8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ 'ਤੇ: ਕਾਮਰੇਡ ਅਨੁਰਾਧਾ ਗਾਂਧੀ ਨੂੰ ਯਾਦ ਕਰਦਿਆਂ
ਉਸਨੇ ਉਕਾਬ ਵਾਂਗ ਪ੍ਰਵਾਜ਼ ਭਰੀ-ਪੀ.ਏ. ਸੇਬਾਸਤੀਅਨ
ਇਹ ਇੱਕ ਯਾਦ ਰੱਖਣਯੋਗ ਅਤੇ ਛੋਟਾ ਜੀਵਨ ਸੀ। ਅਨੁਰਾਧਾ ਗਾਂਧੀ 1954 ਵਿੱਚ ਪੈਦਾ ਹੋਈ ਅਤੇ 2008 ਵਿੱਚ ਪੂਰੀ ਹੋ ਗਈ। ਪ੍ਰੰਤੂ ਜ਼ਿੰਦਗੀ ਦਾ ਅਰਸਾ ਕੋਈ ਕਸੌਟੀ ਪੈਮਾਨਾ ਨਹੀਂ ਹੈ। ਜੋ ਮਹੱਤਵਪੂਰਨ ਹੈ, ਉਹ ਉਹ ਯੋਗਦਾਨ ਹੈ, ਜੋ ਕੋਈ ਮਨੁੱਖੀ ਸਭਿਅਤਾ 'ਚ ਪਾਉਂਦਾ ਹੈ।
ਉਸਨੇ ਕੀ ਹਾਸਲ ਕਰ ਲਿਆ ਇੱਕ ਸੰਦੇਹਵਾਦੀ ਸੁਆਲ ਕਰਦਾ ਹੈ, ਬਹੁਤ ਕੁੱਝ। ਸਭਿਅਤਾ ਤਬਾਹੀਆਂ ਅਤੇ ਮੁੜ-ਉਸਾਰੀਆਂ ਦੀ ਨਿਰੰਤਰਤਾ ਹੈ, ਜੋ ਇਸ ਨੂੰ ਉਚੇਰੇ ਤੋਂ ਉਚੇਰੇ ਪੜਾਅ 'ਤੇ ਲੈ ਕੇ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਵਾਲੇ ਲੋਕਾਂ ਨੂੰ ਬਾਗੀ ਅਤੇ ਇਨਕਲਾਬੀ ਕਿਹਾ ਜਾਂਦਾ ਹੈ। ਉਹ ਮੌਜੂਦਾ ਢਾਂਚਿਆਂ ਨੂੰ ਜੋ ਪੁਰਾਣੇ ਅਤੇ ਅਨਿਆਈ ਹਨ, ਤਬਾਹ ਕਰਕੇ ਨਵੇਂ ਢਾਂਚੇ ਜੋ ਮਨੁੱਖ ਜਾਤੀ ਦੀ ਬੇਹਤਰ ਸੇਵਾ ਕਰਦੇ ਹਨ, ਦਾ ਪੁਰਨ ਨਿਰਮਾਣ ਕਰਦੇ ਹਨ। ਅਨੁਰਾਧਾ ਗਾਂਧੀ ਇੱਕ ਵਿਲੱਖਣ ਬਾਗੀ ਅਤੇ ਸਮਝੌਤਾ ਰਹਿਤ- ਇਨਕਲਾਬੀ ਸੀ।
ਇਨਕਲਾਬੀਆਂ ਵਿੱਚ ਕੁੱਝ ਉਹ ਵੀ ਹਨ, ਜੋ ਕੋਠੀਆਂ (ਮਹੱਲਾਂ) ਵਿੱਚ ਰਹਿੰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਆਪਣੀਆਂ ਸਗਰਮੀਆਂ ਨੂੰ ਲੁਕੋਣ ਲਈ ਅਜਿਹਾ ਕਰਦੇ ਹਨ। ਅਨੁਰਾਧਾ ਵੀ ਅਜਿਹਾ ਕਰ ਸਕਦੀ ਸੀ। ਪ੍ਰੰਤੂ ਉਸਨੇ ਛੁਪਣ ਲਈ ਜੰਗਲਾਂ ਦੀ ਚੋਣ ਕੀਤੀ।
ਉਸਦੀ ਜ਼ਿੰਦਗੀ ਰੁਝੇਵਿਆਂ ਨਾਲ ਭਰੀ ਹੋਈ ਜ਼ਿੰਦਗੀ ਸੀ, ਜਿਸ ਵਿੱਚ ਕੋਈ ਖੜੋਤ ਨਹੀਂ ਸੀ। ਅਜਿਹੀਆਂ ਸਰਗਰਮੀਆਂ ਜੋ ਚੁਣੌਤੀਆਂ ਭਰਪੁਰ ਸਨ ਅਤੇ ਉਸਦੀ ਜ਼ਿੰਦਗੀ ਲਈ ਖਤਰੇ ਸਹੇੜਦੀਆਂ ਸਨ। ਉਸਨੇ ਮੁੰਬਈ ਦੇ ਮਸ਼ਹੂਰ ਐਲਫਿਨਸਟੂਨ ਕਾਲਜ ਵਿੱਚ ਪੜ•ਾਈ ਕੀਤੀ, ਜਿੱਥੋਂ ਉਸਨੇ 1970ਵਿਆਂ ਦੇ ਸ਼ੁਰੂ ਵਿੱਚ ਸ਼ਹਿਰ ਦੇ ਵਿਦਿਆਰਥੀਆਂ ਵਿੱਚ ਮੁੱਖ ਇਨਕਲਾਬੀ ਆਗੂ ਦੇ ਤੌਰ ਤੇ ਕੰਮ ਕੀਤਾ। ਜਿਵੇਂ ਹੀ ਉਸਨੇ ਪੜ•ਾਈ ਖਤਮ ਕੀਤੀ, ਉਹ ਸ਼ਹਿਰੀ ਆਜ਼ਾਦੀਆਂ ਅਤੇ ਜਮਹੂਰੀ ਹੱਕਾਂ ਦੇ ਖੇਤਰ ਵਿੱਚ ਸਰਗਰਮ ਹੋ ਗਈ। ਐਮਰਜੈਂਸੀ ਦੇ ਸਿੱਟੇ ਵਜੋਂ ਭਾਰਤ ਵਿੱਚ ਸ਼ਹਿਰੀ ਆਜ਼ਾਦੀਆਂ ਅਤੇ ਜਮਹੂਰੀ ਹੱਕਾਂ ਦੇ ਖੇਤਰ ਵਿੱਚ ਇੱਕ ਲਹਿਰ ਉੱਠੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ਹਿਰੀ ਆਜ਼ਾਦੀਆਂ ਅਤੇ ਜਮਹੂਰੀ ਅਧਿਕਾਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਬਣੀਆਂ। ਉਹਨਾਂ ਵਿੱਚੋਂ ਇੱਕ ਜਮਹੂਰੀ ਅਧਿਕਾਰਾਂ ਦੀ ਰਾਖੀ ਵਾਸਤੇ ਕਮੇਟੀ ਸੀ।
ਅਨੁਰਾਧਾ ਗਾਂਧੀ ਜਥੇਬੰਦੀ ਦੇ ਮੋਢੀਆਂ ਵਿੱਚੋਂ ਇੱਕ ਸੀ। ਉਸਨੇ ਇਸ ਨੂੰ ਪੈਦਾ ਕੀਤਾ ਅਤੇ ਮੁਢਲੇ ਸਾਲਾਂ ਵਿੱਚ ਇਸ ਦੀ ਸਾਂਭ-ਸੰਭਾਲ ਕੀਤੀ, ਪਰ ਉਹ ਉਥੇ ਹੀ ਨਹੀਂ ਰੁਕੀ। ਉਹ ਹੋਰ ਅਗਾਂਹ ਉੱਚੇ ਤੋਂ ਉਚੇਰੇ ਵੱਲ ਵਧਦੀ ਗਈ। ਉਸਨੇ ਉਕਾਬ ਵਾਂਗ ਅਕਾਸ਼ ਵਿੱਚ ਉੱਚੀ ਪ੍ਰਵਾਜ਼ ਭਰੀ ਅਤੇ ਇਨਕਲਾਬ ਦੇ ਬੱਦਲਾਂ ਨਾਲ ਘੁਲ-ਮਿਲ ਗਈ। ਉਹ ਮਾਰਕਸਵਾਦੀ-ਲੈਨਿਨਵਾਦੀ ਲਹਿਰ, ਜਿਸ ਦੀਆਂ ਪਹਿਲੀਆਂ ਚਿਣਗਾਂ ਨਕਸਲਬਾੜੀ ਵਿੱਚ ਫੁੱਟੀਆਂ, ਵਿੱਚ ਸ਼ਾਮਲ ਹੋ ਗਈ। ਆਪਣੀ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਸੀ। ਮਦਰ ਟੇਰੇਸਾ ਅਤੇ ਅਨੁਰਾਧਾ ਗਾਂਧੀ ਦੀ ਤੁਲਨਾ ਕਰਨਾ ਜਾਂ ਕੋਲ-ਕੋਲ ਰੱਖਣਾ ਸਿੱਖਿਆਦਾਇਕ ਹੋਵੇਗਾ। ਕਈ ਸਾਲ ਪਹਿਲਾਂ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਮਦਰ ਟੇਰੇਸਾ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਅਤੇ ਉਸ ਨੂੰ ਰੈੱਡ ਕਾਰਪਟ ਸਨਮਾਨ ਦਿੱਤਾ। ਸਨਮਾਨ ਦੇ ਉੱਤਰ ਵਿੱਚ ਵਾਈਟ ਹਾਊਸ ਦੇ ਮਖਮਲ 'ਤੇ ਖੜ• ਕੇ ਉਸਨੇ ਕਿਹਾ, ''ਹਰ ਰੋਜ਼ ਸੁਬਾਹ ਸਵੇਰ ਮੈਂ ਖੁਦ ਨੂੰ ਪ੍ਰਾਰਥਨਾ ਕਰਦੀ ਹਾਂ, ਹੇ ਖੁਦਾ ਮੈਨੂੰ ਬਦਹਾਲੀਆਂ ਦੇਵੀਂ।'' ਅਨੁਰਾਧਾ ਨੇ ਬਦਹਾਲੀਆਂ ਪੈਦਾ ਕਰਨ ਤੇ ਉਹਨਾਂ ਨੂੰ ਜਰਬਾਂ ਦੇਣ ਦੀ ਪ੍ਰਾਰਥਨਾ ਨਹੀਂ ਕੀਤੀ। ਭਾਰਤੀ ਰਾਜ ਨੇ ਉਸ ਨਾਲ ਇੱਕ ਦਹਿਸ਼ਤਗਰਦ ਵਾਂਗ ਵਿਹਾਰ ਕੀਤਾ। ਮੇਰੀ ਜੁੱਤੀ (ਦੁਰ-ਫਿੱਟੇਮੂੰਹ)। ਉਹ ਹਿੰਸਾ ਦੇ ਖਿਲਾਫ ਲੜੀ- ਭੁੱਖ ਦੀ ਹਿੰਸਾ, ਬਿਮਾਰੀਆਂ ਦੀ ਹਿੰਸਾ ਅਤੇ ਬਦਹਾਲੀਆਂ ਦੀ ਹਿੰਸਾ। ਉਹ ਤਾਕਤਵਰਾਂ ਦੀ ਹਿੰਸਾ ਖਿਲਾਫ ਲੜੀ, ਜਿਹਨਾਂ ਕੋਲ ਪ੍ਰਮਾਣੂੰ ਬੰਬ ਹਨ, ਜਿਹਨਾਂ ਬਗਦਾਦ ਵਰਗੇ ਸ਼ਹਿਰਾਂ 'ਤੇ ਬੰਬ ਵਿਛਾ ਦਿੱਤੇ ਅਤੇ ਸੰਸਾਰ ਨੂੰ ਦਹਿਸ਼ਤ ਦੇ ਸਦਮੇ ਵਿੱਚ ਸੁੱਟ ਦਿੱਤਾ।
ਅਜਿਹੇ ਗਿੱਦੜ ਵੀ ਹੋਣਗੇ ਜਿਹੜੇ ਉਸ ਉੱਤੇ ਅਤੇ ਉਸਦੀਆਂ ਸਰਗਰਮੀਆਂ 'ਤੇ ਹਾਲ-ਪਾਹਰਿਆ ਕਰਨਗੇ। ਪਰ ਇਤਿਹਾਸ ਉਸਦੇ ਸਹੀ ਹੋਣ ਦੀ ਪ੍ਰੋੜਤਾ ਕਰੇਗਾ। ਅਨੁਰਾਧਾ ਗਾਂਧੀ ਨੂੰ ਜੇਕਰ ਕੋਈ ਸਭ ਤੋਂ ਉੱਤਮ ਸ਼ਰਧਾਂਜਲੀ ਦੇ ਸਕਦਾ ਹੈ ਤਾਂ ਉਹ ਇਹ ਹੈ ਕਿ ਜੋ ਲੋਕ ਉਸਦੀ ਪ੍ਰਸੰਸਾ ਕਰਦੇ ਹਨ, ਉਹ ਬਾਗੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਅਤੇ ਇਸ ਸੰਸਾਰ ਨੂੰ ਮਨੁੱਖੀ ਦਰਦ ਅਤੇ ਬਦਹਾਲੀਆਂ ਪ੍ਰਤੀ ਇਸਦੀ ਉਦਾਸੀਨਤਾ ਵਿੱਚੋਂ ਝਟਕੇ ਨਾਲ ਬਾਹਰ ਕੱਢਣ। ਇਸ ਸੰਸਾਰ ਨੂੰ ਬਦਲਣਾ ਹੀ ਹੋਵੇਗਾ। ਆਓ ਵੱਧ ਤੋਂ ਵੱਧ ਅਨੁਰਾਧਾ ਗਾਂਧੀਆਂ ਪੈਦਾ ਹੋਣ ਦਿਓ।
