ਕਿਸਾਨ ਮਹਾਂ-ਰੈਲੀ
ਰਵਾਇਤੀ ਘੋਲ ਪੈਂਤੜਿਆਂ ਤੋਂ ਬਚੋ
ਰਵਾਇਤੀ ਘੋਲ ਪੈਂਤੜਿਆਂ ਤੋਂ ਬਚੋ
22 ਅਗਸਤ ਨੂੰ 7 ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਵਿਖੇ ਮਹਾਂ-ਰੈਲੀ ਕੀਤੀ ਗਈ ਹੈ, ਜਿਸ ਵਿੱਚ ਕਿਸਾਨ ਜਨਤਾ ਦੀ ਵੱਡੀ ਅਤੇ ਪ੍ਰਭਾਵਸ਼ਾਲੀ ਸ਼ਮੂਲੀਅਤ ਹੋਈ ਹੈ। ਇਕੱਠ ਦੀ ਗਿਣਤੀ ਪੱਖੋਂ ਚਾਹੇ ਇਹ ਰੈਲੀ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਕਹੀ ਜਾ ਸਕਦੀ ਹੈ, ਪਰ ਐਡੇ ਵੱਡੇ ਇਕੱਠ ਦੇ ਲੜਾਕੂ ਰੌਂਅ ਦੇ ਬੱਝਵੇਂ ਇਜ਼ਹਾਰ ਪੱਖੋਂ ਇਸ ਨੂੰ ਪ੍ਰਭਾਵਸ਼ਾਲੀ ਨਹੀਂ ਕਿਹਾ ਜਾ ਸਕਦਾ। ਵਿਸ਼ੇਸ਼ ਕਰਕੇ ਇੱਕ-ਅੱਧੇ ਨੂੰ ਛੱਡ ਕੇ ਲੱਗਭੱਗ ਸਭਨਾਂ ਬੁਲਾਰਿਆਂ ਦੀਆਂ ਤਕਰੀਰਾਂ ਘਸੀਆਂ-ਪਿਟੀਆਂ ਅਤੇ ਦੁਹਰਾਓ ਸਨ। ਉਹਨਾਂ ਵੱਲੋਂ ਕੋਈ ਗੱਲ ਜਾਂ ਸੇਧ ਮੁਹੱਈਆ ਕਰਦੀ ਸਮਝ ਦੀ ਝਲਕ ਨਹੀਂ ਸੀ ਦਿਖਾਈ ਦਿੰਦੀ। ਸ਼ਾਇਦ ਉਹਨਾਂ ਕੋਲ ਨਵਾਂ ਮਸਾਲਾ ਹੀ ਨਹੀਂ ਸੀ। ਹੋਵੇ ਵੀ ਕਿਵੇਂ? ਉਹੀ ਮੰਗਾਂ-ਮਸਲੇ, ਉਹੀ ਵਾਰ ਵਾਰ ਦੁਹਰਾਈਆਂ ਜਾਂਦੀਆਂ ਘੋਲ ਸ਼ਕਲਾਂ ਅਤੇ ਉਹੀ ਸਰਕਾਰੀ ਨੀਤੀਆਂ ਜਾਂ ਸਰਕਾਰ ਦੀ ਵਾਅਦਾ-ਖਿਲਾਫੀ ਵਰਗੀਆਂ ਗੱਲਾਂ ਦਾ ਸਿਲਸਿਲਾ।
ਇਸ ਰੈਲੀ ਤੋਂ ਪਹਿਲਾਂ ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ 12 ਜੂਨ ਨੂੰ ਡੀ.ਸੀ. ਦਫਤਰਾਂ ਮੂਹਰੇ ਜ਼ਿਲ੍ਹਾ ਪੱਧਰੇ ਧਰਨੇ ਮਾਰਨ ਦਾ ਸੱਦਾ ਦਿੱਤਾ ਗਿਆ ਸੀ। 12 ਜੂਨ ਤੋਂ ਪੂਰੇ 2 ਮਹੀਨੇ 10 ਦਿਨ ਦੇ ਲੰਮੇ ਅਰਸੇ ਬਾਅਦ ਇਸ ਰੈਲੀ ਦਾ ਸੱਦਾ ਦਿੱਤਾ ਗਿਆ ਸੀ। ਦੋ ਸੱਦਿਆਂ ਦਰਮਿਆਨ ਐਡਾ ਵੱਡਾ ਖੱਪਾ ਕਿਉਂ ਪਾਇਆ ਗਿਆ? ਸਾਨੂੰ ਇਸਦੀ ਠੋਸ ਜਾਣਕਾਰੀ ਨਹੀਂ ਹੈ, ਪਰ ਇਹ ਖੱਪਾ ਆਸਾਧਾਰਨ ਹੈ। ਕਿਸਾਨ ਜਨਤਾ ਅੰਦਰ ਜਮ੍ਹਾਂ ਅਤੇ ਨਿਕਾਸ ਲਈ ਉੱਸਲਵੱਟੇ ਲੈ ਰਹੇ ਲੜਾਕੂ ਰੌਂਅ ਨਾਲ ਬੇਮੇਲ ਹੈ। ਕਿਸਾਨ ਜਨਤਾ ਦੇ ਭਖਵੇਂ ਮੁੱਦਿਆਂ, ਵਿਸ਼ੇਸ਼ ਕਰਕੇ ਕਰਜ਼ੇ ਦੇ ਮੁੱਦੇ ਦੀ ਸੇਲੇ ਵਰਗੀ ਚੋਭ ਉਹਨਾਂ ਨੂੰ ਖਾੜਕੂ ਸੰਘਰਸ਼ ਦੇ ਮੈਦਾਨ ਵਿੱਚ ਡਟਣ ਲਈ ਤੁੰਨ ਰਹੀ ਹੈ ਅਤੇ ਉਹਨਾਂ ਅੰਦਰ ਹਕੂਮਤੀ ਨੀਤੀਆਂ ਅਤੇ ਹਾਕਮਾਂ ਖਿਲਾਫ ਜਮ੍ਹਾਂ ਹੋਇਆ ਗੁੱਸਾ ਸੰਘਰਸ਼ ਭਬੂਕਾ ਬਣਨ ਲਈ ਰਾਹ ਭਾਲ ਰਿਹਾ ਹੈ। ਅਜਿਹੀ ਹਾਲਤ ਵਿੱਚ ਥੋੜ੍ਹਚਿਰੀ ਤਿਆਰੀ ਹੀ ਵੱਡੀ ਕਿਸਾਨ ਲਾਮਬੰਦੀ ਕਰ ਸਕਦੀ ਹੈ। ਘੋਲ ਸੱਦਿਆਂ ਦਰਮਿਆਨ ਵੱਡਾ ਅਤੇ ਆਸਾਧਾਰਨ ਖੱਪਾ ਕਿਸਾਨਾਂ ਦੇ ਲੜਾਕੂ ਰੌਂਅ ਨੂੰ ਸਲ੍ਹਾਬਣ ਅਤੇ ਉਹਨਾਂ ਅੰਦਰ ਨਿਰਾਸ਼ਾ ਦੇ ਅੰਸ਼ਾਂ ਦਾ ਸੰਚਾਰ ਕਰਨ ਦਾ ਹੀ ਕਾਰਨ ਬਣ ਸਕਦਾ ਹੇ।
ਹੁਣ ਰੈਲੀ ਮੌਕੇ ਉਮੀਦ ਕੀਤੀ ਜਾਂਦੀ ਸੀ ਕਿ ਇਹ ਜਥੇਬੰਦੀਆਂ ਕੋਈ ਅਜਿਹੀ ਖਾੜਕੁ ਘੋਲ ਸਰਗਰਮੀ ਦਾ ਸੱਦਾ ਦੇਣਗੀਆਂ, ਜਿਹੜਾ ਕਰਜ਼ੇ ਅਤੇ ਕੰਗਾਲੀ ਦੀ ਝੰਬੀ, ਨਿਰਾਸ਼ਾ ਦੇ ਆਲਮ ਵਿੱਚ ਧੱਸ ਰਹੀ ਅਤੇ ਖੁਦਕੁਸ਼ੀਆਂ ਰਾਹੀਂ ਇਸ ਨਰਕੀ ਜ਼ਿੰਦਗੀ 'ਚੋਂ ਛੁਟਕਾਰਾ ਪਾਉਣ ਦੇ ਮੰਦਭਾਗੇ ਵਰਤਾਰੇ ਦਾ ਸ਼ਿਕਾਰ ਬਣ ਰਹੀ ਕਿਸਾਨੀ ਨੂੰ ਨਿਤਾਣੇਪਣ ਦੇ ਅਹਿਸਾਸ ਤੋਂ ਖਹਿੜਾ ਛੁਡਾਉਣ ਦੀ ਸੇਧ ਮੁਹੱਈਆ ਕਰੇਗਾ, ਜਿਹੜਾ ਨਾ ਸਿਰਫ ਕਰਜ਼ਾ ਮੁਕਤੀ ਅਤੇ ਹੋਰ ਉੱਭਰਵੀਆਂ ਮੰਗਾਂ ਦੀ ਪੂਰਤੀ ਲਈ ਉਹਨਾਂ ਅੰਦਰ ''ਜੂਝ ਮਰਨ ਦੇ ਚਾਓ'' ਜਗਾਵੇਗਾ, ਸਗੋਂ ਸਾਮਰਾਜੀਆਂ ਅਤੇ ਉਹਨਾਂ ਦੀਆਂ ਝੋਲੀਚੁੱਕ ਭਾਰਤੀ ਹਾਕਮ ਜਮਾਤਾਂ (ਵੱਡੀ ਬੁਰਜੂਆਜੀ ਅਤੇ ਜਾਗੀਰਦਾਰੀ) ਦੀ ਲੁੱਟ-ਖੋਹ ਅਤੇ ਦਾਬੇ ਦੇ ਜੂਲੇ ਨੂੰ ਵਗਾਹ ਮਾਰਨ ਦੀ ਸੋਚ ਅਤੇ ਜਜ਼ਬੇ ਦਾ ਸੰਚਾਰ ਕਰੇਗਾ। ਇਹ ਲੋੜ ਨਵੀਆਂ ਅਤੇ ਖਾੜਕੂ ਘੋਲ ਸ਼ਕਲਾਂ ਅਤੇ ਇਹਨਾਂ ਨਾਲ ਜੁੜਵੀਂ ਪ੍ਰਚਾਰ (ਤੱਤ ਅਤੇ ਢੰਗ-ਤਰੀਕਿਆਂ ਪੱਖੋਂ) ਮੁਹਿੰਮ ਦੀ ਮੰਗ ਕਰਦੀ ਸੀ। ਅਜਿਹੀਆਂ ਘੋਲ ਸ਼ਕਲਾਂ ਜਿਹੜੀਆਂ ਜਿੱਥੇ ਕਿਸਾਨ ਜਨਤਾ ਅੰਦਰਲੇ ਲੜਾਕੂ ਰੌਂਅ ਅਤੇ ਮੁੱਦਿਆਂ ਵਿਸ਼ੇਸ਼ ਕਰਕੇ ਕਰਜ਼ੇ ਦੀ ਮੁੱਦੇ ਦੀ ਤਿੱਖੀ ਚੋਭ ਦੀ ਪੈਦਾਇਸ਼ ਗੁਸੈਲੇ ਪ੍ਰਤੀਕਰਮ ਨੂੰ ਸੰਗਰਾਮੀ ਲਾਟ ਵਿੱਚ ਢਾਲਣ ਦਾ ਸਾਮਾ ਬਣਦੀਆਂ ਹੋਣ, ਉੱਥੇ ਪ੍ਰਸਾਸ਼ਨ ਅਤੇ ਹਕੂਮਤ ਲਈ ਸਿਆਸੀ-ਪ੍ਰਸਾਸ਼ਨਿਕ ਸਿਰਦਰਦੀ ਦੀ ਕਸੂਤੀ ਹਾਲਤ ਬਣਾ ਸਕਦੀਆਂ ਹੋਣ। ਪਰ ਅਫਸੋਸ ਕਿਸਾਨ ਜਥੇਬੰਦੀਆਂ ਵੱਲੋਂ ਅਜਿਹੀ ਸੇਧ ਵਿੱਚ ਕਦਮ ਲੈਣ ਤੋਂ ਗੁਰੇਜ ਕਰਦਿਆਂ, ਬਾਦਲ ਹਕੂਮਤ ਵੇਲੇ ਦੀਆਂ ਬਾਦਲ ਪਿੰਡ ਵਿੱਚ ਧਰਨਾ ਮਾਰਨ ਦੇ ਸੱਦੇ ਵਰਗੀ ਘੋਲ ਸ਼ਕਲ ਨੂੰ ਦੁਹਰਾਉਣ ਦਾ ਕਦਮ ਲੈ ਲਿਆ ਗਿਆ ਹੈ। ਹੁਣ ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਤੋਂ 26 ਸਤੰਬਰ ਤੱਕ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਨਿਵਾਸ ਅਸਥਾਨ ਮੋਤੀ ਮਹਿਲ ਨੂੰ ਘੇਰਨ ਦਾ ਹੋਕਾ ਦਿੱਤਾ ਗਿਆ ਹੈ।
