Saturday, 4 March 2017

ਵੋਟ ਬਾਈਕਾਟ ਸਰਗਰਮੀ ਦੀ ਰਿਪੋਰਟ

ਸੰਘਰਸ਼ ਦੇ ਮੈਦਾਨ 'ਚੋਂ
ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਵੱਲੋਂ ਵੋਟ ਬਾਈਕਾਟ ਸਰਗਰਮੀ ਦੀ ਰਿਪੋਰਟ
             21 ਫਰਵਰੀ 2017:   Ñਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਮੌਕੇ ਪੰਜਾਬ ਅੰਦਰ ਇੱਕ ਦੋ ਵਰਕੀ (ਲੀਫਲੈੱਟ) ਅਤੇ ਕੰਧ ਪੋਸਟਰ ਲਾ ਕੇ ਸਮੂਹ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ।
          ਰਾਮਪੁਰਾਫੂਲ, ਬਰਗਾੜੀ, ਜੀਰਾ ਅਤੇ ਮੋਗੇ ਅੰਦਰ ਵੋਟ ਬਾਈਕਾਟ ਉੱਪਰ ਕਨਵੈਨਸ਼ਨਾਂ ਕੀਤੀਆਂ ਗਈਆਂ। ਇਨ•ਾਂ ਕਨਵੈਂਨਸ਼ਨਾਂ ਦੌਰਾਨ ਲੋਕ ਸੰਗਰਾਮ ਮੰਚ ਪੰਜਾਬ ਦੇ ਬੁਲਾਰੇ ਬਲਵੰਤ ਮਖੂ ਅਤੇ ਸੁਖਵਿੰਦਰ ਕੌਰ ਨੇ ਭਾਰਤੀ ਪਾਰਲੀਮਾਨੀ ਪ੍ਰਬੰਧ ਦੇ ਖਾਸੇ ਬਾਰੇ ਚਾਨਣਾਂ ਪਾਉਂਦੇ ਦੱਸਿਆ ਕਿ ਇਹ ਸਾਮਰਾਜੀ ਲੁੱਟ-ਖਸੁੱਟ ਦੀਆਂ ਲੋੜਾਂ ਤਹਿਤ ਲੋਕਾਂ 'ਤੇ ਜਬਰੀ ਮੜਿ•ਆ ਇੱਕ ਸੰਦ ਹੈ। ਇਹ ਭਰਮ ਪੈਦਾ ਕਰਦਾ ਹੈ ਕਿ ਲੋਕਾਂ ਦੀ ਮੁਕਤੀ ਵੋਟ ਪਾਰਟੀਆਂ ਦੀ ਬਦਲੀ ਕਰਕੇ ਹੋ ਸਕਦੀ ਹੈ ਪਰ 70 ਸਾਲ ਦਾ ਤਜਰਬੇ 'ਚੋਂ ਲੋਕ ਸਿੱਖੇ ਹਨ ਕਿ ਸਾਰੇ ਵੋਟ ਵਟੋਰੂ ਇੱਕੋ ਸਿੱਕੇ ਦੇ ਦੋਵੇਂ ਪਾਸੇ ਹਨ। ਭਾਰਤ ਦੇ ਮਿਹਨਤੀ ਲੋਕ ਇਸ ਦੇ ਬਦਲ ਦੀ ਤਲਾਸ਼ ਵਿੱਚ ਹਨ । ਕਨਵੈਨਸ਼ਨਾਂ ਅਤੇ ਪਿੰਡਾਂ ਅੰਦਰ ਹੋਈਆਂ ਰੈਲੀਆਂ ਦੌਰਾਨ ਸਮੂਹ ਲੋਕਾਂ 'ਚ  ਵੋਟਾਂ ਦਾ ਬਾਈਕਾਟ ਕਿਉਂ ਕੀਤਾ ਜਾਵੇ, ਵੋਟਾਂ ਦਾ ਬਾਈਕਾਟ ਕਰਕੇ ਫਿਰ ਕੀ ਕੀਤਾ ਜਾਵੇ, ਆਦਿ ਸੁਆਲ ਚਰਚਾ ਦਾ ਵਿਸ਼ਾ ਬਣੇ। ਰੈਲੀਆਂ ਵਿੱਚ ਬੁਲਾਰਿਆਂ ਨੇ ਸਪਸ਼ਟ ਕੀਤਾ ਕਿ ਦੋ ਹੀ ਗੱਲਾਂ ਹਨ ਕਿ ਜਾਂ ਤਾਂ ਵੋਟਾਂ 'ਚ ਹਿੱਸਾ ਲਿਆ ਜਾਵੇ ਜਾਂ ਫਿਰ ਇਨ•ਾਂ ਦਾ ਬਾਈਕਾਟ ਕੀਤਾ ਜਾਵੇ। ਵਿੱਚ ਵਿਚਾਲੇ ਵਾਲੀ ਗੱਲ ਲੋਕਾਂ ਨੂੰ ਮੰਝਧਾਰ ਵਿੱਚ ਫਸਾ ਦਿੰਦੀ ਹੈ। ਇਹ ਵੱਖ-2 ਵੋਟ ਪਾਰਟੀਆਂ ਦਾ ਪਰਦਾਚਾਕ ਤਾਂ ਕਰਦੀ ਹੈ ਪਰ ਇਸ ਦੇ ਪਾਲਣਹਾਰ ਸਾਮਰਾਜੀ ਜਗੀਰੂ ਪ੍ਰਬੰਧ ਦਾ ਕੀ ਬਣੇ ਅਤੇ ਇਸ ਦਾ ਬਾਈਕਾਟ ਕਰਨ ਦਾ ਨਾਹਰਾ ਦੇਣ ਤੋਂ ਟਾਲਾ ਵੱਟਦੀ ਹੈ। ਜੇਕਰ ਲੋਕ ਪੁਛਦੇ ਹਨ ਤੁਸੀਂ ਸਪਸ਼ਟ ਦੱਸੋ ਕਿ ਵੋਟ ਦਾ ਕੀ ਕਰੀਏ ਤਾਂ ਇਹ ਸਮਝ 'ਤੁਸੀਂ ਦੇਖ ਲਓ' ਕਹਿ ਕੇ ਲੋਕਾਂ ਨੂੰ ਘਚੋਲੇ ਵਿੱਚ ਪਾ ਦਿੰਦੀ ਹੈ। ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਸਮਝਦਾ ਹੈ ਕਿ ਭਾਰਤ ਦੇ ਮੌਜੂਦਾ ਸਾਮਰਾਜੀ-ਜਗੀਰੂ ਪ੍ਰਬੰਧ 'ਤੇ ਮੋਹਰ ਲਵਾਉਣ ਲਈ ਹਾਕਮ ਜਮਾਤਾਂ ਵੱਖ-2 ਵੋਟ ਪਾਰਟੀਆਂ 'ਤੇ ਲੋਕਾਂ ਤੋਂ ਮੋਹਰਾਂ ਲਵਾਉਂਦੀਆਂ ਹਨ। ਇਸ ਦੇ ਪਰਦਾਚਾਕ ਕਰਨ ਦੀਆਂ ਗੱਲਾਂ/ਸੱਦੇ/ ਨਾਹਰੇ ਆਰਥਕਵਾਦੀ-ਸੁਧਾਰਵਾਦੀ ਭਰਮ ਭੁਲੇਖੇ ਪੈਦਾ ਕਰਕੇ ਇਸ ਪ੍ਰਬੰਧ ਦੀ ਉਮਰ ਲੰਬੀ ਕਰਨ ਦੇ ਪੱਖ 'ਚ ਹੀ ਜਾ ਭੁਗਤਦੇ ਹਨ। ਜਿਵੇਂ ਆਮ ਆਦਮੀ ਪਾਰਟੀ ਦਾ ਵਰਤਾਰਾ ਪਰਦਾਚਾਕ ਦਾ ਅਖੌਤੀ ਬਦਲ ਬਣ ਕੇ ਸਾਹਮਣੇ ਆਇਆ ਹੈ ਅਤੇ ਕਹਿੰਦੇ ਕਹਾਉਂਦੇ ਜਮਹੂਰੀ ਹਿੱਸੇ ਨੂੰ ਆਪਣੇ ਨਾਲ ਰੋੜ• ਕੇ ਲੈ ਗਿਆ ਕਿ, ''ਇਸ ਪ੍ਰਬੰਧ ਅਧੀਨ ਵੀ ਕੁਝ ਚੰਗਾ ਕੀਤਾ ਜਾ ਸਕਦਾ ਹੈ।'' ਇਸ ਲਈ ਮਿਹਨਤੀ ਲੋਕਾਂ ਦੇ ਦੁਸ਼ਮਣ ਇਸ ਪਾਰਲੀਮਾਨੀ ਪ੍ਰਬੰਧ ਦੇ ਬਾਈਕਾਟ ਦਾ ਸੱਦਾ ਹੀ ਅੱਜ ਦੀ ਹਾਲਤ 'ਚ ਇੱਕੋ ਇੱਕ ਦਰੁਸਤ ਸੱਦਾ ਹੈ। ਇਸ ਦੇ ਨਾਲ ਹੀ ਨਵੇਂ Àਸਰਨ ਵਾਲੇ ਲੋਕ ਪੱਖੀ ਪ੍ਰਬੰਧ 'ਚ ਲੁੱਟ-ਖਸੁੱਟ ਅਤੇ ਦਾਬੇ ਦਾ ਸੰਦ ਸਾਮਰਾਜੀ ਸਰਮਾਇਆ ਜਬਤ ਕਰਕੇ ਲੋਕਾਂ ਦੀ ਮਲਕੀਅਤ ਬਣੇਗਾ। ਜਮੀਨ ਹਲਵਾਹਕ ਦੀ ਹੋਵੇਗੀ, ਰਾਜਸੀ ਸਤ•ਾ ਮਜ਼ਦੂਰਾਂ- ਕਿਸਾਨਾਂ ਦੇ ਹੱਥ ਹੋਵੇਗੀ। ਮੌਜੂਦਾ ਹਾਕਮ ਜਮਾਤਾਂ ਸਰਮਾਏਦਾਰਾਂ ਅਤੇ ਜਗੀਰਦਾਰਾਂ ਨੂੰ ਚੁਣਨ ਅਤੇ ਚੁਣੇ ਜਾਣ ਤੋ ਰੋਕ ਲਾਉਣੀ ਹੋਵੇਗੀ, ਪੈਦਾਵਾਰ ਲੋਕਾਂ ਦੀਆਂ ਲੋੜਾਂ ਅਨੁਸਾਰ, ਨਿਆਂ 'ਚ ਲੋਕਾਂ ਦੀ ਪਿੰਡ ਪੱਧਰ 'ਤੇ ਭਾਗੀਦਾਰੀ ਅਤੇ ਜਾਤੀਪਾਤੀ ਦਾਬਾ ਖਤਮ ਕਰਕੇ ਲੋਕਾਂ 'ਚ ਬਰਾਬਰਤਾ ਆਦਿ ਬਾਰੇ ਦੱਸਿਆ ਗਿਆ। ਇਹ ਵੀ ਦੱਸਿਆ ਗਿਆ ਕਿ ਇਹ ਰਾਜ ਭਾਰੀ ਕੁਰਬਾਨੀਆਂ ਨਾਲ ਹਾਕਮਾਂ ਨਾਲ ਬੇਕਿਰਕ ਲੜਾਈ ਰਾਹੀਂ ਸਥਾਪਤ ਹੋਵੇਗਾ। ਇਹ ਸੱਦਾ ਦਿੱਤਾ ਗਿਆ ਕਿ ਜਥੇਬੰਦ ਹੋ ਕੇ ਇਸ ਦਿਸ਼ਾ 'ਚ ਚੱਲਣ ਵਾਲੇ ਸੰਘਰਸ਼ਾਂ 'ਚ ਜੋਸ਼ੋ-ਖਰੋਸ਼ ਨਾਲ ਕੁੱਦਿਆ ਜਾਵੇ।
               ਲੋਕ ਸੰਗਰਾਮ ਮੰਚ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸਕੂਟਰਾਂ, ਮੋਟਰ ਸਾਇਕਲਾਂ, ਕਾਰਾਂ ਅਤੇ ਹੋਰ ਵਹੀਕਲਾਂ ਰਾਹੀਂ ਕਾਫਲਾ ਮਾਰਚ ਕੱਢ ਕੇ ਪਿੰਡਾਂ 'ਚ ਰੈਲੀਆਂ ਕੀਤੀਆਂ ਗਈਆਂ। ਇਨਾਂ ਕਾਫਲਾ ਮਾਰਚਾਂ ਵਿੱਚ ਵੱਡੀ ਗਿਣਤੀ 'ਚ ਮਜ਼ਦੂਰਾਂ, ਕਿਸਾਨਾਂ, ਨੌਜੁਆਨਾਂ ਨੇ ਜੋਸ਼-ਖਰੋਸ ਅਤੇ ਧੜੱਲੇ ਨਾਲ ਹਿੱਸਾ ਲਿਆ। ਜੀਰਾ ਇਲਾਕੇ ਅੰਦਰ 27 ਫਰਵਰੀ ਨੂੰ ਜੀਰਾ ਸ਼ਹਿਰ, ਸ਼ਾਹ ਵਾਲਾ, ਚੋਹਲਾ, ਬੰਬ ਟਿੰਡਵਾਂ,ਚੰਬਾ ਵੱਡੇ ਲਾਹੁਕੇ, ਅਲੀਪੁਰ ਨਰੰਗਾ, ਮਹੀਆਂ ਸਿੰਘ ਵਾਲਾ, ਮਰਖਾਈ, ਕੱਸੂਆਣਾ, ਨੀਲੇ ਵਾਲਾ, ਵਕੀਲਾਂ, ਵੱਡਾ ਮਹੀਆਂ ਵਾਲਾ, ਲਹਿਰਾ ਅਤੇ ਨਹਿਰ ਬਸਤੀ ਅਤੇ 28 ਫਰਵਰੀ ਨੂੰ ਫਿਰੋਜਸ਼ਾਹ, ਭੱਨਾਂ ਲੇਡਾ, ਚੁਗਾਵਾਂ ਕਲਾਂ, ਚੁਗਾਵਾਂ ਖੁਰਦ, ਸੋਢੀ ਨਗਰ, ਕੁਲਗੜੀ, ਸ਼ੇਰ ਖਾਂ, ਸਹਿਜਾਦੀ, ਕਲਾਸਾਂ, ਖੁਆਜਾ ਖੜਕ, ਰੱਤਾ ਖੇੜਾ, ਢੇਰੂ, ਉਗੋਕੇ ਕਲਾਂ, ਉਗੋਕੇ ਖੁਰਦ ਢੀਡਸਾ, ਭਾਂਗਰ, ਸਕੂਰ ਅਤੇ ਸਰਾਂ ਵਾਲੀ ਵਿੱਚ ਬਲਦੇਵ ਸਿੰਘ ਜੀਰਾ ਅਤੇ ਅਵਤਾਰ ਸਿੰਘ ਫੇਰੋਕੇ ਹੋਰਾਂ ਦੀ ਅਗਵਾਈ ਵੋਟ ਬਾਈਕਾਟ ਕਾਫਲਾ ਮਾਰਚ  ਕੱਢਿਆ ਗਿਆ। ਮੋਗਾ ਬਾਘਾਪੁਰਾਣਾ ਇਲਾਕੇ ਅੰਦਰ ਪਹਿਲੇ ਦਿਨ ਨਾਹਲ ਖੋਟੇ, ਸਿਘਾਂ ਵਾਲਾ, ਮੋਠਾਂ ਵਾਲੀ, ਹਾਕੂ ਵਾਲਾ, ਡਰੋਲੀ, ਡਗਰੂ, ਘੱਲ ਕਲਾਂ, ਬੁੱਕਣ ਵਾਲਾ ਅਤੇ ਦੂਜੇ ਦਿਨ ਨੱਥੂਵਾਲਾ, ਮਟਵਾਣੀ, ਮੱਦੋਕ,ੇ ਝੰਡੇਆਣਾ, ਢੁਡੀਕੇ, ਚੂਹੜਚੱਕ ਆਦਿ ਪਿੰਡਾਂ ਅੰਦਰ ਮੰਚ ਦੇ ਸੂਬਾ ਜਨਰਲ ਸਕੱਤਰ ਬਲਵੰਤ ''ਮਖੂ'' ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਅਤੇ ਬੀ.ਕੇ.ਯੂ.(ਕ੍ਰਾਂਤੀਕਾਰੀ) ਜਿਲ•ਾ ਮੋਗਾ ਦੇ ਪ੍ਰਧਾਨ ਟਹਿਲ ਸਿੰਘ ਦੀ ਅਗਵਾਈ 'ਚ ਮਾਰਚ ਕੱਢਿਆ ਗਿਆ। ਇਸੇ ਤਰਾਂ ਹੀ ਰਾਮਪੁਰਾ ਫੂਲ ਇਲਾਕੇ 'ਚ ਪਹਿਲੇ ਦਿਨ ਫੂਲ,ਚੋਟੀਆਂ, ਧਿੰਗੜ, ਢਪਾਲੀ, ਭਾਈਰੂਪਾ, ਗੁੰਮਟੀ, ਸੇਲਬਰਾਹ, ਸਧਾਣਾ ਅਤੇ ਦੂਸਰੇ ਦਿਨ ਮਹਿਰਾਜ, ਰਾਮਪੁਰਾਫੂਲ ਸ਼ਹਿਰ, ਰਾਮਪੁਰਾ ਪਿੰਡ ਅਤੇ ਮੰਡੀਕਲਾਂ ਵਿੱਚ ਸੁਖਵਿੰਦਰ ਕੌਰ ਅਤੇ ਲੋਕ ਰਾਜ ਮਹਿਰਾਜ ਸੂਬਾ ਕਮੇਟੀ ਮੈਂਬਰ ਲੋਕ ਸੰਗਰਾਮ ਮੰਚ ਪੰਜਾਬ, ਸੁਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਬੀ.ਕੇ.ਯੂ.(ਕ੍ਰਾਂਤੀਕਾਰੀ), ਪ੍ਰਸ਼ੋਤਮ ਮਹਿਰਾਜ, ਮਾਸਟਰ ਗੁਰਨਾਮ ਸਿੰਘ ਮਹਿਰਾਜ ਅਤੇ ਕੇਸ਼ੋ ਰਾਮ ਰਾਮਪੁਰਾ ਦੀ ਅਗਵਾਈ 'ਚ ਮਾਰਚ ਕੱਢਿਆ ਗਿਆ।

No comments:

Post a Comment