ਜਲੂਰ ਕਾਂਡ ਦੇ ਵਿਰੋਧ ਵਿੱਚ ਲੋਕਾਂ ਨੇ ਕੀਤੀ ਨੋਟਾ ਦੀ ਵਰਤੋਂ
ਲਹਿਰਾਗਾਗਾ, 4 ਫਰਵਰੀ-ਇੱਥੋਂ ਦੇ ਨੇੜਲੇ ਪਿੰਡ ਜਲੂਰ ਵਿੱਚ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਜਲੂਰ ਜਬਰ ਕਾਂਡ ਦੇ ਰੋਸ ਵਿੱਚ ਸੌ ਤੋਂ ਵੱਧ ਵਿਅਕਤੀਆਂ ਨੇ ਨੋਟਾ ਬਟਨ ਦੀ ਵਰਤੋਂ ਕਰਦਿਆਂ ਰਾਜਸੀ ਪਾਰਟੀਆਂ ਪ੍ਰਤੀ ਨਾਪਸੰਦੀ ਦਾ ਇਜ਼ਹਾਰ ਕੀਤਾ। ਉਨ•ਾਂ ਪੋਲਿੰਗ ਬੂਥ ਵਿੱਚ ਤਾਇਨਾਤ ਇੱਕ ਕਰਮਚਾਰੀ 'ਤੇ ਨੋਟਾ ਬਟਨ ਨਾ ਵਰਤਣ ਸਬੰਧੀ ਲਿਖ਼ਤੀ ਦੋਸ਼ ਲਾਏ ਅਤੇ ਫੋਨ 'ਤੇ ਚੋਣ ਅਧਿਕਾਰੀ ਤੇ ਐਸਡੀਐਮ ਨੂੰ ਜਾਣਕਾਰੀ ਦਿੱਤੀ।
ਇਕੱਠੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਜਲੂਰ, ਬਲਵਿੰਦਰ ਸਿੰਘ ਜਲੂਰ, ਲਖਵਿੰਦਰ ਕੌਰ, ਕੁਲਦੀਪ ਕੌਰ, ਸਰਬਜੀਤ ਕੌਰ, ਮੱਖਣ ਸਿੰਘ, ਗੁਰਦਾਸ ਸਿੰਘ ਤੇ ਗੁਰਨਾਮ ਸਿੰਘ ਆਦਿ ਨੇ ਦੱਸਿਆ ਕਿ ਉਹ ਜਥੇਬੰਦੀ ਦੇ ਸੱਦੇ 'ਤੇ ਨੋਟਾ ਬਟਨ ਦਬਾਉਣ ਲਈ ਜਦੋਂ ਪਿੰਡ ਅੰਦਰਲੇ ਬੂਥ ਪੰਦਰਾਂ ਵਿੱਚ ਗਏ ਤਾਂ ਉੱਥੇ ਤਾਇਨਾਤ ਕਰਮਚਾਰੀ ਕਥਿਤ ਤੌਰ 'ਤੇ ਉਨ•ਾਂ ਨੂੰ ਇਹ ਬਟਨ ਨਾ ਦਬਾਉਣ ਅਤੇ ਕਿਸੇ ਉਮੀਦਵਾਰ ਵਾਲਾ ਬਟਣ ਦੱਬਣ ਲਈ ਕਹਿ ਰਿਹਾ ਸੀ ਪਰ ਕਾਰਕੁੰਨ ਇਸ ਨੂੰ ਦਬਾਉਣ ਲਈ ਬਜ਼ਿੱਦ ਸਨ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਫੈਸਲਾ ਪਿੰਡ ਜਲੂਰ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਵਾਪਰੇ ਕਾਂਡ ਸਮੇਂ ਕਿਸੇ ਵੀ ਸਿਆਸੀ ਆਗੂ ਵੱਲੋਂ ਦਲਿਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਾ ਮਾਰਨ ਦੇ ਖਿਲਾਫ਼ ਲਿਆ ਗਿਆ ਸੀ।
ਉਨ•ਾਂ ਕਿਹਾ ਕਿ ਦਲਿਤਾਂ ਨੂੰ ਪੰਚਾਇਤੀ ਜ਼ਮੀਨ ਅਤੇ ਉਨ•ਾਂ ਦੇ ਮਸਲੇ ਹੱਲ ਕਰਨ ਲਈ ਚੋਣ ਮੈਨੀਫੈਸਟੋ ਵਿੱਚ ਕੁਝ ਵੀ ਦਰਜ ਨਹੀਂ ਕੀਤਾ। ਚੋਣ ਅਧਿਕਾਰੀ ਤੇ ਐਸ.ਡੀ.ਐਮ. ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਪੋਲਿੰਗ ਸਟੇਸ਼ਨ 'ਤੇ ਵੈਬ ਕੈਮ, ਮਾਈਕਰੋ ਅਬਜ਼ਰਬਰ ਹੈ। ਇਸ ਤੋਂ ਇਲਾਵਾ ਉਹ ਸੈਕਟਰ ਮਜਿਸਟਰੇਟ ਕਮ ਬੀਡੀਪੀਓ ਰਿੰਪੀ ਗਰਗ ਨੂੰ ਜਾਂਚ ਲਈ ਭੇਜ ਰਹੇ ਹਨ।

No comments:
Post a Comment