ਜਨਤਾ ਦੀ ਕਿਸੇ ਵੀ ਖਰੀ ਜਥੇਬੰਦੀ ਵੱਲੋਂ ਜਦੋਂ ਕੋਈ ਸੰਘਰਸ਼ ਸੱਦਾ ਦਿੱਤਾ ਜਾਂਦਾ ਹੈ, ਤਾਂ ਇਹ ਸੱਦਾ ਦੇਣ ਬਾਰੇ ਸੋਚਦਿਆਂ, ਹੋਰਨਾਂ ਅਹਿਮ ਨੁਕਤਿਆਂ ਤੋਂ ਇਲਾਵਾ ਸੋਚਣ-ਵਿਚਾਰਨ ਵਾਲਾ ਇੱਕ ਅਹਿਮ ਨੁਕਤਾ ਇਹ ਹੁੰਦਾ ਹੈ ਕਿ ਫੌਰੀ ਪ੍ਰਸੰਗ ਅੰਦਰ ਇਸ ਘੋਲ ਦੀ ਸ਼ਿਸ਼ਤ ਕੀਹਦੇ ਖਿਲਾਫ ਸੇਧਣੀ ਹੈ ਅਤੇ ਲੰਮੇ ਦਾਅ/ਅੰਤਿਮ ਤੌਰ 'ਤੇ ਇਸਦਾ ਨਿਸ਼ਾਨਾ ਕਿਹੜਾ ਹੈ? ਸਾਫ ਸਪੱਸ਼ਟ ਗੱਲ ਕਰਨੀ ਹੋਵੇ ਤਾਂ ਅੱਜ ਸੋਚਣ ਵਿਚਾਰਨ ਵਾਲਾ ਸੁਆਲ ਇਹ ਹੈ ਕਿ ਕੀ ਅੱਜ ਕਿਸਾਨ ਘੋਲ (ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਘੋਲਾਂ) ਦਾ ਨਿਸ਼ਾਨਾ ਕੈਪਟਨ ਅਮਰਿੰਦਰ ਸਿੰਘ ਨਾਂ ਦਾ ਵਿਅਕਤੀ ਹੈ, ਜਿਸ ਕਰਕੇ ਉਸਦੇ ਨਿੱਜੀ ਨਿਵਾਸ ਸਥਾਨ (ਘਰ) ਨੂੰ ਘੇਰ ਕੇ ਉਸਦੇ ਨੱਕ ਵਿੱਚ ਦਮ ਕਰਨ ਵਾਲਾ ਕਦਮ ਲਿਆ ਜਾਣਾ ਜ਼ਰੂਰੀ ਹੈ ਜਾਂ ਫਿਰ ਇਹ ਕਿਸਾਨ ਘੋਲ ਪੰਜਾਬ ਸਰਕਾਰ ਅਤੇ ਉਸਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਹੈ, ਕੀ ਇਹ ਕਿਸਾਨ ਘੋਲ ਸੂਬਾ ਸਰਕਾਰ ਸਮੇਤ ਕੇਂਦਰੀ ਹਕੂਮਤ ਅਤੇ ਉਹਨਾਂ ਦੀਆਂ ਲੋਕ-ਦੋਖੀ ਨੀਤੀਆਂ ਖਿਲਾਫ ਸੇਧਤ ਹੈ ਅਤੇ ਅੰਤਿਮ ਤੌਰ 'ਤੇ ਇਹ ਸਾਮਰਾਜੀਆਂ, ਉਸਦੀਆਂ ਝੋਲੀਚੁੱਕ ਹਾਕਮ ਜਮਾਤਾਂ ਅਤੇ ਉਹਨਾਂ ਦੇ ਜਾਬਰ ਰਾਜ ਅਤੇ ਇਸਦੀਆਂ ਸੰਸਥਾਵਾਂ ਖਿਲਾਫ ਸੇਧਤ ਹੈ?