ਇੱਕ ਖੂਬਸੂਰਤ ਜ਼ਿੰਦਗੀ ਨੂੰ ਯਾਦ ਕਰਦਿਆਂ
ਕਹਿੰਦੇ ਹਨ ਕਿ ਤੁਸੀਂ ਕਿਵੇਂ ਜਨਮ ਲਿਆ, ਵਰਨਣਯੋਗ ਨਹੀਂ ਹੈ। ਤੁਸੀਂ ਕਿਵੇਂ ਕਿਸ ਤਰ•ਾਂ ਦੇ ਰਹੇ, ਕਿਸ ਤਰ•ਾਂ ਅੱਗੇ ਆਏ ਤੇ ਦਿਨ ਦੇ ਅੰਤ ਤੇ ਤੁਸੀਂ ਕਿਵੇਂ ਰੁਕੇ ਵਰਨਣਯੋਗ ਹੈ। ਕਾਮਰੇਡ ਅਨੁਰਾਧਾ ਗਾਂਧੀ ਦੇ ਜੀਵਨ ਨੇ ਕਈਆਂ 'ਤੇ ਅਮਿੱਟ ਪ੍ਰਭਾਵ ਛੱਡਿਆ ਹੈ। ਇਹ ਇਸ ਤਰ•ਾਂ ਦੇ ਉੱਚ ਨੈਤਿਕ, ਇਖਲਾਕੀ, ਰਾਜਨੀਤਕ ਅਤੇ ਵਿਚਾਰਧਾਰਕ ਪੈਮਾਨਿਆਂ ਵਾਲਾ ਜੀਵਨ ਸੀ ਕਿ ਉਸਦੀ ਮੌਤ ਨੇ ਭਾਰਤੀ ਇਨਕਲਾਬੀ ਲਹਿਰ ਵਿੱਚੋਂ ਇੱਕ ਖਲਾਅ ਪੈਦਾ ਕਰ ਦਿੱਤਾ ਹੈ।
ਉਹ ਇੱਕ ਉਮੀਦ ਸੀ ਜੋ ਉਦੋਂ ਅਚਾਨਕ ਟੁੱਟ ਗਈ। ਉਸਨੇ 12 ਅਪ੍ਰੈਲ ਦੀ ਸਵੇਰ ਨੂੰ ਮੁਕਾਬਲਤਨ 54 ਸਾਲ ਦੀ ਛੋਟੀ ਉਮਰ ਵਿੱਚ ਆਖਰੀ ਸਾਹ ਲਿਆ। ਭਾਰਤ ਦੇ ਇਨਕਲਾਬੀ ਅਤੇ ਦੱਬੇ-ਕੁਚਲੇ ਲੋਕ ਉਸਦੀ ਸ਼ਹੀਦੀ ਨੂੰ ਦੁੱਖ ਅਤੇ ਦਰਦ ਵਿੱਚ ਡੁੱਬੇ ਹੋਏ ਯਾਦ ਰੱਖਣਗੇ। ਪਰ ਯਕੀਨਨ ਹੀ ਇਹ ਨਿਰਾਸ਼ ਹੋਣ ਦਾ ਵਕਤ ਨਹੀਂ ਹੈ। ਇਨਕਲਾਬੀ ਲਹਿਰ ਹਮੇਸ਼ਾਂ ਹੀ ਨਵੀਂ ਸਵੇਰ ਦਾ ਇੰਤਜ਼ਾਰ ਕਰਦੀ ਹੈ।
ਕਾਮਰੇਡ ਅਨੁਰਾਧਾ ਝਾਰਖੰਡ ਦੇ ਕਬਾਇਲੀਆਂ ਵਿੱਚ ਔਰਤਾਂ 'ਤੇ ਤਸ਼ੱਦਦ ਦੇ ਸੁਆਲ 'ਤੇ ਕਲਾਸਾਂ ਲਾ ਕੇ ਹਫਤਾ ਭਰ ਬਿਤਾ ਕੇ ਹੁਣੇ ਹੁਣੇ ਵਾਪਸ ਪਰਤੀ ਸੀ। 6 ਅਪ੍ਰੈਲ ਨੂੰ ਉਸਨੂੰ ਬਹੁਤ ਘੱਟ ਸੰਦੇਹ ਸੀ ਕਿ ਤੇਜ਼ ਬੁਖਾਰ ਜਿਸਨੇ ਉਸਦੇ ਵਜੂਦ ਨੂੰ ਜਕੜ ਲਿਆ ਸੀ, ਉਸ ਲਈ ਜਾਨਲੇਵਾ ਸਾਬਤ ਹੋਵੇਗਾ। ਸਥਾਨਕ ਪੈਥਾਲੋਜਿਸਟ (ਲੈਬਾਰਟਰੀ ਜਾਂਚ ਕਰਨ ਵਾਲਾ) ਉਸਦੇ ਖ਼ੂਨ ਵਿੱਚ ਮਲੇਰੀਏ ਦੀ ਲਾਗ ਦਾ ਕੋਈ ਸੁਰਾਗ ਨਾ ਲੱਭ ਸਕਿਆ। ਸਗੋਂ ਇਸਦੀ ਬਜਾਏ ਇੱਕ ਸਥਾਨਕ ਡਾਕਟਰ ਪੇਟ ਦੀ ਖਰਾਬੀ ਦਾ ਇਲਾਜ ਕਰਦਾ ਰਿਹਾ। ਉਸ ਨੂੰ ਬਹੁਤ ਘੱਟ ਜਾਣਕਾਰੀ ਸੀ ਕਿ ਇਹ ਘਾਤਕ ਫੈਲਸੀਪੈਰਮ ਮਲੇਰੀਆ ਸੀ, ਜਿਸ ਨੇ ਉਸਦੇ ਪਹਿਲਾਂ ਹੀ ਸਿਸਟੈਮਿਕ ਸਕਲੈਰੋਸਿਸ, ਇੱਕ ਆਟੋ ਇਮਿਊਨ ਬਿਮਾਰੀ (ਜਿਸਨੇ ਉਸਦੇ ਹੱਥਾਂ ਨੂੰ ਪ੍ਰਭਾਵਿਤ ਕੀਤਾ ਤੇ ਜਿਹੜੀ ਹੌਲੀ ਹੌਲੀ ਉਸਦੇ ਦਿਲ ਅਤੇ ਫੇਫੜਿਆਂ ਨੂੰ ਖਾ ਰਹੀ ਸੀ) ਕਰਕੇ ਕਮਜ਼ੋਰ ਹੋਏ ਪੂਰੇ ਸਰੀਰ ਨੂੰ ਜਕੜ ਰਿਹਾ ਸੀ। ਪੰਜ ਸਾਲ ਤੋਂ ਉਸ ਨੂੰ ਚੁੰਬੜੀ ਇਸ ਨਾਮ-ਮੁਰਾਦ ਬਿਮਾਰੀ ਬਾਰੇ ਉਸਨੇ ਬਹੁਤ ਘੱਟ ਚਰਚਾ ਕੀਤੀ। ਇਨਕਲਾਬੀ ਲਹਿਰ ਦੀਆਂ ਲੋੜਾਂ ਸਮਾਜ ਦੇ ਹਾਸ਼ੀਏ 'ਤੇ ਟਿਕੀ ਜ਼ਿੰਦਗੀ ਦੀਆਂ ਕਠਿਨਾਈਆਂ, ਜ਼ਿੰਦਗੀ ਮੌਤ ਨੂੰ ਜੁਦਾ ਕਰਨ ਵਾਲੇ ਬਹੁਤ ਘੱਟ ਫਾਸਲੇ ਨੇ ਉਸਦੇ ਢੁਕਵੇਂ ਡਾਕਟਰੀ ਇਲਾਜ ਲਈ ਬਹੁਤ ਥੋੜ•ੀਆਂ ਗੁੰਜਾਇਸ਼ਾਂ ਮੁਹੱਈਆ ਕੀਤੀਆਂ ਸਨ। ਇਸਦੇ ਬਾਵਜੂਦ ਉਸਦੀ ਦੀ ਡਿਗਦੀ ਹੋਈ ਸਿਹਤ ਅਨੁਰਾਧਾ ਗਾਂਧੀ ਨੂੰ ਜੋ ਉਹ ਕਰਨਾ ਚਾਹੁੰਦੀ ਤੇ ਬਣਨਾ ਚਾਹੁੰਦੀ ਸੀ, ਦੇ ਇਰਾਦੇ ਤੋਂ ਕਦੇ ਨਾ ਰੋਕ ਸਕੀ। ਇਹ ਇਨਕਲਾਬ ਅਤੇ ਲੋਕਾਂ ਪ੍ਰਤੀ ਵਚਨਬੱਧਤਾ/ਪ੍ਰਤੀਬੱਧਤਾ ਸੀ, ਜੋ ਘਾਲਣਾ ਵਿੱਚ ਢਲਦੀ ਸੀ ਅਤੇ ਘਾਲਣਾ ਮੁੜ ਪਹਿਲੇ ਵਰਗੇ ਜੋਸ਼ ਵਿੱਚ।
ਜਿਵੇਂ ਸ਼ਾਇਰ 'ਗੁਰੀਲਾ' ਵਿੱਚ ਕਹਿੰਦਾ ਹੈ:
ਨਹੀਂ, ਉਹ ਮੌਤ 'ਤੇ ਨਹੀਂ ਸੀ ਹੱਸੀ
ਇਹ ਸਿਰਫ ਐਨਾ ਕੁ ਸੀ ਕਿ ਉਹ ਮਲੇਰੀਏ, ਤਪਦਿਕ (ਟੀ.ਬੀ.) ਸਕਲੈਰੋਸਿਸ ਨਾਲ ਮਰਨ ਤੋਂ ਨਹੀਂ ਸੀ ਡਰੀ।
ਲੇਕਿਨ ਇੱਕ ਹੋਰ ਜਾਂਚ ਨੇ ਫੈਲਸੀਪੈਰਮ ਮਲੇਰੀਏ ਦੀ ਮੌਜੂਦਗੀ ਦੀ ਪੁਸ਼ਟੀ ਕਰ ਦਿੱਤੀ। ਉਸ ਸਵੇਰ ਨੂੰ ਉਹ ਠੀਕ ਲੱਗ ਰਹੀ ਸੀ, ਫਿਰ ਵੀ ਭਿਆਨਕ ਫੈਲਸੀਪੈਰਮ ਕਿਟਾਣੂ ਨੇ ਉਸਦੇ ਦਿਲ, ਫੇਫੜਿਆਂ ਅਤੇ ਗੁਰਦਿਆਂ ਅੰਦਰ ਮਾਰੂ ਤਬਾਹੀ ਮਚਾਈ ਹੋਈ ਸੀ। ਉਸ ਨੂੰ ਹਸਪਤਾਲ ਵਿੱਚ ਆਕਸੀਜਨ ਅਤੇ ਜੀਵਨ-ਬਚਾਊ ਉਪਕਰਨਾਂ 'ਤੇ ਰੱਖਿਆ ਗਿਆ, ਪਰ ਇੱਕ ਘੰਟੇ ਵਿੱਚ ਹੀ ਉਸਦੇ ਅੰਗ ਫੇਲ• ਹੋਣ ਲੱਗੇ। ਆਕਸੀਜਨ 'ਤੇ ਵੀ ਖੁੱਲ•ੀਆਂ ਅੱਖਾਂ ਨਾਲ ਉਹ ਸੁਚੇਤ ਸੀ। ਉਹੋ ਨਾਜ਼ਕ ਅੱਖਾਂ ਸਮੁੰਦਰ ਵਾਂਗ ਗਹਿਰੀਆਂ ਬੇਸ਼ੱਕ ਤੇਜ਼ ਦਰਦ ਤੇ ਇਸ ਗੱਲ ਦਾ ਗਿਆਨ ਕਿ ਉਹ ਖਤਮ ਹੋ ਰਹੀ ਹੈ, ਅਨੁਰਾਧਾ ਹਮੇਸ਼ਾਂ ਵਾਂਗ ਠੀਕ ਸੀ। ਅਗਲੀ ਸਵੇਰ ਅੰਤ ਆ ਗਿਆ।
ਮੈਂ ਇਨਕਲਾਬ ਦਾ ਪਪੀਹਾ ਬਣਿਆ ਰਹਾਂਗਾ
ਇਹ ਪਿਆਸ ਮੇਰੀ ਜ਼ਿੰਦਗੀ ਨਾਲ ਹੀ ਖਤਮ ਹੋਵੇਗੀ
-ਚੇਰਾ ਬੰਦਾ ਰਾਜੂ
ਅਨੁਰਾਧਾ ਗਾਂਧੀ ਦੀ ਇਨਕਲਾਬ ਪ੍ਰਤੀ ਪ੍ਰਤੀਬੱਧਤਾ ਅਡੋਲ ਸੀ, ਭਾਵੇਂ ਕੋਈ ਵੀ ਉਤਰਾਅ-ਚੜ•ਾਅ ਆਉਂਦੇ ਰਹੇ। ਉਹ ਮੁਢਲੀ ਇਨਕਲਾਬੀ ਲਹਿਰ ਵਿੱਚ ਆਪਣੇ ਕਾਲਜ ਦੇ ਦਿਨਾਂ ਵਿੱਚ 1970ਵਿਆਂ ਦੇ ਆਰੰਭ ਵਿੱਚ ਹੀ ਸ਼ਾਮਲ ਹੋ ਗਈ ਸੀ। ਉਸਨੇ ਕ੍ਰਾਂਤੀ ਵਾਸਤੇ ਇੱਕ ਹੋਣਹਾਰ ਵਿਦਿਆਰਥੀ ਅਤੇ ਪ੍ਰਤਿਭਾਸ਼ਾਲੀ ਅਧਿਆਪਕ ਦਾ ਜੀਵਨ ਤਿਆਗ ਦਿੱਤਾ ਸੀ। ਆਪਣੀ ਸ਼ਹਾਦਤ ਦੇ ਵਕਤ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਕਾਮਰੇਡ ਅਨੁਰਾਧਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਕੇਂਦਰੀ ਕਮੇਟੀ ਮੈਂਬਰ ਸੀ। ਕਿਹਾ ਜਾਂਦਾ ਹੈ ਉਹ ਕਿ ਨੌਵੀਂ ਕਾਂਗਰਸ (ਏਕਤਾ ਕਾਂਗਰਸ) ਵਿੱਚ ਕੇਂਦਰੀ ਕਮੇਟੀ ਵਿੱਚ ਚੁਣੀ ਜਾਣ ਵਾਲੀ ਇੱਕੋ ਇੱਕ ਔਰਤ ਕਾਮਰੇਡ ਸੀ।
ਸਾਢੇ ਤਿੰਨ ਦਹਾਕਿਆਂ ਤੱਕ ਫੈਲੀ ਉਸਦੀ ਸਿਰਮੌਰ ਘਾਲਣਾ ਨਾਲ ਕਾਮਰੇਡ ਅਨੁਰਾਧਾ ਨੇ ਦੇਸ਼ ਦੀ ਇਨਕਲਾਬੀ ਲਹਿਰ ਦੇ ਵਿਚਾਰਧਾਰਕ, ਸਿਆਸੀ ਅਤੇ ਜਥੇਬੰਦਕ ਵਿਕਾਸ ਵਿੱਚ ਭਰਪੂਰ/ਵਿਲੱਖਣ ਯੋਗਦਾਨ ਪਾਇਆ। ਮਹਾਂਰਾਸ਼ਟਰ ਵਿੱਚ ਉਹ ਸੀ.ਪੀ.ਆਈ.(ਐਮ.ਐਲ.) ਪਾਰਟੀ ਦੀ ਮੋਢੀ ਮੈਂਬਰ ਸੀ।
ਇੱਕ ਇਨਕਲਾਬੀ ਦਾ ਜਨਮ
ਅਨੁਰਾਧਾ ਸ਼ਾਨਬਾਗ ਨੂੰ ਉਸਦੇ ਮੁੰਬਈ ਅਤੇ ਨਾਗਪੁਰ ਦੇ ਮੁਢਲੇ ਦਿਨਾਂ ਵਿੱਚ ਜੋ ਵੀ ਉਸ ਨੂੰ ਇੱਕ ਹੋਣਹਾਰ ਵਿਦਿਆਰਥੀ, ਸ਼ਹਿਰੀ ਅਧਿਕਾਰਾਂ ਦੀ ਕਾਰਕੁੰਨ, ਜੋਸ਼ੀਲੇ ਅਧਿਆਪਕ, ਇੱਕ ਖਾੜਕੂ ਟਰੇਡ ਯੂਨੀਅਨਿਸਟ ਅਤੇ ਦੂਰਦਰਸ਼ੀ ਸਿਧਾਂਤਕਾਰ ਦੇ ਤੌਰ 'ਤੇ ਜਾਣਦੇ ਸਨ। ਸਭ ਉਸ ਨੂੰ ਪਿਆਰ ਨਾਲ ਅਨੁ ਕਹਿ ਕੇ ਬੁਲਾਉਂਦੇ ਸਨ। ਇੱਕ ਸਮੇਂ ਸੀ.ਪੀ.ਆਈ. ਮੈਂਬਰ ਗੁਜਰਾਤੀ ਮਾਤਾ ਅਤੇ ਕੰਨੜ ਪਿਤਾ ਦੇ ਘਰ 28 ਮਾਰਚ 1954 ਨੂੰ ਅਨੁਰਾਧਾ ਨੇ ਜਨਮ ਲਿਆ। ਉਸਦੀਆਂ ਸਭ ਚਾਚੀਆਂ-ਤਾਈਆਂ ਦੇ ਖੁਦ ਦੇ ਵਿਆਹ ਵੀ 1940ਵਿਆਂ ਵਿੱਚ ਮੁੰਬਈ ਵਿੱਚ ਸੀ.ਪੀ.ਆਈ. ਦਫਤਰ ਵਿੱਚ ਹੀ ਹੋਏ। ਉਹ ਇੱਕ ਤਰਕਸ਼ੀਲ ਅਤੇ ਪ੍ਰਗਤੀਸ਼ੀਲ (ਅਗਾਂਹਵਧੂ) ਵਿਚਾਰਾਂ ਵਾਲੇ ਮਾਹੌਲ ਵਿੱਚ ਵੱਡੀ ਹੋਈ। ਉਸਦਾ ਪਿਤਾ ਬੰਬੇ ਹਾਈਕੋਰਟ ਵਿੱਚ ਮੰਨਿਆ ਪ੍ਰਮੰਨਿਆ ਵਕੀਲ ਸੀ ਅਤੇ ਉਸਦੀ ਮਾਂ ਮੁੰਬਈ ਦੇ ਇੱਕ ਔਰਤਾਂ ਦੇ ਰਿਸੋਰਸ ਸੈਂਟਰ ਵਿੱਚ ਲਗਾਤਾਰ ਸਮਾਜਿਕ ਕਾਰਕੁੰਨ ਵਜੋਂ ਕੰਮ ਕਰਦੀ ਸੀ। ਉਹ ਦੋ ਬੱਚਿਆਂ ਤੋਂ ਵੱਡੀ ਸੀ ਅਤੇ ਉਸਦਾ ਭਰਾ ਮੁੰਬਈ ਵਿੱਚ ਜਾਣਿਆ-ਪਛਾਣਿਆ ਸਟੇਜੀ ਕਲਾਕਾਰ ਅਤੇ ਸਕਰਿਪਟ ਲੇਖਕ ਹੈ। ਗਰੀਬਾਂ ਲਈ ਹਮਦਰਦੀ, ਗੰਭੀਰ ਅਧਿਐਨ, ਬੌਧਿਕ (ਰਚਨਾਤਮਿਕਤਾ) ਸਿਰਜਣਾਤਮਿਕਤਾ ਅਤੇ ਤਰਕਸ਼ੀਲ ਸੋਚ ਵਾਲੇ ਮਾਹੌਲ ਵਿੱਚ ਉਸਦੇ ਬਚਪਨ ਤੋਂ ਹੀ ਉਸਦੀ ਢਲਾਈ ਹੋਈ ਹੋਈ ਸੀ। ਇਸ ਤਰ•ਾਂ ਦੇ ਵਾਤਾਵਰਣ ਵਿੱਚ ਉਹ ਸਕੂਲ ਅਤੇ ਕਾਲਜ ਵਿੱਚ ਅਕਾਦਮਿਕ ਤੌਰ 'ਤੇ ਅੱਗੇ ਵਧਦੀ ਗਈ।
ਕਾਮਰੇਡ ਅਨੁਰਾਧਾ ਨੇ ਆਪਣਾ ਸਿਆਸੀ ਜੀਵਨ 1970 ਵਿੱਚ ਮੁੰਬਈ ਦੇ ਐਲਫਿਨਸਟੀਨ ਕਾਲਜ ਤੋਂ ਸ਼ੁਰੂ ਕੀਤਾ। 1971 ਵਿੱਚ ਮੁੰਬਈ ਦੇ ਬਸ਼ਿੰਦੇ ਉਹਨਾਂ ਲੋਕਾਂ ਦੀਆਂ ਹਾਲਤਾਂ ਦੀਆਂ ਕੌੜੀਆਂ ਹਕੀਕਤਾਂ ਤੋਂ ਅਨਜਾਣ ਨਹੀਂ ਸੀ, ਜੋ ਪੇਂਡੂ ਖੇਤਰ ਵਿੱਚ ਪਏ ਇੱਕ ਬਹੁਤ ਹੀ ਭਿਆਨਕ ਅਕਾਲ ਦਾ ਸਾਹਮਣਾ ਕਰ ਰਹੇ ਤੇ ਸੰਘਰਸ਼ ਕਰ ਰਹੇ ਸਨ। ਨੌਜਵਾਨ ਅਨੁਰਾਧਾ 'ਤੇ ਅਕਾਲ ਦੀ ਭਿਆਨਕਤਾ ਨੇ ਗਹਿਰਾ ਅਸਰ ਪਾਇਆ, ਜਿਸ ਨੇ ਪੇਂਡੂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੱਤਾ ਸੀ। ਅੱਤ ਦੁਖੀ ਲੋਕਾਂ ਦੀ ਆਦਮਖੋਰ ਹਾਲਤਾਂ ਵਿੱਚ ਵੀ ਜਿਉਣ ਦੀ ਅਜਿੱਤ ਤਾਂਘ ਦੀ ਖੂਬਸੂਰਤੀ ਅਤੇ ਸਿਰੇ ਦੀਆਂ ਬਦਹਾਲ ਹਾਲਤਾਂ ਵਿੱਚ ਵੀ ਹੌਸਲਾ ਨਾ ਛੱਡਣ ਦੇ ਸਿਰੜ ਨੇ ਉਸਦੇ ਧੁਰ ਵਜੂਦ ਅੰਦਰ ਹੱਲਚੱਲ ਮਚਾ ਦਿੱਤੀ ਸੀ। ਉਸਨੇ ਵਿਦਿਆਰਥੀਆਂ ਦੇ ਇੱਕ ਗਰੁੱਪ ਨਾਲ ਅਕਾਲ ਦੇ ਕਰੂਰ ਚਿਹਰੇ ਨੂੰ ਖੁਦ ਤੱਕਿਆ ਸੀ। ਇਸਨੇ ਪੇਂਡੂ ਭਾਰਤੀਆਂ ਦੀ ਰੋਜ਼ਮਰ•ਾ ਜੀਵਨ ਦੀਆਂ ਕਠੋਰ ਹਕੀਕਤਾਂ ਬਾਰੇ ਉਸ ਉੱਪਰ ਗਹਿਰਾ ਪ੍ਰਭਾਵ ਛੱਡਿਆ। ਇਹ ਗਰੀਬੀ ਮਾਰੇ ਜਨ-ਸਮੂਹਾਂ ਦੇ ਕਲਿਆਣ ਵਾਸਤੇ ਸਰੋਕਾਰ ਹੀ ਸੀ, ਜੋ ਉਸ ਨੂੰ ਇਨਕਲਾਬੀ ਸਿਆਸਤ ਵਿੱਚ ਧੂਹ ਲਿਆਇਆ। ਗਰੀਬਾਂ ਵੱਲੋਂ ਭੋਗੀ ਜਾਂਦੀ ਗੁਰਬਤ ਅਤੇ ਜਲਾਲਤ ਨੂੰ ਨਾ ਸਹਾਰਦਿਆਂ ਉਹ ਸੁਆਲਾਂ ਦੇ ਜੁਆਬ ਲੱਭਣ ਤੁਰ ਪਈ।
ਉਸਦੇ ਸੰਵੇਦਨਸ਼ੀਲ ਸੁਭਾਅ ਅਤੇ ਬੌਧਿਕ ਜਗਿਆਸਾ ਨੇ ਉਸਨੂੰ ਵੇਲੇ ਦੇ ਸੰਸਾਰ ਵਿਆਪੀ ਕਮਿਊਨਿਸਟ ਉਭਾਰ ਵੱਲ ਖਿੱਚ ਲਿਆਂਦਾ। ਵੀਅਤਨਾਮੀ ਇਨਕਲਾਬੀਆਂ ਦੇ ਬਹਾਦਰਾਨਾ ਟਾਕਰੇ ਦੀ ਹਮਾਇਤ ਵਿੱਚ ਅਮਰੀਕਾ ਵਿਰੋਧੀ ਲਹਿਰ ਅਤੇ ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਦੇ ਇਨਕਲਾਬੀ ਝੱਖੜ ਨੇ ਸੰਸਾਰ ਭਰ ਵਿੱਚ ਨੌਜਵਾਨਾਂ ਅੰਦਰ ਕਲਪਨਾ ਸ਼ਕਤੀ ਨੂੰ ਹਲੂਣਾ ਦਿੱਤਾ ਸੀ।
ਚੀਨੀ ਇਨਕਲਾਬ ਅਤੇ ਮਹਾਨ ਪਰੋਲੇਤਾਰੀ ਸਭਿਆਚਾਰਕ ਇਨਕਲਾਬ ਦੇ ਪੱਛਮੀ ਲੇਖਕਾਂ ਵੱਲੋਂ ਲਿਖੇ ਵਿਸਥਾਰਤ ਵਰਨਣ ਪੜ•ਦਿਆਂ ਅਨੁ ਅਤੇ ਉਸਦੀ ਪੀੜ•ੀ ਦੇ ਬਹੁਤ ਸਾਰੇ ਲੋਕਾਂ ਅੰਦਰ ਪ੍ਰੇਰਨਾ ਪੈਦਾ ਹੋਈ। ਇਹ ਉਹੋ ਸਮਾਂ ਸੀ ਜਦੋਂ ਪੱਛਮੀ ਬੰਗਾਲ ਅੰਦਰ ਇੱਕ ਚਿੰਗਾੜੀ ਨੇ ਨਕਸਲਬਾੜੀ ਸਥਾਨ 'ਤੇ ਜੰਗਲ ਨੂੰ ਅੱਗ ਲਾ ਦਿੱਤੀ ਸੀ। ਹਜ਼ਾਰਾਂ ਵਿਦਿਆਰਥੀਆਂ ਨੇ ਆਪਣਾ ਕੈਰੀਅਰ ਭਵਿੱਖ ਤੇ ਪੜ•ਾਈ ਤਿਆਗ ਕੇ ਪੇਂਡੂ ਇਲਾਕਿਆਂ ਨੂੰ ਚਾਲੇ ਪਾ ਦਿੱਤੇ ਸਨ। ਉਹਨਾਂ ਦਾ ਉਦੇਸ਼ ਉਹਨਾਂ ਲੋਕਾਂ ਵਿੱਚ ਜਾ ਕੇ ਰਲਣਾ ਸੀ, ਜਿਹਨਾਂ ਨੇ ਹਰ ਕਿਸਮ ਦੇ ਵਿਤਕਰੇ ਤੇ ਲੁੱਟ ਤੋਂ ਰਹਿਤ ਨਵਾਂ ਸੰਸਾਰ ਸਿਰਜਣ ਦਾ ਬਹਾਦਰਾਨਾ ਸੁਪਨਾ ਲਿਆ ਸੀ। ਇਹ ਨੌਜੁਆਨ ਅਨੁ ਵਾਸਤੇ ਹੋਰ ਵੀ ਜਬਰਦਸਤ ਪ੍ਰੇਰਨਾ ਸੀ, ਜੋ ਪਹਿਲਾਂ ਹੀ ਅਕਾਲ ਪੀੜਤ ਲੋਕਾਂ ਦੀ ਹਾਲਤ ਦੇਖ ਕੇ ਬੇਚੈਨ ਹੋਈ ਪਈ ਸੀ। ਉਹ ਪਹਿਲੀ ਪੀੜ•ੀ ਦੇ ਨਕਸਲੀਆਂ, ਜਿਹਨਾਂ ਨੂੰ ਉਹਨਾਂ ਦੀ ਚੜ•ਦੀ ਜਵਾਨੀ ਵਿੱਚ ਮਾਰ ਦਿੱਤਾ ਗਿਆ ਸੀ, ਤੋਂ ਬਹੁਤ ਹੀ ਪ੍ਰਭਾਵਿਤ ਸੀ ਅਤੇ ਉਹਨਾਂ ਮੂਹਰੇ ਨਤਮਸਤਕ ਹੁੰਦੀ ਸੀ।
