ਭਾਈ ਰੂਪਾ 'ਚ ਗੁਰਸਿੱਖ ਦੀ ਨਗਨ ਵੀਡੀਓ:
ਅਕਾਲੀ ਜਥੇਦਾਰਾਂ ਅਤੇ ਪੁਲਸ ਦੀ ਨਿੱਘਰੀ ਮਾਨਸਿਕਤਾ ਦਾ ਪ੍ਰਗਟਾਵਾ
ਇਸ ਫਰਵਰੀ ਮਹੀਨੇ ਵਿੱਚ ਭਾਈ ਰੂਪਾ ਦੇ ਇੱਕ ਗੁਰਸਿੱਖ ਵਿਅਕਤੀ ਧਰਮ ਸਿੰਘ ਦੀ ਨਗਨ ਵੀਡੀਓ ਸੋਸ਼ਲ ਮੀਡੀਆ— ਇੰਟਰਨੈੱਟ ਅਤੇ ਫੋਨਾਂ ਆਦਿ 'ਤੇ ਜਾਰੀ ਹੋਈ ਹੈ। ਇਹ ਫਿਲਮ ਮਹਿਜ਼ ਫਿਲਮ ਨਹੀਂ ਜਾਂ ਕਿਸੇ ਇੱਕ ਵਿਅਕਤੀ ਦੀ ਵਿਗੜੀ ਸੋਚ ਦਾ ਮਾਮਲਾ ਵੀ ਨਹੀਂ ਬਲਕਿ ਇਹ ਫਿਲਮ ਅਕਾਲੀ-ਭਾਜਪਾ ਹਕੂਮਤ ਦਾ ਵਿਰੋਧ ਕਰਨ ਵਾਲਿਆਂ ਨੂੰ ਸਿਖਾਇਆ ਜਾਣ ਵਾਲਾ ਇੱਕ ਸਬਕ ਹੈ ਕਿ ਕੋਈ ਵਿਅਕਤੀ ਰਾਮਪੁਰਾ ਦੇ ਅਕਾਲੀ ਜੱਥੇਦਾਰ ਸਿਕੰਦਰ ਸਿੰਘ ਮਲੂਕਾ ਦਾ ਵਿਰੋਧ ਕਰੇਗਾ, ਅਕਾਲੀ-ਭਾਜਪਾ ਸਰਕਾਰ ਦੀ ਹਾਂ ਵਿੱਚ ਹਾਂ ਨਹੀਂ ਮਿਲਾਵੇਗਾ, ਸ਼੍ਰੋਮਣੀ ਕਮੇਟੀ ਦੀ ਗੁੰਡਾਗਰਦੀ ਨੂੰ ਕਬੂਲ ਨਹੀਂ ਕਰੇਗਾ, ਆਪਣੇ ਹੱਕ-ਹਕੂਕ ਦੀ ਗੱਲ ਕਰੇਗਾ ਤਾਂ ਉਸ ਨੂੰ ਨਾ ਸਿਰਫ ਸਰੀਰਕ ਤਸੀਹਿਆਂ ਨਾਲ ਹੀ ਪਿੰਜਿਆ ਜਾਵੇਗਾ ਬਲਕਿ ਉਸਦੀ ਰੂਹ ਨੂੰ ਜਿਬ•ਾ ਕਰਕੇ ਬਾਅਦ ਦੇ ਸਮਿਆਂ ਵਿੱਚ ਸੰਤਾਪ ਹੰਢਾਉਂਦੇ ਰਹਿਣ ਲਈ ਜਿੱਚ-ਜਲੀਲ ਵੀ ਕੀਤਾ ਜਾਂਦਾ ਰਹੇਗਾ।
ਅਕਾਲੀ ਦਲ ਦੇ ਗੁੰਡੇ ਜਥੇਦਾਰ ਹੋਣ ਜਾਂ ਸ਼੍ਰੋਮਣੀ ਕਮੇਟੀ ਦੀ ਗੁੰਡਾ ਫੌਜ— ਇਹਨਾਂ ਦੀ ਨਿਗਾਹ ਅਜਿਹੀਆਂ ਜ਼ਮੀਨਾਂ-ਜਾਇਦਾਦਾਂ 'ਤੇ ਟਿਕੀ ਰਹਿੰਦੀ ਹੈ, ਜਿਹੜੀਆਂ ਕਿਸੇ ਨਾ ਕਿਸੇ ਬਹਾਨੇ ਦੱਬਿਆਂ ਜਾ ਸਕਦੀਆਂ ਹੋਣ। ਪਿਛਲੇ ਸਾਲਾਂ ਵਿੱਚ ਅਕਾਲੀ ਜੱਥੇਦਾਰਾਂ ਦੇ ਇਸ਼ਾਰਿਆਂ 'ਤੇ ਸ਼੍ਰੋਮਣੀ ਕਮੇਟੀ ਦੀ ਗੁੰਡਾ ਫੌਜ ਨੇ ਖੰਨਾ-ਚਮਿਆਰਾ (ਅੰਮ੍ਰਿਤਸਰ) ਵਿਖੇ ਦਹਾਕਿਆਂ ਤੋਂ ਖੇਤੀ ਕਰਦੇ ਆ ਰਹੇ ਕਿਸਾਨਾਂ ਤੋਂ ਜ਼ਮੀਨ ਖੋਹਣ ਲਈ ਹੱਲਾ ਬੋਲਿਆ ਸੀ, ਜਿਸ ਦੇ ਖਿਲਾਫ ਕਾਬਜ਼ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ 'ਤੇ ਸ਼੍ਰੋਮਣੀ ਕਮੇਟੀ ਦੀ ਗੁੰਡਾ ਫੋਰਸ ਨੇ ਗੋਲੀਆਂ ਚਲਾ ਕੇ ਦੋ ਕਿਸਾਨਾਂ ਨੂੰ ਮਾਰ ਕੇ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ। ਇਸੇ ਤਰ•ਾਂ ਦੀ ਮਾਮਲਾ ਬਠਿੰਡਾ ਜ਼ਿਲ•ੇ ਦੇ ਪਿੰਡ ਭਾਈ ਰੂਪਾ ਵਿੱਚ ਵੀ ਸਾਹਮਣੇ ਆਇਆ, ਜਿੱਥੇ ਤਕਰੀਬਨ 4 ਸਦੀਆਂ ਤੋਂ ਲੋਕ ਰਾਹੀਆਂ-ਪਾਂਧੀਆਂ ਦੀ ਸੇਵਾ ਹਿੱਤ ਸਦਾ ਚੱਲਦਾ ਰਹਿਣ ਵਾਲਾ ਲੰਗਰ ਲਾਉਂਦੇ ਆ ਰਹੇ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਮੈਕਾਲਫ ਅਨੁਸਾਰ ਭਾਈ ਰੂਪਾ ਪਿੰਡ ਦੀ ਨੀਂਹ 1631 ਈਸਵੀ 'ਚ ਗੁਰੂ ਹਰਗੋਬਿੰਦ ਜੀ ਨੇ ਰੱਖੀ ਅਤੇ ਉਸਨੂੰ “ਰਾਹੀਆਂ, ਪਾਂਧੀਆਂ ਤੇ ਅਤਿਥੀਆਂ ਲਈ ਸਦਾ ਬਹਾਰ ਲੰਗਰ ਚਲਾਉਣ” ਦਾ ਆਦੇਸ਼ ਦਿੱਤਾ। ਭਾਈ ਰੂਪ ਚੰਦ ਦੇ ਪ੍ਰਵਾਰ ਨੇ ਇਸ ਲੰਗਰ ਸੇਵਾ ਨੂੰ ਨਿਭਾਉਣ ਲਈ ਆਪਣੀ ਜ਼ਮੀਨ ਦਾ ਇੱਕ ਹਿੱਸਾ ਦਾਨ ਕੀਤਾ, ਜਿਸਦੀ ਮਾਲਕੀ ਮਾਲ ਮਹਿਕਮੇ ਦੇ ਰਿਕਾਰਡ 'ਚ ਉਦੋਂ ਤੋਂ 'ਲੰਗਰ ਜੀ ਸਾਹਿਬ' ਦੇ ਨਾਮ ਚੱਲੀ ਆਉਂਦੀ ਹੈ।
ਜ਼ਿਕਰਯੋਗ ਹੈ ਕਿ ਪਿੰਡ ਭਾਈਰੂਪਾ ਵਾਸੀ ਲੰਗਰ ਕਮੇਟੀ ਦੇ ਆਗੂ ਧਰਮ ਸਿੰਘ ਖਾਲਸਾ ਦੀ ਥਾਣੇ ਵਿੱਚ ਨਿਰਵਸਤਰ ਵੀਡੀਓ ਬਣਾਈ ਗਈ ਸੀ ਜੋ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਰੋਸ ਹੈ ਤੇ ਧਰਮ ਸਿੰਘ ਖਾਲਸਾ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿੱਢ ਦਿੱਤਾ।
ਮਾਰਚ 2014 ਤੱਕ ਇਹ ਜ਼ਮੀਨ 'ਲੰਗਰ ਜੀ ਸਾਹਿਬ' ਦੇ ਨਾਮ ਤੇ ਹੀ ਬੋਲਦੀ ਸੀ, ਉਦੋਂ ਤੋਂ ਹੀ ਸ੍ਰੋਮਣੀ ਕਮੇਟੀ ਨੇ ਆਪਣਾ ਸਿਆਸੀ ਅਸਰ ਰਸੂਖ ਵਰਤਕੇ ਇਸ ਦਾ ਇੰਤਕਾਲ ਗੈਰ ਕਾਨੂੰਨੀ ਢੰਗ ਨਾਲ ਆਪਣੇ ਨਾਮ ਕਰਵਾ ਲਿਆ। ਇਸ ਸਬੰਧੀ ਕੇਸ ਹੁਣ ਫੂਲ ਅਦਾਲਤ 'ਚ ਚੱਲ ਰਿਹਾ ਹੈ। ਅਦਾਲਤ ਵੱਲੋਂ 'ਯਥਾ ਸਥਿਤੀ ਬਹਾਲ ਰੱਖਣ' ਦਾ ਹੁਕਮ ਹੋਇਆ ਹੈ। ਇਹ ਫੈਸਲਾ ਉਹਨਾਂ ਕੁੱਝ ਵਿਅਕਤੀਆਂ ਦੇ ਖਿਲਾਫ਼ ਹੈ ਜਿਨ•ਾਂ ਨੇ ਸ੍ਰੋਮਣੀ ਕਮੇਟੀ ਨਾਲ ਸਾਜ਼ ਬਾਜ਼ ਕੀਤੀ ਹੈ। ਅਜੇ ਤੱਕ ਕਿਸੇ ਵੀ ਅਦਾਲਤ ਵੱਲੋਂ ਸ੍ਰੋਮਣੀ ਕਮੇਟੀ ਦੇ ਹੱਕ ਵਿੱਚ ਇਸ ਜ਼ਮੀਨ ਦਾ ਕਬਜ਼ਾ ਵਰੰਟ ਜਾਰੀ ਨਹੀਂ ਕੀਤਾ।