ਜੇ ਘੋਲ ਨਿੱਜੀ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨਾਂ ਦੇ ਵਿਅਕਤੀ ਖਿਲਾਫ ਸੇਧਤ ਹੈ ਤਾਂ ਉਸ ਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਹਨਾਂ 'ਤੇ ਦਬਾਓ ਬਣਾਉਣ ਲਈ ਉਹਨਾਂ ਦੇ ਨਿੱਜੀ ਨਿਵਾਸ ਸਥਾਨ ਨੂੰ ਜੰਮ ਜੰਮ ਘੇਰੋ। ਸ਼ਾਇਦ ਤੰਗ-ਪ੍ਰੇਸ਼ਾਨ ਹੋ ਕੇ ਉਹ ਕੁੱਝ ਆਰਥਿਕ ਭੋਰ-ਚੂਰ ਦੇਣ ਲਈ ਮਜਬੂਰ ਹੋ ਜਾਵੇ।
ਪਰ ਜੇ ਘੋਲ ਪੰਜਾਬ ਸਰਕਾਰ ਅਤੇ ਉਸਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਸੇਧਤ ਹੈ, ਤਾਂ ਪੰਜਾਬ ਸਰਕਾਰ ਦਾ ਪ੍ਰਮੁੱਖ ਹੈੱਡਕੁਆਟਰ ਚੰਡੀਗੜ੍ਹ ਹੈ। ਪੰਜਾਬ ਸਰਕਾਰ ਦੇ ਮੁਖੀ (ਮੁੱਖ ਮੰਤਰੀ) ਦਾ ਹੈੱਡਕੁਆਟਰ ਚੰਡੀਗੜ੍ਹ ਹੈ। ਬਤੌਰ ਮੁੱਖ ਮੰਤਰੀ ਉਸਦਾ ਨਿਵਾਸ ਸਥਾਨ ਵੀ ਚੰਡੀਗੜ੍ਹ ਵਿੱਚ ਹੀ ਹੈ। ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ 'ਤੇ ਮੜ੍ਹਨ ਵਾਲੇ ਪ੍ਰਸਾਸ਼ਨ ਦਾ ਮੁੱਖ ਦਫਤਰ ਵੀ ਚੰਡੀਗੜ੍ਹ ਵਿਖੇ ਹੈ। ਉਸਦੀਆਂ ਸਥਾਨਕ ਸ਼ਾਖਾਵਾਂ ਜ਼ਿਲ੍ਹਾ ਅਤੇ ਤਹਿਸੀਲ ਹੈੱਡਕੁਆਟਰਾਂ ਵਿਖੇ ਹਨ। ਇਸ ਲਈ, ਘੋਲ ਦੀ ਸ਼ਿਸ਼ਤ ਮੁੱਖ ਮੰਤਰੀ ਦੇ ਹੈੱਡਕੁਆਟਰ ਸਰਕਾਰੀ ਨਿਵਾਸ ਸਥਾਨ ਅਤੇ ਪ੍ਰਸਾਸ਼ਨਿਕ ਗੜ੍ਹਾਂ ਵੱਲ ਸੇਧੀ ਜਾਣੀ ਬਣਦੀ ਹੈ ਤਾਂ ਕਿ ਅਖੀਰ ਇਸ ਦਾ ਮੁਹਾਣ ਸਾਮਰਾਜ, ਉਸਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ ਅਤੇ ਪਿਛਾਖੜੀ ਰਾਜ ਦੇ ਅਦਾਰਿਆਂ ਵੱਲ ਕੀਤਾ ਜਾ ਸਕੇ।
ਘੋਲ ਦਾ ਮੁਹਾਣ ਨਿੱਜੀ ਤੌਰ 'ਤੇ ਅਮਰਿੰਦਰ ਸਿੰਘ ਅਤੇ ਉਸਦੇ ਨਿੱਜੀ ਪਰਿਵਾਰਕ ਘਰ ਵੱਲ ਕਰਨਾ ਹੈ, ਜਾਂ ਫਿਰ ਹਕੂਮਤੀ ਹੈੱਡਕੁਆਟਰ, ਅਤੇ ਰਾਜਕੀ ਪ੍ਰਸਾਸ਼ਨਿਕ ਅਦਾਰਿਆਂ ਵੱਲ ਕਰਨਾ ਹੈ— ਇਹ ਵੱਖ ਵੱਖ ਕਿਸਮ ਦੇ ਦੋ ਪੈਂਤੜਿਆਂ, ਦੋ ਕਿਸਮ ਦੀਆਂ ਘੋਲ ਸ਼ਕਲਾਂ ਅਤੇ ਦੋ ਕਿਸਮ ਦੀਆਂ ਸੇਧਾਂ 'ਚੋਂ ਇੱਕ ਦੀ ਚੋਣ ਕਰਨਾ ਦਾ ਸੁਆਲ ਹੈ। ਜੇ ਪਹਿਲੇ ਪੈਂਤੜੇ ਦੀ ਚੋਣ ਕੀਤੀ ਜਾਂਦੀ ਹੈ, ਤਾਂ ਅਮਲੀ ਤੌਰ 'ਤੇ ਇਸਦਾ ਲਾਜ਼ਮੀ ਨਤੀਜਾ ਘੋਲ ਦੀ ਸ਼ਿਸ਼ਤ ਦਾ ਹਕੂਮਤ, ਹਕੂਮਤੀ ਅਤੇ ਰਾਜਕੀ ਪ੍ਰਸਾਸ਼ਨਿਕ ਅਦਾਰਿਆਂ ਤੋਂ ਤਿਲ੍ਹਕਾਉਂਦਿਆਂ, ਇੱਕ ਵਿਅਕਤੀਗਤ ਸਖਸ਼ੀਅਤ 'ਤੇ ਕੇਂਦਰਤ ਹੋਣ ਵਿੱਚ ਨਿਕਲੇਗਾ। ਇਹ ਪੈਂਤੜਾ ਵੱਧ ਤੋਂ ਵੱਧ ''ਅਮਨ-ਕਾਨੂੰਨ'' ਦੀ ਸਮੱਸਿਆ ਤਾਂ ਖੜ੍ਹੀ ਕਰ ਸਕਦਾ ਹੈ, ਪਰ ਹਾਕਮਾਂ ਲਈ ਸਿਆਸੀ ਸਮੱਸਿਆ ਅਤੇ ਸਿਰਦਰਦੀ ਪੈਦਾ ਨਹੀਂ ਕਰ ਸਕਦਾ। ਇਹ ਪੈਂਤੜਾ ਅਮਨ-ਕਾਨੂੰਨ ਦੀ ਗੰਭੀਰ ਸਮੱਸਿਆ ਵਜੋਂ ਉੱਭਰਨ ਕਰਕੇ ਕਿਸੇ ਹਾਲਤ ਵਿੱਚ ਹਕੂਮਤ 'ਤੇ ਕੁੱਝ ਮੰਗਾਂ ਨੂੰ ਪ੍ਰਵਾਨ ਕਰਨ ਦਾ ਦਬਾਅ ਵੀ ਬਣ ਸਕਦਾ ਹੈ, ਪਰ ਲੋਕ-ਦੁਸ਼ਮਣ ਨੀਤੀਆਂ ਨੂੰ ਬਣਾਉਣ ਤੇ ਲਾਗੂ ਕਰਨ ਵਾਲੀਆਂ ਹਕੂਮਤਾਂ ਅਤੇ ਰਾਜਕੀ ਪ੍ਰਸਾਸ਼ਨਿਕ ਸੰਸਥਾਵਾਂ ਅਤੇ ਤਾਣੇ-ਬਾਣੇ ਬਾਰੇ ਸਿਆਸੀ ਸੋਝੀ ਦਾ ਸੰਚਾਰ ਕਰਨ ਦਾ ਸਾਧਨ ਕਦਾਚਿੱਤ ਨਹੀਂ ਬਣੇਗਾ। ਇਸ ਸੋਝੀ ਦਾ ਸੰਚਾਰ ਇਹਨਾਂ ਸੰਸਥਾਵਾਂ ਅਤੇ ਅਦਾਰਿਆਂ ਨਾਲ ਭਿੜ ਕੇ ਹੀ ਕੀਤਾ ਜਾ ਸਕਦਾ ਹੈ। ਇਸ ਕਰਕੇ, ਜਦੋਂ ਪਿਛਲੇ ਵਰ੍ਹੇ ਅਕਾਲੀ-ਭਾਜਪਾ ਹਕੂਮਤ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਬਾਦਲ ਪਿੰਡ ਵਿੱਚ ਮੁੱਖ ਮੰਤਰੀ ਦੇ ਨਿੱਜੀ ਘਰ 'ਤੇ ਧਰਨਾ ਦੇਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਉਹਨਾਂ ਨੂੰ ਦਸ ਦਿਨ ਨੇੜਲੇ ਪਿੰਡ ਰਾਇਕੇ ਕਲਾਂ 'ਚ ਰੋਕ ਲਿਆ ਗਿਆ ਸੀ। ਰਾਏਕੇ ਕਲਾਂ ਦੇ ''ਪੱਕੇ ਮੋਰਚੇ'' ਦੇ ਲੱਖ ਲਫਾਜ਼ੀ ਪੜੁੱਲ ਬੰਨ੍ਹੇ ਜਾਣ, ਪਰ ਇਹ ਕਿਸਾਨ ਜਨਤਾ ਦੇ ਭੇੜੂ ਰੌਂਅ ਨੂੰ ਅਜਾਈਂ ਗੁਆਉਣ ਅਤੇ ਰਾਹੋਂ ਭਟਕਾਉਣ ਵਾਲੀ ਗੈਰ-ਉਪਜਾਊ ਕਸਰਤ ਬਣ ਕੇ ਰਹਿ ਗਈ ਸੀ। ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਨਿੱਜੀ ਕੋਠੀਆਂ-ਘਰਾਂ 'ਤੇ ਧਰਨੇ ਮਾਰਨ ਅਤੇ ਚੋਣ-ਹਲਕਿਆਂ ਵਿੱਚ ਉਹਨਾਂ ਦੇ ਵੋਟ ਬੈਂਕ ਨੂੰ ਪ੍ਰਭਾਵਤ ਕਰਨ ਦੀਆਂs s ਰਵਾਇਤੀ ਘੋਲ-ਸ਼ਕਲਾਂ ਅਖਤਿਆਰ ਕਰਨ ਦਾ ਪੈਂਤੜਾ ਪਿਛਾਖੜੀ ਪਾਰਲੀਮਾਨੀ ਪਟੜੀ 'ਤੇ ਚੜ੍ਹੀਆਂ ਸੀ.ਪੀ.ਆਈ. ਅਤੇ ਸੀ.ਪੀ.ਐਮ. ਦਾ ਪਰਖਿਆ ਪਰਤਿਆਇਆ ਪੈਂਤੜਾ ਹੈ, ਜਿਸ ਰਾਹੀਂ ਉ੍ਹਹ ਮਿਹਨਤਕਸ਼ ਲੋਕਾਂ ਦੇ ਲੜਾਕੂ ਰੌਂਅ ਦੀ ਫੂਕ ਕੱਢਣ, ਲੋਕ-ਸੁਰਤੀ ਨੂੰ ਹਕੂਮਤ ਅਤੇ ਰਾਜਕੀ ਪ੍ਰਸ਼ਾਨਿਕ ਅਦਾਰਿਆਂ ਅਤੇ ਤਾਣੇ-ਬਾਣੇ ਦੇ ਕਿਰਦਾਰ 'ਤੇ ਕੇਂਦਰਤ ਕਰਨ ਦੀ ਬਜਾਇ ਵਿਅਕਤੀਗਤ ਸਖਸ਼ੀਅਤਾਂ 'ਤੇ ਕੇਂਦਰਤ ਕਰਨ ਅਤੇ ਇਨਕਲਾਬੀ ਭਵਿੱਖ-ਨਕਸ਼ੇ (ਦੂਰ-ਗਾਮੀ ਮੰਜ਼ਿਲ) ਦੀ ਬਜਾਇ, ਸਿਰਫ ਅਤੇ ਸਿਰਫ ਕੁੱਝ ਫੌਰੀ ਭਖਵੀਆਂ ਮੰਗਾਂ 'ਤੇ ਕੇਂਦਰਤ ਕਰਨ ਦਾ ਆਰਥਿਕਵਾਦੀ-ਸੁਧਾਰਵਾਦੀ ਰੋਲ ਨਿਭਾਉਂਦੀਆਂ ਹਨ।

