Saturday, 4 March 2017

ਆਲੂ ਕਾਸ਼ਤਕਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ਦਾ ਅਲਟੀਮੇਟਮ

ਆਲੂ ਕਾਸ਼ਤਕਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ਦਾ ਅਲਟੀਮੇਟਮ
20 ਫਰਵਰੀ- ਜਲੰਧਰ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਜਥੇਬੰਦੀ ਪਟੈਟੋ ਗਰੋਅਰਜ਼ ਐਸੋਸੀਏਸ਼ਨ ਨੇ ਆਲੂਆਂ ਦੀ ਫ਼ਸਲ ਲਈ ਕਿਸਾਨਾਂ ਵੱਲੋਂ ਚੁੱਕਿਆ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਨੋਟਬੰਦੀ ਕਾਰਨ ਆਲੂਆਂ ਦੀ ਫ਼ਸਲ ਬਰਬਾਦ ਹੋ ਗਈ ਹੈ। ਉਨ•ਾਂ ਨੇ ਕੇਂਦਰ ਸਰਕਾਰ ਨੂੰ ਮੰਗਾਂ ਮੰਨਣ ਲਈ ਦੋ ਹਫ਼ਤਿਆਂ ਦਾ ਅਲਟੀਮੇਟਮ ਦਿੱਤਾ ਹੈ। ਉਨ•ਾਂ ਚੇਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਬੈਂਕਾਂ ਅੱਗੇ ਆਲੂ ਸੁੱਟ ਕੇ ਤੇ ਮੁਫ਼ਤ ਵੰਡ ਕੇ ਰੋਸ ਪ੍ਰਗਟ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਰਘਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਸਟੋਰਾਂ ਵਿੱਚ ਪਿਆ ਆਲੂ ਬੀਜ ਸੜ ਚੁੱਕਿਆ ਹੈ ਤੇ ਹੁਣ ਆਲੂ ਦੀ ਅਗਲੀ ਫ਼ਸਲ ਦੀ ਪੁਟਾਈ ਚੱਲ ਰਹੀ ਹੈ। ਆਲੂ ਪੁੱਟ ਕੇ ਕਿਸਾਨਾਂ ਨੇ ਖੇਤਾਂ ਵਿੱਚ ਢੇਰੀਆਂ ਲਗਾ ਲਈਆਂ ਹਨ ਪਰ ਹਾਲੇ ਤਕ ਵਪਾਰੀਆਂ ਨੇ ਆਲੂਆਂ ਵੱਲ ਮੂੰਹ ਨਹੀਂ ਕੀਤਾ। ਉਨ•ਾਂ ਕਿਹਾ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਨੋਟਬੰਦੀ ਨੇ ਆਲੂਆਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ। ਉਨ•ਾਂ ਦਾਅਵਾ ਕੀਤਾ ਕਿ ਨੋਟਬੰਦੀ ਤੋਂ ਬਾਅਦ ਇਕੱਲੇ ਦੋਆਬਾ ਖੇਤਰ ਵਿੱਚ ਆਲੂ ਨਾਲ ਜੁੜੇ ਕਿਸਾਨਾਂ ਤੇ ਵਪਾਰੀਆਂ ਨੂੰ 1500 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਰਘਬੀਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਨੇ ਪ੍ਰਧਾਨ ਮੰਤਰੀ, ਕੇਂਦਰੀ ਖੇਤੀ ਮੰਤਰੀ, ਕੇਂਦਰੀ ਵਿੱਤ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਆਲੂ ਦੀਆਂ ਨੋਟਬੰਦੀ ਤੋਂ ਬਾਅਦ ਦੀਆਂ ਫ਼ਸਲਾਂ ਲਈ ਕਿਸਾਨਾਂ ਦਾ ਚੁੱਕਿਆ ਕਰਜ਼ਾ ਮੁਆਫ਼ ਕਰਨ ਅਤੇ ਸਟੋਰਾਂ ਵਿੱਚ ਖ਼ਰਾਬ ਹੋਏ ਆਲੂਆਂ ਦਾ ਕਿਰਾਇਆ ਦੇਣ ਲਈ 100 ਰੁਪਏ ਪ੍ਰਤੀ ਪੈਕਟ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਉਨ•ਾਂ ਕਿਹਾ ਕਿ ਸਰਕਾਰ ਨੂੰ ਮੰਗਾਂ ਮੰਨਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਰਘਬੀਰ ਸਿੰਘ ਨੇ ਕਿਹਾ ਕਿ ਫ਼ਸਲ ਬਰਬਾਦ ਹੋਣ ਕਾਰਨ ਕਿਸਾਨ ਕਰਜ਼ਾ ਵਾਪਸ ਕਰਨ ਦੀ ਹਾਲਤ ਵਿੱਚ ਨਹੀਂ ਹਨ। ਇਸ ਲਈ ਜੇ ਸਰਕਾਰ ਨੇ ਉਨ•ਾਂ ਦਾ ਕਰਜ਼ਾ ਮੁਆਫ਼ ਨਾ ਕੀਤਾ ਤਾਂ ਉਹ ਆਲੂ ਹੀ ਬੈਂਕਾਂ ਵਿੱਚ ਸੁੱਟ ਦੇਣਗੇ।

No comments:

Post a Comment