ਛੇਤੀ ਹੀ ਅਨੁਰਾਧਾ ਨੇ ਕਾਲਜ ਦੀਆਂ ਸਰਗਰਮੀਆਂ ਤੇ ਗਰੀਬ ਜਨਤਾ ਦਰਮਿਆਨ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਵਿੱਚ ਸਰਗਰਮ ਰਹਿੰਦਿਆਂ ਉਹ ਵਿਦਿਆਰਥੀ ਜਥੇਬੰਦੀ ਪ੍ਰੋਗਰੈਸਿਵ ਯੂਥ ਮੂਵਮੈਂਟ ਜੋ ਉਸ ਸਮੇਂ ਦੀ ਨਕਸਲੀ ਲਹਿਰ ਤੋਂ ਪ੍ਰੇਰਿਤ ਸੀ, ਦੇ ਵਾਹ ਵਿੱਚ ਆਈ। ਉਹ ਇਸਦੀ ਸਰਗਰਮ ਮੈਂਬਰ ਤੇ ਬਾਅਦ ਵਿੱਚ ਆਗੂ ਬਣੀ। ਝੁੱਗੀ-ਝੌਂਪੜੀਆਂ ਦੀ ਬਸਤੀ ਵਿੱਚ ਕੰਮ ਕਰਨ ਨੇ ਉਸਨੂੰ ਦਲਿਤ ਲਹਿਰ ਨਾਲ ਵਾਹ ਵਿੱਚ ਆਉਣ ਵਿੱਚ ਮੱਦਦ ਕੀਤੀ। ਛੂਤ-ਛਾਤ ਦੀ ਭਿਆਨਕਤਾ ਅਤੇ ਦਲਿਤਾਂ 'ਤੇ ਜਬਰ ਦੀ ਚੀਸ ਨੇ ਉਸ ਨੂੰ ਇਸ ਨਾਲ ਸਬੰਧਤ ਸੁਆਲਾਂ ਦੇ ਜੁਆਬ ਤਲਾਸ਼ਣ ਵੱਲ ਤੋਰਿਆ। ਇਹ ਉਹੋ ਸਮਾਂ ਸੀ, ਜਦੋਂ ਉਹ ਜ਼ਾਲਮ ਅਤੇ ਲੁਟੇਰੇ ਜਾਤਪਾਤੀ ਸਮਾਜਿਕ ਪ੍ਰਬੰਧ ਨੂੰ ਚੁੰਬੜੀਆਂ ਹੋਰ ਬਿਮਾਰੀਆਂ ਨੂੰ ਸਮਝਣ ਦੀ ਕਸੌਟੀ ਬਣਦੇ ਮਾਰਕਸਵਾਦ ਅਤੇ ਇਸਦੇ ਸੋਚ-ਪ੍ਰਬੰਧ ਨੂੰ ਧੁਰ ਅੰਦਰ ਤੱਕ ਆਤਮਸਾਤ ਕਰਨ ਲਈ ਇਸਦੇ ਅਧਿਐਨ ਦੀਆਂ ਗਹਿਰਾਈਆਂ ਵਿੱਚ ਉੱਤਰੀ।
ਉਸਨੇ ਐਮ.ਏ. ਸੋਸ਼ਿਆਲੌਜੀ ਅਤੇ ਐਮ.ਫਿਲ ਕਰ ਲਈ। ਇਸੇ ਅਰਸੇ ਦੌਰਾਨ ਉਹ ਮਹਿਲਾ ਵਿਲਸਨ ਕਾਲਜ (ਚੌਪਤੀ) ਅਤੇ ਫਿਰ ਝੁਨਝੁਨਵਾਲਾ ਕਾਲਜ (ਘੱਟ ਕੋਪਾਰ) ਵਿੱਚ ਪੜ•ਾਉਂਦੀ ਰਹੀ। ਉਸਦੇ ਜੋਸ਼ ਅਤੇ ਮਿਹਨਤ ਨੇ ਉਸਨੂੰ ਬਹੁਤ ਹੀ ਪ੍ਰਭਾਵਸ਼ਾਲੀ, ਹਰਮਨਪਿਆਰੀ ਅਤੇ ਆਪਣੇ ਵਿਦਿਆਰਥੀਆਂ ਦੀ ਚਹੇਤੀ ਲੈਕਚਰਾਰ ਬਣਾ ਦਿੱਤਾ। ਨਵੰਬਰ 1977 ਵਿੱਚ ਉਸਨੇ ਸਾਥੀ ਕਾਮਰੇਡ ਨਾਲ ਸਿਰਫ ਦੋਹਾਂ ਪਰਿਵਾਰਾਂ ਦੀ ਸ਼ਮੂਲੀਅਤ ਨਾਲ ਸਾਦੇ ਢੰਗ ਨਾਲ ਵਿਆਹ ਕਰਵਾ ਲਿਆ।
ਐਮਰਜੈਂਸੀ ਤੋਂ ਬਾਅਦ ਵਾਲੇ ਦੌਰ ਨੇ ਉਸ ਨੂੰ ਭਾਰਤ ਵਿੱਚ ਸ਼ਹਿਰੀ ਆਜ਼ਾਦੀਆਂ ਦੀ ਲਹਿਰ ਦੀ ਸਿਰਮੌਰ ਸਖਸ਼ੀਅਤ ਬਣਦਿਆਂ ਵੇਖਿਆ। ਕਾਮਰੇਡ ਅਨੁਰਾਧਾ ਮਹਾਂਰਾਸ਼ਟਰ ਵਿੱਚ ਸੀ.ਡੀ.ਪੀ.ਆਰ. (ਜਮਹੂਰੀ ਹੱਕਾਂ ਦੀ ਰਾਖੀ ਵਾਸਤੇ ਕਮੇਟੀ) ਬਣਾਉਣ ਵਾਲੇ ਮੋਢੀਆਂ ਵਿੱਚੋਂ ਇੱਕ ਸੀ। ਉਸਨੇ 1977 ਵਿੱਚ ਮਸ਼ਹੂਰ ਸ਼ਹਿਰੀ ਆਜ਼ਾਦੀਆਂ (ਸਿਵਲ ਲਿਬਰਟੀਜ਼) ਦੀ ਕਾਨਫਰੰਸ ਆਯੋਜਿਤ ਕਰਨ ਵਿੱਚ ਪ੍ਰਮੁੱਖ ਰੋਲ ਨਿਭਾਇਆ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਮੰਗ ਕੀਤੀ। ਇਸ ਵਿੱਚ ਵੀ.