ਪੁਲਸ ਵੱਲੋਂ ਮਾਓਵਾਦੀ ਕਾਰਕੁੰਨਾਂ ਦੇ ਆਤਮ-ਸਮਰਪਣ ਦੀ
ਡਰਾਮੇਬਾਜ਼ੀ ਦਾ ਇਕਬਾਲੀਆ ਬਿਆਨ
ਪਿਛਲੇ ਵਰਿ•ਆਂ ਵਿੱਚ, ਵਿਸ਼ੇਸ਼ ਕਰਕੇ 2016 ਵਿੱਚ ਹਾਕਮਾਂ ਵੱਲੋਂ ਨਕਸਲਬਾੜੀ ਕਾਰਕੁੰਨਾਂ ਵੱਲੋਂ ਵੱਡੀ ਗਿਣਤੀ ਵਿੱਚ ਆਤਮ ਸਮਰਪਣ ਕਰਨ ਬਾਰੇ ਅਖਬਾਰੀ ਪ੍ਰਚਾਰ ਦਾ ਖੂਬ ਗੁੱਡਾ ਬੰਨਿ•ਆ ਗਿਆ ਹੈ। ਵਿਸ਼ੇਸ਼ ਕਰਕੇ ਛੱਤੀਸ਼ਗੜ• ਦਾ ਪੁਲਸ ਅਧਿਕਾਰੀਆਂ ਅਤੇ ਉੜੀਸਾ ਦੇ ਮਲਕਾਨਗਿਰੀ ਜ਼ਿਲ•ੇ ਦੇ ਪੁਲਸ ਮੁਖੀ ਮਹਾ ਪਾਤਰਾ ਵੱਲੋਂ ਸੀ.ਪੀ.ਆਈ.(ਮਾਓਵਾਦੀ) ਦੇ ਕਾਰਕੁੰਨਾਂ ਦੇ ਥੋਕ ਪੱਧਰ 'ਤੇ ਆਤਮ-ਸਮਰਪਣ ਕਰਨ ਦੀਆਂ ਖਬਰਾਂ ਛਪਵਾਉਂਦਿਆਂ ਇਹ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਗਿਆ ਹੈ ਕਿ ਇਹਨਾਂ ਇਲਾਕਿਆਂ ਵਿੱਚ ਮਾਓਵਾਦੀ ਸਫਾਂ ਆਪਣੀ ਮਰਜ਼ੀ ਨਾਲ ਇਨਕਲਾਬੀ ਲਹਿਰ ਤੋਂ ਤੋਬਾ ਕਰਕੇ ਅਖੌਤੀ ''ਮੁੱਖ ਧਾਰਾ'' ਵਿੱਚ ਸ਼ਾਮਲ ਹੋ ਰਹੀਆਂ ਹਨ। ਉਹਨਾਂ ਵੱਲੋਂ ਇਕੱਲੇ 2016 ਵਿੱਚ ਹੀ ਬਸਤਰ ਇਲਾਕੇ ਵਿੱਚੋਂ ਹੀ 1210 ਮਾਓਵਾਦੀ ਕਾਰਕੁੰਨਾਂ ਵੱਲੋਂ ਆਤਮ ਸਮਰਪਣ ਕਰਨ ਦੇ ਦਾਅਵੇ ਕੀਤੇ ਗਏ ਹਨ। ਇਸੇ ਤਰ•ਾਂ, ਹਕੂਮਤੀ ਹਥਿਆਰਬੰਦ ਤਾਕਤਾਂ ਵੱਲੋਂ ਅਪ੍ਰੇਸ਼ਨ ਗਰੀਨ ਹੰਟ ਦੇ ਫੌਜੀ ਹੱਲੇ ਨੂੰ ਤੇਜ਼ ਕਰਦਿਆਂ ਅਤੇ ''ਘੇਰੋ ਅਤੇ ਕੁਚਲੋ'' ਦੀ ਮੁਹਿੰਮ ਚਲਾਉਂਦਿਆਂ, ਬੇਦੋਸ਼ੇ ਆਦਿਵਾਸੀਆਂ ਨੂੰ ਫੜ ਕੇ ਮਾਰਨ ਅਤੇ ਇਹਨਾਂ ਕਤਲਾਂ ਨੂੰ ਮੁਕਾਬਲਿਆਂ ਦੇ ਨਾਂ ਹੇਠ ਉਭਾਰਦਿਆਂ ਮੁਲਕ ਅੰਦਰ ਅਤੇ ਕੌਮਾਂਤਰੀ ਪੱਧਰ 'ਤੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਹੱਥ ਮਾਓਵਾਦੀ ਕਾਰਕੁੰਨਾਂ ਦਾ ਹਥਿਆਰਬੰਦ ਤਾਕਤਾਂ ਨਾਲ ਲੜਾਈ ਵਿੱਚ ਸਫਾਇਆ ਹੋ ਰਿਹਾ ਹੈ ਅਤੇ ਦੂਜੇ ਹੱਥ— ਵੱਡੀ ਗਿਣਤੀ ਕਾਰਕੁੰਨ ਆਪਣੀ ਮਰਜ਼ੀ ਨਾਲ ਇਨਕਲਾਬੀ ਲਹਿਰ ਤੋਂ ਪਾਸੇ ਹੋ ਕੇ ਹਾਕਮਾਂ ਦੇ ਪਾਲੇ ਵਿੱਚ ਆ ਰਹੇ ਹਨ। ਇਉਂ, ਸੀ.ਪੀ.ਆਈ. (ਮਾਓਵਾਦੀ) ਦੀ ਅਗਵਾਈ ਵਿੱਚ ਚੱਲ ਰਹੀ ਹਥਿਆਰਬੰਦ ਟਾਕਰਾ ਲਹਿਰ ਦਮ ਤੋੜਨ ਜਾ ਰਹੀ ਹੈ, ਇਸਦਾ ਅੰਤ ਨੇੜੇ ਹੈ।
ਪਰ ਏਸੇ ਸਮੇਂ ਸੀ.ਪੀ.ਆਈ. (ਮਾਓਵਾਦੀ), ਜਮਹੂਰੀ ਅਧਿਕਾਰਾਂ ਦੀਆਂ ਹਾਮੀ ਜਥੇਬੰਦੀਆਂ, ਜਮਹੁਰੀ ਤੇ ਇਨਸਾਫਪਸੰਦ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਵੱਲੋਂ ਇਸ ਸੱਚ ਨੂੰ ਜ਼ੋਰਦਾਰ ਢੰਗ ਨਾਲ ਸਾਹਮਣੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਹਕੂਮਤੀ ਹਥਿਆਰਬੰਦ ਤਾਕਤਾਂ ਵੱਲੋਂ ਇੱਕ ਹੱਥ ਨਿਰਦੋਸ਼ ਅਤੇ ਨਿਹੱਥੇ ਆਦਿਵਾਸੀਆਂ ਨੂੰ ਗੋਲੀਆਂ ਨਾਲ ਭੁੰਨਦਿਆਂ, ਝੂਠੇ ਮੁਕਾਬਲਿਆਂ ਦਾ ਪਰਪੰਚ ਰਚਿਆ ਜਾ ਰਿਹਾ ਹੈ, ਔਰਤਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ, ਲੋਕਾਂ ਦੀ ਮਾਰਧਾੜ ਤੇਜ਼ ਕੀਤੀ ਜਾ ਰਹੀ ਹੈ,. ਲੱਠਮਾਰ ਫਾਸ਼ੀ ਗਰੋਹਾਂ ਨੂੰ ਲੋਕਾਂ 'ਤੇ ਝਪਟਣ ਲਈ ਜਥੇਬੰਦ ਜਾ ਕੀਤਾ ਜਾ ਰਿਹਾ ਹੈ ਅਤੇ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਦੂਜੇ ਹੱਥ ਪਿੰਡਾਂ ਦੇ ਲੋਕਾਂ ਨੂੰ ਘੇਰ ਕੇ ਅਤੇ ਇਕੱਠੇ ਕਰਕੇ ਪੁਲਸ ਕੈਂਪਾਂ ਅਤੇ ਦਫਤਰਾਂ ਵਿੱਚ ਲਿਜਾ ਕੇ ਉਹਨਾਂ ਨੂੰ ਮਾਓਵਾਦੀ ਕਾਰਕੁੰਨਾਂ ਵਜੋਂ ਪੇਸ਼ ਕਰਕੇ ਉਹਨਾਂ ਦੇ ਆਤਮ ਸਮਰਪਣ ਦਾ ਨਾਟਕ ਰਚਿਆ ਜਾ ਰਿਹਾ ਹੈ। ਪਰ ਮੁਲਕ ਅਤੇ ਵਿਸ਼ੇਸ਼ ਕਰਕੇ ਇਹਨਾਂ ਕਬਾਇਲੀ ਇਲਾਕਿਆਂ ਦੀ ਜ਼ਮੀਨ, ਜੰਗਲ, ਪਾਣੀ ਅਤੇ ਖਣਿਜ ਪਦਾਰਥਾਂ ਨੂੰ ਕਾਰਪੋਰੇਟ ਗਿਰਝਾਂ ਹਵਾਲੇ ਕਰਨ ਲਈ ਤਰਲੋਮੱਛੀ ਕੇਂਦਰੀ ਅਤੇ ਸੂਬਾਈ ਹਾਕਮਾਂ ਵੱਲੋਂ ਲੋਕ ਹਿਤੈਸ਼ੀ ਤਾਕਤਾਂ ਦੀ ਇਸ ਹੱਕੀ ਆਵਾਜ਼ ਨੂੰ ਨਾ ਸਿਰਫ ਅਣਗੌਲਿਆਂ ਕੀਤਿਆਂ ਗਿਆ, ਸਗੋਂ ਰਾਜਕੀ ਹਥਿਆਰਬੰਦ ਤਾਕਤਾਂ ਅਤੇ ਉਹਨਾਂ ਦੀ ਮਿਲੀਭੁਗਤ ਨਾਲ ਵੱਖ ਵੱਖ ਨਾਵਾਂ ਹੇਠ ਜਥੇਬੰਦ ਕੀਤੇ ਗੈਰ-ਸਰਕਾਰੀ ਫਾਸ਼ੀ ਹਥਿਆਰਬੰਦ ਗਰੋਹਾਂ ਨੂੰ ਲੋਕਾਂ 'ਤੇ ਵਹਿਸ਼ੀ ਬਘਿਆੜਾਂ ਵਾਂਗ ਝਪਟਣ ਦੀਆਂ ਖੁੱਲ•ਾਂ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਇਹਨਾਂ ਹੱਕੀ ਆਵਾਜ਼ਾਂ ਦੀ ਸੰਘੀ ਘੁੱਟਣ ਲਈ ਲੱਠਮਾਰ ਫਾਸ਼ੀ ਗਰੋਹਾਂ ਨੂੰ ਇਹਨਾਂ 'ਤੇ ਝਪਟਣ ਲਈ ਸ਼ਿਸ਼ਕਰਿਆ ਗਿਆ ਹੈ ਅਤੇ ਕਈ ਨਾਮਵਰ ਪੱਤਰਕਾਰਾਂ ਅਤੇ ਬੁੱਧੀਜੀਵੀਆਂ 'ਤੇ ਨਜਾਇਜ਼ ਮੁਕੱਦਮੇ ਦਰਜ਼ ਕਰਦਿਆਂ, ਉਹਨਾਂ ਨੂੰ ਦਹਿਸ਼ਤਜ਼ਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਇੱਕ ਪਾਸੇ— ਝੂਠੇ ਮੁਕਾਬਲਿਆਂ ਰਾਹੀਂ ਮਾਓਵਾਦੀ ਕਾਰਕੁੰਨਾਂ ਦੇ ਸਫਾਏ ਅਤੇ ਦੂਜੇ ਹੱਥ ਵੱਡੀ ਗਿਣਤੀ ਮਾਓਵਾਦੀ ਕਾਰਕੁੰਨਾਂ ਦੇ ਆਤਮ ਸਮਰਪਣ ਦੀਆਂ ਝੂਠੀਆਂ ਕਹਾਣੀਆਂ ਘੜਨ ਅਤੇ ਇਹਨਾਂ ਨੂੰ ਅਖਬਾਰੀ ਸੁਰਖ਼ੀਆਂ ਰਾਹੀਂ ਉਭਾਰਨ ਦਾ ਮਕਸਦ ਇਨਕਲਾਬੀ ਲਹਿਰ ਖਿਲਾਫ ਵਿੱਢੇ ਹਥਿਆਰਬੰਦ ਹਮਲੇ ਦੇ ਨਾਲੋ ਨਾਲ ਮਨੋਵਿਗਿਆਨਕ ਜੰਗ ਭਖਾਉਣਾ ਹੈ। ਇਸ ਮਨੋਵਿਗਿਆਨਕ ਜੰਗ ਦੇ ਹਿੱਸੇ ਵਜੋਂ ਹੀ ਪਿਛਲੇ ਅਰਸੇ ਵਿੱਚ ਛੱਤੀਸ਼ਗੜ• ਦੇ ਬਸਤਰ ਵਿਖੇ ਤਾਇਨਾਤ ਆਈ.