂ ਉਪਰੰਤ ਡੈਲੀਗੇਟਾਂ,ਆਮ ਜਨਤਾ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਸਾਥੀਆਂ ਨਾਲ ਭਰੇ ਹਾਲ ਵਿੱਚ ਕੌਮੀ ਪ੍ਰਧਾਨ ਕਾਮਰੇਡ ਵਰਵਰਾ ਰਾਓ ਨੇ ਕੌਮੀ ਕੌਮਾਂਤਰੀ ਹਾਲਤਾਂ ਅਤੇ ਚੁਣੌਤੀਆਂ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਪੰਜਾਬ ਦੀ ਵਿਰਾਸਤ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਇਨਕਲਾਬੀ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਗੀਤ-ਸੰਗੀਤ ਤੋਂ ਇਲਾਵਾ ਕਰਾਂਤੀਕਾਰੀ ਸਭਿਆਚਾਰਕ ਕੇਂਦਰ, ਇਕਾਈ ਮੋਗਾ ਨੇ ਕਿਸਾਨੀ ਸੰਕਟ ਉਤੇ ਬਹੁਤ ਹੀ ਭਾਵਪੂਰਤ ਨਾਟਕ ''ਮਿਰਜਾ'' ਪੇਸ਼ ਕੀਤਾ ਗਿਆ। ਉਤਸ਼ਾਹ ਨਾਲ ਭਰੇ ਲੋਕਾਂ ਅਤੇ ਡੈਲੀਗੇਟਾਂ ਨੇ ਇਨਕਲਾਬੀ ਨਾਹਰੇ ਗੂੰਜਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ। ਸਾਰੇ ਸਮੇਂ ਦੌਰਾਨ ਚਾਹ-ਪਾਣੀ ਲੰਗਰ ਆਮ ਵਰਤਦਾ ਰਿਹਾ।
੦-੦
ਸ਼ੋਕ ਸਮਾਚਾਰ- ਰਜਵੰਤ ਕੌਰ 'ਰੱਜੀ' ਉਗੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸਰਗਰਮ ਕਾਰਕੁੰਨ ਪਿਛਲੇ 15 ਸਾਲ ਤੋਂ ਗੰਭੀਰ ਬਿਮਾਰੀਆਂ ਨਾਲ ਜੂਝਦੇ ਹੋਏ 25 ਅਗਸਤ ਨੂੰ ਵਿਛੋੜਾ ਦੇ ਗਏ। ਅਦਾਰਾ ਸੁਰਖ਼ ਰੇਖਾ ਉਹਨਾਂ ਦੇ ਪਰਿਵਾਰ, ਰਿਸ਼ਤੇਦਾਰ ਅਤੇ ਸੰਗੀ-ਸਾਥੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।

No comments:
Post a Comment