ਇਸ ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਧਰਮ ਸਿੰਘ ਖਾਲਸਾ ਜੋ ਕਿ ਪਿੰਡ ਦੇ ਇਤਿਹਾਸਕ ਗੁਰਦੁਆਰੇ ਵਿਚ ਮੌਜੂਦਾ ਕਮੇਟੀ ਮੈਂਬਰ ਵੀ ਹੈ, ਨੇ ਦੱਸਿਆ ਕਿ ਨਵੰਬਰ 2015 ਨੂੰ ਉਨ•ਾਂ ਦੇ ਪਿੰਡ ਦੇ ਗੁਰੂ ਘਰ ਦੀ ਜ਼ਮੀਨ ਨੂੰ ਲੈ ਕੇ ਪਿੰਡ ਵਾਸੀਆਂ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਝਗੜਾ ਚੱਲ ਰਿਹਾ ਸੀ। ਉਹ ਆਪਣੀ ਜ਼ਮੀਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਨ ਤਾਂ ਥਾਣਾ ਫੂਲ ਦੇ ਡੀਐੱਸਪੀ ਵੱਲੋਂ 17 ਨਵੰਬਰ, 2015 ਨੂੰ ਉਸ ਤੋਂ ਇਲਾਵਾ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਉਨ•ਾਂ ਨੂੰ ਥਾਣਾ ਫੂਲ ਵਿਚ ਬੰਦ ਕਰ ਦਿੱਤਾ ਗਿਆ। ਉਸੇ ਦਿਨ ਰਾਤ ਨੌਂ ਵਜੇ ਦੇ ਕਰੀਬ ਚਾਰ ਪੁਲਿਸ ਮੁਲਾਜ਼ਮਾਂ ਨੇ ਜਿਥੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਉਥੇ ਉਸ ਦਾ ਗਾਤਰਾ ਤੇ ਕਛਿਹਰਾ ਤੱਕ ਉਤਾਰ ਦਿੱਤਾ ਤੇ ਨੰਗਾ ਕਰਨ ਤੋਂ ਬਾਅਦ ਉਸ ਦੀ ਮੋਬਾਈਲ ਫੋਨ ਨਾਲ ਤਿੰਨ ਤੋਂ ਚਾਰ ਮਿੰਟ ਦੀ ਵੀਡੀਓ ਬਣਾ ਲਈ।
ਚੋਣਾਂ ਦੇ ਰਾਮਰੌਲੇ ਦੌਰਾਨ ਕਾਦੀਆਂ ਇਲਾਕੇ ਦੇ ਪਿੰਡਾਂ ਵਿੱਚ ਝੰਡਾ-ਮਾਰਚ
ਸ਼ਹੀਦ ਭਗਤ ਸਿੰਘ ਵਿਚਾਰ-ਮੰਚ ਵੱਲੋਂ ਤੋਰਿਆ ਇਹ ਕਾਫਲਾ ਮਠੋਲਾ, ਬਰਸਾਵਾਂ, ਕਾਦੀਆਂ, ਡੱਲਾ, ਕਾਹਲਵਾਂ, ਮੋਕਲ ਢਪਈ, ਨੰਗਲ ਝੋਰ, ਭਰਥ, ਚੀਮਾ ਖੁੱਡੀਆਂ ਆਦਿ ਪਿੰਡਾਂ ਵਿੱਚ ਦੀ ਗੁਜਰਿਆ। ਪਿੰਡ ਮਠੋਲਾ ਵਿੱਚ ਕਿਸਾਨ ਆਗੂ ਹਰਦਿਆਲ ਸਿੰਘ ਮਠੋਲਾ ਅਤੇ ਅਜੀਤ ਸਿੰਘ ਭਰਥ ਨੇ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵੋਟ-ਬਟੋਰੂ ਸਿਆਸੀ ਪਾਰਟੀਆਂ ਨੇ ਹਮੇਸ਼ਾਂ ਮਜ਼ਦੂਰਾਂ-ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਵੱਡੀਆਂ ਕੰਪਨੀਆਂ ਨੂੰ ਮੁਨਾਫੇ ਪੁਚਾਏ ਹਨ। ਅੱਜ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਲੋਭ-ਲਾਲਚ ਦੇ ਰਹੀਆਂ ਹਨ ਤਾਂ ਇਸ ਮਾਹੌਲ ਵਿੱਚ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਲਖਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਕਿਸਾਨ ਅਤੇ ਮਜ਼ਦੂਰ ਆਤਮ-ਹੱਤਿਆਵਾਂ ਕਰ ਰਹੇ ਹਨ। ਮਾਰਚ ਦੇ ਦੌਰਾਨ ਸ਼ਹੀਦ ਭਗਤ ਸਿੰਘ ਵਿਚਾਰ-ਮੰਚ ਦੇ ਆਗੂ ਡਾ. ਅਸ਼ੋਕ ਭਾਰਤੀ ਨੇ ਕਿਹਾ ਕਿ ਵੋਟਾਂ ਨਾਲ ਸਰਕਾਰ ਬਦਲਦੀ ਹੈ, ਰਾਜ ਨਹੀਂ। ਰਾਜ ਸਾਮਰਾਜੀਆਂ, ਜਾਗੀਰਦਾਰਾਂ ਅਤੇ ਦਲਾਲ ਸਰਮਾਏਦਾਰਾਂ ਦਾ ਹੈ, ਇਹਨੂੰ ਜੜ• ਤੋਂ ਬਦਲ ਕੇ ਲੋਕ-ਪੱਖੀ ਰਾਜ ਪ੍ਰਬੰਧ, ਜੋ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਹੋਵੇ, ਬਣਾਉਣਾ ਪੈਣਾ ਹੈ।
ਤਸ਼ੱਦਦ ਦੀ ਵੀਡੀਓ ਦਾ ਬੀ.ਕੇ.ਯੂ. (ਡਕੌਂਦਾ) ਨੇ ਵਿਰੋਧ ਕੀਤਾ
ਬਠਿੰਡਾ, 9 ਫਰਵਰੀ- ਥਾਣਾ ਫੂਲ ਵਿੱਚ ਪਿੰਡ ਭਾਈਰੂਪਾ ਦੇ ਧਰਮ ਸਿੰਘ ਖਾਲਸਾ 'ਤੇ ਕੀਤੇ ਗਏ ਤਸ਼ੱਦਦ ਦੀ ਵੀਡਿਓ ਵਾਇਰਲ ਹੋਣ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂਆਂ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿੱਲ ਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਆਦਿ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ। ਉਨ•ਾਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਨਾ ਕੀਤੇ ਜਾਣ 'ਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ।
ਆਗੂਆਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਘਟੀਆ ਕੀੜੇਮਾਰ ਦਵਾਈਆਂ ਨੇ ਨਰਮੇ ਦੀ ਫ਼ਸਲ ਤਬਾਹ ਕਰ ਦਿੱਤੀ ਸੀ ਅਤੇ ਉਸ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਭਾਰੀ ਜੱਦੋ-ਜਹਿਦ ਕੀਤੀ ਸੀ। ਇਸ ਤਹਿਤ ਹਾਕਮ ਧਿਰ ਦੇ ਨੁਮਾਇੰਦਿਆਂ ਦਾ ਵਿਰੋਧ ਕੀਤਾ ਗਿਆ ਜਿਸ ਵਿੱਚ ਸਾਥੀਆਂ ਸਮੇਤ ਧਰਮ ਸਿੰਘ ਖਾਲਸਾ ਪਿੰਡ ਭਾਈਰੂਪਾ ਵੀ ਸ਼ਾਮਲ ਸਨ।

No comments:
Post a Comment