ਜੀ. ਕਲੂਰੀ ਵੱਲੋਂ ਪੁਲਸ ਬਲਾਂ ਅਤੇ ਲੱਠਮਾਰ ਗਰੋਹਾਂ ਵੱਲੋਂ ਝੂਠੇ ਪੁਲਸ ਮੁਕਾਬਲਿਆਂ ਦਾ ਵਿਰੋਧ ਕਰ ਰਹੀਆਂ ਜਮਹੂਰੀ ਅਤੇ ਇਨਸਾਫਪਸੰਦ ਜਥੇਬੰਦੀਆਂ ਅਤੇ ਵਿਅਕਤੀਆਂ ਦੀਆਂ ਅਰਥੀਆਂ ਫੂਕਣ ਦਾ ਢੌਂਗ ਰਚਿਆ ਗਿਆ ਅਤੇ ਪਿੱਛੇ ਜਿਹੇ ਛੱਤੀਸ਼ਗੜ• ਅਤੇ ਉੜੀਸਾ ਦੀ ਸਰਹੱਦ 'ਤੇ ਇੱਕ ਪਿੰਡ ਵਿੱਚ ਆਲੇ ਦੁਆਲੇ ਦੇ ਪਿੰਡਾਂ 'ਚੋਂ ਜ਼ੋਰੋ-ਜਬਰੀ ਆਦਿਵਾਸੀਆਂ ਨੂੰ ਇਕੱਠਾ ਕਰਕੇ ਖੁਦ ਸੰਬੋਧਨ ਕੀਤਾ ਗਿਆ ਅਤੇ ਇਸ ਇਕੱਠ ਨੂੰ ਆਦਿਵਾਸੀ ਲੋਕਾਂ ਵੱਲੋਂ ਇਨਕਲਾਬੀ ਲਹਿਰ ਖਿਲਾਫ ਖੁਦ-ਬ-ਖੁਦ ਕੀਤੀ ਰੈਲੀ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਇਸ ਮਨੋਵਿਗਿਆਨਿਕ ਜੰਗ ਦਾ ਮਕਸਦ ਜਿੱਥੇ ਮਾਓਵਾਦੀ ਕਾਰਕੁੰਨਾਂ, ਉਹਨਾਂ ਦੀ ਅਗਵਾਈ ਹੇਠਲੀ ਇਨਕਲਾਬੀ ਲਹਿਰ, ਇਸ ਲਹਿਰ ਦੇ ਹਮਾਇਤੀ ਘੇਰਿਆਂ ਅਤੇ ਲੋਕ-ਹਿਤੈਸ਼ੀ ਤਾਕਤਾਂ ਦੇ ਮਨੋਬਲ ਨੂੰ ਡੇਗਣਾ ਅਤੇ ਉਹਨਾਂ ਵਿੱਚ ਨਿਰਾਸ਼ਾ ਦਾ ਛੱਟਾ ਦੇਣਾ ਹੈ, ਉੱਥੇ ਹਾਕਮ ਜਮਾਤੀ ਹਲਕਿਆਂ ਅਤੇ ਹਥਿਆਰਬੰਦ ਬਲਾਂ ਦੇ ਡਿਗ ਰਹੇ ਮਨੋਬਲ ਨੂੰ ਢਾਰਸ ਬੰਨ•ਾਉਣਾ, ਨੇੜ ਭਵਿੱਖ ਵਿੱਚ ਜਿੱਤ ਦਾ ਭਰਮ ਸਿਰਜਣਾ ਅਤੇ ਲੋਕਾਂ ਖਿਲਾਫ ਵਿੱਢੀ ਇਸ ਜੰਗ ਵਿੱਚ ਡਟੇ ਰਹਿਣ ਲਈ ਪ੍ਰੇਰਨਾ ਹੈ। ਥੋਕ ਪੱਧਰ 'ਤੇ ਝੂਠੇ ਆਤਮ ਸਮਰਪਣ ਅਤੇ ਫਰਜ਼ੀ ਮੁਕਾਬਲਿਆਂ ਦਾ ਦੂਜਾ ਅਹਿਮ ਮਕਸਦ ਪੁਲਿਸ ਅਤੇ ਨੀਮ-ਫੌਜੀ ਦਲਾਂ ਦੀ ਲੋਕ-ਦੁਸ਼ਮਣ ਅਤੇ ਭ੍ਰਿਸ਼ਟ ਅਫਸਰਸ਼ਾਹੀ ਵੱਲੋਂ ਆਪਣੀਆਂ ਹਿੱਕਾਂ 'ਤੇ ਝੂਠੀਆਂ ਪ੍ਰਾਪਤੀਆਂ ਦੇ ਤਮਗਿਆਂ ਨੂੰ ਸਜਾਉਣਾ, ਇਨਾਮਾਂ-ਕਿਨਾਮਾਂ ਦੀ ਰਾਸ਼ੀ ਹੜੱਪਣਾ, ਆਤਮ ਸਮਰਪਣ ਕੀਤੇ ਅਖੌਤੀ ਕਾਰਕੁੰਨਾਂ ਦੇ ਮੁੜ ਵਸੇਵੇਂ ਦੇ ਨਾਂ 'ਤੇ ਖਜ਼ਾਨੇ ਨੂੰ ਸੰਨ• ਲਾਉਣਾ ਅਤੇ ਉੱਚੇ ਆਹੁਦਿਆਂ ਦੀਆਂ ਕੁਰਸੀਆਂ ਨੂੰ ਹੱਥ ਪਾਉਣਾ ਹੈ।
