''ਟਾਕਰਾ ਇਨਸਾਫ ਦੀ ਇੱਕ ਸ਼ਕਲ ਹੈ'' —ਫਿਲਮਕਾਰ ਇੱਫਤ ਫਾਤਿਮਾ
-ਦੀਪਾ ਗਣੇਸ਼
ਦਿੱਲੀ ਤੋਂ ਇੱਕ ਆਜ਼ਾਦ ਫਿਲਮਸਾਜ਼ ਇੱਫਤ ਫਾਤਿਮਾ ਸੰਨ 2000 ਵਿੱਚ ਸਿੱਖਿਆ ਅਤੇ ਪਛਾਣ ਬਾਰੇ ਫੈਲੋਸ਼ਿੱਪ ਪ੍ਰੋਜੈਕਟ 'ਤੇ ਖੋਜ ਕੰਮ ਲਈ ਸ੍ਰੀ ਲੰਕਾ ਗਈ ਸੀ। ਉਸ ਤੋਂ ਬਾਅਦ ਦੇ ਸਾਲਾਂ ਵਿੱਚ ਉਸ ਵੱਲੋਂ ਯੰਗ ਏਸ਼ੀਅਨ ਟੈਲੀਵੀਜ਼ਨ ਚੈਨਲ ਦੇ ਕਾਰਕੁੰਨ ਵਜੋਂ ਕੰਮ ਕੀਤਾ ਗਿਆ। 2005 ਵਿੱਚ ਉਸ ਵੱਲੋਂ ਸ੍ਰੀ ਲੰਕਾ ਅੰਦਰਲੀ ਲੜਾਈ ਬਾਰੇ ਇੱਕ ਫਿਲਮ ''ਜੰਗ ਅਤੇ ਅਮਨ ਦਾ ਦੂਜਾ ਪਾਸਾ'' ਬਣਾਈ ਗਈ, ਜਿਸ ਵਿੱਚ ਲੋਕਾਂ ਦੀਆਂ ਹੱਡ ਬੀਤੀਆਂ ਦੀ ਦਾਸਤਾਨ ਨੂੰ ਪੇਸ਼ ਕੀਤਾ ਗਿਆ। ਜਦੋਂ 2006 ਵਿੱਚ ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਜਥੇਬੰਦੀ (ਐਸੋਸੀਏਸ਼ਨ ਆਫ ਪੇਰੈਂਟਸ ਆਫ ਡਿਸਅਪੀਰਡ ਪਰਸਨਜ਼) ਦੀ ਚੇਅਰਪਰਸਨ ਪ੍ਰਵੀਨਾ ਆਹੰਗਰ ਨੂੰ ਮਿਲੀ, ਤਾਂ ਮਨ ਵਿੱਚ ਕਸ਼ਮੀਰ ਦੇ ਗੁੰਮਸ਼ੁਦਾ ਵਿਅਕਤੀਆਂ ਬਾਰੇ ਫਿਲਮ ਬਣਾਉਣ ਦੀ ਜ਼ੋਰਦਾਰ ਤਾਂਘ ਪੈਦਾ ਹੋਈ। ਨੌ ਸਾਲਾਂ ਵਿੱਚ ਸਫਰ ਅਤੇ ਖੋਜ ਕਾਰਜ ਰਾਹੀਂ ਇੱਫਤ ਵੱਲੋਂ ''ਖ਼ੂਨ ਦੀ ਭਰਵ'' ਫਿਲਮ ਬਣਾਈ ਗਈ, ਜਿਸ ਨੂੰ ਜਿੱਥੇ ਵੀ ਵਿਖਾਇਆ ਗਿਆ, ਸਭਨਾਂ ਥਾਵਾਂ 'ਤੇ ਇਸ ਵੱਲੋਂ ਦਰਸ਼ਕਾਂ 'ਤੇ ਦਿਲ-ਹਿਲਾਊ ਅਸਰ ਛੱਡਿਆ ਗਿਆ।
ਸੁਆਲ- ਕੀ ਤੁਸੀਂ ਸਾਨੂੰ ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਜਥੇਬੰਦੀ ਬਾਰੇ ਦੱਸ ਸਕਦੇ ਹੋ?
