Saturday, 4 March 2017

ਦੱਧਾਹੂਰ 'ਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਦੱਧਾਹੂਰ 'ਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
30 ਜਨਵਰੀ ਨੂੰ ਪਿੰਡ ਦੱਧਾਹੂਰ ਵਿਖੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦਗਾਰ ਤੇ ਝੰਡਾ ਝੁਲਾਉਣ ਦੀ ਰਸਮ ਨਕਸਲੀ ਸ਼ਹੀਦ ਟਹਿਲ ਸਿੰਘ ਦੱਧਾਹੂਰ ਦੀ ਪਤਨੀ ਗੁਰਦੇਵ ਕੌਰ ਨੇ ਨਿਭਾਈ। ਇਸ ਮੌਕੇ ਸ਼ਹੀਦ ਪਿਆਰਾ ਦਾ ਪੁਤਰ ਪਰਮਜੀਤ ਸਿੰਘ, ਭੈਣ ਰਾਜਿੰਦਰ ਕੌਰ, ਜੀਜਾ ਪਰੋ: ਦਰਸ਼ਨ ਸਿੰਘ, ਨਕਸਲੀ ਲਹਿਰ ਦੇ ਆਗੂ ਤੇ ਪਿਆਰਾ ਸਿੰਘ ਦੇ ਸੰਗੀ-ਸਾਥੀ  ਰਹੇ ਗੁਰਦਿਆਲ ਸ਼ੀਤਲ, ਬਸੇਸਰ ਰਾਮ, ਭਜਨ ਸਿੰਘ ਰੰਗੀਆਂ, ਬੰਤ ਸਿੰਘ ਰੰਗੀਆਂ, ਕਾਮ: ਸੁਰਿੰਦਰ ਸਿੰਘ ਜਲਾਲਦੀਵਾਲ, ਸ਼ਹੀਦ ਬੇਅੰਤ ਸਿੰਘ ਦੇ ਭਰਾ ਹਰੀ ਸਿੰਘ ਮੂਂਮ, ਨਕਸਲੀ ਆਗੂ ਲਾਲ ਸਿੰਘ ਕਾਲਸਾਂ ਦੇ ਪੁੱਤਰ ਗੁਰਦੇਵ ਸਿੰਘ ਕਾਲਸਾਂ, ਸੁਰਖ ਰੇਖਾ ਦੇ ਐਕਟਿੰਗ ਸੰਪਾਦਕ ਨਾਜ਼ਰ ਸਿੰਘ ਬੋਪਾਰਾਏ, ਸਾਬਕਾ ਨਕਸਲੀ ਕਾਰਕੁੰਨ ਕਰਨੈਲ ਸਿੰਘ ਰਾਏਸਰ, ਗੁਰਜੀਤ ਸਿੰਘ ਰਾਏਸਰ,ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਮੇਲਾ ਸਿੰਘ ਕੱਟੂ, ਜੁਗਰਾਜ ਸਿੰਘ ਟੱਲੇਵਾਲ, ਖੇਮ ਚੰਦ ਭਦੌੜ, ਸ਼ਹੀਦ ਟਹਿਲ ਸਿੰਘ ਦਾ ਪੁਤਰ ਜੰਗ ਸਿੰਘ, ਗੁਰਮੇਲ ਸਿੰਘ ਭੁਟਾਲ, ਹਾਜਰ ਸਨ। ਇਸ ਮੌਕੇ ਸੁਰਜੀਤ ਭੱਠਲ, ਗੁਰਪਰੀਤ ਗੋਪੀ ਰਾਏਸਰ, ਪੀਪਲਜ ਆਰਟ ਦੇ ਸੱਤਪਾਲ ਅਤੇ ਹੋਰ ਕਲਾਕਾਰਾਂ ਨੇ ਇਨਕਲਾਬੀ ਗੀਤ ਗਾਏ। ਗੁਰਦਿਆਲ ਸ਼ੀਤਲ ਅਤੇ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਪਿਆਰਾ ਸਿੰਘ , ਬੇਅੰਤ ਸਿੰਘ ਤੇ ਮੁਹੰਮਦ ਸ਼ਰੀਫ ਨਾਲ ਆਪਣੀਆਂ ਯਾਦਾਂ ਸਾਝੀਆਂ ਕੀਤੀਆਂ । ਸੁਰਖ਼ ਰੇਖਾ ਦੇ ਐਕਟਿੰਗ ਸੰਪਾਦਕ ਨਾਜ਼ਰ ਸਿੰਘ ਬੋਪਾਰਾਏ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਖਿਆ ਕਿ ਭਾਰਤੀ ਰਾਜ ਨੇ 45 ਸਾਲ ਪਹਿਲਾਂ ਇਹਨਾਂ ਸਾਥੀਆਂ ਨੂੰ ਸ਼ਹੀਦ ਕੀਤਾ ਸੀ ਤੇ ਹੁਣ ਇਹਗਨਾਂ ਦੇ 32 ਸਾਥੀ ਮਲਕਾਨਗਿਰੀ ਵਿੱਚ ਸ਼ਹੀਦ ਕੀਤੇ ਗਏ ਹਨ। ਨਕਸਲਬਾੜੀ ਲਹਿਰ ਦੇ ਹਥਿਆਰਬੰਦ ਘੋਲ ਦੀ ਲਗਾਤਾਰਤਾ ਹੁਣ ਤੱਕ ਜਾਰੀ ਹੈ। ਭਾਰਤੀ ਰਾਜ ਵੱਲੋਂ 5 ਲੱਖ ਦੀ ਫੌਜ ਲਾ ਕੇ ਇਸ ਨੂੰ ਕੁਚਲਿਆ ਨਹੀਂ ਜਾ ਸਕਿਆ। ਇਹ ਕੁੱਝ ਹੀ ਇਸ ਲਹਿਰ ਦੇ ਹੱਕੀ ਹੋਣ ਅਤੇ ਇਸਦੀ  ਤਕੜਾਈ ਦੀ ਪੁਸ਼ਟੀ ਕਰਦਾ ਹੈ। ਸ਼ਹੀਦਾਂ ਵੱਲੋਂ ਅਮਲਾਂ ਰਾਹੀਂ ਰੁਸ਼ਨਾਏ ਰਾਹ 'ਤੇ ਚੱਲਦੇ ਹੋਏ ਅੱਗੇ ਵਧਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਸਮਾਗਮ ਦੇ ਅਖੀਰ ਵਿੱਚ ਜੁਗਰਾਜ ਸਿੰਘ ਟੱਲੇਵਾਲ ਨੇ ਸ਼ਹੀਦਾਂ ਦੇ ਕਾਜ ਦੀ ਮਹੱਤਤਾ ਦਰਸਾਈ। ਸਟੇਜ ਸਕੱਤਰ ਦੀ ਜੁੰਮੇਵਾਰੀ ਬਸ਼ੇਸਰ ਰਾਮ ਨੇ ਨਿਭਾਈ।

No comments:

Post a Comment