ਆਤਮ-ਸਮਰਪਣ ਦੇ ਜਿਹਨਾਂ ਝੂਠੇ ਅੰਕੜਿਆਂ ਨੂੰ ਉਪਰੋਕਤ ਮਨੋਵਿਗਿਆਨਕ ਜੰਗ ਅਤੇ ਆਪਣੇ ਭ੍ਰਿਸ਼ਟ ਮਨਸੂਬਿਆਂ ਦੀ ਪੂਰਤੀ ਲਈ ਚਲਾਈ ਮੁਹਿੰਮ ਦਾ ਹੱਥਾ ਬਣਾਇਆ ਗਿਆ ਹੈ। ਇਹਨਾਂ ਅੰਕੜਿਆਂ ਨੂੰ ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਤਾਕਤਾਂ ਤਾਂ ਰੱਦ ਕਰਦੀਆਂ ਹੀ ਰਹੀਆਂ ਹਨ, ਪਰ ਹੁਣ ਖੁਦ ਇਹਨਾਂ ਆਤਮ-ਸਮਰਪਣਾਂ ਦੇ ਡਰਾਮੇ ਰਚਣ ਵਾਲੀ ਪੁਲਸ ਅਫਸਰਸ਼ਾਹੀ ਨੂੰ ਥੁੱਕ ਕੇ ਚੱਟਣਾ ਪੈ ਰਿਹਾ ਹੈ ਅਤੇ ਇਹਨਾਂ ਆਤਮ ਸਮਰਪਣਾਂ ਦੀ ਪ੍ਰੋੜਤਾ ਕਰਨ ਤੋਂ ਪਿੱਛੇ ਮੁੜਨ ਦੀਆਂ ਕਲਾਬਾਜ਼ੀਆਂ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਛੱਤੀਸ਼ਗੜ• ਸਰਕਾਰ ਵੱਲੋਂ ਇੱਕ ''ਛਾਣਬੀਣ ਅਤੇ ਮੁੜ-ਵਸੇਵਾਂ ਕਮੇਟੀ'' ਬਣਾਈ ਗਈ ਹੈ। ਇਸ ਕਮੇਟੀ ਦਾ ਉਦੇਸ਼ ਇਹ ਨਿਸਚਿਤ ਕਰਨਾ ਹੈ ਕਿ ਕਿੰਨੇ ਮਾਓਵਾਦੀ ਕਾਰਕੁੰਨਾਂ ਨੇ ਆਤਮ ਸਮਰਪਣ ਕੀਤਾ ਹੈ, ਤਾਂ ਕਿ ਉਹਨਾਂ ਨੂੰ ਮੁੜ-ਵਸੇਵਾਂ ਸਕੀਮ ਤਹਿਤ ਸਰਕਾਰੀ ਰਾਸ਼ੀ ਤੇ ਸਹੂਲਤਾਂ ਮੁਹੱਈਆ ਕੀਤੀਆਂ ਜਾ ਸਕਣ। ਇਸ ਕਮੇਟੀ ਵਿੱਚ ਸਰਕਾਰੀ ਸਿਵਲ ਅਧਿਕਾਰੀ, ਪੁਲਸ ਅਫਸਰ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹਨ। 29 ਜਨਵਰੀ 2017 ਦੇ ਇੰਡੀਅਨ ਐਕਸਪ੍ਰੈਸ ਵਿੱਚ ਰਾਇਪੁਰ ਵਿੱਚ ਛਪੀ ਖਬਰ ਵਿੱਚ ਕਿਹਾ ਗਿਆ ਹੈ ਕਿ ਇਸ ਕਮੇਟੀ ਮੁਤਾਬਕ ''ਸੂਬੇ ਵਿੱਚ 2016 ਦੌਰਾਨ ਜਿਹਨਾਂ ਨਕਸਲ ਪ੍ਰਭਾਵਿਤ ਜ਼ਿਲਿ•ਆਂ ਵਿੱਚ ਨਕਸਲੀਆਂ ਵੱਲੋਂ ਆਤਮ ਸਮਰਪਣ ਹੋਇਆ ਹੈ, ਉਹਨਾਂ 'ਚੋਂ 97 ਫੀਸਦੀ ਨਕਸਲੀ ਕਾਡਰ ਦੀ ਪ੍ਰੀਭਾਸ਼ਾ 'ਤੇ ਪੂਰੇ ਨਹੀਂ ਉੱਤਰਦੇ ਅਤੇ ਉਹ ਕੇਂਦਰ ਜਾਂ ਸੂਬਾ ਸਰਕਾਰ ਦੀ ਮੁੜ-ਵਸੇਵਾਂ ਨੀਤੀ ਤਹਿਤ ਮਿਲਣ ਵਾਲੇ ਫਾਇਦਿਆਂ ਦੇ ਹੱਕਦਾਰ ਨਹੀਂ ਬਣਦੇ।'' ਇਸੇ ਪੁਲਸ ਅਫਸਰਸ਼ਾਹੀ ਵੱਲੋਂ ਸਿਰਫ 2016 ਦੌਰਾਨ ਆਤਮ ਸਮਰਪਣ ਕਰਨ ਵਾਲੇ ਮਾਓਵਾਦੀ ਕਾਰਕੁੰਨਾਂ (ਕਾਡਰਾਂ) ਦੀ ਗਿਣਤੀ 1210 ਦੱਸੀ ਗਈ ਸੀ। ਹੁਣ ਜੇ ਅਖੌਤੀ ''ਛਾਣਬੀਣ.. ਕਮੇਟੀ'' ਦੀ ਛਾਣਬੀਣ ਤੇ ਨਤੀਜੇ ਨੂੰ ਸਹੀ ਮੰਨ ਲਿਆ ਜਾਵੇ ਤਾਂ ਆਤਮ ਸਮਰਪਣ ਕਰਨ ਵਾਲੇ ਮਾਓਵਾਦੀ ਕਾਰਕੁੰਨਾਂ ਦੀ ਗਿਣਤੀ ਸਿਰਫ 36 ਬਣਦੀ ਹੈ ਅਤੇ 1210 'ਚੋਂ 36 ਮਨਫੀ ਕਰ ਦੇਈਏ ਤਾਂ 1174 ਵਿਅਕਤੀ ਅਜਿਹੇ ਬਣਦੇ ਹਨ, ਜਿਹੜੇ ਸਾਧਾਰਣ ਅਤੇ ਨਿਹੱਥੇ ਆਦਿਵਾਸੀ ਕਿਸਾਨ ਹਨ, ਜਿਹਨਾਂ ਨੂੰ ਹਕੂਮਤੀ ਹਥਿਆਰਬੰਦ ਗਰੋਹਾਂ ਵੱਲੋਂ ਜਬਰੀ ਆਤਮ ਸਮਰਪਣ ਦੇ ਡਰਾਮੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਜਦੋਂ ਪੱਤਰਕਾਰਾਂ ਵੱਲੋਂ ਇਸ ਕਮੇਟੀ ਦੇ ਚੇਅਰਮੈਨ ਡੀ.ਐਮ. ਅਵਸਥੀ (ਨਕਸਲ ਵਿਰੋਧੀ ਕਾਰਵਾਈਆਂ ਅਤੇ ਸੂਬਾ ਖੁਫੀਆ ਬਿਊਰੋ ਦੇ ਡਾਇਰੈਕਟਰ ਜਨਰਲ) ਤੋਂ ਪੁੱਛਿਆ ਗਿਆ ਕਿ ਐਨੇ ਘੱਟ ਗਿਣਤੀ ਵਿਅਕਤੀਆਂ ਨੂੰ ਮੁੜ ਵਸੇਬਾ ਫਾਇਦਿਆਂ ਦੇ ਹੱਕਦਾਰ ਪ੍ਰਵਾਨ ਕਰਨ ਦਾ ਮਤਲਬ ਕੀ ਇਹ ਨਹੀਂ ਬਣਦਾ ਕਿ ਆਤਮ ਸਮਰਪਣ ਕਰਨ ਵਾਲਿਆਂ ਦੀ ਗਿਣਤੀ ਨੂੰ ਵਧਾ-ਚੜ•ਾ ਕੇ ਪੇਸ਼ ਕੀਤਾ ਗਿਆ ਹੈ। ਉਸ ਵੱਲੋਂ ਸਿੱਧੇ ਹੱਥ ਨਾਲ ਕੰਨ ਫੜਨ ਦੀ ਬਜਾਇ, ਟੇਢੇ ਹੱਥ ਨਾਲ ਕੰਨ ਫੜਨ ਵਾਂਗ ਕਿਹਾ ਗਿਆ ਕਿ ''ਇਹ ਸਾਰੀ ਸ਼ਬਦਾਂ ਦੇ ਅਰਥ ਕੱਢਣ ਦੀ ਗੱਲ ਹੈ। ਜ਼ਿਲਿ•ਆਂ ਵਿੱਚ ਹਮਦਰਦਾਂ ਜਾਂ ਹਮਾਇਤੀਆਂ ਦੀ ਵੱਡੀ ਗਿਣਤੀ ਹੈ, ਜਿਸ ਵੱਲੋਂ ਸੂਬਾ ਪੁਲਸ ਦੀ ਵੱਧ ਰਹੀ ਮੌਜੂਦਗੀ ਵਿੱਚ ਹੌਸਲਾ ਫੜਦਿਆਂ, ਹਕੂਮਤ ਨਾਲ ਵਫਾਦਾਰੀ ਦਾ ਐਲਾਨ ਕੀਤਾ ਗਿਆ ਹੈ। ਇਹ ਇੱਕ ਚੰਗਾ ਸੰਕੇਤ ਹੈ। ਉਹਨਾਂ ਨੂੰ ਆਤਮ ਸਮਰਪਣ ਕਰਨ ਵਾਲੇ ਸਮਝਿਆ ਜਾਵੇ ਜਾਂ ਨਾ, ਇਹ ਸਿਰਫ ਲਫਜ਼ਾਂ ਦੇ ਅਰਥਾਂ ਦੀ ਗੱਲ ਹੈ। ਪ੍ਰੰਤੂ ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਤਹਿ ਕੀਤੀ ਗਈ ਆਤਮ ਸਮਰਪਣ ਦੀ ਨੀਤੀ ਦੀਆਂ ਸ਼ਰਤਾਂ ਤਹਿਤ ਉਹ ਇਹ ਕਹੇ ਜਾਣ ਦੇ ਯੋਗ ਨਹੀਂ ਕਿ ਉਹਨਾਂ ਆਤਮ ਸਮਰਪਣ ਕੀਤਾ ਹੈ।''
ਸ੍ਰੀ ਅਵਸਥੀ ਦਾ ਉਪਰੋਕਤ ਬਿਆਨ ਇਹ ਇਕਬਾਲ ਕਰਦਾ ਹੈ ਕਿ ਜਿਹਨਾਂ ਵਿਅਕਤੀਆਂ ਦੇ ਆਤਮ ਸਮਰਪਣ ਦਾ ਡਰਾਮਾ ਰਚਿਆ ਗਿਆ ਸੀ, ਉਹਨਾਂ ਵਿੱਚੋਂ 97 ਫੀਸਦੀ ਨੂੰ ਆਤਮ ਸਮਰਪਣ ਕਰਨ ਵਾਲੇ ਨਹੀਂ ਕਿਹਾ ਜਾ ਸਕਦਾ ਚਾਹੇ ਉਸ ਵੱਲੋਂ ਪੁਲਸ ਵੱਲੋਂ ਰਚੇ ਇਨ•ਾਂ ਡਰਾਮਿਆਂ 'ਤੇ ਇਹ ਕਹਿ ਕੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਜ਼ਿਲਿ•ਆਂ ਵਿੱਚ ਮਾਓਵਾਦੀਆਂ ਦੇ ਹਮਦਰਦਾਂ ਅਤੇ ਹਮਾਇਤੀਆਂ ਦੇ ਘੇਰੇ ਵਿੱਚ ਆਉਂਦੀ ਵੱਡੀ ਗਿਣਤੀ ਜਨਤਾ ਵੱਲੋਂ ਪੁਲਸ ਦੀ ਵੱਧ ਰਹੀ ਮੌਜੂਦਗੀ ਕਰਕੇ ਹੌਸਲ ਫੜਦਿਆਂ ਅਤੇ ਸਵੈ-ਇੱਛਾ ਨਾਲ ਪੁਲਸ ਅਧਿਕਾਰੀਆਂ ਮੂਹਰੇ ਪੇਸ਼ ਹੁੰਦਿਆਂ, ਹਕੂਮਤ ਨਾਲ ਵਫਾਦਾਰੀ ਦਾ ਐਲਾਨ ਕੀਤਾ ਗਿਆ ਹੈ। ਉਸਦਾ ਇਹ ਬਿਆਨ ਆਪਾ-ਵਿਰੋਧੀ ਹੈ ਅਤੇ ਝੂਠਾ ਹੈ। ਜਿਹੜੇ ਲੋਕ ਮਾਓਵਾਦੀਆਂ ਦੇ ਹਮਦਰਦ ਅਤੇ ਹਮਾਇਤੀ ਹਨ, ਉਹ ਭਲਾ ਸਵੈ-ਇੱਛਾ ਨਾਲ ਪੁਲਸ ਅਧਿਕਾਰੀਆਂ ਕੋਲ ਗੋਡੇ ਟੇਕਣ ਕਿਉਂ ਆਉਣਗੇ? ਹਕੀਕਤ ਵਿੱਚ ਜਿੱਥੇ ਅਵਸਥੀ ਦੀ ਉਹਨਾਂ ਜ਼ਿਲਿ•ਆਂ ਵਿੱਚ ਮਾਓਵਾਦੀਆਂ ਦੇ ਹਮਦਰਦਾਂ ਅਤੇ ਹਮਾਇਤੀਆਂ ਦੀ ਵੱਡੀ ਗਿਣਤੀ ਹੋਣ ਦੀ ਗੱਲ ਠੀਕ ਹੈ, ਉੱਥੇ ਉਹਨਾਂ ਵੱਲੋਂ ਸਵੈ-ਇੱਛਾ ਨਾਲ ਪੁਲਸ ਅਧਿਕਾਰੀਆਂ ਕੋਲ ਪੇਸ਼ ਹੋਣ ਦੀ ਗੱਲ ਉੱਕਾ ਹੀ ਝੂਠੀ ਅਤੇ ਮਨਘੜਤ ਹੈ। ਹਕੀਕਤ ਇਹ ਹੈ ਕਿ ਹਥਿਆਰਬੰਦ ਤਾਕਤਾਂ ਵੱਲੋਂ ਜ਼ੋਰੋ-ਜਬਰੀ ਇਹਨਾਂ ਨਿਹੱਥੇ ਲੋਕਾਂ ਨੂੰ ਥਾਣਿਆਂ ਅਤੇ ਪੁਲਸ ਕੈਂਪਾਂ ਵਿੱਚ ਲਿਆਂਦਾ ਗਿਆ, ਜਬਰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਸੰਗੀਨਾਂ ਦੀ ਛਾਂ ਹੇਠ ਪ੍ਰੈਸ ਮੂਹਰੇ ਆਤਮ ਸਮਰਪਣ ਦੇ ਦੰਭੀ ਡਰਾਮੇ ਦਾ ਪਾਤਰ ਬਣਾ ਕੇ ਪੇਸ਼ ਕੀਤਾ ਗਿਆ ਅਤੇ ਪ੍ਰਚਾਰ ਮਾਧਿਅਮਾਂ ਰਾਹੀਂ ਇਸਦੀ ਖੂਬ ਡੌਂਡੀ ਪਿੱਟੀ ਗਈ।
ਹਾਕਮਾਂ ਵੱਲੋਂ ਪਹਿਲਾਂ ਆਤਮ ਸਮਰਪਣ ਦੀ ਵੱਡੀ ਡਰਾਮੇਬਾਜ਼ੀ ਰਚ ਕੇ ਐਡੀ ਵੱਡੀ ਗਿਣਤੀ ਜਨਤਾ ਨੂੰ ਆਤਮ ਸਮਰਪਣ ਕਰਦੇ ਹੋਏ ਪੇਸ਼ ਕਰਨਾ ਅਤੇ ਫਿਰ ਇਸ ਗਿਣਤੀ 'ਚੋਂ 97 ਫੀਸਦੀ ਨੂੰ ਕਾਰਜ ਕਰਨਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਹਾਕਮਾਂ ਵੱਲੋਂ ਮਾਓਵਾਦੀਆਂ ਦੇ ਆਤਮ ਸਮਰਪਣ ਦਾ ਡਰਾਮਾ ਮਹਿਜ਼ ਮਨੋਵਿਗਿਆਨਕ ਜੰਗ ਅਤੇ ਪੁਲਸ ਅਧਿਕਾਰੀਆਂ ਵੱਲੋਂ ਨਿੱਜੀ ਮੁਫਾਦਾਂ ਨੂੰ ਪੂਰਾ ਕਰਨ ਲਈ ਵਰਤਿਆ ਜਾਣ ਵਾਲਾ ਹਰਬਾ ਹੈ, ਪਰ ਇਹ ਹਰਬਾ ਇਨਕਲਾਬੀ ਹਥਿਆਰਬੰਦ ਲਹਿਰ ਨੂੰ ਨਜਿੱਠਣ ਦਾ ਮੁੱਖ ਢੰਗ-ਤਰੀਕਾ ਨਹੀਂ ਹੈ। ਇਹ ਪ੍ਰਮੁੱਖ ਢੰਗ ਤਰੀਕਾ ਤਾਂ ਅਪ੍ਰੇਸ਼ਨ ਗਰੀਨ ਹੰਟ ਦੇ ਨਾਂ 'ਤੇ ਵਿੱਢਿਆ ਫੌਜੀ ਹੱਲਾ ਹੈ। ਜਬਰ-ਜ਼ੁਲਮ, ਝੂਠੇ-ਮੁਕਾਬਲਿਆਂ ਰਾਹੀਂ ਮਾਰ ਮੁਕਾਉਣ, ਪਿੰਡਾਂ ਦੇ ਪਿੰਡ ਫੂਕਣ, ਨਾਦਰਸ਼ਾਹੀ ਮਾਰਧਾੜ, ਔਰਤਾਂ ਨਾਲ ਬਲਾਤਕਾਰ ਅਤੇ ਦਹਿਸ਼ਤਗਰਦੀ ਦੇ ਜ਼ੋਰ ਕੁਚਲ ਸੁੱਟਣ ਦਾ ਆਪਾਸ਼ਾਹੀ ਰਾਜ ਦਾ ਉਹ ਸਲੀਕਾ ਹੈ, ਜਿਸਨੂੰ ਭਾਰਤੀ ਲੋਕ ਅਤੇ ਉਹਨਾਂ ਦੀਆਂ ਮੁਕਤੀ ਲਹਿਰਾਂ ਹੰਢਾ ਰਹੀਆਂ ਹਨ। ਉਹ ਇਸਦੀ ਵਹਿਸ਼ੀਆਨਾ ਅਤੇ ਆਦਮਖੋਰ ਤਸੀਰ ਨੂੰ ਬੁੱਝਦਿਆਂ, ''ਜੈਸੇ ਨੂੰ ਤੈਸਾ'' ਦੀ ਸੇਧ 'ਤੇ ਡਟੀਆਂ ਹੋਈਆਂ ਹਨ। ੦-੦

No comments:
Post a Comment