ਜਵਾਬ- 1994 ਵਿੱਚ ਪੇਸ਼ੇਵਰ ਕਾਨੂੰਨਦਾਨਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਹਮਾਇਤ ਨਾਲ ਜੰਮੂ-ਕਸ਼ਮੀਰ ਵਿੱਚ ਜ਼ੋਰ-ਜਬਰੀ ਗੁੰਮਸ਼ੁਦਗੀ ਦੇ ਸ਼ਿਕਾਰ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਆਪਣੇ ਆਪ ਨੂੰ ਇੱਕ ਜਥੇਬੰਦੀ ਦੇ ਰੂਪ ਵਿੱਚ ਜਥੇਬੰਦ ਕੀਤਾ ਗਿਆ। ਇਸ ਜਥੇਬੰਦੀ ਦਾ ਨਾ ਐਸੋਸ਼ੀਏਸ਼ਨ ਆਫ ਪੇਰੈਂਟਸ ਆਫ ਡਿਸਅਪੀਰਡ ਪਰਸਨਜ਼ ਰੱਖਿਆ ਗਿਆ। ਪਿਛਲੇ ਸਾਲਾਂ ਵਿੱਚ ਏ.ਪੀ.ਡੀ.ਪੀ. ਨੇ ਇੱਕ ਲਹਿਰ ਦਾ ਰੁਪ ਧਾਰਨ ਕਰ ਲਿਆ ਹੈ, ਜਿਹੜੀ ਇਨਸਾਫ ਅਤੇ ਜਵਾਬਦੇਹੀ ਦੇ ਮੁੱਦਿਆਂ 'ਤੇ ਲਗਾਤਾਰ ਸਰਗਰਮੀ ਦਾ ਜ਼ਰੀਆ ਬਣ ਗਈ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨਾਲ ਭਿਆਨਕ ਲੜਾਈ ਵਿੱਚ ਜੂਝ ਰਹੇ ਪਰਿਵਾਰਾਂ ਦੀ ਦਰਦਨਾਕ ਵਿਥਿਆ ਨੂੰ ਉਭਾਰਦਿਆਂ, ਏ.ਪੀ.ਡੀ.ਪੀ. ਵੱਲੋਂ ਨਾ ਸਿਰਫ ਕਸ਼ਮੀਰ ਅੰਦਰ ਜਬਰਨ ਗੁੰਮਸ਼ੁਦਗੀਆਂ ਦੇ ਮੁੱਦੇ 'ਤੇ ਚੁੱਪ ਨੂੰ ਚੀਰ ਸੁੱਟਿਆ ਹੈ, ਸਗੋਂ ਟਾਕਰੇ ਅਤੇ ਸਭਨਾਂ ਔਖੀਆਂ ਘੜੀਆਂ ਵਿੱਚ ਟਾਕਰੇ ਦੇ ਸੰਬੰਧੀ ਜਨਤਕ ਵਿਚਾਰ-ਚਰਚਾ ਨੂੰ ਭਖਦਾ ਅਤੇ ਜਾਰੀ ਰੱਖਿਆ ਹੈ। ਏ.ਪੀ.ਡੀ.ਪੀ. ਦੀ ਆਪਣੇ ਆਪ ਵਿੱਚ ਮੌਜੂਦਗੀ ਹੀ ਉਸ ਹਕੂਮਤੀ ਝੂਠ-ਪ੍ਰਚਾਰ ਨੂੰ ਚੁਣੌਤੀ ਬਣਦੀ ਹੈ, ਜਿਹੜਾ ਗੁੰਮਸ਼ੁਦਗੀਆਂ ਨੂੰ ਕਸ਼ਮੀਰੀਆਂ ਦੇ ਚੇਤਿਆਂ 'ਚੋਂ ਮਿਟਾਉਣਾ ਚਾਹੁੰਦਾ ਹੈ ਅਤੇ ਕਸ਼ਮੀਰੀ ਜਨਤਾ ਦੇ ਚੇਤਿਆਂ ਵਿੱਚੋਂ ਇਹਨਾਂ ਗੁੰਮਸ਼ੁਦਗੀਆਂ ਨੂੰ ਜਬਰੀ ਮਿਟਾਉਣ ਦਾ ਇਹ ਅਮਲ ਬੜੇ ਹੀ ਵਿਉਂਤਬੱਧ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਪ੍ਰਸ਼ਨ- ਤੁਹਾਡੀ ਫਿਲਮ ''ਖ਼ੁਨ ਦੀ ਭਰਵ'' ਨੌਂ ਸਾਲਾਂ ਦੇ ਅਰਸੇ ਵਿੱਚ ਬਣਾਈ ਗਈ ਸੀ। ਕੀ ਤੁਸੀਂ ਫਿਲਮ ਬਣਾਉਣ ਲਈ ਕੀਤੀ ਮਿਹਨਤ ਬਾਰੇ ਦੱਸ ਸਕਦੇ ਹੋ? ਤੁਹਾਡੇ ਲਈ ਉਹਨਾਂ ਸਭਨਾਂ ਖੌਫਨਾਕ ਕਹਾਣੀਆਂ ਨੂੰ ਮੁੜ ਜਿਉਣਾ ਬੇਹੱਦ ਦਿਲ-ਕੰਬਾਊ ਲੱਗਿਆ ਹੋਵੇਗਾ। ਤੁਸੀਂ ਇਸ ਸਾਰੀ ਹਾਲਤ 'ਚੋਂ ਲੰਘਣ ਵਿੱਚ ਕਿਵੇਂ ਸਫਲ ਹੋਏ। ਕੀ ਤੁਸੀਂ ਕੁੱਝ ਘਟਨਾਵਾਂ ਦਾ ਜ਼ਿਕਰ ਕਰ ਸਕਦੇ ਹੋ?
ਜਵਾਬ— ਇੱਕ ਤਰ•ਾਂ ਨਾਲ ਮੈਨੂੰ ਮੇਰੀ ਫਿਲਮ —ਲੰਕਾ- ਜੰਗ ਅਤੇ ਅਮਨ ਦਾ ਦੂਜਾ ਪਾਸਾ— ਬਣਾਉਣ ਦੇ ਅਮਲ ਰਾਹੀਂ ਹੀ ਗੁੰਮ ਹੋਏ ਵਿਅਕਤੀਆਂ ਦੇ ਪਰਿਵਾਰਾਂ ਦੇ ਸਦਮੇ ਅਤੇ ਦੁੱਖ-ਦਰਦ ਨੂੰ ਸਮਝਣ ਦਾ ਇਤਫਾਕ ਹੋਇਆ। ਇਸ ਫਿਲਮ ਦੇ ਕੰਮ ਨੂੰ ਸਮੇਟਣ ਤੋਂ ਬਾਅਦ ਲੱਗਭੱਗ ਇੱਕ ਵਰ•ੇ ਬਾਅਦ, 2006 ਵਿੱਚ ਮੇਰੇ ਵੱਲੋਂ ਕਸ਼ਮੀਰ ਵਿੱਚ ਜਬਰੀ ਗੁੰਮਸ਼ੁਦਗੀਆਂ ਦੇ ਮੁੱਦੇ 'ਤੇ ਕੰਮ ਦੀ ਸ਼ੁਰੂਆਤ ਕੀਤੀ ਗਈ। ਮੇਰਾ ਪਰਵੀਨਾ ਆਹੰਗਰ ਨਾਲ ਵਾਹ-ਵਾਸਤਾ ਸੀ। ਉਸਦੇ ਪੁੱਤਰ ਨੂੰ 1990 ਵਿੱਚ ਜਬਰੀ ਕਿਧਰੇ ਖਪਾ ਦਿੱਤਾ ਗਿਆ ਸੀ। ਪਰਿਵਾਰਾਂ ਨੂੰ ਏ.ਪੀ.ਡੀ.ਪੀ. ਦੇ ਝੰਡੇ ਹੇਠ ਇਕੱਠਾ ਕਰਨ ਵਿੱਚ ਪ੍ਰਵੀਨਾ ਦਾ ਵੱਡਾ ਹੱਥ ਸੀ। ਉਹ ਲਗਾਤਾਰ ਮੇਰੇ ਅੰਗ-ਸੰਗ ਰਹੀ ਅਤੇ ਮੈਂ ਉਸ ਨੂੰ ਨਾਲ ਲੈ ਕੇ ਪਰਿਵਾਰਾਂ ਨੂੰ ਮਿਲਣ ਵਾਸਤੇ ਸਾਰੀ ਘਾਟੀ ਨੂੰ ਗਾਹ ਸੁੱਟਿਆ। ਮੈਂ ਪਰਿਵਾਰਾਂ ਵੱਲੋਂ ਲਗਾਤਾਰ ਹੰਢਾਏ ਜਾ ਰਹੇ ਸਦਮੇ ਅਤੇ ਜਬਰ-ਤਸ਼ੱਦਦ ਖਿਲਾਫ ਸੰਘਰਸ਼ ਵੱਲ ਖਿੱਚੀ ਗਈ। ਉਹਨਾਂ ਦੇ ਸਦਮਿਆਂ ਅਤੇ ਦੁੱਖਾਂ ਦਰਦਾਂ ਨੂੰ ਆਪਣੇ ਅੰਦਰ ਜ਼ੀਰਨ ਦੇ ਅਮਲ ਰਾਹੀਂ ਉਹਨਾਂ ਦੀ ਜੱਦੋਜਹਿਦ ਨੂੰ ਮੈਂ ਆਤਮਸਾਤ ਕਰ ਲਿਆ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਿਆ। ਕੈਮਰਾ ਚੁੱਕਦਿਆਂ, ਉਹਨਾਂ ਦੀ ਜੱਦੋਜਹਿਦ ਨੂੰ ਰਿਕਾਰਡ ਕਰਨਾ ਅਤੇ ਉਹਨਾਂ ਸੰਗ ਰੋਣਾ ਅਤੇ ਹੱਸਣਾ ਇੱਕ ਸਾਲਮ ਸਹਿਜ਼ ਅਮਲ ਬਣ ਗਿਆ। ਮੈਂ ਕਿਸੇ ਅੰਤਿਮ ਨਤੀਜੇ ਬਾਰੇ ਨਹੀਂ ਸੋਚ ਰਹੀ ਸੀ।
2006-2010 ਦਰਮਿਆਨ ਦੇ ਕਈ ਸਾਲਾਂ ਦੌਰਾਨ ਕਸ਼ਮੀਰ ਵਿੱਚ ਆਜ਼ਾਦੀ ਲਈ ਲਹਿਰ ਵੀ ਉਥਲ-ਪੁਥਲ ਦੇ ਦੌਰ 'ਚੋਂ ਗੁਜਰ ਰਹੀ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ 'ਤੇ ਨਿੱਕਲ ਰਹੇ ਸਨ। ਨੌਜਵਾਨ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਸੀ। ਟਾਕਰਾ ਇੱਕ ਨਵੀਂ ਸ਼ਕਲ ਅਖਤਿਆਰ ਕਰ ਰਿਹਾ ਸੀ ਅਤੇ ਲੋਕ ਲਹਿਰ ਨੂੰ ਸਹੀ ਰੁਖ ਕਰਦਿਆਂ, ਆਪਣੀ ਤਾਕਤ ਦਾ ਕ੍ਰਿਸ਼ਮਾ ਦਿਖਾ ਰਹੇ ਸਨ। ....ਪ੍ਰਭਾਵਿਤ ਪਰਿਵਾਰਾਂ ਵੱਲੋਂ ''ਖ਼ੂਨ ਦੀ ਭਰਵ'' ਮੁਹਾਵਰਾ/ਨਾਹਰਾ ਵਰਤਿਆ ਜਾਂਦਾ ਸੀ, ਜਿਹੜਾ ਆਖਰ ਮੇਰੀ ਫਿਲਮ ਦੀ ਸੁਰਖੀ ਬਣ ਗਿਆ। ਉਹਨਾਂ ਦਾ ਭਾਵਅਰਥ ਸੀ ਕਿ ਜਿਹੜਾ ਖ਼ੂਨ ਵਹਾਇਆ ਗਿਆ ਹੈ, ਉਹ ਯਾਦਾਸ਼ਤ ਅੰਦਰ ਘੁਲਮਿਲ ਗਿਆ ਅਤੇ ਜੰਮ ਗਿਆ ਹੈ ਅਤੇ ਟਾਕਰੇ ਵਿੱਚ ਤਬਦੀਲ ਹੋ ਗਿਆ ਹੈ। ਸੋ, ਜਦੋਂ ਭਾਰਤੀ ਰਾਜ ਕੋਲੋਂ ਇਨਸਾਫ ਦੀ ਕੋਈ ਆਸ ਨਹੀਂ ਹੈ, ਤਾਂ ਟਾਕਰਾ ਇਨਸਾਫ ਦੀ ਇੱਕ ਸ਼ਕਲ ਬਣ ਗਈ ਹੈ। 2010 ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੈਨੂੰ ਮੇਰੀ ਸਮੱਗਰੀ ਦੀ ਛਾਣਬੀਣ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਅੰਤਿਮ ਸ਼ਕਲ ਦੇਣੀ ਚਾਹੀਦੀ ਹੈ। ਮੇਰੇ ਕੋਲ 100 ਘੰਟਿਆਂ ਤੋਂ ਵੀ ਵੱਧ ਸਮੇਂ ਦੀ ਸਮੱਗਰੀ ਸੀ। ਸੰਪਾਦਕੀ ਦਾ ਅਮਲ ਲੰਮੇਰਾ ਅਤੇ ਕਸ਼ਟਦਾਇਕ ਸੀ। ਮੇਰੇ ਵੱਲੋਂ ਬਹੁਤ ਸਾਰੀ ਕੱਟਵੱਢ ਕੀਤੀ ਗਈ। ਦੋਸਤ-ਮਿੱਤਰ ਬਹੁਤ ਹੀ ਮੱਦਦਗਾਰ ਸਾਬਤ ਹੋਏ। ਫਿਲਮ ਨੂੰ ਅੰਤਿਮ ਸ਼ਕਲ ਦੇਣ ਵਿੱਚ ਉਹਨਾਂ ਦੇ ਸੁਝਾਵਾਂ ਅਤੇ ਹੱਲਾਸ਼ੇਰੀ ਨੇ ਬਹੁਤ ਹੀ ਕੀਮਤੀ ਰੋਲ ਨਿਭਾਇਆ।
ਸੁਆਲ- ਜਿਵੇਂ ਕਿਹਾ ਜਾਂਦਾ ਹੈ ਕਿ ਕਸ਼ਮੀਰ ਅੰਦਰ ਫੌਜ ਕਾਨੂੰਨ ਤੋਂ ਉੱਪਰ ਹੈ। ਉਸ ਵੱਲੋਂ ਤੁਹਾਡੀ ਫਿਲਮ ਖਿਲਾਫ ਕਿਹੋ ਜਿਹਾ ਪ੍ਰਤੀਕਰਮ ਸਾਹਮਣੇ ਆਇਆ ਹੈ? ਮੈਂ ਕੁੱਝ ਯੂਨੀਵਰਸਿਟੀਆਂ ਵਿੱਚ ਤੁਹਾਡੀ ਫਿਲਮ ਦਿਖਾਏ ਜਾਣ ਮੌਕੇ ਹੋਏ ਵਿਖਾਵਿਆਂ ਬਾਰੇ ਪੜਿ•ਆ ਹੈ?
ਜਵਾਬ- ਪ੍ਰਵੀਨਾ ਵੱਲੋਂ ਫਿਲਮ ਵਿੱਚ ਕਈ ਵਾਰ ਇਹ ਸੁਆਲ ਖੜ•ਾ ਕੀਤਾ ਗਿਆ ਹੈ ਕਿ ''ਜੇਕਰ ਇੱਥੇ ਕਾਨੂੰਨ ਦਾ ਰਾਜ ਹੈ ਤਾਂ ਫਿਰ ਫੌਜੀ ਸ਼ਕਤੀਆਂ ਨੂੰ ਇਸ ਤੋਂ ਛੋਟ ਕਿਉਂ ਦਿੱਤੀ ਹੋਈ ਹੈ।'' ਇਹ ਇੱਕ ਚੁਣੌਤੀ ਹੈ, ਜਿਸ ਦਾ ਸਾਹਮਣਾ ਕਰਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਆ ਰਹੀ ਹੈ। ਵਿਸ਼ੇਸ਼ ਕਰਕੇ ਭਾਰਤ ਵਿੱਚ ਅੱਜ ਦੇ ਕੌਮੀ ਜਨੂੰਨ ਦੇ ਭੜਕਾਏ ਮਾਹੌਲ ਵਿੱਚ ਇਹ ਚੁਣੌਤੀ ਹੋਰ ਵੀ ਰੜਕਵੀਂ ਬਣ ਜਾਂਦੀ ਹੈ। ਉਹ ਅਸਲ ਵਿੱਚ ਇਸ ਨੂੰ ਨਹੀਂ ਦੇਖਣਗੇ। ਪਰ ਮੈਂ ਜ਼ੋਰ ਨਾਲ ਕਹਿੰਦੀ ਹਾਂ ਕਿ ਮੈਂ ਭਾਰਤ ਭਰ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਇਹ ਫਿਲਮ ਦਿਖਾਈ ਹੈ। ਦਰਸ਼ਕਾਂ ਦਾ ਬਹੁਤ ਵੱਡਾ ਹਿੱਸਾ ਜਜ਼ਬਾਤੀ ਤੌਰ 'ਤੇ ਹਲੂਣਿਆ ਗਿਆ ਹੈ। ਉਹਨਾਂ ਵੱਲੋਂ ਬਹੁਤ ਹੀ ਮਾਨਵੀ ਪ੍ਰਤੀਕਰਮ ਸਾਹਮਣੇ ਆਇਆ ਹੈ। ਮੈਂ ਮਹਿਸੂਸ ਕਰਦੀ ਹਾਂ ਕਿ ਇਹ ਫਿਲਮ ਲੋਕਾਂ ਨੂੰ ਭੜਕਾਉਣ ਦੀ ਬਜਾਇ, ਉਹਨਾਂ ਦੇ ਦਿਲਾਂ 'ਤੇ ਅਸਰ ਕਰਦੀ ਹੈ।