ਇਸ ਲਈ— ਉਹਨਾਂ ਸਭਨਾਂ ਕਿਸਾਨ ਹਿਤੂ ਅਤੇ ਲੋਕ-ਪੱਖੀ ਹਲਕਿਆਂ ਨੂੰ ਅਜਿਹਾ ਘੋਲ ਪੈਂਤੜਾ ਅਖਤਿਆਰ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਘੋਲ ਦੀ ਸ਼ਿਸ਼ਤ ਅਮਰਿੰਦਰ ਸਿੰਘ ਦੀ ਬਜਾਇ ਮੁੱਖ ਮੰਤਰੀ ਖਿਲਾਫ, ਮੋਤੀ ਮਹਿਲ ਦੀ ਬਜਾਇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਵੱਲ, ਇੱਕ ਵਿਅਕਤੀ ਦੀ ਬਜਾਇ ਪੰਜਾਬ ਅਤੇ ਕੇਂਦਰ ਸਰਕਾਰ ਵੱਲ ਅਤੇ ਰਾਜਕੀ-ਪ੍ਰਸਾਸ਼ਨਿਕ ਅਦਾਰਿਆਂ ਵੱਲ ਸੇਧਣੀ ਚਾਹੀਦੀ ਹੈ ਤਾਂ ਕਿ ਹਾਕਮਾਂ ਲਈ ਸਿਰਫ ''ਅਮਨ-ਕਾਨੂੰਨ'' ਦੀ ਹੀ ਨਹੀਂ, ਗੰਭੀਰ ਸਿਆਸੀ ਸਮੱਸਿਆ ਅਤੇ ਸਿਰਦਰਦੀ ਖੜ੍ਹੀ ਕੀਤੀ ਜਾ ਸਕੇ ਅਤੇ ਕਿਸਾਨਾਂ (ਜਨਤਾ) ਦੇ ਜੁਝਾਰੂ ਰੌਂਅ ਅਤੇ ਸੁਰਤੀ ਨੂੰ ਸਹੀ ਟਿਕਾਣੇ 'ਤੇ ਕੇਂਦਰਤ ਕੀਤਾ ਜਾ ਸਕੇ।
ਇਹੀ ਇੱਕੋ ਇੱਕ ਦਰੁਸਤ ਘੋਲ ਪੈਂਤੜਾ ਅਤੇ ਸੇਧ ਹੈ, ਜਿਸ ਰਾਹੀਂ ਇੱਕ ਲਛਮਣ-ਰੇਖਾ ਅੰਦਰ ਆਠੇ ਵਾਹ ਰਹੇ ਕਿਸਾਨ ਅੰਦੋਲਨ ਵਿੱਚ ਰੂਹ ਫੂਕੀ ਜਾ ਸਕਦੀ ਹੈ ਅਤੇ ਖੁਦਕੁਸ਼ੀਆਂ ਦਾ ਕਾਰਨ ਬਣ ਰਹੇ ਨਿਰਾਸ਼ਾ ਅਤੇ ਨਿਤਾਣੇਪਣ ਦੇ ਆਲਮ ਵਿੱਚ ਧਸ ਰਹੀ ਕਿਸਾਨ ਜਨਤਾ ਵਿੱਚ ਜੂਝ ਮਰਨ ਦੇ ਅਹਿਸਾਸ ਦੀ ਚਿੰਗਾੜੀ ਸੀਖੀ ਜਾ ਸਕਦੀ ਹੈ, ਕਰਜ਼ੇ ਵਰਗੀਆਂ ਅਲਾਮਤਾਂ ਦੀ ਅਸਲ ਜੜ੍ਹ ਬਣਦੇ ਸਾਮਰਾਜੀ-ਜਾਗੀਰੂ ਨਿਜ਼ਾਮ ਬਾਰੇ ਮੁਢਲੀ ਸੋਝੀ ਦੀ ਜਾਗ ਲਾਈ ਜਾ ਸਕਦੀ ਹੈ ਅਤੇ ਇਸ ਪਿਛਾਖੜੀ ਨਿਜ਼ਾਮ ਨੂੰ ਜੜ੍ਹੋਂ ਪੁੱਟਣ ਲਈ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਖਰੀ ਇਨਕਲਾਬੀ ਤਾਕਤ ਨੂੰ ਪਛਾਣਨ ਅਤੇ ਉਸਦੀ ਅਗਵਾਈ ਹਾਸਲ ਕਰਨ ਲਈ ਅਹੁਲਣ ਵੱਲ ਪ੍ਰੇਰਿਆ ਜਾ ਸਕਦਾ ਹੈ।
No comments:
Post a Comment