ਐਮ. ਤਾਰਕੁੰਡੇ, ਗੋਵਿੰਦਾ ਮੁਖੌਟੀ ਸੁਬਾ ਰਾਓ, ਸੁਦੇਸ਼ ਵੈਦ ਅਤੇ ਹਾਕਮ ਜਮਾਤੀ ਤੱਤ ਜਾਰਜ ਫਰਨਾਡੇਜ਼ ਅਤੇ ਅਰੁਨ ਸ਼ੋਰੀ ਵੀ ਸਨ। 1982 ਵਿੱਚ ਮੁੰਬਈ ਤੋਂ ਨਾਗਪੁਰ ਜਾਣ ਵੇਲੇ ਤੱਕ ਉਹ ਭਾਰਤ ਵਿੱਚ ਸ਼ਹਿਰੀ ਆਜ਼ਾਦੀਆਂ ਦੀ ਲਹਿਰ ਦੀ ਅਗਵਾਈ ਕਰਨ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਸੀ।
ਨਾਗਪੁਰ ਯੂਨੀਵਰਸਿਟੀ ਵਿੱਚ ਪੜ•ਾਉਣ ਦੌਰਾਨ ਉਸਨੇ ਟਰੇਡ ਯੂਨੀਅਨ ਅਤੇ ਉਸ ਖੇਤਰ ਦੀ ਦਲਿਤ ਲਹਿਰ ਵਿੱਚ ਹਿੱਸਾ ਲਿਆ ਅਤੇ ਆਗੂ ਰੋਲ ਨਿਭਾਇਆ। ਜਦੋਂ ਲਹਿਰ ਨੇ ਖਾੜਕੂ ਰੁਖ ਅਖਤਿਆਰ ਕੀਤਾ ਤਾਂ ਕਈ ਵਾਰ ਉਸ ਨੂੰ ਜੇਲ• ਬੰਦ ਕਰ ਦਿੱਤਾ ਗਿਆ। ਬਾਅਦ ਦੇ ਅਰਸੇ ਵਿੱਚ ਇਨਕਲਾਬੀ ਲਹਿਰ ਦੇ ਸੱਦੇ 'ਤੇ ਉਹ ਬਸਤਰ ਚਲੀ ਗਈ ਅਤੇ ਵਾਪਸ ਪਰਤਣ 'ਤੇ ਉਸਨੇ ਇੱਕ ਵਾਰ ਫੇਰ ਮਹਾਂਰਾਸ਼ਟਰ ਦੇ ਸਭ ਤੋਂ ਦੱਬੇ ਕੁਚਲੇ ਲੋਕਾਂ ਦੀ ਲਹਿਰ ਉਸਾਰੀ ਕਰਨ ਦੀ ਜਿੰਮੇਵਾਰੀ ਲੈ ਲਈ। ਪਿਛਲੇ 15 ਸਾਲਾਂ ਤੋਂ ਲੈ ਕੇ ਆਪਣੀ ਅਚਾਨਕ ਅਤੇ ਬੇਵਕਤ ਮੌਤ ਤੱਕ ਉਹ ਬਹਾਦਰੀ ਨਾਲ ਰਾਜਕੀ ਤਸ਼ੱਦਦ ਦਾ ਟਾਕਰਾ ਕਰ ਰਹੇ ਸਭ ਤੋਂ ਵੱਧ ਦੱਬੇ ਕੁਚਲਿਆਂ ਵਿੱਚ ਕੰਮ ਕਰਦੀ ਰਹੀ।
ਆਪਣੀ ਮੌਤ ਦੇ ਸਮੇਂ ਵਿੱਚ ਕਾਮਰੇਡ ਅਨੁਰਾਧਾ ਇਨਕਲਾਬੀ ਲਹਿਰ ਵਿੱਚ ਔਰਤ ਕਾਮਰੇਡਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਅਧਿਐਨ ਕਰ ਰਹੀ ਸੀ। ਉਹ ਬਹੁਤ ਬਾਰੀਕੀ ਨਾਲ ਪਿੱਤਰੀ-ਸੱਤਾ ਦੇ ਰੂਪਾਂ ਤੇ ਸ਼ਕਲਾਂ/ਪ੍ਰਭਾਵਾਂ ਜੋ ਔਰਤਾਂ ਨੂੰ ਰੋਜ਼ਮਰ•ਾ ਵਿੱਚ ਦਰਪੇਸ਼ ਹਨ, ਦੀ ਜਾਂਚ ਪੜਤਾਲ ਕਰਨ ਵਿੱਚ ਰੁੱਝੀ ਹੋਈ ਸੀ। ਤਾਂ ਕਿ ਅਜਿਹਾ ਰਸਤਾ ਲੱਭਿਆ ਜਾਵੇ ਤੇ ਅਜਿਹਾ ਢੰਗ ਅਪਣਾਇਆ ਜਾਵੇ ਕਿ ਔਰਤਾਂ ਨੂੰ ਵਡੇਰੀ ਲੀਡਰਸ਼ਿੱਪ ਦੀਆਂ ਜੁੰਮੇਵਾਰੀਆਂ ਸੰਭਾਲਣ ਦੇ ਯੋਗ ਬਣਾਇਆ ਜਾਵੇ। ਉਸਦਾ ਸਭ ਤੋਂ ਅੰਤਲਾ ਆਖਰੀ ਕਾਰਜ ਝਾਰਖੰਡ ਦੇ ਜ਼ਿਆਦਾਤਰ ਕਬਾਇਲੀ ਪਿਛੋਕੜ ਵਾਲੀਆਂ ਔਰਤ ਕਾਰਕੁੰਨਾਂ ਦਾ ਇਨਕਲਾਬੀ ਸਮਾਜਿਕ ਤਬਦੀਲੀ ਵਿੱਚ ਔਰਤਾਂ ਦੇ ਰੋਲ ਬਾਰੇ ਵਿਆਖਿਆ ਕਰਨ ਵਾਲਾ ਸਕੂਲ ਲਾਉਣਾ ਸੀ। ਉਸਦੀ ਬੇਵਕਤ ਅਤੇ ਅਗੇਤੀ ਮੌਤ ਨਾਲ ਦੇਸ਼ ਦੀ ਇਨਕਲਾਬੀ ਲਹਿਰ ਖਾਸ ਕਰਕੇ ਇਨਕਲਾਬੀ ਲਹਿਰ ਵਿੱਚ ਔਰਤਾਂ ਦੇ ਕੰਮ ਦੇ ਨਾਲ ਨਾਲ ਮਹਾਂਰਾਸ਼ਟਰ ਵਿੱਚ ਕੰਮ ਦੇ ਵਿਕਾਸ ਨੂੰ ਬਹੁਤ ਹੀ ਘਾਟੇਵੰਦੀ ਹਾਲਤ ਦਾ ਸਾਹਮਣਾ ਕਰਨਾ ਪਵੇਗਾ।

No comments:
Post a Comment