ਸੁਆਲ- ਤੁਹਾਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਹੈ। ਕੀ ਤੁਸੀਂ ਇਸ 'ਤੇ ਚਾਨਣਾ ਪਾਓਗੇ?
ਜਵਾਬ- ਮੈਨੂੰ ਕਦੇ ਵੀ ਬਾਕਾਇਦਾ ਗ੍ਰਿਫਤਾਰ ਨਹੀਂ ਕੀਤਾ ਗਿਆ, ਪਰ ਬਹੁਤ ਵਾਰੀ ਫੜਿਆ ਗਿਆ ਹੈ। ਕਸ਼ਮੀਰ ਵਿੱਚ ਬਹੁਗਿਣਤੀ ਜਨਤਾ ਵੱਲੋਂ ਇਹ ਕੁੱਝ ਆਪਣੇ ਹੱਡੀਂ ਹੰਢਾਇਆ ਗਿਆ ਹੈ। ਖਾਸ ਕਰਕੇ ਗਲੀਆਂ ਵਿੱਚ ਕੈਮਰਾ ਲੈ ਕੇ ਘੁੰਮਦੇ ਕਿਸੇ ਵੀ ਵਿਅਕਤੀ ਨੂੰ ਇਸ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਮੈਂ ਇਹ ਮੰਨਦੀ ਹਾਂ ਕਿ ਇਹ ਬਹੁਤ ਹੀ ਪ੍ਰੇਸ਼ਾਨ-ਕਰੂ ਅਤੇ ਖੌਫਨਾਕ ਹੈ। ਪਰ ਇੱਕ ਫਿਲਮਸਾਜ਼ ਜਾਂ ਪੱਤਰਕਾਰ ਹੋਣ ਦੇ ਨਾਤੇ ਇਹਨਾਂ ਕਠਿਨ ਹਾਲਤਾਂ ਨਾਲ ਦੋ-ਚਾਰ ਹੋਣਾ ਅਤੇ ਨਜਿੱਠਣਾ ਸਿੱਖਣਾ ਪੈਣਾ ਹੈ। ਇੱਕ ਫਿਲਮ ਨਿਰਦੇਸ਼ਕ ਹੋਣ ਕਰਕੇ ਅਮਲੇ ਫੈਲੇ ਅਤੇ ਕੀਮਤੀ ਸਮਾਨ ਦੀ ਜੁੰਮੇਵਾਰੀ ਹੋਰ ਸਿਰ ਆ ਪੈਂਦੀ ਹੈ। ਮੇਰਾ ਖਿਆਲ ਹੈ ਕਿ ਇੱਕ ਔਰਤ ਹੋਣਾ ਕਿਸੇ ਹੱਦ ਤੱਕ ਲਾਹੇਵੰਦਾ ਬਣ ਜਾਂਦਾ ਹੈ, ਕਿਉਂਕਿ ਤੁਹਾਨੂੰ ਘੱਟ ਖਤਰਨਾਕ ਸਮਝਿਆ ਜਾਂਦਾ ਹੈ। ਚੌਕਸ ਹੋਣ ਅਤੇ ਇੱਕ ਨਿਸਚਿਤ ਸੁਰੱਖਿਆ ਤਾਣਾ-ਬਾਣਾ ਸਿਰਜਣ ਦੀ ਆਪਣੀ ਅਹਿਮੀਅਤ ਹੈ।
ਸੁਆਲ- ਕਸ਼ਮੀਰ ਵਿੱਚ 8000 ਤੋਂ ਵੱਧ ਵਿਅਕਤੀਆਂ ਨੂੰ ਗੁੰਮ ਕਰ ਦਿੱਤਾ ਗਿਆ ਹੈ। ਔਰਤਾਂ ਇਸਨੂੰ ਕਿਵੇਂ ਬਰਦਾਸ਼ਤ ਕਰ ਰਹੀਆਂ ਹਨ? ਉਹ ਆਪਣੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਕੀ ਕਰ ਰਹੀਆਂ ਹਨ?
