ਮਜ਼ਦੂਰ ਜਥੇਬੰਦੀਆਂ ਨੇ ਠੇਕੇਦਾਰੀ ਪ੍ਰਬੰਧ ਖ਼ਿਲਾਫ਼ ਬਣਾਈ ਸੰਘਰਸ਼ ਕਮੇਟੀ
ਸੰਗਰੂਰ, 13 ਫ਼ਰਵਰੀ-ਐਫ.ਸੀ.ਆਈ. ਗੋਦਾਮਾਂ ਵਿੱਚ ਕੰਮ ਕਰਨ ਵਾਲੀਆਂ ਸਮੂਹ ਮਜ਼ਦੂਰ ਜਥੇਬੰਦੀਆਂ ਨੇ ਬਨਾਸਰ ਬਾਗ਼ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਐਫ.ਸੀ.ਆਈ.ਵਰਕਰਜ਼ ਯੂਨੀਅਨ, ਐਫ.ਸੀ.ਆਈ.ਸ਼ਰਮਿਕ ਯੂਨੀਅਨ ਤੇ ਲਾਲ ਝੰਡਾ ਐਫ.ਸੀ.ਆਈ. ਪੱਲੇਦਾਰ ਯੂਨੀਅਨ ਸੀਟੂ ਨੇ ਸ਼ਿਰਕਤ ਕੀਤੀ।
ਯੂਨੀਅਨਾਂ ਨੇ ਐਫ.ਸੀ.ਆਈ.ਵੱਲੋਂ ਦੁਬਾਰਾ ਸ਼ੁਰੂ ਕੀਤੇ ਜਾ ਰਹੇ ਠੇਕੇਦਾਰੀ ਸਿਸਟਮ ਦੀ ਨਿੰਦਾ ਕੀਤੀ ਤੇ ਇਸ ਦੇ ਵਿਰੋਧ ਵਿੱਚ ਐਫ.ਸੀ.ਆਈ. ਸੰਘਰਸ਼ ਮਜ਼ਦੂਰ ਕਮੇਟੀ ਬਣਾਈ। ਇਸ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਸਾਰੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਸੰਘਰਸ਼ ਤੋਂ ਬਾਅਦ ਠੇਕੇਦਾਰੀ ਸਿਸਟਮ ਖ਼ਤਮ ਕਰਵਾਇਆ ਸੀ ਪਰ ਹੁਣ ਫਿਰ ਕੇਂਦਰ ਸਰਕਾਰ ਤੇ ਮੈਨੇਜਮੈਂਟ ਠੇਕੇਦਾਰੀ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ, ਜੋ ਮਜ਼ਦੂਰਾਂ ਨਾਲ ਧੱਕਾ ਹੈ। ਉਨ•ਾਂ ਕਿਹਾ ਕਿ ਭਾਜਪਾ ਪੂੰਜੀਪਤੀਆਂ ਦੀ ਸਰਕਾਰ ਹੈ, ਜੋ ਆਪਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਮਜ਼ਦੂਰਾਂ ਨੂੰ ਕੰਮ ਤੋਂ ਵਿਹਲੇ ਕਰ ਕੇ ਦੁਬਾਰਾ ਠੇਕੇਦਾਰੀ ਸਿਸਟਮ ਲਾਗੂ ਕਰਨ ਜਾ ਰਹੀ ਹੈ। ਐਫ.ਸੀ.ਆਈ. ਵਿੱਚ ਕੰਮ ਕਰਦੇ ਮਜ਼ਦੂਰ ਸਰਕਾਰ ਤੇ ਮੈਨੇਜਮੈਂਟ ਵੱਲੋਂ ਮਜ਼ਦੂਰਾਂ ਉਪਰ ਕੀਤੇ ਜਾ ਰਹੇ ਜ਼ੁਲਮ ਵਿਰੁੱਧ ਡਟ ਕੇ ਲੜਾਈ ਲੜਨਗੇ ਭਾਵੇਂ ਉਨ•ਾਂ ਨੂੰ ਇਸ ਸੰਘਰਸ਼ ਵਿੱਚ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਨ•ਾਂ ਕਿਹਾ ਕਿ ਕਿਸੇ ਵੀ ਡਿੱਪੂ ਵਿੱਚ ਕਿਸੇ ਵੀ ਠੇਕੇਦਾਰ ਨੂੰ ਵੜਨ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਠੇਕੇਦਾਰੀ ਸਿਸਟਮ ਲਾਗੂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੁਬੋਧ ਸਿੰਘ, ਦਿਲੀਪ ਯਾਦਵ, ਗਫੂਰ ਮੁਹੰਮਦ, ਭੂਸ਼ਣ ਯਾਦਵ, ਰਾਮ ਸਰੂਪ ਸਿੰਘ, ਸੁਲੱਖਣ ਸਿੰਘ, ਹਰਫੂਲ ਸਿੰਘ, ਸ਼ਿੰਗਾਰਾ ਸਿੰਘ, ਜਗਪਾਲ ਸਿੰਘ, ਇੰਦਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਰਮੇਸ਼ ਚੰਦ ਨੇ ਵਿਚਾਰ ਸਾਂਝੇ ਕੀਤੇ।

No comments:
Post a Comment