ਜੁਆਬ- ਗੁੰਮ ਹੋਏ ਸਾਰੇ ਵਿਅਕਤੀ ਮਰਦ ਹਨ ਅਤੇ ਔਰਤਾਂ ਪਿੱਛੇ ਇਸ ਨੂੰ ਬਰਦਾਸ਼ਤ ਕਰਨ ਲਈ ਰਹਿ ਜਾਂਦੀਆਂ ਹਨ। ਉਹਨਾਂ ਕੋਲ ਇਸ ਤੋਂ ਬਿਨਾ ਹੋਰ ਚੋਣ ਹੀ ਨਹੀਂ ਹੈ। ਉਹਨਾਂ ਵਿੱਚੋਂ ਬਹੁਤ ਸਾਰੀਆਂ ਦੇ ਬੱਚੇ ਹਨ। ਉਹਨਾਂ ਨੂੰ ਜੀਣਾ ਪੈਂਦਾ ਹੈ ਅਤੇ ਆਪਣੇ ਜੀਵਨ ਨੂੰ ਰੋੜ•ੇ ਪਾਉਣਾ ਪੈਂਦਾ ਹੈ। ਉਹ ਇਹ ਕੰਮ ਬਹੁਤ ਹੀ ਹਿੰਮਤ ਅਤੇ ਹੌਸਲੇ ਨਾਲ ਕਰ ਰਹੀਆਂ ਹਨ। ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ ਪਾਲਿਆ ਗਿਆ ਹੈ ਅਤੇ ਉਹਨਾਂ ਨੂੰ ਪ੍ਰਵਾਨ ਚੜ•ਾਉਣ ਲਈ ਜਾਨ-ਖਪਾਈ ਗਈ ਹੈ। ਔਰਤਾਂ ਅਤੇ ਪਰਿਵਾਰ ਇੱਕ ਦੂਜੇ ਦੀ ਮੱਦਦ ਕਰਦੇ ਹਨ ਅਤੇ ਏ.ਪੀ.ਡੀ.ਪੀ. ਉਹਨਾਂ ਦੀ ਮੱਦਦ 'ਤੇ ਬਹੁੜਦੀ ਹੈ। ਪਰ ਇਹ ਇੱਕ ਬਹੁਤ ਹੀ ਮਿਹਨਤ-ਮੁਸ਼ੱਕਤ ਭਰਿਆ ਕੰਮ ਹੈ। ਉਹਨਾਂ ਵਿੱਚੋਂ ਬਹੁਤ ਸਾਰੀਆਂ ਨੂੰ ਸਿਹਤ ਸਮੱਸਿਆਵਾਂ— ਸਰੀਰਕ ਅਤੇ ਮਾਨਸਿਕ— ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਔਰਤਾਂ ਅਜਿਹੀਆਂ ਹਨ, ਜਿਹਨਾਂ ਵੱਲੋਂ ਦੁਵਾਰਾ ਵਿਆਹ ਕਰ ਲਿਆ ਗਿਆ ਹੈ ਅਤੇ ਆਪਣੀ ਜ਼ਿੰਦਗੀ ਨੂੰ ਮੁੜ-ਲੀਹ 'ਤੇ ਪਾ ਲਿਆ ਗਿਆ ਹੈ। ਪਰ ਜਿਹੜੀਆਂ ਔਰਤਾਂ ਦੀ ਗੋਦੀ ਬੱਚੇ ਸਨ, ਉਹਨਾਂ ਵੱਲੋਂ ਇੱਕਲਿਆਂ ਹੀ ਜ਼ਿੰਦਗੀ ਬਸਰ ਕਰਨ ਦਾ ਰਾਹ ਚੁਣਿਆ ਗਿਆ ਹੈ। ਗੁੰਮ ਕੀਤਿਆਂ ਦੀ ਯਾਦ ਨੂੰ ਮਘਦਾ ਰੱਖਣਾ ਬਹੁਤ ਹੀ ਅਹਿਮ ਹੈ। ਅਸਲ ਵਿੱਚ- ਇਹ ਗੱਲ ਉਹਨਾਂ ਦੀ ਜ਼ਿੰਦਗੀ ਨੂੰ ਬਲ ਬਖਸ਼ਦੀ ਹੈ।
ਸੁਆਲ- ਸ੍ਰੀ ਲੰਕਾ ਬਾਰੇ ਫਿਲਮ ਵੀ ਯਾਂਦਾਂ ਅਤੇ ਹਿੰਸਾ ਦੀ ਪੇਸ਼ਕਾਰੀ ਕਰਦੀ ਹੈ। ਕੀ ਸ੍ਰੀ ਲੰਕਾ ਅਤੇ ਕਸ਼ਮੀਰ ਨਾਲ ਸਬੰਧਤ ਇਹਨਾਂ ਦੋ ਤਜਰਬਿਆਂ ਵਿੱਚ ਕੋਈ ਸਮਾਨਤਾ ਮੌਜੂਦ ਹੈ?
ਜਵਾਬ- ਸ੍ਰੀ ਲੰਕਾ ਅਤੇ ਕਸ਼ਮੀਰ ਨਾਲ ਸਬੰਧਤ ਇਹਨਾਂ ਦੋਵਾਂ ਮਾਮਲਿਆਂ ਵਿੱਚ ਭੇੜ ਲਮਕਵਾਂ ਹੈ ਅਤੇ ਰਾਜ ਵੱਲੋਂ ਲੋਕਾਂ ਦੀਆਂ ਖਾਹਸ਼ਾਂ ਅਤੇ ਸਿਆਸੀ ਮੰਗਾਂ ਦੀ ਸੰਘੀ ਘੁੱਟਣ ਲਈ ਵਹਿਸ਼ੀਆਨਾ ਫੌਜੀ ਤਾਕਤ ਦੀ ਵਰਤੋਂ ਕੀਤੀ ਗਈ ਹੈ, ਜਿਸਦੇ ਨਤੀਜੇ ਵਜੋਂ ਹਿੰਸਾ-ਜਵਾਬੀ ਹਿੰਸਾ ਦਾ ਚੱਕਰ ਸ਼ੁਰੂ ਹੋਇਆ ਹੈ। ਇਹ ਅਟੱਲ ਹੈ ਕਿ ਵਹਿਸ਼ੀ ਫੌਜੀ ਤਾਕਤ ਦੀ ਵਰਤੋਂ ਦਾ ਨਤੀਜਾ ਸਮਾਜਿਕ ਤਾਣੇਬਾਣੇ ਨੂੰ ਲਹੂ-ਲੁਹਾਣ ਕਰਦਿਆਂ ਅਤੇ ਬੁਰੀ ਤਰ•ਾਂ ਜਖਮੀ ਕਰਦਿਆਂ, ਤਹਿਸ਼-ਨਹਿਸ਼ ਕਰਨ ਵਿੱਚ ਨਿਕਲੇਗਾ। ਰਾਜ ਦੀ ਸਿਹਤ 'ਤੇ ਇਸਦਾ ਕੋਈ ਅਸਰ ਨਹੀਂ ਲੱਗਦਾ। ਇਸ ਨੂੰ ਕੋਈ ਪ੍ਰਵਾਹ ਨਹੀਂ ਹੈ।
(30 ਦਸੰਬਰ 2016, ''ਦਾ ਹਿੰਦੂ'')

No comments:
Post a Comment